ਲੱਡੂ ਵੱਟਦਾ ਰਿਹਾ ਜੋ ਦੇਸ਼ ਭਾਵੇਂ, ਬਣਿਆ ‘ਬਾਹਰ’ ਆ ਕੇ ਪੱਤਰਕਾਰ ਭਾਈ।
ਹੁੰਦਾ ਘੋਟਿਆ ਗਿਆਨ ‘ਸੰਪਾਦਕੀ’ ਵਿਚ, ਉਂਜ ਵਾਕ ਨਾ ਲਿਖ ਸਕੇ ਚਾਰ ਭਾਈ।
ਇਕ ‘ਰੇਟ’ ਨਾ ਕੋਈ ਵੀ ਰੱਖਦੇ ਨੇ, ਖਾ ਕੇ ਨਾਲ ਸਮਕਾਲੀ ਦੇ ਖਾਰ ਭਾਈ।
ਕਲਾ ਵਰਤਦੇ ‘ਫੂਕ ਛਕਾਉਣ’ ਵਾਲੀ, ਭੁਸ ਪਾਇਆ ਏ ਬੜਾ ਬੇਕਾਰ ਭਾਈ।
ਛੱਤੀ ਸਫੇ ਅਖਬਾਰ ਦੇ ਕੁੱਲ ਹੁੰਦੇ, ਹੁੰਦੇ ਪੈਂਤੀਆਂ ਉਤੇ ਇਸ਼ਤਿਹਾਰ ਭਾਈ।
ਫੋਟੋਆਂ ‘ਤੇਰੀਆਂ-ਮੇਰੀਆਂ’ ਖੂਬ ਛਪੀਆਂ, ਇਹ ਅਮਰੀਕਨ ਪੰਜਾਬੀ ਅਖਬਾਰ ਭਾਈ।