ਖੰਡਾ ਦੇਖ ਕੇ ਝੁਕਿਆ ਅਨੰਦਪੁਰ ਦਾ, ਮੂੰਹ ‘ਚੋਂ ਨਿਕਲਿਆ ਕੋਈ ਨਾ ਬੋਲ ਵੀਰਾ।
ਮੈਨੂੰ ਜਾਪਿਆ ਖੰਡਾ ਇਉਂ ਆਖਦਾ ਏ, ਰੱਖ ਹੌਸਲਾ ਐਵੇਂ ਨਾ ਡੋਲ ਵੀਰਾ।
ਮਿਲੀ ਅਣਖ ਦੀ ਪਾਣ ਦਸ਼ਮੇਸ਼ ਜੀ ਤੋਂ, ਸਾਥੀ ਪੰਥ ਦਾ ਰਹੂੰ ਅਡੋਲ ਵੀਰਾ।
ਉਨ੍ਹਾਂ ਵਾਸਤੇ ਕਾਲ ਦਾ ਰੂਪ ਹਾਂ ਮੈਂ, ਜਿਹੜੇ ਕਪਟ ਦਾ ਕੁੱਟਦੇ ਢੋਲ ਵੀਰਾ।
ਵਗੀ ‘ਵਾ ਤੇ ਲਟਕ ਕੇ ਨਾਲ ਖੰਭੇ, ਦਿੱਤੀ ਖੋਲ੍ਹ Ḕਵਿਕਾਸ ਦੀ ਪੋਲḔ ਵੀਰਾ।
ḔਸਿਗਨਲḔ ਕਰਿਆ ਏ ਢੋਂਗੀ ਸਰਕਾਰ ਤਾਈਂ, ਕਰ ਲੈਣ ਹੁਣ ਬਿਸਤਰਾ ਗੋਲ ਵੀਰਾ।