ਵਿਦੇਸ਼ ‘ਚ ਵਿਰਾਸਤਾਂ?

ਰੱਖੇ ਮਾਣ ਔਲਾਦ ਨਾ ḔਬਾਹਰḔ ਜਾ ਕੇ, ਮਿੱਲੀਆਂ ਵਿਰਸੇ ਦੇ ਨਾਲ ਸ਼ਰਾਫਤਾਂ ਦਾ।
ਹੁੰਦਾ ਭੋਰਾ ਵੀ ਅਸਰ ਨਾ ਬੱਚਿਆਂ ‘ਤੇ, ਆਈਆਂ ਮਾਪਿਆਂ ਵਲੋਂ ਦਰਖਾਸਤਾਂ ਦਾ।
ਆਬੋ-ਹਵਾ ਵਿਦੇਸ਼ ਦੀ ਚਾੜ੍ਹ ਦਿੰਦੀ, ਰੰਗ ਭੈੜੀਆਂ Ḕਕਾਮ-ਸ਼ਰਾਰਤਾਂḔ ਦਾ
ਖੁੱਲ੍ਹਾਂ ਦੇਖ ਕੇ ਅਕਸਰ ਹੀ ਭੁੱਲ ਜਾਂਦੇ, ਚੇਤਾ ਅਣਖ ਤੇ ਸ਼ਰਮ ਦੀ ਦਾਸਤਾਂ ਦਾ।
ਅੱਗਾ ਦੌੜ ਤੇ ਪਿੱਛਾ ਫਿਰ ਚੌੜ ਹੁੰਦਾ, ਜੰਮਣ ਭੋਇੰ ਤੋਂ ਹੋਏ ਬਰਖਾਸਤਾਂ ਦਾ।
ਵਸ ਗਏ ਸੱਤ ਸਮੁੰਦਰੋਂ ਪਾਰ ਜਾ ਕੇ, ਸਮਝੋ ਪੈ ਗਿਆ ḔਭੋਗḔ ਵਿਰਾਸਤਾਂ ਦਾ।