ਫੋਰਬਸ: ਮੁਕੇਸ਼ ਅੰਬਾਨੀ ਦੀ ਜਾਇਦਾਦ 86 ਮੁਲਕਾਂ ਨਾਲੋਂ ਵੱਧ

ਮੁੰਬਈ: ਫੋਰਬਸ ਮੈਗਜ਼ੀਨ ਨੇ ਦੇਸ਼ ਦੇ 100 ਅਰਬਪਤੀਆਂ ਦੀ ਸੰਪਤੀ ਦੀ ਤੁਲਨਾ ਵੱਖ-ਵੱਖ ਦੇਸ਼ਾਂ ਦੀ ਜੀæਡੀæਪੀæ ਨਾਲ ਕੀਤੀ ਹੈ। ਇਸ ਅਨੁਸਾਰ ਮੁਕੇਸ਼ ਅੰਬਾਨੀ ਲਗਾਤਾਰ 9ਵੇਂ ਸਾਲ ਦੇਸ਼ ਦੇ ਅਮੀਰ ਸ਼ਖ਼ਸ ਵਜੋਂ ਛਾਏ ਰਹੇ। ਮੁਕੇਸ਼ ਦੀ ਕੁੱਲ ਸੰਪਤੀ 22æ7 ਅਰਬ ਡਾਲਰ ਯਾਨੀ ਡੇਢ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਗਈ ਹੈ।

ਇਹ ਸੰਪਤੀ ਐਸਤੋਨੀਆ ਦੇਸ਼ ਦੀ ਕੁੱਲ ਜੀæਡੀæਪੀæ ਦੇ ਬਰਾਬਰ ਹੈ ਤੇ 86 ਦੇਸ਼ਾਂ ਦੀ ਜੀæਡੀæਪੀæ ਤੋਂ ਜ਼ਿਆਦਾ ਹੈ। ਇੰਨਾ ਹੀ ਨਹੀਂ, ਇਸ ਤੁਲਨਾ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਭਾਰਤ ਦੇ ਚੋਟੀ ਦੇ ਪੰਜ ਅਮੀਰਾਂ ਦੀ ਕੁੱਲ ਸੰਪਤੀ ਨਾਲ 1230 ਮੰਗਲ ਗ੍ਰਹਿ ਛੱਡੇ ਜਾ ਸਕਦੇ ਹਨ। ਫੋਰਬਸ ਇੰਡੀਆ ਅਨੁਸਾਰ ਅੰਬਾਨੀ ਦੀ ਸੰਪਤੀ ਇਕ ਸਾਲ ਵਿਚ ਬਹੁਤ ਤੇਜ਼ੀ ਨਾਲ ਵਧੀ ਹੈ। ਸ਼ੇਅਰ ਮਾਰਕੀਟ ਵਿਚ ਉਸ ਦੀ ਕੰਪਨੀ ਰਿਲਾਇੰਸ ਇੰਡਸਟਰੀ ਦੇ ਸ਼ੇਅਰਾਂ ਦੀ ਕੀਮਤ ਪਿਛਲੇ 12 ਮਹੀਨਿਆਂ ਵਿਚ ਕਰੀਬ 21 ਫੀਸਦੀ ਵਧੀ ਹੈ।
ਫੋਰਬਸ ਦੀ ਲਿਸਟ ਵਿਚ ਹੈਰਾਨੀ ਵਾਲੀ ਗੱਲ ਇਹ ਕਿ ਇਸ ਵਿਚ 100ਵੇਂ ਸਥਾਨ ਉਤੇ ਰਹਿਣ ਵਾਲੇ ਅਮੀਰ ਦੀ ਸੰਪਤੀ ਸਵਾ ਅਰਬ ਡਾਲਰ ਯਾਨੀ 8 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਹ ਹੁਣ ਤੱਕ ਦਾ ਆਪਣੇ ਆਪ ਵਿਚ ਰਿਕਾਰਡ ਹੈ। ਪਿਛਲੇ ਸਾਲ ਇਹ 11 ਅਰਬ ਡਾਲਰ ਯਾਨੀ ਤਕਰੀਬਨ 66 ਹਜ਼ਾਰ ਕਰੋੜ ਰੁਪਏ ਸੀ। ਲਿਸਟ ਵਿਚ ਸ਼ਾਮਲ 100 ਅਰਬਪਤੀਆਂ ਦੀ ਕੁਲ ਸੰਪਤੀ 25æ52 ਲੱਖ ਕਰੋੜ ਰੁਪਏ ਹੋ ਗਈ ਹੈ। ਇਸ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ 10 ਫੀਸਦੀ ਦਾ ਇਜ਼ਾਫਾ ਹੋਇਆ ਹੈ।
ਦੇਸ਼ ਵਿਚ 84æ6% ਦੇ ਨਾਲ ਕੇਪੀ ਸਿੰਘ (ਕੁੱਲ ਸੰਪਤੀ 4æ80 ਅਰਬ ਰੁਪਏ) ਤੇ 82æ6% ਦੇ ਨਾਲ ਅਜੇ ਪੀਰਾਂ ਮੱਲ (ਕੁੱਲ ਸੰਪਤੀ 3æ25 ਅਰਬ ਰੁਪਏ) ਦੀ ਸੰਪਤੀ ਵਿਚ ਸਭ ਤੋਂ ਤੇਜ਼ੀ ਨਾਲ ਵਧਾ ਹੋਇਆ ਹੈ। ਦੇਸ਼ ਦੇ ਚੋਟੀ ਦੇ ਪੰਜ ਅਮੀਰਾਂ ਵਿਚ ਮੁਕੇਸ਼ ਅੰਬਾਨੀ ਤੋਂ ਬਾਅਦ ਦਲੀਪ ਸਾਂਘਵੀ, ਹਿੰਦੂਜਾ ਪਰਿਵਾਰ, ਅਜ਼ੀਮ ਪ੍ਰੇਮਜੀ ਤੇ ਪਲਲੋਨਜੀ ਮਿਸਤਰੀ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਯੋਗ ਗੁਰੂ ਬਾਬਾ ਰਾਮਦੇਵ ਦੇ ਸਹਿਯੋਗੀ ਆਚਾਰੀਆ ਬਾਲਾਕ੍ਰਿਸ਼ਨ 16æ750 ਕਰੋੜ ਦੀ ਸੰਪਤੀ ਨਾਲ 48ਵੇਂ ਸਥਾਨ ਉਤੇ ਹੈ। ਉਨ੍ਹਾਂ ਦੀ ਸੰਪਤੀ ਗੀਰਨਲੈਂਡ ਦੀ ਜੀæਡੀæਪੀæ ਦੇ ਬਰਾਬਰ ਹੈ।