ਭਾਰਤ ਦੇ ਈ-ਟੂਰਿਸਟ ਵੀਜ਼ੇ ਨੂੰ ਮਿਲਿਆ ਭਰਵਾਂ ਹੁੰਗਾਰਾ

ਨਵੀਂ ਦਿੱਲੀ: ਅਗਸਤ ਮਹੀਨੇ ਵਿਚ ਈ-ਟੂਰਿਸਟ ਵੀਜ਼ੇ ਰਾਹੀਂ ਭਾਰਤ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਭਾਰੀ ਵਾਧਾ ਹੋਇਆ ਹੈ। ਇਸ ਸਾਲ ਅਗਸਤ ਵਿਚ ਤਕਰੀਬਨ 66 ਹਜ਼ਾਰ ਸੈਲਾਨੀ ਈ-ਟੂਰਿਸਟ ਵੀਜ਼ੇ ਰਾਹੀਂ ਭਾਰਤ ਆਏ ਜੋ ਪਿਛਲੇ ਸਾਲ ਨਾਲੋਂ 197 ਫੀਸਦੀ ਵੱਧ ਹੈ।

ਕੇਂਦਰੀ ਸੈਰ-ਸਪਾਟਾ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਵੀਜ਼ੇ ਦੀ ਸਭ ਤੋਂ ਜ਼ਿਆਦਾ ਸਹੂਲਤ ਯੂæਕੇæ ਨੇ ਦਿੱਤੀ ਹੈ। ਇਸ ਤੋਂ ਬਾਅਦ ਅਮਰੀਕਾ ਤੇ ਚੀਨ ਦਾ ਨੰਬਰ ਆਉਂਦਾ ਹੈ। ਅਗਸਤ ਮਹੀਨੇ ‘ਚ 66,097 ਸੈਲਾਨੀ ਈ-ਟੂਰਿਸਟ ਵੀਜ਼ੇ ਰਾਹੀਂ ਭਾਰਤ ਆਏ ਹਨ, ਜਦੋਂਕਿ ਅਗਸਤ 2015 ਵਿਚ ਇਹ ਗਿਣਤੀ ਸਿਰਫ 22,286 ਸੀ। ਇਸ ਤਰ੍ਹਾਂ ਅਜਿਹੇ ਸੈਲਾਨੀਆਂ ਦੀ ਗਿਣਤੀ ਵਿਚ 196æ6 ਫੀਸਦੀ ਵਾਧਾ ਹੋਇਆ ਹੈ। ਸੈਲਾਨੀਆਂ ਦੀ ਗਿਣਤੀ ਵਧਣ ਦਾ ਵੱਡਾ ਕਾਰਨ ਇਹ ਹੈ ਕਿ ਪਹਿਲਾਂ ਜਿਥੇ ਈ-ਟੂਰਿਸਟ ਵੀਜ਼ੇ ਦੀ ਸਹੂਲਤ 113 ਦੇਸ਼ਾਂ ਲਈ ਸੀ, ਹੁਣ 150 ਦੇਸ਼ਾਂ ‘ਚ ਹੈ। ਇਸ ਸਹੂਲਤ ਰਾਹੀਂ ਸਭ ਤੋਂ ਵੱਧ ਸੈਲਾਨੀ ਯੂæਕੇæ ਤੋਂ ਆਏ ਹਨ। ਯੂæਕੇæ ਦਾ ਯੋਗਦਾਨ 19æ4 ਫੀਸਦੀ, ਅਮਰੀਕਾ ਦਾ 13æ2 ਫੀਸਦੀ, ਚੀਨ ਦਾ 6æ7 ਫੀਸਦੀ, ਫਰਾਂਸ ਦਾ 6æ4 ਫੀਸਦੀ, ਸਪੇਨ ਦਾ 6æ1 ਫੀਸਦੀ ਤੇ ਸੰਯੁਕਤ ਅਰਬ ਅਮੀਰਾਤ ਦਾ 5æ5 ਫੀਸਦੀ ਹੈ। ਇਸ ਤੋਂ ਇਲਾਵਾ ਈ-ਟੂਰਿਸਟ ਵੀਜ਼ਾ ਰਾਹੀਂ ਜਰਮਨੀ ਤੋਂ 4æ6 ਫੀਸਦੀ, ਆਸਟਰੇਲੀਆ ਤੋਂ 3æ7 ਫੀਸਦੀ, ਕੈਨੇਡਾ ਤੋਂ 3æ5 ਫੀਸਦੀ ਤੇ ਕੋਰੀਆ ਤੋਂ 2æ4 ਫੀਸਦੀ ਸੈਲਾਨੀ ਆਏ।
____________________________________
ਭਾਰਤ ‘ਚ ਇੰਟਰਨੈਟ ਵਰਤਣ ਵਾਲਿਆਂ ਦੀ ਗਿਣਤੀ ਵਧੀ
ਭੋਪਾਲ: ਸਮਾਰਟਫੋਨਾਂ ਦੀਆਂ ਵਾਜਬ ਕੀਮਤਾਂ ਕਾਰਨ ਹੁਣ ਇੰਟਰਨੈਟ ਆਮ ਲੋਕਾਂ ਦੀ ਪਹੁੰਚ ਵਿਚ ਹੋ ਗਿਆ ਹੈ। ਗੂਗਲ ਦੀ ਏਸ਼ੀਆ ਪੈਸੇਫਿਕ ਭਾਸ਼ਾ ਮੁਖੀ ਰਿਚਾ ਸਿੰਘ ਚਿਤਰਾਂਸ਼ੀ ਦਾ ਦਾਅਵਾ ਹੈ ਕਿ ਭਾਰਤ ਦੇ ਆਨਲਾਈਨ ਹੋਣ ਵਾਲੇ ਲੋਕਾਂ ਦੀ ਗਿਣਤੀ ਸਾਲ 2020 ਤੱਕ 50 ਕਰੋੜ ਹੋ ਜਾਵੇਗੀ, ਜਿਨ੍ਹਾਂ ਵਿਚੋਂ ਜ਼ਿਆਦਾਤਰ ਖੇਤਰੀ ਭਾਸ਼ਾ ਦੀ ਵਰਤੋਂ ਕਰਨ ਵਾਲੇ ਹੋਣਗੇ। ਉਨ੍ਹਾਂ ਕਿਹਾ ਕਿ ਇੰਟਰਨੈਟ ਦੇ ਵਰਤੋਂਕਾਰਾਂ ਦੀ ਗਿਣਤੀ ਵਧਣ ਦਾ ਕਾਰਨ ਸਮਾਰਟਫੋਨਾਂ ਦੀਆਂ ਵਾਜਬ ਕੀਮਤਾਂ, ਆਮ ਲੋਕਾਂ ਤੱਕ ਪਹੁੰਚ ਤੇ ਡਾਟਾ ਪੈਕ ਦੀ ਘੱਟ ਕੀਮਤਾਂ ਉਤੇ ਉਪਲਬਧਤਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ 65 ਫੀਸਦੀ ਲੋਕ ਇੰਟਰਨੈਟ ਦੀ ਮੋਬਾਈਲ ਉਤੇ ਹੀ ਵਰਤੋਂ ਕਰਦੇ ਹਨ ਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਇੰਟਰਨੈਟ ਵਰਤਣਾ ਪਹਿਲੀ ਵਾਰ ਮੋਬਾਈਲ ਤੋਂ ਹੀ ਸ਼ੁਰੂ ਕਰਦੇ ਹਨ। ਦੱਸਣਯੋਗ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਅੰਗਰੇਜ਼ੀ ਬੋਲਣੀ ਵੀ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਇਸ ਵੇਲੇ ਇੰਟਰਨੈਟ ਦੀ ਵਰਤੋਂ ਕਰਨ ਵਾਲੇ 43 ਫੀਸਦੀ ਹਨ ਤੇ ਸਾਲ 2020 ਤੱਕ ਇਨ੍ਹਾਂ ਦੀ ਗਿਣਤੀ 62 ਫੀਸਦੀ ਹੋ ਜਾਵੇਗੀ।
__________________________________

ਏਸ਼ੀਆ ਦੇ ਸਰਵੋਤਮ 25 ‘ਚ ਭਾਰਤ ਦੇ ਪੰਜ ਅਜਾਇਬ ਘਰ
ਨਵੀਂ ਦਿੱਲੀ: ਇਕ ਸਰਵੇਖਣ ਵਿਚ ਪੰਜ ਭਾਰਤੀ ਅਜਾਇਬ ਘਰਾਂ ਨੇ ਏਸ਼ੀਆ ਦੇ ਸਰਵੋਤਮ 25 ਅਜਾਇਬ ਘਰਾਂ ਵਿਚ ਥਾਂ ਬਣਾਈ ਹੈ ਤੇ ਲੇਹ ਦਾ ਹਾਲ ਆਫ ਫੇਮ ਭਾਰਤ ਦੀ ਸੂਚੀ ਵਿਚ ਸਭ ਤੋਂ ਉਪਰ ਹੈ। ਇਹ ਸੈਲਾਨੀਆਂ ਨੂੰ ਖਾਸਾ ਖਿੱਚਦਾ ਹੈ। ਚਾਰ ਹੋਰ ਅਜਾਇਬ ਘਰਾਂ ਵਿਚ ਉਦੈਪੁਰ ਸਥਿਤ ਬਾਗੋਰ ਕੀ ਹਵੇਲੀ, ਕੋਲਕਾਤਾ ਵਿਚ ਵਿਕਟੋਰੀਆ ਮੈਮੋਰੀਅਲ ਹਾਲ, ਹੈਦਰਾਬਾਦ ਵਿਚ ਸਲਾਰ ਜੰਗ ਅਜਾਇਬ ਘਰ ਤੇ ਜੈਸਲਮੇਰ ਵਿਚ ਜੈਸਲਮੇਰ ਜੰਗੀ ਅਜਾਇਬ ਘਰ ਸ਼ਾਮਲ ਹਨ। ਪੁਣੇ ਸਥਿਤ ਦਰਸ਼ਨ ਅਜਾਇਬ ਘਰ, ਸ਼ਿਲੌਂਗ ਦਾ ਡੋਨ ਬੋਸਕੋ ਸੈਂਟਰ ਫਾਰ ਕਲਚਰ, ਤਰਾਓ ਦਾ ਹੈਰੀਟੇਜ ਟਰਾਂਸਪੋਰਟ ਅਜਾਇਬ ਘਰ, ਕੋਹਲਾਪੁਰ ਦਾ ਸਿੱਧਗਿਰੀ ਅਜਾਇਬ ਘਰ ਤੇ ਨਵੀਂ ਦਿੱਲੀ ਸਥਿਤ ਗਾਂਧੀ ਸਮ੍ਰਿਤੀ ਵੀ ਭਾਰਤ ਦੇ ਦਸ ਸਰਵੋਤਮ ਅਜਾਇਬ ਘਰਾਂ ਵਿਚ ਸ਼ਾਮਲ ਹਨ। ਟ੍ਰਿਪਐਡਵਾਈਜ਼ਰ ਰੈਂਕਿੰਗ ਹਾਸਲ ਕਰਨ ਵਾਲੇ ਇਨ੍ਹਾਂ ਅਜਾਇਬ ਘਰਾਂ ਨੂੰ ਸਨਮਾਨਤ ਕਰੇਗਾ। ਉਸ ਨੇ ਕਿਹਾ ਹੈ ਕਿ ਇਹ ਸੂਚੀ ਅਲਗੋਰਿਥਤ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ, ਜਿਸ ਵਿਚ 12 ਮਹੀਨਿਆਂ ਤੱਕ ਦੁਨੀਆਂ ਭਰ ਵਿਚ ਇਸ ਦਾ ਅਧਿਐਨ ਕੀਤਾ ਹੈ। ਉਂਜ ਭਾਰਤ ਦਾ ਕੋਈ ਵੀ ਅਜਾਇਬਘਰ ਦੁਨੀਆਂ ਦੇ ਪਹਿਲੇ 25 ਵਿਚ ਨਹੀਂ ਆਇਆ। ਨਿਊ ਯਾਰਕ ਦਾ ਮੈਟਰੋਪੋਲਿਟਨ ਮਿਊਜ਼ੀਅਮ ਆਫ ਆਰਟ ਇਸ ਸੂਚੀ ਵਿਚ ਪਹਿਲੇ ਨੰਬਰ ਉਤੇ ਹੈ ਤੇ ਇਸ ਤੋਂ ਬਾਅਦ ਕ੍ਰਮਵਾਰ ਆਰਟ ਇੰਸਟੀਚਿਊਟ ਆਫ ਸ਼ਿਕਾਗੋ, ਸਟੇਟ ਹਰਮਿਟੇਜ਼ ਮਿਊਜ਼ੀਅਮ ਐਂਡ ਵਿੰਟਰ ਪੈਲੇਸ, ਮਿਊਜ਼ੀ ਡੀ ਓਰਸੇ ਪੈਰਿਸ ਅਤੇ ਨੈਸ਼ਨਲ ਮਿਊਜ਼ੀਅਮ ਆਫ ਐਂਥੋਰਪੋਲੋਜੀ ਮੈਕਸੀਕੋ ਆਉਂਦੇ ਹਨ। ਏਸ਼ੀਆ ਦੀ ਸੂਚੀ ਵਿਚ ਚੀਨ ਦਾ ਮਿਊਜ਼ੀਅਮ ਆਫ ਕਿਨ ਟੈਰਾ-ਕੋਟਾ ਵਾਰੀਅਰਜ਼ ਐਂਡ ਹੋਰਸ ਸਭ ਤੋਂ ਉਪਰ ਹੈ।