ਇਮਤਿਹਾਨ ਪੰਜਾਬੀਆਂ ਦਾ?

ਪੰਜੇ, ਤੱਕੜੀ, ਝਾੜੂ ਦੇ ਨਾਲ ਰੁੱਸੇ, ‘ਕੱਠੇ ਹੋਣ ਲਈ ਬਣਤ ਬਣਾਉਣ ਲੱਗੇ।
ਜਿੱਦਾਂ Ḕਲੰਡੇ ਨੂੰ ਮੀਣਾḔ ਹੈ ਆਣ ਮਿਲਦਾ, ਅਚਨਚੇਤ ਇਉਂ ਜੱਫੀਆਂ ਪਾਉਣ ਲੱਗੇ।
ਬੰਨ੍ਹੀ ਆਸ ਹੈ ਜਿਸ ਨੇ ਤਬਦੀਲੀਆਂ ਦੀ, ਬਣੀ ਲਹਿਰ ਵਿਚ ਰੋੜੇ ਅਟਕਾਉਣ ਲੱਗੇ।
ਸੋਚਾਂ ਸੋਚਦੇ ਲੋਕਾਂ ਦੇ ਵਿਚ ਦੇਖੋ, ਭੰਬਲਭੂਸੇ ਜਿਹੇ ਹੋਰ ਵਧਾਉਣ ਲੱਗੇ।
ਵਰ੍ਹਾ ਬਣੇਗਾ ḔਖਾਸḔ ਪੰਜਾਬੀਆਂ ਲਈ, ਭਾਵੇਂ ਕਹਿਣ ਨੂੰ ḔਆਮḔ ਜਿਹੀ ਚੋਣ ਵਾਲਾ।
ਚੜ੍ਹਦੇ ਸਾਲ ਪੰਜਾਬ ਦੇ ਵਾਸੀਆਂ ਦਾ, ਕਰੜਾ ਇਮਤਿਹਾਨ ਹੈ ਹੋਣ ਵਾਲਾ।