ਕੇਜਰੀਵਾਲ ਦਾ ਪੰਜਾਬ ਪ੍ਰਸੰਗ

ਡਾæ ਹਰਪਾਲ ਸਿੰਘ ਪੰਨੂ
ਫੋਨ: 91-94642-51454
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਪਿੜ ਭਖਣ ਲੱਗਾ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਡੰਡ ਬੈਠਕਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ ਹਨ। ਆਉਂਦੀਆਂ ਚੋਣਾਂ ਦੇ ਨਤੀਜੇ ਧਮਾਕਾਖੇਜ਼ ਹੋਣਗੇ ਕਿਉਂਕਿ ਪੰਜਾਬ ਵਿਚ ਇਕ ਤੀਜੀ ਧਿਰ ਆਮ ਅਦਮੀ ਪਾਰਟੀ ਆ ਗਈ ਹੈ। ਸਥਾਪਿਤ ਪਾਰਟੀਆਂ ਇਸ ਨੂੰ ਪੰਜਾਬ ਵਿਚ ਦਾਖਲ ਹੋਇਆ ਨਵਾਂ ਵਾਇਰਸ ਦੱਸ ਕੇ ਭੰਡ ਰਹੀਆਂ ਹਨ। ਇਸ ਵਾਦ ਵਿਵਾਦ ਵਿਚ ਸੋਸ਼ਲ ਮੀਡੀਆ ਵਧੇਰੇ ਪ੍ਰਚੰਡ ਹੈ।
ਸ਼੍ਰੋਮਣੀ ਅਕਾਲੀ ਦਲ ਪੁਕਾਰ ਰਿਹਾ ਹੈ- ਪੰਜਾਬ ਵਿਚ ਭਈਆਂ ਦਾ ਦਾਖਲਾ ਰੋਕੋ। ਸੁਖਬੀਰ ਬਾਦਲ ਇਨ੍ਹਾਂ ਦੀ ਟੋਪੀ ਦੀ ਖਿੱਲੀ ਉਡਾਉਂਦਾ ਹੈ।

ਕਾਂਗਰਸ ਕਿਉਂਕਿ ਖੇਤਰੀ ਪਾਰਟੀ ਨਹੀਂ, ਇਸ ਕਰਕੇ ਟੋਪੀ ‘ਤੇ ਹਮਲਾ ਨਹੀਂ ਕਰ ਸਕਦੀ। ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ-ਇਹ ਆਰæਐਸ਼ਐਸ਼ ਦੀ ਪੰਜਾਬ ਵਿਚ ਖੁਲ੍ਹੀ ਸ਼ਾਖਾ ਹੈ। ਸਿਮਰਨਜੀਤ ਸਿੰਘ ਦਾ ਮਾਨ ਅਕਾਲੀ ਦਲ ਇਸ ਨੂੰ ਪੰਜਾਬ ਵਿਚ ਗਾਂਧੀਵਾਦ ਦਾ ਦਾਖਲਾ ਆਖ ਰਿਹਾ ਹੈ। ਕਿਸੇ ਨੂੰ ਇਹ ਜਾਣਨ ਬੁੱਝਣ ਦੀ ਕੋਈ ਲੋੜ ਨਹੀਂ ਕਿ ਆਰæਐਸ਼ਐਸ਼ ਦਾ ਗਾਂਧੀਵਾਦ ਨਾਲ ਕੋਈ ਮੇਲ ਨਹੀਂ। ਮਹਾਤਮਾ ਗਾਂਧੀ ਨੇ ਅਹਿੰਸਕ ਸਤਿਆਗ੍ਰਹਿ ਸ਼ੁਰੂ ਕੀਤਾ ਜਦੋਂ ਕਿ ਆਰæਐਸ਼ਐਸ਼ ਹਿੰਦੂਤਵ ਦੀ ਹਥਿਆਰਬੰਦ ਫੌਜ ਹੈ। ਆਰæਐਸ਼ਐਸ਼ ਦਾ ਕਾਰਕੁਨ ਨੱਥੂਰਾਮ ਗੋਡਸੇ ਵੀਰ ਸਾਵਰਕਰ ਦਾ ਮਿੱਤਰ ਸੀ ਜਿਸ ਨੇ ਗਾਂਧੀ ਦਾ ਕਤਲ ਕੀਤਾ ਤੇ ਫਾਂਸੀ ਦੀ ਸਜ਼ਾ ਤੋਂ ਬਚਣ ਦੀ ਥਾਂ ਫਖਰ ਨਾਲ ਜੁਰਮ ਦਾ ਇਕਬਾਲ ਕਰਦਿਆਂ ਕਿਹਾ- ਗਾਂਧੀ ਇਸੇ ਸਜ਼ਾ ਦਾ ਹੱਕਦਾਰ ਸੀ। ਗਾਂਧੀ ਦੇ ਕਤਲ ਪਿਛੋਂ ਸਰਕਾਰ ਨੇ ਆਰæਐਸ਼ਐਸ਼ ‘ਤੇ ਪਾਬੰਦੀ ਲਾ ਦਿਤੀ ਸੀ। ਜੇ ਆਮ ਆਦਮੀ ਪਾਰਟੀ ਆਰæਐਸ਼ਐਸ਼ ਦੀ ਸ਼ਾਖਾ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਦਿੱਲੀ ਵਿਚ ਕੇਜਰੀਵਾਲ ਦੀ ਸਰਕਾਰ ਚਲਣ ਕਿਉਂ ਨਹੀਂ ਦਿੰਦੇ?
ਹਿੰਦੁਸਤਾਨ ਨਾਲ ਪੰਜਾਬ ਦਾ ਸੁਭਾਅ ਮੇਲ ਨਹੀਂ ਖਾਂਦਾ। ਕਈ ਵਾਰ ਇਸ ਨੇ ਆਪਣੀ ਸੁਤੰਤਰ ਸੋਚ ਦਾ ਪ੍ਰਗਟਾਵਾ ਕੀਤਾ ਹੈ। ਦਰਬਾਰ ਸਾਹਿਬ ਉਪਰ 1984 ਦੇ ਸੈਨਿਕ ਹਮਲੇ ਬਾਅਦ ਜਦੋਂ ਸੰਸਦ ਦੀਆਂ ਚੋਣਾਂ ਹੋਈਆਂ, ਪੰਜਾਬ ਨੇ ਸਿਮਰਨਜੀਤ ਸਿੰਘ ਮਾਨ ਸਮੇਤ ਜੇਲ੍ਹਾਂ ਵਿਚ ਬੰਦ ਉਮੀਦਵਾਰਾਂ ਨੂੰ ਰਿਕਾਰਡ ਤੋੜ ਵੋਟ ਪਾਈ। ਜਿਤੇ ਉਮੀਦਵਾਰਾਂ ਵਿਚ ਨਾ ਅਨੁਸ਼ਾਸਨ ਸੀ, ਨਾ ਸਿਆਸੀ ਸਮਝ ਸੂਝ। ਹਰੇਕ ਜਿਤਿਆ ਪਾਰਲੀਮੈਂਟ ਮੈਂਬਰ ਆਪਣਾ ਵੱਖਰਾ ਰਾਗ ਅਲਾਪਦਾ। ਸ਼ ਮਾਨ ਵਿਚ ਟੀਮ ਲੀਡਰ ਦੇ ਗੁਣ ਨਹੀਂ ਹਨ। ਜਿਨ੍ਹਾਂ ਨੇ ਮਾਣ ਨਾਲ ਸ਼ ਮਾਨ ਦੀ ਟੀਮ ਜਿਤਾਈ, ਉਨ੍ਹਾਂ ਨੇ ਇਸ ਦਾ ਫਲਾਪ ਸ਼ੋਅ ਜਲਦੀ ਹੀ ਦੇਖ ਲਿਆ। ਸਾਲ 2017 ਦੀਆਂ ਚੋਣਾਂ ਵਿਚ ਜੇ ਸ਼ ਮਾਨ ਕਿਸੇ ਧੜੇ ਨਾਲ ਸੰਧੀ ਕਰ ਲੈਣ (ਜੋ ਕਿ ਸੰਭਵ ਨਹੀਂ), ਠੀਕ, ਨਹੀਂ ਤਾਂ ਸਭ ਸੀਟਾਂ ‘ਤੇ ਜ਼ਮਾਨਤਾਂ ਜਬਤ ਹੋਣਗੀਆਂ।
ਦਸ ਸਾਲ ਲਗਾਤਾਰ ਰਾਜ ਕਰਨ ਸਦਕਾ ਸ਼੍ਰੋਮਣੀ ਅਕਾਲੀ ਦਲ ਤੋਂ ਵੋਟਰ ਦੂਰ ਹਟ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੀ ਲਲਕਾਰਾ ਟਾਈਪ ਬੋਲੀ-ਸ਼ੈਲੀ ਵਿਚ ਕੋਈ ਫਰਕ ਨਹੀਂ। ਪੰਜਾਬ ਵਿਚ ਅਕਾਲੀ ਦਲ ਦਾ ਰਵਾਇਤੀ ਬਦਲ ਕਾਂਗਰਸ ਹੋਇਆ ਕਰਦੀ ਸੀ। ਐਤਕੀਂ ਆਮ ਆਦਮੀ ਪਾਰਟੀ ਨੇ ਪੁਰਾਣੇ ਸਮੀਕਰਣ ਬਦਲ ਦਿਤੇ ਹਨ।
ਦੇਖ ਰਹੇ ਹਾਂ, ਆਪ ਇਕੋ ਇਕ ਪਰਟੀ ਹੈ ਜਿਸ ਨੂੰ ਨੌਜਵਾਨ ਪੂਰੀ ਗਰਮਜੋਸ਼ੀ ਨਾਲ ਚਲਾ ਰਹੇ ਹਨ ਤੇ ਚਲਾ ਵੀ ਸੋਸ਼ਲ ਮੀਡੀਏ ਰਾਹੀਂ, ਸੁਪਰਸਾਨਿਕ ਤੇਜ਼ੀ ਨਾਲ ਰਹੇ ਹਨ। ਬਾਦਲ ਅਕਾਲੀ ਦਲ ਨੇ ਜਦੋਂ ਦੇਖਿਆ ਕਿ ਪੰਜਾਬੀ ਜੁਆਨ ਕਲੀਨ ਸ਼ੇਵ ਹੋ ਗਏ ਹਨ ਤਾਂ ਦਹਿਲ ਪੈ ਗਿਆ ਕਿ ਕਿਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਨਾ ਕਾਬਜ਼ ਹੋ ਜਾਣ। ਨਰਿੰਦਰ ਮੋਦੀ ਤੋਂ ਸੰਸਦ ਵਿਚ ਫੈਸਲਾ ਕਰਵਾ ਲਿਆ ਕਿ ਸਹਿਜਧਾਰੀਆਂ ਨੂੰ ਵੋਟ/ਆਫਿਸ ਦਾ ਹੱਕ ਨਹੀਂ। ਚਾਹੀਦਾ ਤਾਂ ਇਹ ਸੀ ਕਿ ਧਰਮ ਪ੍ਰਚਾਰ ਰਾਹੀਂ ਜੁਆਨੀ ਨੂੰ ਪਤਿਤ ਹੋਣ ਤੋਂ ਬਚਾਇਆ ਜਾਂਦਾ ਪਰ ਇਹ ਔਖਾ ਕੰਮ ਸੀ। ਵੋਟ ਦਾ ਹੱਕ ਖੋਹਣਾ ਸੌਖਾ ਰਿਹਾ।
ਗੁਰਬਾਣੀ ਦੀ ਬੇਅਦਬੀ ਕਾਰਨ ਗੁੱਸਾ ਤਾਂ ਪਹਿਲੋਂ ਹੀ ਬਥੇਰਾ ਸੀ, ਸ਼ਾਂਤਮਈ ਅੰਦੋਲਨ ਕਰਦੇ ਜੁਆਨਾਂ ਨੂੰ ਪੁਲਿਸ ਨੇ ਗੋਲੀਆਂ ਨਾਲ ਫੁੰਡ ਦਿਤਾ। ਥਾਣੇ ਵਿਚ ਰਪਟ ਲਿਖੀ ਗਈ-ਅਣਪਛਾਤੇ ਬੰਦੂਕਧਾਰੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ। ਛਬੀਲ ਲਾ ਕੇ ਸੰਤ ਢੱਡਰੀਆਂ ਵਾਲੇ ਦੇ ਜਥੇ ਉਪਰ ਘਾਤ ਲਾ ਕੇ ਕਿਸ ਨੇ ਹਮਲਾ ਕੀਤਾ, ਸਰਕਾਰ ਅਤੇ ਪੁਲਿਸ ਨੂੰ ਹੁਣ ਤਕ ਪਤਾ ਨਹੀਂ ਲੱਗਾ। ਇਸ ਵਰਤਾਰੇ ਸਦਕਾ ਅਕਾਲੀ ਦਲ ਨੇ ਆਪਣੇ ਖੰਭ ਆਪ ਕੁਤਰ ਲਏ ਹਨ।
ਮੇਰੇ ਤੋਂ ਅਕਸਰ ਪੁਛਿਆ ਜਾਂਦਾ ਹੈ-ਅਰਵਿੰਦ ਕੇਜਰੀਵਾਲ ਦਾ ਪੰਥਕ ਏਜੰਡਾ ਕੀ ਹੈ? ਮੈਂ ਉਤਰ ਦਿਆ ਕਰਦਾ ਹਾਂ ਕਿ ਜੇ ਉਸ ਦਾ ਕੋਈ ਹਿੰਦੂ ਏਜੰਡਾ ਹੋਵੇ, ਫਿਰ ਪੰਥਕ ਏਜੰਡੇ ਦੀ ਗੱਲ ਪੁਛੀਏ। ਉਹ ਧਰਮ-ਮੁਕਤ ਸਿਆਸਤ ਕਰ ਰਿਹਾ ਹੈ ਤੇ ਚਾਹੁੰਦਾ ਹੈ ਈਮਾਨਦਾਰੀ ਮੁੜ ਸੁਰਜੀਤ ਹੋਵੇ। ਡਾæ ਰਾਜਮੋਹਨ ਗਾਂਧੀ, ਮਹਾਤਮਾ ਗਾਂਧੀ ਦਾ ਪੋਤਾ ਅਮਰੀਕਾ ਵਿਚ ਪ੍ਰੋਫੈਸਰ ਹੈ। ਉਸ ਦੀ ਕਿਤਾਬ Ḕਔਰੰਗਜ਼ੇਬ ਤੋਂ ਮਾਊਂਟਬੈਟਨ ਤੱਕḔ ਦਾ ਮੈਂ ਪੰਜਾਬੀ ਵਿਚ ਤਰਜਮਾ ਉਸ ਤੋਂ ਰਿਲੀਜ਼ ਕਰਵਾਉਣ ਲਈ ਉਸ ਨੂੰ ਪਟਿਆਲੇ ਸਦਿਆ। ਪੱਤਰਕਾਰਾਂ ਨੇ ਘੇਰਾ ਪਾ ਲਿਆ। ਦਿੱਲੀ ਤੋਂ ਉਹ ਆਪ ਦੀ ਟਿਕਟ ਤੇ ਸੰਸਦ ਦੀ ਚੋਣ ਲੜਿਆ ਸੀ। ਪੁਛਿਆ-ਕੇਜਰੀਵਾਲ ਵਿਚ ਕੀ ਸਿਫਤ ਦੇਖੀ? ਉਤਰ ਸੀ-ਕਾਂਗਰਸ ਭ੍ਰਿਸ਼ਟ ਹੋ ਚੁਕੀ ਹੈ ਤੇ ਭਾਜਪਾ ਫਿਰਕਾਪ੍ਰਸਤ। ḔਆਪḔ ਅਜੇ ਇਨ੍ਹਾਂ ਦੋਸ਼ਾਂ ਤੋਂ ਮੁਕਤ ਹੈ।
ਮੇਰੇ ਅੱਖੀਂ ਦੇਖਣ ਦੀ ਗੱਲ ਹੈ, ḔਆਪḔ ਦੇ ਪੰਜਾਬ ਕਨਵੀਨਰ ਪ੍ਰੋæ ਸੁਮੇਲ ਸਿੰਘ, ਡਾæ ਰਾਜਮੋਹਨ ਗਾਂਧੀ ਜਾਂ ਡਾæ ਧਰਮਵੀਰ ਗਾਂਧੀ ਨੂੰ ਜੇ ਕੋਈ ਪਾਰਟੀ ਫੰਡ ਦਿੰਦਾ, ਉਹ ਰਸੀਦ ਦਿੱਤੇ ਬਗੈਰ ਨਾ ਜਾਣ ਦਿੰਦੇ। ਸ਼ ਸੁਚਾ ਸਿੰਘ ਛੋਟੇਪੁਰ ਪਾਰਟੀ ਫੰਡ ਲੈਂਦੇ ਪਰ ਰਸੀਦ ਤਾਂ ਦਿੰਦੇ। ਛੋਟੇਪੁਰ ਤੋਂ ਕਨਵੀਨਰੀ ਵਾਪਸ ਲੈਣ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਸ਼ੱਕੀ ਬੰਦਿਆਂ ਨੂੰ ਅਹੁਦਾ ਦੇਣ ਨਾਲ ਨੁਕਸਾਨ ਹੋਏਗਾ। ਸੁਮੇਲ ਸਿੰਘ ਨੇ ਆਜ਼ਾਦ ਚੋਣ ਲੜ ਕੇ ਦੇਖ ਲਈ ਹੈ। ਜਿਹੜੇ ਉਮੀਦਵਾਰ ਪਾਰਟੀ ਟਿਕਟ ‘ਤੇ ਜਿਤੇ, ਉਹ ਆਜ਼ਾਦ ਨਹੀਂ ਜਿੱਤ ਸਕਦੇ।
ਕੇਜਰੀਵਾਲ ਨੇ ਈਮਾਨਦਾਰੀ ਦਾ ਸਫੈਦ ਲਿਬਾਸ ਪਹਿਨ ਲਿਆ ਹੈ। ਹੁਣ ਪੂਰੀ ਸਾਵਧਾਨੀ ਵਰਤਣੀ ਪਏਗੀ ਕਿਉਂਕਿ ਸਫੈਦ ਲਿਬਾਸ ਵਿਚ ਮਾਮੂਲੀ ਦਾਗ ਵੀ ਦੂਰੋਂ ਦਿਸ ਜਾਂਦਾ ਹੈ।