ਕੁਫਰ ਦਾ ਖਾਤਮਾ?

ਅਣਖ ਨਾਲ ਜੋ ਤੁਰਦਾ ਏ ਸੱਚ ਉਤੇ, ਨਾ ਟੁੱਟ ਸਕਦਾ, ਕਦੇ ਵੀ ਝੁਕਦਾ ਨਾ।
ਸਹਿਣਸ਼ੀਲਤਾ ਸਬਰ ਨੂੰ ਧਾਰਿਆ ਜਿਨ, ਰਹੂ ਨਿਮਰ ਉਹ ਕਦੇ ਵੀ ਬੁੱਕਦਾ ਨਾ।
ਜਿਸ ਨੂੰ ਮੁੱਲ ਖੁਦਦਾਰੀ ਦਾ ਪਤਾ ਹੋਵੇ, ਦਿੱਤੇ ਲਾਲਚਾਂ ਉਤੇ ਉਹ ਥੁੱਕਦਾ ਨਾ।
ਬੰਦਾ ਬੋਲਦਾ ḔਅੰਦਰੋਂḔ ਪਤਾ ਲੱਗਦੈ, ਗੱਲ ਕਰਦਿਆਂ ਬੁੱਲਾਂ ਨੂੰ ਟੁੱਕਦਾ ਨਾ।
ਲੋਕੀਂ ਦੇਖ ਕੇ ਬਹੁਤ ਮਾਯੂਸ ਹੁੰਦੇ, ਜਦੋਂ ਝੂਠ ਚੌਰਾਹੇ ਵਿਚ ਫੁੱਟਦਾ ਨਾ।
ਪਾਏ ਪੂਰਨੇ ਸੈਂਕੜੇ ਰਹਿਬਰਾਂ ਨੇ, ਫਿਰ ਵੀ ਕੁਫਰ ਸਮਾਜ ‘ਚੋਂ ਮੁੱਕਦਾ ਨਾ।