ਸਰਜੀਕਲ ਸਟ੍ਰਾਈਕ ਦਾ ਸੱਚ!

ਪੁੱਛਣ ਲੱਗ ਪਏ ਲੋਕ ਸੀ ḔਭਾਜਪਾḔ ਤੋਂ, ਕਾਲਾ ਧਨ ਵਿਦੇਸ਼ੋਂ ਕਦ ਆਏਗਾ ਜੀ?
ਸੌੜੀ ਸੋਚ ਨਾ ਛੱਡੋਗੇ ਜਦੋਂ ਤੀਕਰ, Ḕਮਨ ਕੀ ਬਾਤḔ ਦਾ ਭਾਸ਼ਣ ਨਾ ਭਾਏਗਾ ਜੀ।
ਲਾ ਲਈ ḔਸਕੀਮḔ ਫਿਰ ਭਗਵਿਆਂ ਨੇ, ਗੁੱਸਾ ਜਨਤਾ ਦਾ ਹੋਧਰੇ ਪਾਏਗਾ ਜੀ।
ਕਰੀਏ ਫੌਜ ਸਰਗਰਮ ਸਰਹੱਦ ਉਤੇ, ਰਾਸ਼ਟਰਵਾਦ ਦਾ ਜੋਸ਼ ਭਰ ਜਾਏਗਾ ਜੀ।
Ḕਆਮ ਆਦਮੀḔ ਹੋਇਆ ਪ੍ਰਚੰਡ ਜਿਹੜਾ, ਆ ਕੇ ਤੈਸ਼ ਵਿਚ ਖੁੰਧਕ ਹੀ ਖਾਏਗਾ ਜੀ।
ਤੀਰ ਇਕ ਨਿਸ਼ਾਨੇ ਕਈ ਫੁੰਡ ਸੁੱਟੂ, Ḕਸਰਜੀਕਲ ਸਟ੍ਰਾਈਕḔ ਸਦਵਾਏਗਾ ਜੀ।