ਸੌ ਕਿ ਹਜਾਰ ਬਿਮਾਰ?

ਕਾਲੀ ਸ਼ਾਹ ਸਿਆਸਤ ਦੀ ਧੂੜ ਅੰਦਰ, ਚਿੱਟੇ ਵਸਤਰ ਪਾ ਦਾਗੀ ਕਿਰਦਾਰ ਫਿਰਦੇ।
ਸੁੱਚੇ-ਸੱਚੇ ਜੋ ਹੋਣ ਦੇ ਕਰਨ ਦਾਅਵੇ, ਪਰਦੇ ਚੁੱਕ ਕੇ ਵੇਖੋ ਬਦਕਾਰ ਫਿਰਦੇ।
ਹੱਥ ਜੋੜ ਕੇ ਖੜ੍ਹੇ ਜੋ ḔਬੈਨਰਾਂḔ ‘ਤੇ, ਖਾਤਰ ਅਹੁਦਿਆਂ ਕਰਦੇ ਤਕਰਾਰ ਫਿਰਦੇ।
ਕਿਤਿਓਂ ਰੁੱਸਦੇ ਕਿਸੇ ਨੂੰ ਜੱਫੀਆਂ ਪਾ, ਦਾਅ ਲਾਉਣ ਲਈ ਹੋਏ ਲਾਚਾਰ ਫਿਰਦੇ।
ਕੁਰਸੀ ਖਾਤਰ ਹੀ ਤੜਫਨਾ ਬਹੁਤਿਆਂ ਦੀ, ਸੌਦੇਬਾਜ਼ੀਆਂ ਕਰਨ ਲਈ ਤਿਆਰ ਫਿਰਦੇ।
ਸੌਖਾ ਵੰਡਣਾ Ḕਇਕ ਅਨਾਰḔ ਸੌ ਨੂੰ, ਹੁਣ ਤਾਂ ਕਈ ਹਜਾਰ ḔਬਿਮਾਰḔ ਫਿਰਦੇ!