ਹੂੜ੍ਹ ਮੱਤ ਬਨਾਮ ਫਲਸਫੇ

ਛੱਡ ਅਮਲ ਤੇ ਪੂਜਾ ਨੂੰ ਪਹਿਲ ਦੇ ਕੇ, ਲੋਕੀਂ ਰਹਿਣਗੇ ਸੂਝ ਤੋਂ ਦੂਰ ਯਾਰੋ।
ਥੋਥੇ ਗਿਆਨ ਨੂੰ ḔਘੋਟḔ ਕੇ ਮਿਲੇਗਾ ਕੀ, ਆਉਂਦਾ ਹੁੰਦਾ ਏ ਅਮਲ ‘ਤੇ ਬੂਰ ਯਾਰੋ।
ਰਾਹ ਚਾਨਣੇ ਛੱਡ ਹਨੇਰਿਆਂ ਵਿਚ, ਠੇਡੇ ਖਾਵੇ ਤਾਂ ਉਹਦਾ ਕਸੂਰ ਯਾਰੋ।
ਚੱਪੂ ਹੋਣ ਜੇ ਹੱਥ ਬਦਨੀਤਿਆਂ ਦੇ, ਡੋਬ ਦੇਣਗੇ ਪੂਰਾਂ ਦੇ ਪੂਰ ਯਾਰੋ।
ਜਿਥੇ ਅੰਧ ਵਿਸ਼ਵਾਸ਼ ਦਾ ਬੋਲ ਬਾਲਾ, ਸੁਪਨੇ ਲੈਣੇ ਕੀ ਉਥੇ ਸਮਾਨਤਾ ਦੇ।
ਹੋਣੇ ਫਲਸਫੇ ਟੁੱਟ ਕੇ ਚੂਰ ਉਥੇ, ਖੜ੍ਹੇ ਹੋਣ ਹਿਮਾਲਾ ਅਗਿਆਨਤਾ ਦੇ!