ਗੁਲਜ਼ਾਰ ਸਿੰਘ ਸੰਧੂ
ਮੇਰੇ ਪੜ੍ਹਾਈ ਦੇ ਸਮਿਆਂ ਵਿਚ ਅੰਗਰੇਜ਼ੀ ਦੀ ਐਮ ਏ ਕਰਨ ਵਾਲਿਆਂ ਨੂੰ ਅੰਗਰੇਜ਼ੀ ਤੋਂ ਉਰਦੂ, ਹਿੰਦੀ ਜਾਂ ਪੰਜਾਬੀ ਵਿਚ ਅਨੁਵਾਦ ਕਰਨ ਦੇ ਯੋਗ ਹੋਣਾ ਲਾਜ਼ਮੀ ਸੀ। ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀæ ਐਨæ ਡੀæ ਯੂæ) ਤੋਂ ਅੰਗਰੇਜ਼ੀ ਐਮ ਏ ਕਰਨ ਵਾਲਿਆਂ ਨੂੰ ਪੰਜਾਬੀ ਲੇਖਕਾਂ ਦੇ ਅੰਗਰੇਜ਼ੀ ਅਨੁਵਾਦ ਪੜ੍ਹਨੇ ਪੈਂਦੇ ਹਨ।
ਪਹਿਲੇ ਸਿਮੈਸਟਰ ਦੇ ਪਹਿਲੇ ਪਰਚੇ ਵਿਚ ਪੀਲੂ ਦੇ Ḕਮਿਰਜ਼ਾ ਸਾਹਿਬਾਂḔ, ਨਾਨਕ ਸਿੰਘ ਦੇ Ḕਪਵਿਤਰ ਪਾਪੀḔ ਤੋਂ ਪਿੱਛੋਂ ਦਾਸ ਦੀਆਂ ਕਹਾਣੀਆਂ ਸਿਲੇਬਸ ਦਾ ਹਿੱਸਾ ਹਨ। ਭਾਵ ਇਹ ਕਿ ਮੈਨੂੰ ਪੀਲੂ ਤੇ ਨਾਨਕ ਸਿੰਘ ਦੇ ਬਰਾਬਰ ਤੋਲਿਆ ਗਿਆ ਹੈ। ਅਸੀਂ ਸਾਰੇ ਕ੍ਰਮਵਾਰ ਕਿੱਸਾ ਕਾਵਿ, ਨਾਵਲ ਤੇ ਨਿੱਕੀ ਕਹਾਣੀ ਦੀ ਪ੍ਰਤੀਨਿਧਤਾ ਕਰਦੇ ਹਾਂ। ਨਾਟਕ ਦੀ ਪ੍ਰਤੀਨਿਧਤਾ ਲਈ ਸਵਰਾਜਬੀਰ ਦਾ Ḕਧਰਮ ਗੁਰੂḔ ਚੁਣਿਆ ਗਿਆ ਹੈ।
ਮੈਨੂੰ ਅਪਣੀ ਪਿੱਠ ਆਪ ਹੀ ਥਾਪੜਨ ਦਾ ਪੂਰਾ ਹੱਕ ਹੈ ਕਿਉਂਕਿ ਪੀਲੂ ਤੇ ਨਾਨਕ ਸਿੰਘ ਦੇ ਅੰਗ ਸੰਗ ਤੁਰਨਾ ਕੋਈ ਛੋਟੀ ਗੱਲ ਨਹੀਂ। ਮੈਂ ਇਸ ਗੱਲ ਦਾ ਇਕਬਾਲ ਕਰਨੋਂ ਵੀ ਰਹਿ ਨਹੀਂ ਸਕਦਾ ਕਿ ਮੈਨੂੰ ਇਹ ਮਾਣ ਦਿਲਵਾਣ ਵਾਲਾ ਅਮਰੀਕਨ ਯੂਨੀਵਰਸਟੀਆਂ ਦੇ ਫੀਲਡ ਸਟਾਫ ਦਾ ਮੈਂਬਰ ਮਾਰਕਸ ਫਰੈਂਡਾ ਸੀ ਜੋ ਵੀਹਵੀਂ ਸਦੀ ਦੇ ਅਠਵੇਂ-ਨੌਵੇਂ ਦਹਾਕੇ ਵਿਚ ਨੌਂ ਵਰ੍ਹੇ ਕਲਕੱਤਾ ਤੇ ਦਿਲੀ ਰਹਿ ਕੇ ਭਾਰਤ ਦੇ ਸਮਾਜਕ, ਸਭਿਆਚਾਰਕ ਤੇ ਸਾਹਿਤਕ ਤਾਣੇ-ਬਾਣੇ ਦਾ ਅਧਿਐਨ ਕਰਕੇ ਭਾਰਤ ਤੇ ਅਮਰੀਕਾ ਦੇ ਅਖਬਾਰਾਂ ਤੇ ਰਸਾਲਿਆਂ ਲਈ ਲਿਖਦਾ ਸੀ। ਮੈਂ 1978-79 ਵਿਚ ਪੰਜਾਬ ਖੇਤੀ ਬਾੜੀ ਯੂਨੀਵਰਸਟੀ ਦੇ ਸੰਚਾਰ ਕੇਂਦਰ ਦਾ ਮੁਖੀ ਸਾਂ ਜਦੋਂ ਉਹ ਆਪਣੀ ਯੂਨੀਵਰਸਟੀ ਫੇਰੀ ਸਮੇਂ ਮੇਰਾ ਮਿੱਤਰ ਬਣ ਗਿਆ। Ḕਪੰਜਾਬੀਜ਼, ਵਾਰ ਐਂਡ ਵਿਮਨḔ ਸਿਰਲੇਖ ਵਾਲੀ ਜਿਹੜੀ ਪੁਸਤਕ ਅੱਜ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਅੰਗਰੇਜ਼ੀ ਦੀ ਐਮæ ਏæ ਦੇ ਸਿਲੇਬਸ ਦਾ ਹਿੱਸਾ ਹੈ, ਫਰੈਂਡਾ ਦੀ ਤਿਆਰ ਕੀਤੀ ਹੋਈ ਹੈ। ਫਰੈਂਡਾ ਵਾਲੀ ਪੁਸਤਕ ਵਿਚ ਮੇਰੀਆਂ 14 ਕਹਾਣੀਆਂ ਪੰਜਾਬੀਆਂ ਬਾਰੇ ਹਨ, 8 ਭਾਰਤ-ਪਾਕਿ ਜੰਗ ਤੇ 10 ਔਰਤ-ਮਰਦ ਸਬੰਧਾਂ ਬਾਰੇ। 1983 ਵਿਚ ਪ੍ਰਕਾਸ਼ਤ ਹੋਈ ਇਸ ਪੁਸਤਕ ਨੇ ਮੈਨੂੰ ਅੰਗਰੇਜ਼ੀ ਪਾਠਕਾਂ ਦੇ ਸਨਮੁਖ ਕੀਤਾ।
ਇਨ੍ਹਾਂ ਸਤਰਾਂ ਰਾਹੀਂ ਮੈਂ ਜੀæ ਐਨæ ਡੀæ ਯੂæ ਅੰਮ੍ਰਿਤਸਰ ਤੇ ਮਾਰਕਸ ਫਰੈਂਡਾ ਦਾ ਸ਼ੁਕਰਾਨਾ ਅਦਾ ਕਰਦਾ ਹਾਂ। ਤੁਸੀਂ ਹੈਰਾਨ ਨਾ ਹੋਣਾ ਜੇ ਮੈਂ ਦੱਸਾਂ ਕਿ ਇਸ ਵਿਲੱਖਣ ਸਨਮਾਨ ਬਾਰੇ ਘੁਸਰ-ਮੁਸਰ ਤਾਂ ਦੋ ਵਰ੍ਹਿਆਂ ਤੋਂ ਸੁਣ ਰਿਹਾ ਸਾਂ ਪਰ ਇਸ ਉਤੇ ਮੋਹਰ ਲਾਉਣ ਵਾਲੀ ਅੰਮ੍ਰਿਤਸਰ ਦੇ ਖਾਲਸਾ ਕਾਲਜ ਫਾਰ ਵਿਮਨ ਦੀ ਪਿੰ੍ਰਸੀਪਲ ਡਾæ ਸੁਖਬੀਰ ਕੌਰ ਮਾਹਲ ਹੈ, ਜਿਸ ਨੇ ਯੂਨੀਵਰਸਟੀ ਦੀ ਫੈਕਲਟੀ ਆਫ ਲੈਂਗੂਏਜਿਜ਼ ਦਾ 2016-17 ਦਾ ਪੂਰਾ ਸਿਲੇਬਸ ਮੇਰੇ ਤੱਕ ਪੁਜਦਾ ਕੀਤਾ। ਇਸ ਮਾਣਯੋਗ ਜਾਣਕਾਰੀ ਨੇ ਮੇਰੀ ਪੰਜਾਬੀ ਸਾਹਿਤ ਪ੍ਰਤੀ ਜ਼ਿੰਮੇਵਾਰੀ ਕਿੰਨੀ ਵਧਾ ਦਿੱਤੀ ਹੈ। ਮੈਨੂੰ ਦੱਸਣੀ ਨਹੀਂ ਆਉਂਦੀ।
ਰਾਜਨੀਤਕ ਪਾਰਟੀਆਂ ਦੀ ਘਰੇਲੂ ਜੰਗ: ਅੱਜ ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ ਤੇ ਉਸ ਦੇ ਪੁੱਤਰ ਅਖਿਲੇਸ਼ ਯਾਦਵ ਦੀ ਤਣਾ-ਤਣੀ ਸਿਖਰਾਂ Ḕਤੇ ਹੈ। ਜਫੀਆਂ ਪੈ ਕੇ ਮੁੜ ਟੁੱਟ ਜਾਂਦੀਆਂ ਹਨ। ਪਰ ਬਾਪ ਆਪਣੇ ਬੇਟੇ ਨੂੰ ਮੁੱਖ ਮੰਤਰੀ ਦੀ ਪਦਵੀ ਛੱਡਣ ਲਈ ਨਹੀਂ ਕਹਿ ਰਿਹਾ ਤੇ ਬੇਟਾ ਅਪਣੇ ਬਾਪ ਦੇ ਪੈਰ ਛੂਹਣ ਤੋਂ ਨਹੀਂ ਕਤਰਾ ਰਿਹਾ।
ਓਧਰ ਟਿੱਪਣੀਕਾਰ ਰਾਜਨੀਤੀ ਵਿਚ ਆਈਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਰਕੇ ਫਰੋਲਣ ਲੱਗੇ ਹੋਏ ਹਨ। ਪਿਛਲੀ ਸ਼ਤਾਬਦੀ ਦੇ ਨੌਂਵੇ ਦਹਾਕੇ ਵਿਚ ਐਮ ਜੀ ਰਾਮਾਚੰਦਰਨ ਦੀ ਥਾਂ ਲੈਣ ਵਾਸਤੇ ਜੈਲਲਿਤਾ ਤੇ ਸ੍ਰੀਮਤੀ ਰਾਮਾਚੰਦਰਨ ਵਿਚ ਲੱਗੀ ਰਾਜਨੀਤਕ ਜੰਗ ਕਿਸੇ ਨੂੰ ਭੁੱਲੀ ਹੋਈ ਨਹੀਂ। ਅੰਤ ਜੈਲਲਿਤਾ ਜਿੱਤ ਗਈ ਤੇ ਵਿਰੋਧੀ ਧਿਰ ਨੇ ਹਾਰ ਮੰਨ ਲਈ।
1995 ਵਿਚ ਚੰਦਰਬਾਬੂ ਨਾਇਡੂ ਨੇ ਅਪਣੀ ਪਾਰਟੀ ਦੇ ਕਰਤਾ ਧਰਤਾ ਐਨæ ਟੀæ ਰਾਮਾ ਰਾਓ ਤੋਂ ਮੁੱਖ ਮੰਤਰੀ ਦੀ ਕੁਰਸੀ ਖੋਹ ਲਈ ਤਾਂ ਐਨæ ਟੀæ ਆਰæ ਦੀ ਸ੍ਰੀਮਤੀ ਨੇ ਬਰਾਬਰੀ ਦਾ ਝੰਡਾ ਚੁੱਕਿਆ ਪਰ ਸਫਲ ਨਹੀਂ ਹੋਈ।
ਜਦੋਂ ਡੀæ ਐਮæ ਕੇ ਮਹਾਰਥੀ ਐਮ ਕਰੁਣਾਨਿਧੀ ਨੇ ਆਪਣੇ ਛੋਟੇ ਬੇਟੇ ਸਟਾਲਿਨ ਨੂੰ ਆਪਣੇ ਵਾਲੀ ਕੁਰਸੀ ਦਾ ਵਾਰਿਸ ਐਲਾਨਿਆ ਤਾਂ ਉਸ ਦੇ ਵੱਡੇ ਪੁੱਤਰ ਐਮæ ਕੇæ ਅਲਾਗਿਰੀ ਨੇ ਬਗਾਵਤ ਦਾ ਝੰਡਾ ਚੁੱਕ ਲਿਆ ਸੀ। ਪਿਤਾ ਨੇ ਇਸ ਦੇ ਪ੍ਰਤੀਕਰਮ ਵਜੋਂ ਉਸ ਨੂੰ ਪਾਰਟੀ ਵਿਚੋਂ ਹੀ ਬੇਦਖਲ ਕਰ ਦਿੱਤਾ ਸੀ। ਜੇ ਸ਼ਿਵ ਸੈਨਾ ਵਿਚ ਰਾਜ ਥੈਕਰੇ ਤੇ ਬਾਲ ਥੈਕਰੇ ਦਾ ਤਕਰਾਰਾ ਰਿਹਾ ਤਾਂ ਅਕਾਲੀ ਦਲ ਵਿਚ ਵੀ ਪ੍ਰਕਾਸ਼ ਸਿੰਘ ਬਾਦਲ ਵਲੋਂ ਅਪਣੇ ਬੇਟੇ ਸੁਖਬੀਰ ਬਾਦਲ ਨੂੰ ਤਰਜੀਹ ਦੇਣ ਉਤੇ ਮਨਪ੍ਰੀਤ ਬਾਦਲ ਨੇ ਬਗਾਵਤ ਕਰਨ ਦੀ ਢਿੱਲ ਨਹੀਂ ਕੀਤੀ।
ਮੁਲਾਇਮ ਸਿੰਘ ਯਾਦਵ ਅਪਣੇ ਬੇਟੇ ਦੀ ਬਗਾਵਤ ਨਾਲ ਕਿਵੇਂ ਨਜਿਠਦਾ ਹੈ, ਜਨਤਾ ਦੀਆਂ ਨਜ਼ਰਾਂ ਉਸ ਦੇ ਘਾਗ ਪੈਂਤੜੇ ਵੱਲ ਲੱਗੀਆਂ ਹੋਈਆਂ ਹਨ। ਕੁਝ ਵੀ ਹੋਵੇ ਇਹ ਕਥਾ ਵੀ ਰਾਜਨੀਤੀ ਵਿਚਲੇ ਪਰਿਵਾਰਕ ਝਗੜਿਆਂ ਦੇ ਇਤਿਹਾਸ ਦਾ ਇੱਕ ਅਹਿਮ ਕਾਂਡ ਬਣ ਕੇ ਰਹੇਗੀ। ਉਂਜ ਇਸ ਤਰ੍ਹਾਂ ਦੀ ਖਾਨਾਜੰਗੀ ਕੇਵਲ ਅੱਜ ਦੀ ਗੱਲ ਨਹੀਂ, ਇਤਿਹਾਸ ਤੇ ਮਿਥਿਹਾਸ ਵਿਚ ਘਰੇਲੂ ਲੜਾਈਆਂ ਸਦਾ ਹੁੰਦੀਆਂ ਆਈਆਂ ਹਨ। ਰਾਮਾਇਣ, ਮਹਾਂਭਾਰਤ, ਮੁਗਲ ਰਾਜ ਤੇ ਗੁਰੂਆਂ-ਪੀਰਾਂ ਦੇ ਉਚੇ ਘਰਾਂ ਵਿਚ ਵੀ।
ਅੰਤਿਕਾ: ਬੇਖ਼ੁਦ ਲਖਨਵੀ
ਉਨ੍ਹੀਂ ਰਾਸਤੋਂ ਨੇ ਜਿਨ ਪਰ, ਹਮ ਤੁਮ ਚਲੇ ਥੇ ਦੋਨੋਂ
ਮੁਝੇ ਰੋਕ ਰੋਕ ਪੂਛਾ, ਤੇਰਾ ਹਮਸਫ਼ਰ ਕਹਾਂ ਹੈ।