ਨਵੀਂ ਦਿੱਲੀ: ਫੌਜੀ ਤਾਕਤ ‘ਚ ਭਾਰਤ ਨਾਲੋਂ ਸਿਰਫ 3 ਦੇਸ਼ ਅੱਗੇ ਹਨ। ਇਹ ਖੁਲਾਸਾ ਦੁਨੀਆਂ ਭਰ ਦੀਆਂ ਫੌਜਾਂ ‘ਤੇ ਨਜ਼ਰ ਰੱਖਣ ਵਾਲੀ ਮੰਨੀ ਪ੍ਰਮੰਨੀ ਏਜੰਸੀ ਗਲੋਬਲ ਫਾਇਰ ਪਾਵਰ ਨੇ ਕੀਤਾ ਹੈ। ਏਜੰਸੀ ਨੇ ਸਾਲ 2016 ਦੀਆਂ ਦੁਨੀਆਂ ਦੀਆਂ ਸਭ ਤੋਂ ਤਾਕਤਵਰ ਫੌਜਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿਚ ਭਾਰਤ ਚੌਥੇ ਸਥਾਨ ਉਤੇ ਹੈ। ਭਾਰਤ ਨਾਲੋਂ ਚੀਨ ਰੂਸ ਤੇ ਅਮਰੀਕਾ ਹੀ ਤਾਕਤਵਰ ਹਨ।
ਭਾਰਤ ਦਾ ਰੱਖਿਆ ਬਜਟ 40 ਅਰਬ ਡਾਲਰ ਹੈ। ਭਾਰਤ ਕੋਲ 6464 ਟੈਂਕ, 809 ਲੜਾਕੂ ਜਹਾਜ਼, 2 ਯੁੱਧਪੋਤ, 19 ਅਟੈਕ ਹੈਲੀਕਾਪਟਰ ਤੇ 14 ਪਣਡੁੱਬੀਆਂ ਹਨ। ਭਾਰਤੀ ਫੌਜ ਵਿਚ 14 ਲੱਖ ਜਵਾਨ ਹਨ।
ਇਸ ਲਿਸਟ ਵਿਚ ਅਮਰੀਕਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ। ਅਮਰੀਕਾ ਦਾ ਕੁੱਲ ਬਜਟ 581 ਅਰਬ ਡਾਲਰ ਹੈ। ਅਮਰੀਕਾ ਕੋਲ 8848 ਟੈਂਕ, 2785 ਲੜਾਕੂ ਜਹਾਜ਼, 13 ਯੁੱਧਪੋਤ, 957 ਅਟੈਕ ਹੈਲੀਕਾਪਟਰ ਤੇ 75 ਪਣਡੁੱਬੀਆਂ ਹਨ। ਅਮਰੀਕੀ ਸੈਨਾ ਵਿਚ 14 ਲੱਖ ਸੈਨਿਕ ਹਨ। ਰੂਸ ਨੂੰ ਇਸ ਸੂਚੀ ਵਿਚ ਦੂਜਾ ਸਥਾਨ ਮਿਲਿਆ ਹੈ। ਰੂਸ ਦਾ ਕੁੱਲ ਰੱਖਿਆ ਬਜਟ 46 ਅਰਬ ਡਾਲਰ ਹੈ।
ਇਸ ਦੇਸ਼ ਕੋਲ 15,398 ਟੈਂਕ, 1438 ਲੜਾਕੂ ਜਹਾਜ਼, 1 ਯੁੱਧਪੋਤ, 478 ਅਟੈਕ ਹੈਲੀਕਾਪਟਰ ਤੇ 60 ਪਣਡੁੱਬੀਆਂ ਹਨ। ਰੂਸੀ ਸੈਨਾ ਵਿਚ 7 ਲੱਖ ਜਵਾਨ ਹਨ। ਤੀਜੇ ਨੰਬਰ ‘ਤੇ ਚੀਨ ਹੈ। ਕੁੱਲ ਰੱਖਿਆ ਬਜਟ 155 ਅਰਬ ਡਾਲਰ ਹੈ। ਚੀਨ ਕੋਲ 9185 ਟੈਂਕ, 3158 ਲੜਾਕੂ ਜਹਾਜ਼, 1 ਯੁੱਧਪੋਤ, 200 ਅਟੈਕ ਹੈਲੀਕਾਪਟਰ ਤੇ 68 ਪਣਡੁੱਬੀਆਂ ਹਨ। ਚੀਨੀ ਸੈਨਾ ਵਿਚ 23 ਲੱਖ ਸੈਨਿਕ ਹਨ। ਚੌਥੇ ਸਥਾਨ ‘ਤੇ ਭਾਰਤ ਤੋਂ ਬਾਅਦ ਫਰਾਂਸ ਨੂੰ ਪੰਜਵਾਂ ਸਥਾਨ ਮਿਲਿਆ ਹੈ।
ਦੇਸ਼ ਦੀ ਕੁੱਲ ਰੱਖਿਆ ਬਜਟ 35 ਅਰਬ ਡਾਲਰ ਹੈ। ਫਰਾਂਸ ਕੋਲ 423 ਟੈਂਕ, 284 ਲੜਾਕੂ ਜਹਾਜ਼, 4 ਯੁੱਧਪੋਤ, 48 ਅਟੈਕ ਹੈਲੀਕਾਪਟਰ ਤੇ 10 ਪਣਡੁੱਬੀਆਂ ਹਨ। ਸੈਨਾ ਵਿਚ 2 ਲੱਖ ਜਵਾਨ ਸ਼ਾਮਲ ਹਨ। ਗ੍ਰੇਟ ਬ੍ਰਿਟੇਨ ਛੇਵੇਂ ਸਥਾਨ ਉਤੇ ਹੈ। ਬ੍ਰਿਟੇਨ ਦਾ ਕੁੱਲ ਰੱਖਿਆ ਬਜਟ 55 ਡਾਲਰ ਦਾ ਹੈ। ਇਸ ਦੇਸ਼ ਕੋਲ 407 ਟੈਂਕ, 168 ਫਾਈਟਰ ਪਲੇਨ, 1 ਯੁੱਧਪੋਤ, 49 ਅਟੈਕ ਹੈਲੀਕਾਪਟਰ ਤੇ 10 ਪਣਡੁੱਬੀਆਂ ਹਨ। ਬ੍ਰਿਟੇਨ ਦੀ ਫੌਜ ਵਿਚ ਕਰੀਬ 1 ਲੱਖ 50 ਹਜ਼ਾਰ ਸੈਨਿਕ ਹਨ।
ਜਾਪਾਨ ਲਿਸਟ ਵਿਚ 7ਵੇਂ ਸਥਾਨ ‘ਤੇ ਹੈ। ਜਾਪਾਨ ਦਾ ਕੁੱਲ ਰੱਖਿਆ ਬਜਟ 40 ਅਰਬ ਡਾਲਰ ਹੈ। ਜਾਪਾਨ ਕੋਲ 678 ਟੈਂਕ, 287 ਲੜਾਕੂ ਜਹਾਜ਼, 3 ਯੁੱਧਪੋਤ, 119 ਅਟੈਕ ਹੈਲੀਕਾਪਟਰ ਤੇ 7 ਪਣਡੁੱਬੀਆਂ ਹਨ। ਜਾਪਾਨੀ ਫੌਜ ਵਿਚ 2 ਲੱਖ 50 ਹਜ਼ਾਰ ਸੈਨਿਕ ਹਨ। ਤੁਰਕੀ ਦੀ ਫੌਜ ਨੂੰ ਅੱਠਵਾਂ ਨੰਬਰ ਮਿਲਿਆ ਹੈ। ਤੁਰਕੀ ਦੀ ਕੁੱਲ ਰੱਖਿਆ ਬਜਟ ਕਰੀਬ 18 ਅਰਬ ਡਾਲਰ ਹੈ। ਤੁਰਕੀ ਕੋਲ 3878 ਟੈਂਕ, 207 ਲੜਾਕੂ ਜਹਾਜ਼, 64 ਅਟੈਕ ਹੈਲੀਕਾਪਟਰ, 13 ਪਣਡੁੱਬੀਆਂ ਹਨ। ਤੁਰਕੀ ਦੀ ਫੌਜ ਵਿਚ 4 ਲੱਖ ਸੈਨਿਕ ਹਨ। ਜਰਮਨੀ ਦੀ ਫੌਜ ਨੂੰ 9ਵਾਂ ਸਥਾਨ ਮਿਲਿਆ ਹੈ। ਜਰਮਨੀ ਦਾ ਕੁੱਲ ਰੱਖਿਆ ਬਜਟ ਕਰੀਬ 36 ਅਰਬ ਡਾਲਰ ਦਾ ਹੈ।