ਹਿੰਦੂਤਵੀ ‘ਰਾਸ਼ਟਰਵਾਦ’ ਦੀਆਂ ਬਸਤੀਵਾਦੀ ਜੜ੍ਹਾਂ

ਭਾਰਤੀ ਰਾਸ਼ਟਰਵਾਦ ਦੇ ਬਸਤੀਵਾਦੀ ਅਤੇ ਸੰਮਿਲਤ (ਨਿਚਲੁਸਵਿe) ਮੁੱਢ ਨੂੰ ਹਿੰਦੂ ਬਹੁ-ਗਿਣਤੀਵਾਦ ਦੇ ਹਮਾਇਤੀਆਂ ਵਲੋਂ ਵੱਧ ਤੋਂ ਵੱਧ ਘੱਟੇ ਰੋਲਿਆ ਜਾ ਰਿਹਾ ਹੈ। ਇਸ ਲੇਖ ਵਿਚ ਇਤਿਹਾਸਕਾਰ ਰੋਮਿਲਾ ਥਾਪਰ ਨੇ ਇਹ ਤੱਥ ਉਜਾਗਰ ਕੀਤਾ ਹੈ ਕਿ ਹਿੰਦੂਤਵ ਦਾਲਾ ਕਪਟ ਕਿਸ ਤਰ੍ਹਾਂ ਬਸਤੀਵਾਦੀ ਇਤਿਹਾਸਕਾਰੀ ਦੀ ਸੌੜੀ ਅਤੇ ਪੱਖਪਾਤੀ ਪਰੰਪਰਾ ਉਪਰ ਉਸਾਰਿਆ ਗਿਆ ਸੀ।

ਅੰਗਰੇਜ਼ੀ ਹਫਤਾਵਾਰੀ ਪਰਚੇ ‘ਆਊਟਲੁੱਕ’ ਵਿਚ ਛਪੇ ਇਸ ਲੰਮੇ ਲੇਖ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਸਾਨੂੰ ਘੱਲਿਆ ਹੈ ਜੋ ਪਾਠਕਾਂ ਲਈ ਇਸ ਅੰਕ ਤੋਂ ਲੜੀ ਦੇ ਰੂਪ ਵਿਚ ਛਾਪਿਆ ਜਾਵੇਗਾ। -ਸੰਪਾਦਕ

ਰੋਮਿਲਾ ਥਾਪਰ
ਅਨੁਵਾਦ: ਬੂਟਾ ਸਿੰਘ
ਫੋਨ:91-94634-74342

ਆਜ਼ਾਦੀ ਦੀ ਆਮਦ ਮੌਕੇ ਜਦੋਂ ਮੇਰੇ ਹਮ-ਉਮਰ ਹਿੰਦੁਸਤਾਨੀ ਜਵਾਨ ਹੋਏ, ਉਦੋਂ ਫ਼ਿਜ਼ਾ ਵਿਚ ਰਾਸ਼ਟਰਵਾਦ ਘੁਲ਼ਿਆ ਹੋਇਆ ਸੀ। ਰਾਸ਼ਟਰਵਾਦ ਕੋਈ ਮਸਲਾ ਨਹੀਂ ਸੀ। ਇਹ ਰਾਸ਼ਟਰ ਅਤੇ ਇਸ ਦੇ ਸਮਾਜ ਦੀ ਪਛਾਣ ਸੀ। ਸ਼ੁਰੂ ਵਿਚ, ਹਿੰਦੁਸਤਾਨੀ ਹੋਣ ਦੀ ਪਛਾਣ ਅਤੇ ਚੇਤਨਾ ਨੂੰ ਪ੍ਰੀਭਾਸ਼ਤ ਕੀਤੇ ਜਾਣ ਦੀ ਜ਼ਰੂਰਤ ਨਹੀਂ ਸੀ। ਅਸੀਂ ਰਾਸ਼ਟਰਵਾਦ ਨੂੰ ਹਿੰਦੁਸਤਾਨੀ ਰਾਸ਼ਟਰਵਾਦ ਵਜੋਂ ਲੈਂਦੇ ਸਾਂ, ਨਾ ਕਿ ਹਿੰਦੂ ਜਾਂ ਮੁਸਲਿਮ ਜਾਂ ਕਿਸੇ ਤਰ੍ਹਾਂ ਦੇ ਧਾਰਮਿਕ ਜਾਂ ਹੋਰ ਰਾਸ਼ਟਰਵਾਦ ਵਜੋਂ। ਰਾਸ਼ਟਰਵਾਦ ਅਤੇ ਹੋਰ ਵਫ਼ਾਦਾਰੀਆਂ ਦਰਮਿਆਨ ਸਪਸ਼ਟ ਨਿਖੇੜਾ ਸੀ। ਰਾਸ਼ਟਰਵਾਦ ਸਿਰਫ਼ ਹਿੰਦੁਸਤਾਨੀ ਹੋ ਸਕਦਾ ਸੀ; ਤੇ ਹਿੰਦੁਸਤਾਨੀ ਦਾ ਭਾਵ ਸੀ ਕਿ ਇਹ ਧਰਮ, ਜਾਤ, ਨਸਲੀ-ਸਭਿਆਚਾਰ ਅਤੇ ਖਿੱਤੇ ਦੀਆਂ ਕੁਲ ਨਿੱਕੀਆਂ ਵਫ਼ਾਦਾਰੀਆਂ ਤੋਂ ਉਪਰ ਸੀ। ਰਾਸ਼ਟਰਵਾਦ ਦਾ ਭਾਵ ਸੀ, ਰਾਸ਼ਟਰ ਅਤੇ ਰਾਜ ਦਰਮਿਆਨ ਨਿਖੇੜੇ ਦੀ ਲਕੀਰ; ਤੇ ਇਹ ਸਾਫ਼ ਸੀ ਕਿ ਕੋਈ ਵੀ ਹਕੂਮਤ ਰਾਸ਼ਟਰ ਦੇ ਅਧਿਕਾਰਾਂ ਨੂੰ ਆਪਣੇ ਹੱਥਾਂ ਵਿਚ ਨਹੀਂ ਲੈ ਸਕਦੀ। ਪ੍ਰਭੂਸੱਤਾ ਰਾਸ਼ਟਰ ਦੇ ਹੱਥ ਹੈ, ਹਕੂਮਤ ਦੇ ਨਹੀਂ। ਜਦੋਂ ਰਾਸ਼ਟਰ ਦੀ ਗੱਲ ਹੁੰਦੀ ਸੀ ਤਾਂ ਇਸ ਦੀ ਮੁਰਾਦ ਇਕ ਖਿੱਤੇ ਵਿਚ ਰਹਿਣ ਵਾਲੇ ਲੋਕ ਸਨ ਜੋ ਖ਼ੁਦ ਨੂੰ ਵਿਗਸੇ ਭਾਈਚਾਰੇ ਵਜੋਂ ਦੇਖਦੇ ਸਨ। ਉਹ ਭਾਈਚਾਰਾ ਜੋ ਰਾਸ਼ਟਰ ਦੇ ਉਭਰਨ ਤੋਂ ਪਹਿਲਾਂ ਉਥੇ ਮੌਜੂਦ ਭਾਈਚਾਰਿਆਂ ਨੂੰ ਲੈ ਕੇ ਬਣਿਆ। ਇਹ ਸਾਂਝੇ ਇਤਿਹਾਸ, ਹਿਤਾਂ ਅਤੇ ਰੀਝਾਂ ‘ਤੇ ਆਧਾਰਤ ਸੀ ਜਿਨ੍ਹਾਂ ਦਾ ਇਜ਼ਹਾਰ ਅਕਸਰ ਸਾਂਝੀ ਸੰਸਕ੍ਰਿਤੀ ਵਿਚ ਹੁੰਦਾ ਸੀ ਜੋ ਮੋੜਵੇਂ ਤੌਰ ‘ਤੇ ਬਹੁ-ਭਾਂਤੀ ਸੰਸਕ੍ਰਿਤੀਆਂ ਵਿਚੋਂ ਵਿਗਸਿਆ ਸੀ।
ਜ਼ਿਆਦਾ ਤੋਂ ਜ਼ਿਆਦਾ ਪ੍ਰਤੱਖ ਪੱਧਰ ‘ਤੇ, ਰਾਸ਼ਟਰ ਖਿੱਤੇ ਤੋਂ ਤੈਅ ਹੁੰਦਾ ਸੀ। ਹਿੰਦੁਸਤਾਨ ਲਈ ਇਹ ਬਰਤਾਨਵੀ ਹਿੰਦੁਸਤਾਨ ਵਾਲਾ ਖਿੱਤਾ ਸੀ ਜਿਸ ਨੂੰ ਲੈ ਕੇ ਇਸ ਬਸਤੀ ਨੂੰ ਉਮੀਦ ਸੀ ਕਿ ਰਾਸ਼ਟਰ ਬਣਨ ਦੀ ਸੂਰਤ ਵਿਚ ਉਹ ਇਸ ਦੀ ਵਾਰਿਸ ਹੋਵੇਗੀ। 1947 ਦੀ ਵੰਡ ਨਾਲ ਇਸ ਦੇ ਦੋ ਟੁਕੜੇ ਕਰ ਦਿਤੇ ਗਏ, ਤੇ ਜਦੋਂ ਇਸ ਨੂੰ ਬਰਤਾਨਵੀ ਹਿੰਦੁਸਤਾਨ ਦੇ ਸਾਬਕਾ ਖਿੱਤੇ ਨਾਲ ਤੁਲਨਾ ਕਰ ਕੇ ਦੇਖਦੇ ਹਾਂ ਤਾਂ ਇਹ ਪੇਚੀਦਾ ਮਸਲਾ ਬਣ ਗਈ। ਲਿਹਾਜ਼ਾ ਜਿਸ ਖਿੱਤੇ ਨੂੰ ਲੈ ਕੇ ਹਿੰਦੁਸਤਾਨ ਬਣਿਆ, ਉਸ ਨੂੰ ਮੁੜ-ਪ੍ਰੀਭਾਸ਼ਤ ਕਰ ਦਿਤਾ ਗਿਆ।
ਹਿੰਦੁਸਤਾਨ ਨੂੰ ਜਦੋਂ ਇਤਿਹਾਸਕ ਤੌਰ ‘ਤੇ ਲਿਆ ਜਾਂਦਾ ਸੀ ਤਾਂ ਇਸ ਦਾ ਚੌਖਟਾ ਉਪ-ਮਹਾਂਦੀਪ ਹੀ ਹੁੰਦਾ ਸੀ। ਇਤਿਹਾਸ ਤੋਂ ਸਾਨੂੰ ਇਹੀ ਪਤਾ ਲਗਦਾ ਸੀ ਕਿ ਸਦੀਆਂ ਤੋਂ ਲੈ ਕੇ ਇਸ ਦੀਆਂ ਸਰਹੱਦਾਂ ਲਗਾਤਾਰ ਬਦਲਦੀਆਂ ਰਹੀਆਂ ਅਤੇ ਇਸ ਉਪ-ਮਹਾਂਦੀਪ ਦੇ ਅੰਦਰ ਇਕੋ ਵਕਤ ਬਹੁਤ ਸਾਰੀਆਂ ਸਿਆਸੀ ਇਕਾਈਆਂ ਦੀ ਹੋਂਦ ਹੁੰਦੀ ਸੀ। ਇਸ ਤੋਂ ਇਹ ਸਵਾਲ ਪੈਦਾ ਹੁੰਦਾ ਸੀ ਕਿ ਕੀ ਕੌਮੀ-ਰਾਜ ਦੀ ਪੱਕੀ ਸਰਹੱਦ ਸੰਭਵ ਸੀ? ਪਰ ਰਾਸ਼ਟਰਵਾਦ ਦੇ ਮਨੋਰਥਾਂ ਲਈ ਇਸ ਨੂੰ ਇਸ ਚੇਤਾਵਨੀ ਨਾਲ ਸੰਭਵ ਹੱਦ ਤਕ ਪੱਕੀ ਮੰਨ ਲਿਆ ਗਿਆ ਕਿ ਇਹ ਬਦਲ ਸਕਦੀ ਸੀ।
ਇਸ ਨੇ ਸਾਡੀ ਸੁਤਾਅ ਰਾਸ਼ਟਰਵਾਦ ਦੇ ਹਕੀਕੀ ਵਜੂਦ ਵੱਲ ਮੋੜੀ; ਜਿਸ ਤੋਂ ਮੁਰਾਦ ਖਿੱਤੇ ਵਿਚ ਰਹਿੰਦੇ ਲੋਕਾਂ ਤੋਂ ਸੀ। ਇਸ ਨੂੰ ਸਹੀ ਮਾਅਨਿਆਂ ਵਿਚ ਲਿਆ ਗਿਆ ਸੀ ਅਤੇ ਇਸ ਵਿਚ ਆਪਣੀਆਂ ਧਰਮ, ਜਾਤ, ਬੋਲੀ, ਖੇਤਰ ਅਤੇ ਇਸ ਤਰ੍ਹਾਂ ਦੀਆਂ ਉਪ-ਪਛਾਣਾਂ ਤੋਂ ਉਪਰ ਉਠ ਕੇ ਸਾਰੇ ਲੋਕ ਸ਼ਾਮਲ ਸਨ। ਸੁਤੇਸਿੱਧ ਵਿਸ਼ਵਾਸ ਇਹ ਸੀ ਕਿ ਰਾਸ਼ਟਰਵਾਦ ਦਾ ਮੁੱਢਲਾ ਸਰੋਕਾਰ ਸਾਲਮ ਸਮਾਜ ਅਤੇ ਇਸ ਦੇ ਕੁਲ ਨਾਗਰਿਕਾਂ ਦੀ ਭਲਾਈ ਯਕੀਨੀ ਬਣਾਉਣਾ ਹੈ। ਇਸ ਨੂੰ ਸਾਰੇ ਨਾਗਰਿਕਾਂ ਦੀ ਬਰਾਬਰ ਹੈਸੀਅਤ ਅਤੇ ਮਨੁੱਖੀ ਹੱਕਾਂ ਦੇ ਇਕੋ ਜਿੰਨੇ ਹੱਕਦਾਰ ਹੋਣ ਦੀ ਸਥਾਪਤੀ ਵਜੋਂ ਪ੍ਰੀਭਾਸ਼ਤ ਕੀਤਾ ਗਿਆ। ਕੌਮੀ ਹਿਤਾਂ ਦਾ ਭਾਵ ਸੀ ਕਿ ਹਰ ਨਾਗਰਿਕ ਦੀ ਜ਼ਿੰਦਗੀ ਸਵੈਮਾਣ ਵਾਲੀ ਹੋਵੇਗੀ। ਇਸ ਖ਼ਾਤਰ ਆਰਥਿਕ ਤਰੱਕੀ ਅਤੇ ਸਮਾਜੀ ਨਿਆਂ, ਦੋਵੇਂ ਰਾਸ਼ਟਰ ਦੀ ਸਥਾਪਤੀ ਦੀ ਚੂਲ ਵਜੋਂ ਦਰਕਾਰ ਸਨ। ਰਾਸ਼ਟਰ ਦੀਆਂ ਇਨ੍ਹਾਂ ਲਾਜ਼ਮੀ ਸ਼ਰਤਾਂ ਨੂੰ ਲੈ ਕੇ ਆਜ਼ਾਦੀ ਤੋਂ ਬਾਅਦ ਦੇ ਪਹਿਲੇ ਦੋ ਦਹਾਕਿਆਂ ਅੰਦਰ ਵਸੀਹ ਪੈਮਾਨੇ ‘ਤੇ ਚਰਚਾ ਹੁੰਦੀ ਰਹੀ, ਖ਼ਾਸ ਕਰ ਕੇ ਯੂਨੀਵਰਸਿਟੀਆਂ ਅਤੇ ਖੋਜ ਕੇਂਦਰਾਂ ਵਿਚ।
0
ਰਾਸ਼ਟਰਵਾਦ ਦਾ ਜ਼ਿਆਦਾ ਲਾਗਾ-ਦੇਗਾ ਸਮਾਜ ਦੇ ਮੈਂਬਰ ਦੇ ਤੌਰ ‘ਤੇ ਆਪਣੇ ਸਮਾਜ ਨੂੰ ਸਮਝਣ ਅਤੇ ਆਪਣੀ ਪਛਾਣ ਤਲਾਸ਼ਣ ਨਾਲ ਹੈ। ਇਸ ਨੂੰ ਮਹਿਜ਼ ਝੰਡੇ ਲਹਿਰਾਉਣ, ਨਾਅਰੇ ਲਾਉਣ ਅਤੇ ‘ਭਾਰਤ ਮਾਤਾ ਕੀ ਜੈ’ ਵਰਗੇ ਨਾਅਰੇ ਨਾਲ ਲਾਉਣ ਕਰ ਕੇ ਸਜ਼ਾ ਦੇਣ ਤਕ ਸੁੰਗੇੜਿਆ ਨਹੀਂ ਜਾ ਸਕਦਾ। ਇਸ ਤੋਂ ਇਹੀ ਪਤਾ ਲਗਦਾ ਹੈ ਕਿ ਇਹ ਨਾਅਰੇ ਲਾਉਣ ਦੀ ਮੰਗ ਕਰਨ ਵਾਲਿਆਂ ਨੂੰ ਖ਼ੁਦ ਉਪਰ ਭਰੋਸਾ ਨਹੀਂ ਹੈ। ਇਹ ਨਿਰੀ ਨਾਅਰੇਬਾਜ਼ੀ ਦੀ ਥਾਂ ਰਾਸ਼ਟਰਵਾਦ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਪ੍ਰਤੀ ਕਿਤੇ ਵਡੇਰੀ ਵਚਨਬੱਧਤਾ ਦੀ ਮੰਗ ਕਰਦਾ ਹੈ, ਅਤੇ ਇਹ ਨਾਅਰੇ ਵੀ ਖਿੱਤੇ ਉਪਰ ਕੇਂਦਰਤ ਹੋਣ ਜਾਂ ਐਸੇ ਹੋਣ ਜੋ ਘੱਟੋ-ਘੱਟ ਇਕ ਹੱਦ ਤਕ ਪ੍ਰਵਾਨਗੀਯੋਗ ਤਾਂ ਹੋਣ। ਜਿਵੇਂ ਹੁਣ ਹੋ ਰਿਹਾ ਹੈ, ਇਹ ਸੱਚਮੁੱਚ ਮਖੌਲ ਹੀ ਹੈ ਕਿ ਜਿਹੜਾ ਹਿੰਦੁਸਤਾਨੀ ਇਹ ਨਾਅਰਾ ਲਾਉਣ ਤੋਂ ਇਨਕਾਰੀ ਹੈ, ਉਸ ਨੂੰ ਫੌਰਨ ਰਾਸ਼ਟਰ-ਧ੍ਰੋਹੀ ਕਰਾਰ ਦੇ ਦਿਤਾ ਜਾਂਦਾ ਹੈ, ਪਰ ਜਿਹੜਾ ਜਾਣ-ਬੁੱਝ ਕੇ ਟੈਕਸ ਨਹੀਂ ਦਿੰਦਾ, ਜਾਂ ਕਾਲਾ ਧਨ ਵਿਦੇਸ਼ਾਂ ਵਿਚ ਜਮ੍ਹਾਂ ਕਰਵਾ ਰਿਹਾ ਹੈ, ਉਸ ਬਾਰੇ ਇਉਂ ਨਹੀਂ ਕੀਤਾ ਜਾਂਦਾ।
ਕੀ ਰਾਸ਼ਟਰੀ ਹੈ ਅਤੇ ਕੀ ਰਾਸ਼ਟਰ-ਧ੍ਰੋਹੀ ਹੈ, ਇਹ ਸਵਾਲ ਇਸ ‘ਤੇ ਮੁਨੱਸਰ ਕਰਦਾ ਹੈ ਕਿ ਰਾਸ਼ਟਰਵਾਦ ਨੂੰ ਕਿਵੇਂ ਸਮਝਿਆ ਜਾਂਦਾ ਹੈ? ਰਾਸ਼ਟਰ ਪ੍ਰਤੀ ਐਸੀ ਵਚਨਬੱਧਤਾ ਜੋ ਉਸੇ ਰਾਸ਼ਟਰ ਦੇ ਹੋਰ ਨਾਗਰਿਕਾਂ ਨਾਲ ਸਰੋਕਾਰ ਅਤੇ ਉਨ੍ਹਾਂ ਪ੍ਰਤੀ ਨੈਤਿਕ ਰਵੱਈਏ ਨੂੰ ਉਤਸ਼ਾਹਤ ਕਰਦੀ ਹੈ, ਕਾਬਲੇਤਾਰੀਫ਼ ਹੈ। ਹਾਲਾਂਕਿ, ਇਸ ਦਾ ਇਜ਼ਹਾਰ ਗੁਆਂਢੀ ਰਾਸ਼ਟਰਾਂ ਪ੍ਰਤੀ ਘਟੀਆ ਵੈਰ ਜ਼ਰੀਏ ਨਹੀਂ ਹੋਣਾ ਚਾਹੀਦਾ। ਖ਼ਾਸ ਹਾਲਾਤ ਵਿਚ, ਸਿਆਣਪ ਵਰਤ ਕੇ ਵੈਰ ਨੂੰ ਘਟਾਇਆ ਜਾ ਸਕਦਾ ਹੈ ਅਤੇ ਚੰਗੇ ਤੇ ਮਾੜੇ ਪ੍ਰਸ਼ਾਸਨ ਦਰਮਿਆਨ ਫ਼ਰਕ ਇਹੀ ਹੈ। ਲਿਹਾਜ਼ਾ, ਰਾਸ਼ਟਰਵਾਦ ਹੱਦਾਂ ਤੋਂ ਬਗੈਰ ਨਹੀਂ ਹੋ ਸਕਦਾ ਅਤੇ ਹੱਦਾਂ ਬਹੁਤ ਹੀ ਧਿਆਨ ਨਾਲ ਮਿਥਣੀਆਂ ਹੁੰਦੀਆਂ ਹਨ।
ਕਈ ਵਾਰ ਸਵਾਲ ਇਹ ਕੀਤਾ ਜਾਂਦਾ ਹੈ ਕਿ, ਕੀ ਪੂਰਵ-ਆਧੁਨਿਕ ਜ਼ਮਾਨੇ ਵਿਚ ਰਾਸ਼ਟਰਵਾਦ ਸੀ? ਇਤਿਹਾਸਕਾਰਾਂ ਦਾ ਖ਼ਿਆਲ ਹੈ, ਨਹੀਂ। ਅੰਦਰੂਨੀ ਖ਼ਾਸੀਅਤਾਂ ਹਰ ਸਮਾਜ ਦੀ ਦਰਜੇਬੰਦੀ ਦਾ ਹਿੱਸਾ ਹਨ। ਫਿਰ ਵੀ, ਵਜੂਦ ਵਜੋਂ ਹਰ ਸਮਾਜ ਦੂਜਿਆਂ ਤੋਂ ਆਪਣਾ ਨਿਖੇੜਾ ਬਣਾਉਂਦਾ ਹੈ। ਅਤੀਤ ਦੇ ਸਮਾਜ ਅਕਸਰ ਹੀ ਆਪਣੇ ਕੁਲੀਨ ਵਰਗ ਦੀਆਂ ਖ਼ਾਸੀਅਤਾਂ ਤੋਂ ਜਾਣੇ ਜਾਂਦੇ ਸਨ। ਤਹਿਜ਼ੀਬਾਂ ਨੂੰ ਪ੍ਰੀਭਾਸ਼ਤ ਕਰਨਾ ਇਸ ਦੀ ਮਿਸਾਲ ਹੈ। ਹਿੰਦੁਸਤਾਨੀ ਤਹਿਜ਼ੀਬ ਬਰਤਾਨਵੀ ਹਿੰਦੁਸਤਾਨ ਦੇ ਕੰਟਰੋਲ ਵਾਲੇ ਖਿੱਤੇ ਅੰਦਰ ਸਥਿਤ ਸੀ; ਕਿਹਾ ਜਾਂਦਾ ਸੀ ਕਿ ਇਸ ਦੀ ਜ਼ੁਬਾਨ ਸੰਸਕ੍ਰਿਤ ਅਤੇ ਧਰਮ ਹਿੰਦੂ ਹੈ। ਨਿਸ਼ਚੇ ਹੀ ਇਹ ਪ੍ਰੀਭਾਸ਼ਾ ਬਸਤੀਵਾਦੀ ਵਿਦਵਤਾ ਦੀ ਦੇਣ ਸੀ ਜਿਸ ਨੂੰ ਅਸੀਂ ਪੂਰੀ ਤਾਬਿਆਦਾਰੀ ਨਾਲ ਅਪਣਾ ਲਿਆ; ਉਨ੍ਹਾਂ ਹੋਰ ਅਹਿਮ ਖ਼ੂਬੀਆਂ ਵੱਲ ਤਵੱਜੋ ਦਿਤੇ ਬਗ਼ੈਰ ਜਿਨ੍ਹਾਂ ਦੀ ਬਦੌਲਤ ਸਾਡੀ ਤਹਿਜ਼ੀਬ ਹੋਂਦ ਵਿਚ ਆਈ ਸੀ, ਜਾਂ ਇਹ ਸਵਾਲ ਕੀਤੇ ਬਗ਼ੈਰ, ਕਿ ਕੀ ਇਹੀ ਸਭ ਕੁਝ ਸੀ ਜੋ ਕਿਸੇ ਤਹਿਜ਼ੀਬ ਨੂੰ ਪ੍ਰੀਭਾਸ਼ਤ ਕਰਨ ਲਈ ਜ਼ਰੂਰੀ ਹੁੰਦਾ ਹੈ? ਕੁਲੀਨ ਵਰਗ ਦੀ ਸੰਸਕ੍ਰਿਤੀ ਨੇ ਤਹਿਜ਼ੀਬ ਪ੍ਰੀਭਾਸ਼ਤ ਕਰ ਦਿਤੀ। ਗ਼ੈਰ-ਕੁਲੀਨ ਹਿੱਸਿਆਂ ਅਤੇ ਉਨ੍ਹਾਂ ਦੀ ਸੰਸਕ੍ਰਿਤੀ ਦੇ ਤੌਰ-ਤਰੀਕਿਆਂ (ਖ਼ਾਸ ਕਰ ਕੇ ਪੇਂਡੂ ਇਲਾਕਿਆਂ ਵਿਚਲੇ) ਨੂੰ ਮਾਨਤਾ ਹੀ ਨਹੀਂ ਦਿਤੀ ਗਈ। ਉਨ੍ਹਾਂ ਦੀ ਹੋਂਦ ਹਾਸ਼ੀਏ ਉਪਰ ਸੀ। ਤਹਿਜ਼ੀਬ ਦੀ ਇਸ ਨਹਾਇਤ ਸੀਮਤ ਪ੍ਰੀਭਾਸ਼ਾ ਦੇ ਅੰਦਰ ਵੀ, ਭੂਗੋਲਿਕ ਸਰਹੱਦਾਂ ਲਗਾਤਾਰ ਬਦਲਦੀਆਂ ਰਹੀਆਂ, ਜ਼ੁਬਾਨਾਂ ਬਦਲਦੀਆਂ ਰਹੀਆਂ, ਧਰਮਾਂ ਦਾ ਜਲੌਅ ਫਿੱਕਾ ਪੈਂਦਾ ਰਿਹਾ, ਇਵੇਂ ਹੀ ਸੰਸਕ੍ਰਿਤੀ ਦੀ ਪਛਾਣ ਤੇ ਉਸ ਨਾਲ ਹੋਇਆ ਜਿਸ ਨੂੰ ਇਤਿਹਾਸ ਵਜੋਂ ਕਲਮਬੰਦ ਕੀਤਾ ਗਿਆ। ਇਕ ਵਾਰ ਫਿਰ ਇਹ ਹੋਰਨਾਂ ਦੀ ਬਜਾਏ ਕੁਲੀਨ ਵਰਗਾਂ ਨਾਲ ਜ਼ਿਆਦਾ ਸਬੰਧਤ ਸੀ।
ਇਤਿਹਾਸਕ ਤੌਰ ‘ਤੇ ਜਿਵੇਂ ਰਾਸ਼ਟਰਵਾਦ ਉਭਰਿਆ, ਉਹ ਸਾਰਿਆਂ ਨੂੰ ਆਪਣੇ ਵਿਚ ਸਮੋਂਦਾ (ਨਿਚਲੁਸਵਿe) ਸੀ ਅਤੇ ਉਹ ਨਾਗਰਿਕਾਂ ਦਾ ਨਵਾਂ ਭਾਈਚਾਰਾ ਸਾਜਣ ਲਈ ਵੰਨ-ਸੁਵੰਨੇ ਸਮੂਹਾਂ ਦੀ ਏਕਤਾ ਦੀ ਸੋਚ ਉਪਰ ਆਧਾਰਤ ਸੀ। ਨਤੀਜਾ ਇਹ ਹੋਇਆ ਕਿ ਖ਼ਰੇ ਰਾਸ਼ਟਰਵਾਦ ਦੀ ਪਛਾਣ ਏਕਤਾ ਦੀ ਸ਼ਕਲ ਵਿਚ ਹੋਈ। ਇਸ ਨੂੰ ਕਿਸੇ ਖ਼ਾਸ ਭਾਈਚਾਰੇ ਦੇ ਸੰਸਕ੍ਰਿਤਕ ਮੁਹਾਵਰੇ ਦੀ ਜ਼ਰੂਰਤ ਨਹੀਂ ਅਤੇ ਇਹ ਅਕਸਰ ਹੀ ਨਵੇਂ ਮੁਹਾਵਰੇ ਸਿਰਜਦਾ ਹੈ। ਲਿਹਾਜ਼ਾ, ਹੋਰ ਵੀ ਦਰੁਸਤ ਕਹਿਣਾ ਹੋਵੇ, ਇਕਹਿਰੀ ਵਿਸ਼ੇਸ਼, ਬਾਕੀਆਂ ਨੂੰ ਆਪਣੇ ਤੋਂ ਬਾਹਰ ਰੱਖਣ ਵਾਲੀ (eਣਚਲੁਸਵਿe) ਪਛਾਣ – ਧਾਰਮਿਕ, ਭਾਸ਼ਾਈ, ਨਸਲੀ-ਸਭਿਆਚਾਰਕ ਵਗੈਰਾ – ‘ਤੇ ਆਧਾਰਤ ਰਾਸ਼ਟਰਾਂ ਦੀਆਂ ਧਾਰਨਾਵਾਂ ਦਰਅਸਲ ਖੋਟੇ ਰਾਸ਼ਟਰਵਾਦ ਹਨ ਅਤੇ ਇਨ੍ਹਾਂ ਦੀ ਪਛਾਣ ਤੋਂ ਇਲਾਵਾ ਇਨ੍ਹਾਂ ਦੇ ਨਾਲ ਹੋਰ ਜਿਹੜੇ ਯੋਗਤਾ-ਪੈਮਾਨੇ ਹੋਣੇ ਚਾਹੀਦੇ ਹਨ, ਉਨ੍ਹਾਂ ਤੋਂ ਬਗ਼ੈਰ ਇਨ੍ਹਾਂ ਨੂੰ ਰਾਸ਼ਟਰਵਾਦ ਕਹਿਣਾ ਬੰਦ ਕਰ ਦੇਣਾ ਚਾਹੀਦਾ ਹੈ।
ਇਉਂ, ਹਿੰਦੁਸਤਾਨ ਅੰਦਰ ਅਸੀਂ ਇਨ੍ਹਾਂ ਧਾਰਾਵਾਂ ਦਰਮਿਆਨ ਸਪਸ਼ਟ ਨਿਖੇੜਾ ਕਰਦੇ ਹਾਂ: ਧਰਮ-ਨਿਰਪੱਖ, ਬਸਤੀਵਾਦ ਵਿਰੋਧੀ ਰਾਸ਼ਟਰਵਾਦ ਜੋ ਕੌਮੀ ਮੁਕਤੀ ਲਹਿਰ ਦਾ ਆਧਾਰ ਸੀ, ਤੇ ਹੋਰ ਲਹਿਰਾਂ ਜੋ ਰਾਸ਼ਟਰਵਾਦ ਅਖਵਾਉਂਦੀਆਂ ਸਨ, ਪਰ ਉਨ੍ਹਾਂ ਦਾ ਇਹ ਦਾਅਵਾ ਸ਼ੱਕੀ ਸੀ; ਵਧੇਰੇ ਦਰੁਸਤ ਕਿਹਾ ਜਾਵੇ ਤਾਂ ਉਹ ਧਾਰਮਿਕ ਜਾਂ ਫਿਰਕੂ ਰਾਸ਼ਟਰਵਾਦ ਸਨ ਜਿਨ੍ਹਾਂ ਦੀ ਪਛਾਣ ਉਨ੍ਹਾਂ ਦੇ ਵਿਅਕਤੀਗਤ ਧਰਮ ਵਿਚੋਂ ਪੈਦਾ ਹੁੰਦੀ ਸੀ, ਜਿਵੇਂ ਮੁਸਲਿਮ, ਹਿੰਦੂ ਤੇ ਸਿੱਖ ਰਾਸ਼ਟਰਵਾਦ। ਕਈ ਇਤਿਹਾਸਕਾਰ ਇਨ੍ਹਾਂ ਨੂੰ ਰਾਸ਼ਟਰਵਾਦ ਦਾ ਨਾਂ ਦੇਣ ਤੋਂ ਗੁਰੇਜ਼ ਕਰਨਗੇ। ਐਸੀਆਂ ਸ਼੍ਰੇਣੀਆਂ ਦੇ ਉਭਰਨ ਨੂੰ, ਜੇ ਕੋਈ ਇਨ੍ਹਾਂ ਪ੍ਰਤੀ ਰਿਆਇਤ ਰੱਖੇ, ਤਾਂ ਇਨ੍ਹਾਂ ਨੂੰ ਉਪ-ਰਾਸ਼ਟਰਵਾਦ ਕਿਹਾ ਜਾ ਸਕਦਾ ਹੈ, ਹਾਲਾਂਕਿ ਕੁਝ ਇਤਿਹਾਸਕਾਰ ਇਹ ਕਹਿਣ ਤੋਂ ਝਿਜਕ ਦਿਖਾ ਸਕਦੇ ਹਨ ਕਿ ਐਸੇ ਸਮੂਹਾਂ ਦਾ ਰਾਸ਼ਟਰਵਾਦ ਨਾਲ ਕਦੇ ਕੋਈ ਸਬੰਧ ਰਿਹਾ ਸੀ।
ਇਤਿਹਾਸਕਾਰ ਰਾਸ਼ਟਰ ਨੂੰ ਆਧੁਨਿਕ ਧਾਰਨਾ ਵਜੋਂ ਦੇਖਦੇ ਹਨ ਅਤੇ ਇਸ ਦਾ ਮੂਲ ਪੁਰਾਤਨਤਾ ਵਿਚ ਨਹੀਂ ਤਲਾਸ਼ਦੇ। ਇਹ ਸਮੇਂ ਦੇ ਖ਼ਾਸ ਮੁਕਾਮ ਉਪਰ ਉਭਰਦੀ ਹੈ ਜੋ ਯੂਰਪ ਅੰਦਰ ਗਿਆਨ-ਚੇਤਨਾ (eਨਲਗਿਹਟeਨਮeਨਟ) ਤੋਂ ਬਾਅਦ ਦੀ ਗੱਲ ਹੈ। ਇਹ ਵੱਡੇ ਬਦਲਾਓ ਦੀ ਸਮਕਾਲੀ ਹੈ, ਯਾਨੀ ਪੁਰਾਣੇ ਜਗੀਰੂ ਜਾਂ ਇਸ ਨਾਲ ਮਿਲਦੇ-ਜੁਲਦੇ ਪ੍ਰਬੰਧਾਂ ਵਿਚੋਂ ਸਮਾਜਾਂ ਦਾ ਉਭਰ ਕੇ ਉਹ ਸਮਾਜ ਬਣਨਾ ਜੋ ਸਰਮਾਏਦਾਰੀ ਦੇ ਵਿਕਾਸ ਅਤੇ ਸਰਮਾਏਦਾਰੀ ਤੇ ਬਸਤੀਵਾਦ ਦੋਹਾਂ ਉਪਰ ਆਧਾਰਤ ਆਰਥਿਕਤਾ ਨਾਲ ਸਨਅਤੀਕਰਨ ਦੇ ਅੰਤਰ-ਸਬੰਧ ਵਿਚੋਂ ਬਣੇ। ਸਰਵ-ਵਿਆਪਕ ਧਾਰਨਾ ਵਜੋਂ, ਇਸ ਨੇ ਖ਼ੁਦ ਨੂੰ ਨਵੇਂ ਮੁਹਾਂਦਰੇ ਵਾਲੀ ਸਿਆਸੀ ਤਾਕਤ ਦੀ ਹੱਕ-ਜਤਾਈ ਅਨੁਸਾਰ ਢਾਲ ਲਿਆ ਅਤੇ ਇਹ ਜ਼ਿਆਦਾਤਰ ਰਾਸ਼ਟਰਵਾਦਾਂ ਵਲੋਂ ਅਖ਼ਤਿਆਰ ਕੀਤੀ ਸੇਧ ਬਣ ਗਈ।
ਰਾਸ਼ਟਰ ਰਾਜ (ਸਟੇਟ) ਅਤੇ ਸਰਕਾਰ ਤੋਂ ਵੱਖਰੀ ਚੀਜ਼ ਹੈ। ਰਾਜ ਦੀ ਸਰਕਾਰ ਦੇ ਵੱਖ-ਵੱਖ ਰੂਪ ਹੋ ਸਕਦੇ ਹਨ, ਜਿਵੇਂ ਆਧੁਨਿਕ ਤੋਂ ਪਹਿਲਾਂ ਦੇ ਅਤੀਤ ਵਿਚ ਹੋਇਆ। ‘ਕੌਮੀ-ਰਾਜ’ ਦੇ ਲਕਬ ਦਾ ਇਸਤੇਮਾਲ ਇਸ ਤਰ੍ਹਾਂ ਦੇ ਰਾਜ ਦੀ ਵਿਸ਼ੇਸ਼ਤਾ ਬਿਆਨ ਕਰਦਾ ਹੈ। ਰਾਸ਼ਟਰਵਾਦ ਰਾਸ਼ਟਰ ਦਾ ਕਾਰਜ ਹੈ। ਧਾਰਨਾ ਦੇ ਤੌਰ ‘ਤੇ, ਇਹ ਰਾਸ਼ਟਰ ਦੇ ਇਨ੍ਹਾਂ ਪਹਿਲੂਆਂ ਨੂੰ ਮਜ਼ਬੂਤ ਕਰਦਾ ਹੈ ਜਿਵੇਂ ਜਮਹੂਰੀਅਤ, ਖੇਤਰ ਅਤੇ ਤਾਕਤ ਅਤੇ ਇਹ ਉਨ੍ਹਾਂ ਕਦਰ-ਪ੍ਰਬੰਧਾਂ ਦੀ ਤਾਈਦ ਕਰਦਾ ਹੈ ਜੋ ਬਰਾਬਰ ਹੱਕਾਂ ਅਤੇ ਨਿਆਂ ਨੂੰ ਯਕੀਨੀ ਬਣਾਉਂਦੇ ਹਨ। ਰਾਸ਼ਟਰ ਉਪਰ ਆਮ ਤੌਰ ‘ਤੇ ਕਿਸੇ ਘਰਾਣੇ ਵਲੋਂ ਕੇਂਦਰੀ ਤੌਰ ਉਤੇ, ਤੇ ਸਿੱਧੇ ਤੌਰ ਉਤੇ ਰਾਜ ਨਹੀਂ ਕੀਤਾ ਜਾਂਦਾ, ਇਹ ਲੋਕਾਂ ਦੇ ਨੁਮਾਇੰਦੇ ਹਨ ਜੋ ਜਮਹੂਰੀ ਪ੍ਰਬੰਧ ਵਿਚ ਰਾਜ ਨੂੰ ਚਲਾਉਂਦੇ ਹਨ। ਦੂਜੇ ਲਫ਼ਜ਼ਾਂ ਵਿਚ, ਅੰਤਮ ਤੌਰ ‘ਤੇ, ਰਾਸ਼ਟਰ ਨੂੰ ਤੈਅ ਕਰਨ ਵਾਲੀ ਤਾਕਤ ਲੋਕ ਹਨ। ਬਦਕਿਸਮਤੀ ਨਾਲ, ਉਨ੍ਹਾਂ ਬਹੁਤ ਸਾਰਿਆਂ ਵਲੋਂ ਇਸ ਪ੍ਰੀਭਾਸ਼ਾ ਦੀ ਕਦਰ ਨਹੀਂ ਕੀਤੀ ਜਾਂਦੀ ਜਿਨ੍ਹਾਂ ਦੀ ਸੋਚ ਹੈ ਕਿ ਮਹਿਜ਼ ਨਾਅਰੇਬਾਜ਼ੀ ਕਰਨਾ ਅਤੇ ਖਿੱਤੇ ਨੂੰ ਅ-ਬਦਲ ਬਣਾਈ ਰੱਖਣਾ ਹੀ ਰਾਸ਼ਟਰਵਾਦ ਹੈ। ਰਾਸ਼ਟਰਵਾਦ ਅਤੇ ਐਂਟੀ-ਰਾਸ਼ਟਰਵਾਦ ਦਾ ਸਵਾਲ ਜਦੋਂ ਖਿੱਤੇ ਉਪਰ ਮੰਡਲਾਉਂਦਾ ਹੈ, ਤਾਂ ਇਹ ਉਸ ਤਰ੍ਹਾਂ ਕੇਂਦਰੀ ਨਹੀਂ ਹੁੰਦਾ, ਜਿਵੇਂ ਇਹ ਇਸ ਦੀ ਤੁਲਨਾ ਰਾਸ਼ਟਰ ਦੇ ਹੋਰ ਪਹਿਲੂਆਂ ਨਾਲ ਕੀਤੇ ਜਾਣ ‘ਤੇ ਹੁੰਦਾ ਹੈ ਜੋ ਇਸ ਦੇ ਸਾਰੇ ਨਾਗਰਿਕਾਂ ਦੇ ਸਾਂਝੇ ਹਨ, ਇਥੋਂ ਤਕ ਕਿ ਜੇ ਕਦੇ ਖਿੱਤਾ ਫੋਕਸ ਵੀ ਬਣ ਜਾਵੇ ਤਾਂ ਵੀ।
ਕੁਝ ਦਹਾਕੇ ਪਹਿਲਾਂ, ਇਸ ਨੂੰ ਲੈ ਕੇ ਬਥੇਰੀ ਵਿਚਾਰ-ਚਰਚਾ ਹੋਈ ਕਿ ਰਾਸ਼ਟਰਵਾਦ ਨੂੰ ਕਿਹੜੀ ਚੀਜ਼ ਬਣਾਉਂਦੀ ਹੈ। ਵਿਚਾਰ-ਚਰਚਾ ਤਰ੍ਹਾਂ-ਤਰ੍ਹਾਂ ਦੀ ਸੀ, ਕਿਉਂਕਿ ਰਾਸ਼ਟਰਵਾਦ ਅਮੂਰਤ ਧਾਰਨਾ ਹੈ। ਇਤਿਹਾਸਕਾਰ ਬੈਨਡਿਕਟ ਐਂਡਰਸਨ ਨੇ ਆਪਣੀ ਪ੍ਰਭਾਵਸ਼ਾਲੀ ਕਿਤਾਬ ੀਮਅਗਨਿeਦ ਛੋਮਮੁਨਟਿਇਸ: ੍ਰeਾਲeਚਟਿਨਸ ੋਨ ਟਹe ੌਰਗਿਨਿ ਅਨਦ ੰਪਰeਅਦ ਾ ਂਅਟਿਨਅਲਸਿਮ ਵਿਚ ਲੋਕਾਂ ਵਲੋਂ ਸਿਰਜੇ ਕਾਲਪਨਿਕ ਭਾਈਚਾਰੇ ਦਾ ਜ਼ਿਕਰ ਕੀਤਾ ਹੈ ਜੋ ਖ਼ੁਦ ਨੂੰ ਐਸਾ ਭਾਈਚਾਰਾ ਤਸੱਵਰ ਕਰਦੇ ਹਨ ਜਿਸ ਦੇ ਅਨੁਭਵ (ਪeਰਚeਪਟਿਨਸ) ਸਾਂਝੇ ਹਨ ਜੋ ਉਨ੍ਹਾਂ ਨੂੰ ਇਕਜੁੱਟ ਕਰਦੇ ਹਨ। ਛਾਪੇਖ਼ਾਨੇ ਅਤੇ ਅਖ਼ਬਾਰਾਂ ਵਗੈਰਾ ਪੜ੍ਹਨ ਦੀ ਮਦਦ ਨਾਲ ਅੱਖ਼ਰ-ਗਿਆਨ ਦਾ ਪਸਾਰਾ ਹੋਣ ‘ਤੇ ਆਧੁਨਿਕ ਦੌਰ ਵਿਚ ਪਹਿਲੇ ਦੌਰਾਂ ਨਾਲੋਂ ਏਕਤਾ ਜ਼ਿਆਦਾ ਸੌਖੀ ਹੋ ਗਈ। ਇਸ ਵਿਚ, ਜੇ ਐਸੀ ਖ਼ਾਹਸ਼ ਹੋਵੇ, ਤਾਂ ਕੌਮੀ ਭਾਵਨਾ ਪੈਦਾ ਕਰਨ ਵਿਚ ਪੱਕੇ ਜਾਂ ਸਹਾਇਤਾ ਕਰਨ ਵਾਲੇ ਦੀ ਭੂਮਿਕਾ ਨਿਭਾਉਣ ਵਾਲੇ ਵਜੋਂ ਟੈਲੀਵਿਜ਼ਨ ਦੇ ਪ੍ਰਭਾਵ ਨੂੰ ਵੀ ਜੋੜਿਆ ਜਾ ਸਕਦਾ ਹੈ।
ਂਅਟਿਨਸ ਅਨਦ ਂਅਟਿਨਅਲਸਿਮ (1983) ਵਿਚ ਅਰਨੈਸਟ ਗੈਲਨਰ ਜੋ ਬਰਤਾਨਵੀ ਸਮਾਜੀ ਮਾਨਵ ਵਿਗਿਆਨੀ ਅਤੇ ਰਾਸ਼ਟਰਵਾਦ ਦੇ ਮਜ਼ਮੂਨ ਬਾਰੇ ਮੋਹਰੀ ਚਿੰਤਕ ਹੈ, ਇਸ ਨੂੰ ਨਵੇਂ ਸਮਾਜ ਨਾਲ ਹੋਰ ਵੀ ਗੂੜ੍ਹੇ ਰੂਪ ਵਿਚ ਜੋੜਦਾ ਹੈ ਜੋ ਪਹਿਲੇ ਸਮਾਜ ਵਿਚੋਂ ਉਭਰਿਆ ਅਤੇ ਕਈ ਤਰੀਕਿਆਂ ਨਾਲ ਇਸ ਤੋਂ ਵੱਖਰਾ ਸੀ। ਇਸ ਨੇ ਗ਼ੈਰ-ਸ਼ਖਸੀ ਸਮਾਜ ਦੇ ਵਿਗਸਣ ਦੀ ਇਜਾਜ਼ਤ ਦਿਤੀ ਜਿਥੇ ਬੰਦਾ ਸਾਂਝੀ ਸੰਸਕ੍ਰਿਤੀ ਨੂੰ ਪ੍ਰੀਭਾਸ਼ਤ ਕਰਨ ਦੁਆਰਾ ਅਤੇ ਸਾਂਝੇ ਇਤਿਹਾਸ ਦਾ ਗਿਆਨ ਹਾਸਲ ਕਰਦਿਆਂ ਸਾਂਝ ਦੇ ਬੰਧਨ ਵਿਚ ਬੱਝੇ। ਇਕ ਵਾਰ ਫਿਰ, ਇਸ ਵਿਚ ਇਹ ਜੋੜਿਆ ਜਾ ਸਕਦਾ ਹੈ ਕਿ ਕਾਨੂੰਨਾਂ ਦੀ ਉਸੇ ਮਰਿਯਾਦਾ ਦੀ ਪਾਲਣਾ ਵੀ ਉਨ੍ਹਾਂ ਨੂੰ ਜੋੜਨ ਵਾਲਾ ਕਾਰਕ ਸੀ।
ਬਰਤਾਨਵੀ ਚਿੰਤਕ ਅਤੇ ਇਤਿਹਾਸਕਾਰ ਐਰਿਕ ਜੇæ ਹਾਬਸਬਾਮ ਨੇ ਂਅਟਿਨਸ ਅਨਦ ਂਅਟਿਨਅਲਸਿਮ ਸਨਿਚe 1780 (1990) ਵਿਚ ਇਤਿਹਾਸ ਅਤੇ ਰਾਸ਼ਟਰਵਾਦ ਦਰਮਿਆਨ ਸਬੰਧ ਜੋੜਿਆ ਅਤੇ ਵਿਆਖਿਆ ਕੀਤੀ, ਕਿ ਕਿਵੇਂ ਇਤਿਹਾਸ ਐਸੇ ਤਰੀਕੇ ਨਾਲ ਮੁੜ-ਘੜਿਆ ਜਾਂਦਾ ਹੈ ਜੋ ਰਾਸ਼ਟਰਵਾਦ ਦੀ ਵਿਚਾਰਧਾਰਾ ਨੂੰ ਰਾਸ ਆਉਂਦਾ ਹੈ, ਤੇ ਜੋ ਰਾਸ਼ਟਰਵਾਦ ਦੀ ਉਸਾਰੀ ਲਈ ਜ਼ਰੂਰੀ ਹੈ। ਰਾਜ ਦੇ ਬਣਨ ਲਈ ਇਹ ਜ਼ਰੂਰੀ ਹੈ ਅਤੇ ਇਸ ਵਿਚ ਨਿਰਾ ਕੁਲੀਨ ਵਰਗ ਨੂੰ ਹੀ ਨਹੀਂ ਲਿਆ ਜਾਂਦਾ, ਸਗੋਂ ਘੱਟ ਅਧਿਕਾਰ ਪ੍ਰਾਪਤ ਲੋਕਾਂ ਨੂੰ ਵੀ ਲਿਆ ਜਾਂਦਾ ਹੈ। ਹੋ ਸਕਦਾ ਹੈ, ਰਾਸ਼ਟਰਵਾਦ ਦੀ ਸ਼ੁਰੂਆਤ ਕੁਲੀਨ ਵਰਗ ਵਿਚੋਂ ਹੋਵੇ, ਪਰ ਇਸ ਦਾ ਪ੍ਰਚਾਰ ਅਵਾਮੀ ਹਮਾਇਤ ਵਾਲੇ ਹਿੱਸਿਆਂ ਨੂੰ ਆਪਣੇ ਵਿਚ ਸ਼ਾਮਲ ਕਰ ਲੈਂਦਾ ਹੈ। ਮੁੱਢ ਵਿਚ, ਬਸਤੀਵਾਦ ਵਿਰੋਧੀ ਹਿੰਦੁਸਤਾਨੀ ਰਾਸ਼ਟਰਵਾਦ ਦੀ ਭੂਮਿਕਾ ਉਸ ਦੀ ਤੁਲਨਾ ਵਿਚ ਜ਼ਿਆਦਾ ਸੀਮਤ ਸੀ ਜੋ ਇਸ ਦੀ ਉਦੋਂ ਬਣੀ ਜਦੋਂ 20ਵੀਂ ਸਦੀ ਵਿਚ ਇਹ ਅਵਾਮੀ ਲਹਿਰ ਵਿਚ ਬਦਲ ਗਈ। ਇਤਿਹਾਸ ਏਕਤਾ ਦਾ ਆਧਾਰ ਤਿਆਰ ਕਰਨ ਅਤੇ ਇਸ ਨੂੰ ਟਿਕਾਊ ਬਣਾਉਣ ਵਿਚ ਦੋਵੇਂ ਤਰ੍ਹਾਂ ਅਹਿਮ ਭੂਮਿਕਾ ਨਿਭਾਉਂਦਾ ਹੈ। ਰਾਸ਼ਟਰਵਾਦ ਦੇ ਸਬੰਧ ਵਿਚ ਇਤਿਹਾਸ ਦੀ ਭੂਮਿਕਾ ਬਾਰੇ ਹਾਬਸਬਾਮ ਦਾ ਕਹਿਣਾ ਹੈ ਕਿ ਇਹ ਉਸੇ ਤਰ੍ਹਾਂ ਦੀ ਭੂਮਿਕਾ ਹੈ ਜੋ ਨਸ਼ੇੜੀ ਲਈ ਅਫ਼ੀਮ ਦੀ ਹੁੰਦੀ ਹੈ।
ਇਹ ਉਸ ਦੀ ਇਕ ਵਿਆਖਿਆ ਹੈ, ਕਿਉਂਕਿ ਹਿੰਦੁਸਤਾਨ ਵਿਚ ਇਤਿਹਾਸ ਧਰਮ-ਨਿਰਪੱਖ ਰਾਸ਼ਟਰਵਾਦੀਆਂ ਅਤੇ ਉਨ੍ਹਾਂ ਦਰਮਿਆਨ ਸੰਘਰਸ਼ ਦਾ ਅਖਾੜਾ ਬਣ ਚੁੱਕਾ ਹੈ ਜੋ ਧਾਰਮਿਕ ਜਾਂ ਖੋਟੇ-ਰਾਸ਼ਟਰਵਾਦਾਂ ਦੇ ਹਾਮੀ ਹਨ। ਰਾਸ਼ਟਰਵਾਦੀ ਇਤਿਹਾਸ ਲੇਖਣੀ ਵਿਚ ਇਤਿਹਾਸ ਨੂੰ ਉਨ੍ਹਾਂ ਭਾਈਚਾਰਿਆਂ ਦੀਆਂ ਕੜੀਆਂ ਜੋੜਨ ਵਿਚ ਮਦਦ ਕਰਨ ਵਾਲੇ ਵਜੋਂ ਲਿਆ ਗਿਆ ਜਿਨ੍ਹਾਂ ਨੂੰ ਲੈ ਕੇ ਹਿੰਦੁਸਤਾਨ ਸਮਾਜ ਬਣਿਆ ਹੈ। ਗਾਹੇ-ਬਗਾਹੇ ਇਸ ਤੋਂ ਭਟਕਣਾਂ ਸਾਹਮਣੇ ਆਈਆਂ ਜਦੋਂ ਖ਼ਾਸ ਧਾਰਮਿਕ ਭਾਈਚਾਰੇ ਉਪਰ ਉਸ ਤੋਂ ਜ਼ਿਆਦਾ ਧਿਆਨ ਦਿਤਾ ਗਿਆ ਜਿੰਨਾ ਰਾਸ਼ਟਰਵਾਦੀ ਭਵਿਖ-ਨਕਸ਼ੇ ਤੋਂ ਸਹੀ ਸੀ। ਇਤਿਹਾਸਕਾਰਾਂ ਦਰਮਿਆਨ ਮੱਤਭੇਦ ਉਭਰ ਆਉਂਦੇ ਹਨ ਜਦੋਂ ਝੂਠੇ ਰਾਸ਼ਟਰਵਾਦ ਧਾਰਮਿਕ ਫਿਰਕੇ ਦੇ ਇਕੱਲੇ ਇਤਿਹਾਸ ਨੂੰ ਰਾਸ਼ਟਰ ਦਾ ਸਰਵੋਤਮ ਇਤਿਹਾਸ ਦੱਸ ਕੇ ਉਸ ਦੀ ਅਹਿਮੀਅਤ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਦੇ ਹਨ, ਤੇ ਹੋਰ ਫਿਰਕਿਆਂ ਦੇ ਇਤਿਹਾਸ ਨੂੰ ਭੰਡਦੇ ਅਤੇ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਅੱਜ ਕੱਲ੍ਹ ਧਰਮ-ਨਿਰਪੱਖ ਇਤਿਹਾਸਕਾਰਾਂ ਅਤੇ ਉਨ੍ਹਾਂ ਦਰਮਿਆਨ ਲੋਕ ਇਤਿਹਾਸ ਨੂੰ ਲੈ ਕੇ ਟਕਰਾਓ ਹਨ ਜੋ ਫਿਰਕੂ ‘ਰਾਸ਼ਟਰਵਾਦਾਂ’ ਦੇ ਭਵਿਖ-ਨਕਸ਼ੇ ਤੋਂ ਇਤਿਹਾਸ ਲਿਖ ਰਹੇ ਹਨ। ਕਹਿਣ ਦੀ ਲੋੜ ਨਹੀਂ, ਇਤਿਹਾਸ ਦਾ ਜ਼ਾਬਤਾ ਇਸ ਬਹਿਸ ਤੋਂ ਪਾਸੇ ਰਹਿ ਗਿਆ ਹੈ, ਪਰ ਮਗਰਲਿਆਂ ਨੇ ਇਸ ਨੂੰ ਮਨੋ ਵਿਸਾਰਿਆ ਹੋਇਆ ਹੈ, ਕਿਉਂਕਿ ਉਹ ਆਪਣੇ ਸਿਆਸੀ ਏਜੰਡੇ ਉਪਰ ਬਜ਼ਿਦ ਹਨ।
(ਚਲਦਾ)