ਧਰਮੀ ਦਿਸਣ ਲਈ ਲੋਕਾਂ ਦੀ ਨਜ਼ਰ ਅੰਦਰ, ਗੱਲੀਂ-ਬਾਤੀਂ ਭਗਵਾਨ ਤੋਂ ਡਰੀ ਜਾਵੋ।
ਆਲੀਸ਼ਾਨ ਇਮਾਰਤਾਂ ਸੋਂਹਦੀਆਂ ਨੇ, ਮਾਇਆ ḔਭੇਟḔ ਕਰ ਭਵਜਲ ਨੂੰ ਤਰੀ ਜਾਵੋ।
ਭਾਂਤ ਭਾਂਤ ਦਾ ਲੰਗਰ ਹੈ ਤਿਆਰ ਹੁੰਦਾ, ਸਿਫਤਾਂ ḔਛਕਦਿਆਂḔ ਸਾਡੀਆਂ ਕਰੀ ਜਾਵੋ।
Ḕਮੱਤਾਂ ਦੇਣḔ ਦਾ ਕਰਿਓ ਨਾ ਕਸ਼ਟ ਕੋਈ, ਬਣੀ ਹੋਈ ḔਕਮੇਟੀḔ ਨੂੰ ਜਰੀ ਜਾਵੋ।
ਭਾਵੇ ਜੋ ਦਿਲ ਨੂੰ, ਕਰੋ ਬੇਖੌਫ ਹੋ ਕੇ, ਐਵੇਂ ਫਲਸਫੇ ਖਾਤਰ ਨਾ ਮਰੀ ਜਾਵੋ।
ਕਰੀ ḔਬਿਨੈḔ ਪ੍ਰਧਾਨ ਸਾਬ੍ਹ ਨੇ ਸੰਗਤਾਂ ਨੂੰ, ਮੱਥਾ ਟੇਕੋ ਤੇ ਗੋਲਕਾਂ ਭਰੀ ਜਾਵੋ!