ਦੇਵ ਦਾ ਪਤਨ

ਬਲਜੀਤ ਬਾਸੀ
ਪੰਜਾਬੀ ਵਿਚ ਦੇਵਤਾ ਦੇ ਅਰਥ ਲਈ ਦੇਵ ਸ਼ਬਦ ਬਹੁਤ ਘਟ ਸੁਣਨ ਵਿਚ ਆਉਂਦਾ ਹੈ। ਹਾਂ, ਇਸ ਦੇ ਵਿਗੜੇ ਰੂਪ ਦੇਬਾ, ਦੇਬੀ, ਦੇਬੂ ਆਦਿ ਖਾਸ ਨਾਂਵਾਂ ਦੇ ਤੌਰ ‘ਤੇ ਜ਼ਰੂਰ ਵਰਤੇ ਜਾਂਦੇ ਹਨ ਪਰ ਇਹ ਵੀ ਆਮ ਤੌਰ ‘ਤੇ ਗੁਰਦੇਵ, ਹਰਦੇਵ, ਜਗਦੇਵ, ਸੁਖਦੇਵ ਆਦਿ ਪੂਰੇ ਨਾਂਵਾਂ ਦੇ ਛੋਟੇ ਰੂਪ ਵਜੋਂ। ਦੇਵ ਸ਼ਬਦ ਖਾਸ ਨਾਂਵਾਂ ਵਿਚ ਦੂਜੇ ਨਾਂਵ ਵਜੋਂ ਵੀ ਵਰਤ ਹੁੰਦਾ ਹੈ, ਗੌਰ ਕਰੋ ਗੁਰੂਆਂ ਦੇ ਨਾਂ: ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਰਜਨ ਦੇਵ। ਸਵਿਟਜ਼ਰਲੈਂਡ ਵਿਚ ਰਹਿੰਦੇ ਪੰਜਾਬੀ ਦੇ ਇਕ ਕਵੀ ਦਾ ਪੂਰਾ ਨਾਂ ਹੀ ਦੇਵ ਹੈ।

ਦੇਵ ਦੀ ਪਤਨੀ ਦੇਵੀ ਹੈ ਪਰ ਅੱਜ ਕਲ੍ਹ ਦੇਵੀ ਸ਼ਬਦ ਦੁਰਗਾ ਮਾਤਾ ਲਈ ਹੀ ਰੂੜ੍ਹ ਹੋ ਗਿਆ ਹੈ, ‘ਨਾਲੇ ਦੇਵੀ ਦਰਸ਼ਨ, ਨਾਲੇ ਮੁੰਜ ਬਗੜ।’ ਗੁਰੂ ਗ੍ਰੰਥ ਸਾਹਿਬ ਵਿਚ ਦੋਨੋਂ ਸ਼ਬਦ ਕਈ ਵਾਰੀ ਆਏ ਹਨ, ਮਿਸਾਲ ਵਜੋਂ ‘ਆਖਹਿ ਦਾਨਵ ਆਖਹਿ ਦੇਵ’ (ਗੁਰੂ ਨਾਨਕ ਦੇਵ); ‘ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ’। ਕੁਝ ਇਕ ਥਾਂਵਾਂ ‘ਤੇ ਦੇਵ ਸ਼ਬਦ ਰੱਬ ਲਈ ਵੀ ਵਰਤਿਆ ਮਿਲਦਾ ਹੈ, ‘ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ’ (ਗੁਰੂ ਅਰਜਨ ਦੇਵ)। ਦੇਵ ਸ਼ਬਦ ਮਹਾਂਪੁਰਸ਼ ਆਦਿ ਲਈ ਸਤਿਕਾਰ ਵਜੋਂ ਵੀ ਵਰਤਿਆ ਜਾਂਦਾ ਹੈ, ਖਾਸ ਤੌਰ ‘ਤੇ ਸੰਬੋਧਨ ਰੂਪ ਵਿਚ ਜਿਵੇਂ ਗੁਰੂਦੇਵ! ਇਸੇ ਆਸ਼ੇ ਨਾਲ ਰਾਜੇ ਨੂੰ ਦੇਵ ਕਿਹਾ ਜਾਂਦਾ ਰਿਹਾ ਹੈ। ਅੱਜ ਕਲ੍ਹ ਦੇਵ ਦੇ ਥਾਂ ਦੇਵਤਾ ਸ਼ਬਦ ਵੱਧ ਪ੍ਰਚਲਤ ਹੈ। ਇਕ ਵਿਚਾਰ ਅਨੁਸਾਰ ਪ੍ਰਾਚੀਨ ਕਾਲ ਵਿਚ ਦੇਵਤਾ ਇਸਤਰੀ-ਲਿੰਗ ਸ਼ਬਦ ਸੀ। ‘ਚੰਡੀ ਦੀ ਵਾਰ’ ਵਿਚ ਵੀ ਇਸ ਸ਼ਬਦ ਦੀ ਦੇਵੀ ਦੇ ਅਰਥਾਂ ਵਿਚ ਵਰਤੋਂ ਹੋਈ ਹੈ, ‘ਏਵਡ ਮਾਰ ਵਿਹਾਣੀ ਉਪਰ ਰਾਕਸਾਂ, ਬਿਜਲ ਜਿਉਂ ਝਰਲਾਣੀ ਉਠੀ ਦੇਵਤਾ।’ ਬੁਧ ਧਰਮ ਦੀ ਚੜ੍ਹਤ ਕਾਰਨ ਦੇਵ-ਪੂਜਾ ਤੇ ਹੋਰ ਧਰਮ-ਕਰਮ ਵਿਚ ਲੋਕਾਂ ਦੀ ਰੁਚੀ ਘਟ ਗਈ ਤੇ ਸਿੱਟੇ ਵਜੋਂ ਦੇਵ ਸ਼ਬਦ ਵੀ ਅਣਗੌਲਿਆ ਹੋ ਗਿਆ। ਵੇਦ ਧਰਮ ਦੇ ਪੁਨਰ ਉਥਾਨ ਕਾਰਨ ਦੇਵ ਦੀ ਥਾਂ ਦੇਵਤਾ ਸ਼ਬਦ ਵਰਤ ਹੋਣ ਲੱਗਾ ਤੇ ਉਹ ਵੀ ਪੁਲਿੰਗ ਰੂਪ ਵਿਚ। ਦੇਵ ਸ਼ਬਦ ਤੋਂ ਅਨੇਕਾਂ ਸੰਯੁਕਤ ਸ਼ਬਦ ਬਣੇ ਹਨ ਜਿਵੇਂ ਦੇਵਨਾਗਰੀ, ਦੇਵਾਲਾ, ਦੇਵਸਥਾਨ, ਦੇਵਵਾਦ, ਗੁਰਦੇਵ। ‘ਦੇਵ ਲੋਕ ਜਾਣਾ’ ਮੁਹਾਵਰੇ ਦਾ ਮਤਲਬ ਹੈ, ਮਰ ਜਾਣਾ।
ਦੇਵ ਜਾਂ ਦੇਵਤਾ ਸ਼ਬਦ ਪਿੱਛੇ ‘ਦਿਵ’ ਧਾਤੂ ਕਾਰਜਸ਼ੀਲ ਹੈ ਜਿਸ ਵਿਚ ਚਮਕਣ, ਪ੍ਰਕਾਸ਼ਮਾਨ ਹੋਣ ਦੇ ਭਾਵ ਹਨ। ਦਿਨ ਤੇ ਦਿਵਸ ਸ਼ਬਦ ਵਿਚ ਅਸੀਂ ਇਸੇ ਧਾਤੂ ਦਾ ਚਮਤਕਾਰ ਦੇਖ ਚੁੱਕੇ ਹਾਂ। ਅਲੌਕਿਕ ਹਸਤੀ ਦੇਵ ਜਾਂ ਦੇਵਤੇ ਨੂੰ ਪ੍ਰਕਾਸ਼ਮਾਨ, ਨੂਰਾਨੀ ਜਾਂ ਚਮਕਦਾਰ ਰੂਪ ਵਿਚ ਹੀ ਕਲਪਿਆ ਗਿਆ ਹੈ। ਬ੍ਰਹਿਮੰਡ ਵਿਚ ਸੂਰਜ, ਚੰਦ, ਤਾਰਿਆਂ ਆਦਿ ਕਾਰਨ ਰੌਸ਼ਨ ਅਕਾਸ਼ ਦੇ ਪਿਛੇ ਇਸ ਦਿਵ ਸ਼ਕਤੀ ਨੂੰ ਕਾਰਜਸ਼ੀਲ ਸਮਝਿਆ ਗਿਆ। ਦੇਵਤੇ ਸੱਚਾਈ, ਨੇਕੀ ਆਦਿ ਸਦਗੁਣਾਂ ਦੇ ਪੁੰਜ ਮੰਨੇ ਗਏ। ਉਂਜ ਵੀ ਹਨੇਰੇ ਦੇ ਮੁਕਾਬਲੇ ਚਾਨਣ ਸੱਚਾਈ ਦਾ ਪ੍ਰਤੀਕ ਹੈ।
ਪਰ ਦੇਵ ਸ਼ਬਦ ਦਾ ਪਤਨ ਇਕ ਹੋਰ ਪਹਿਲੂ ਤੋਂ ਵੀ ਹੋਇਆ ਹੈ। ਆਰੀਆਂ ਦੇ ਭਾਰਤੀ ਤੇ ਇਰਾਨੀ ਦੋ ਸ਼ਾਖਾਵਾਂ ਵਿਚ ਨਿਖੜਨ ਤੋਂ ਪਹਿਲਾਂ ਦੇਵ ਸ਼ਬਦ ਚੰਗੇ ਅਰਥਾਂ ਵਿਚ ਵਰਤ ਹੁੰਦਾ ਸੀ। ਪਰ ਦੋਵਾਂ ਅਰਿਆਈ ਸ਼ਾਖਾਵਾਂ ਵਿਚ ਕਈ ਕਿਸਮ ਦੇ ਧਾਰਮਕ, ਵਿਚਾਰਧਾਰਕ ਤੇ ਆਰਥਕ ਮਤਭੇਦ ਹੋ ਗਏ। ਇਨ੍ਹਾਂ ਮਤਭੇਦਾਂ ਕਾਰਨ ਭਾਰਤੀ ਆਰੀਆਂ ਨੇ ਦੇਵ ਪ੍ਰਤੀ ਸ਼ਰਧਾ ਜਿਉਂ ਦੀ ਤਿਉਂ ਰੱਖੀ ਪਰ ਇਸ ਦੇ ਉਲਟ ਇਰਾਨ ਵਿਚ ਵਸ ਚੁੱਕੇ ਪਾਰਸੀ ਆਰੀਆਂ ਲਈ ਦੇਵ ਸ਼ਬਦ ਨਖਿਧ ਬਣ ਗਿਆ, ਇਥੋਂ ਤੱਕ ਕਿ ਇਹ ਰਾਖਸ਼ਸੀ ਪ੍ਰਵਿਰਤੀਆਂ ਦਾ ਧਾਰਕ ਬਣ ਗਿਆ। ਅਵੇਸਤਾ ਵਿਚ ਇਸ ਸ਼ਬਦ ਦਾ ਰੂਪ ਹੈ ‘ਦਿਉਆ’, ਜਦ ਕਿ ਪੁਰਾਣੀ ਫਾਰਸੀ ਵਿਚ ਇਹ ਦੇਵਾ ਹੈ। ਭਾਰਤ ਵਿਚ ਇਸਲਾਮ ਦੀ ਆਮਦ ਕਾਰਨ ਦਿਉਆ ਸ਼ਬਦ ਢੋਲ-ਢਮੱਕੇ ਨਾਲ ਏਧਰ ਆ ਵੜਿਆ ਪਰ ਆਪਣੇ ਬਦਲੇ ਹੋਏ ਰੂਪ ਅਤੇ ਅਰਥਾਂ ਵਿਚ। ਪੰਜਾਬੀ ਵਿਚ ਇਸ ਦਾ ਰੂਪ ਹੈ-ਦੇਉ, ਦਿਉ ਜਾਂ ਦੇਅ। ਅਸੀਂ ਪੰਜਾਬੀ ਦੀਆਂ ਬੇਸ਼ੁਮਾਰ ਬਾਤਾਂ ਵਿਚ ਦਿਉ ਦੇ ਦਰਸ਼ਨ ਕਰਦੇ ਹਾਂ। ਇਨ੍ਹਾਂ ਵਿਚ ਦਿਉ ਇਕ ਵੱਡੀ ਕਾਇਆ ਵਾਲਾ, ਵਿਕਰਾਲ, ਆਦਮਖੋਰ ਪਾਤਰ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਇਨ੍ਹਾਂ ਵਿਚੋਂ ਕਈ ਪਰੀ-ਕਹਾਣੀਆਂ ਵੀ ਇਸਲਾਮੀ ਜਾਂ ਇਰਾਨੀ ਪਿਛੋਕੜ ਦੀਆਂ ਹਨ। ਮੀਆਂ ਮੁਹੰਮਦ ਬਖਸ਼ ਦੇ ਕਿੱਸੇ ‘ਸੈਫਲ ਮਲੂਕ’ ਵਿਚ ਇਹ ਸ਼ੈਤਾਨ ਵਜੋਂ ਸਾਹਮਣੇ ਆਉਂਦਾ ਹੈ,
ਦੇਵ ਆਦਮ ਦੇ ਦੁਸ਼ਮਣ
ਮੁਢੋਂ ਨਾਹੀ ਤੱਕ ਸੁਖਾਂਦੇ।
ਜੇ ਛੁਪੇ ਤਾਂ ਮੁਸ਼ਕੇ ਲਗ ਕੇ
ਹਰ ਹੀਲੇ ਫੜ ਖਾਂਦੇ।
ਜਿਸ ਦਿਨ ਮਿਹਤਰ ਆਦਮ ਅਗੇ
ਰੱਬ ਸਜੂਦ ਕਰਾਇਆ।
ਸਭਨਾਂ ਮਲਕਾਂ ਸਿਜਦਾ ਕੀਤਾ,
ਦੇਵ ਨ ਸੀਸ ਨਿਵਾਇਆ।
ਖੁਦਾਵੰਦ ਦਾ ਫੁਰਮਾਨ ਨਾ ਮੰਨਿਉਸ
ਆਦਮ ਦਿਲੋਂ ਨਾ ਭਾਇਆ।
ਲਾਅਨਤ ਦਾ ਸ਼ੈਤਾਨ ਕਹਾ ਕੇ
ਤੌਕ ਗਲੇ ਵਿਚ ਪਾਇਆ।
ਬਹੁਤ ਵੱਡੇ ਕੱਦ ਬੁੱਤ ਨੂੰ ਦਿਉ ਕੱਦ ਕਹਿ ਦਿੱਤਾ ਜਾਂਦਾ ਹੈ। ਇਕ ‘ਦਿਉ ਕੱਦ’ ਦਰਖਤ ਦਾ ਮੁਢਲਾ ਨਾਂ ਹੀ ਦੇਵਦਾਰ ਹੈ ਜਿਸ ਨੂੰ ਪੰਜਾਬੀ ‘ਚ ਦਿਆਰ ਤੇ ਬਿਆਰ ਬੋਲਿਆ/ਲਿਖਿਆ ਜਾਂਦਾ ਹੈ। ਗੌਰਤਲਬ ਹੈ, ਦੇਵ/ਦਿਉ ਆਦਿ ਸ਼ਬਦ ਭਾਰਤੀ/ ਪੰਜਾਬੀ ਵਿਰਸੇ ਵਿਚ ਵੀ ਇਕ ਦੂਜੇ ਦੀ ਥਾਂ ਲੈ ਲੈਂਦੇ ਹਨ। ਇਸ ਘੜਮੱਸ ਨੂੰ ਸੰਖੇਪ ਵਿਚ ਸਪੱਸ਼ਟ ਕਰਨਾ ਜ਼ਰੂਰੀ ਹੈ। ਅਥਰਵ ਵੇਦ ਵਿਚ ਦੇਵ ਸ਼ਬਦ ਦੈਂਤ ਦੇ ਅਰਥਾਂ ਵਿਚ ਵੀ ਆਇਆ ਹੈ। ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਦੇਵਾਂ ਦੇ ਚਰਿੱਤਰ ਬਾਰੇ ਦੋ ਉਲਟ ਰਾਵਾਂ ਸ਼ੁਰੂ ਹੋ ਚੁੱਕੀਆਂ ਸਨ। ਦੂਜੀ ਗੱਲ ‘ਵ’ ਧੁਨੀ ਅਕਸਰ ਹੀ ‘ਅ’ ਧੁਨੀ ‘ਚ ਪਲਟ ਜਾਂਦੀ ਹੈ। ਇਸ ਤਰ੍ਹਾਂ ‘ਦਿਉ/ਦੇਉ ਜਿਹੇ ਸ਼ਬਦ ਦੇਵ ਦੇ ਅਰਥਾਂ ਵਿਚ ਵੀ ਵਰਤੇ ਮਿਲਦੇ ਹਨ। ਕੁਝ ਮਿਸਾਲਾਂ ਲੈਂਦੇ ਹਾਂ ‘ਸਤਿਗੁਰੁ ਜਾਗਤਾ ਹੈ ਦੇਉ'(ਭਗਤ ਕਬੀਰ); ‘ਸੋਈ ਨਿਰੰਜਨ ਦੇਉ’ (ਗੁਰੂ ਅੰਗਦ ਦੇਵ)। ਦੂਜੇ ਪਾਸੇ ਫਾਰਸੀ ਵਲੋਂ ਆਏ ਭੂਤ, ਜਿੰਨ, ਸ਼ੈਤਾਨ ਦੇ ਅਰਥ ਵਾਲਾ ਦੇਉ ਵੀ ਗੁਰਬਾਣੀ ਵਿਚ ਮਿਲਦਾ ਹੈ, “ਹਰਿ ਸਿਮਰਤ ਦੈਤ ਦੇਉ ਨ ਪੋਹੈ'(ਗੁਰੂ ਅਰਜਨ ਦੇਵ)। ਕਈ ਨਾਂਵਾਂ ‘ਚ ਵੀ ਦੇਵ ਦੀ ਥਾਂ ਦਿਉ ਸ਼ਬਦ ਵਰਤਿਆ ਮਿਲਦਾ ਹੈ ਜਿਵੇਂ ਜਗਦਿਉ। ਇਸੇ ਤਰ੍ਹਾਂ ਦੇਵੀ ਦੀ ਥਾਂ ਦੇਈ ਸ਼ਬਦ ਕਈ ਇਸਤਰੀ ਨਾਂਵਾਂ ‘ਚ ਵਰਤ ਹੁੰਦਾ ਹੈ ਜਿਵੇਂ ਮੋਹਨ ਦੇਈ, ਧੰਨ ਦੇਈ। ਸਪੱਸ਼ਟ ਹੈ ਇਨ੍ਹਾਂ ਨਾਂਵਾਂ ਵਿਚ ਦੇਵ/ਦੇਵੀ ਦਾ ਆਸ਼ਾ ਹੀ ਹੈ। ਦਿਵ ਤੋਂ ਸੰਸਕ੍ਰਿਤ ਦਿਵਯ ਬਣਿਆ ਜਿਸ ਦਾ ਪੰਜਾਬੀਕਰਣ ਦਿੱਬ ਹੋ ਗਿਆ। ਇਹ ਸੰਯੁਕਤ ਸ਼ਬਦ ਦਿੱਬ-ਦ੍ਰਿਸ਼ਟੀ ਵਿਚ ਝਲਕਦਾ ਹੈ। ਪੰਜਾਬੀ ਜੱਟਾਂ ਦਾ ਇਕ ਗੋਤ ਹੈ, ਦਿਉਲ। ਫਿਲਮ ਐਕਟਰ ਧਰਮਿੰਦਰ ਦਾ ਇਹੋ ਗੋਤ ਹੈ। ਇਹ ਗੋਤ ਮੂਲ ਰੂਪ ਵਿਚ ਦੇਵਲ ਹੈ। ਦੇਵਲ/ਦਿਉਲ ਦੇ ਵਡੇਰੇ ਮਧ ਪ੍ਰਦੇਸ਼ ਤੋਂ ਪੰਜਾਬ ਆਏ ਸਨ। ਮਧ ਪ੍ਰਦੇਸ਼ ਤੇ ਰਾਜਸਥਾਨ ਵਿਚ ਅੱਜ ਵੀ ਇਸ ਗੋਤ ਵਾਲੇ ‘ਦੇਵਲ’ ਲਿਖਦੇ ਹਨ। ਇਸੇ ਤਰ੍ਹਾਂ ਜੱਟਾਂ ਦਾ ਇਕ ਗੋਤ ਦਿਉ ਵੀ ਹੈ। ਹੁਸ਼ਿਆਰ ਸਿੰਘ ਦੁਲੇਹ ਦੀ ਪੁਸਤਕ ‘ਜੱਟਾਂ ਦਾ ਇਤਿਹਾਸ’ ਅਨੁਸਾਰ ਇਹ ਮਧ ਪ੍ਰਦੇਸ਼ ਦੇ ਰਾਜੇ ਜਗਦੇਓ ਪਵਾਰ ਦੀ ਬੰਸ ਵਿਚੋਂ ਹਨ ਜਿਸ ਦੇ ਪੰਜ ਪੁੱਤਰ ਦਿਉ, ਦੇਵਲ, ਅੋਲਖ, ਸੋਹਲ ਤੇ ਕੌਮ ਸਨ। ਦਿਉ ਗੋਤ ਦਾ ਮੋਢੀ ਦਿਉ ਸੀ। ਪਾਤੜਾਂ ਪਾਸ ਦਿਉਗੜ ਪਿੰਡ ਦਿਉ ਗੋਤ ਦੇ ਜੱਟਾਂ ਦਾ ਹੈ। ਤਰਨਤਾਰਨ ਪਾਸ ਇਕ ਪਿੰਡ ਦਿਉ ਨਿਰੋਲ ਦਿਉਆਂ ਦਾ ਹੈ। ਇਨ੍ਹਾਂ ਦਾ ਪਿਛਾ 11ਵੀਂ ਸਦੀ ਦੇ ਮਾਲਵੇ (ਮਧ ਪ੍ਰਦੇਸ਼) ਦੇ ਇਲਾਕੇ ਧਾਰ ਦੇ ਰਾਜਾ ਭੋਜ ਨਾਲ ਜੁੜਦਾ ਹੈ।
ਦੇਵ ਸ਼ਬਦ ਦਾ ਭਾਰੋਪੀ ਮੂਲ ਹੈ ‘ਦੇeੁ’ ਜਿਸ ਵਿਚ ਚਮਕਣ ਦੇ ਭਾਵ ਹਨ। ਇਸ ਤੋਂ ਬਣੇ ਕੁਝ ਭਾਰੋਪੀ ਸ਼ਬਦਾਂ ਦਾ ਜ਼ਿਕਰ ਅਸੀਂ ਦਿਨ ਅਤੇ ਦਿਵਸ ਵਾਲੇ ਲੇਖ ਵਿਚ ਕਰ ਆਏ ਹਾਂ। ਇਸ ਵਾਰੀ ਸਿਰਫ ਦੇਵ ਜਿਹੇ ਭਾਵ ਵਾਲੇ ਸ਼ਬਦਾਂ ਦਾ ਵਰਣਨ ਹੀ ਕੀਤਾ ਜਾਵੇਗਾ। ਲਾਤੀਨੀ ਵਿਚ ਦੇਵ ਦਾ ਸੁਜਾਤੀ ਤੇ ਇਸੇ ਅਰਥਾਂ ਵਾਲਾ ਸ਼ਬਦ ਹੈ, ਧeੁਸ। ਇਸੇ ਨਾਲ ਜੁੜਦੇ ਸ਼ਬਦ ਧਵੁਸ ਦਾ ਵੀ ਲਗਭਗ ਇਹੋ ਅਰਥ ਹੈ। ਦਿੱਵ, ਦੈਵੀ ਜਾਂ ਦਿੱਬ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਧਵਿਨਿe ਇਸੇ ਧਵੁਸ ਤੋਂ ਵਿਕਸਿਤ ਹੋਇਆ ਹੈ। ਕਿਰਿਆ ਵਜੋਂ ਇਸ ਸ਼ਬਦ ਦੇ ਅਰਥ ਹਨ-ਦਿੱਬ-ਦ੍ਰਿਸ਼ਟੀ ਰਾਹੀਂ ਭਵਿਖਵਾਣੀ ਕਰਨਾ। ਪ੍ਰਾਚੀਨ ਗਰੀਸ ਦਾ ਆਕਾਸ਼ ਦਾ ਦੇਵਤਾ, ਜਿਸ ਨੂੰ ਸ਼ਿਰੋਮਣੀ ਦੇਵਤਾ ਮੰਨਿਆ ਜਾਂਦਾ ਹੈ, ਦਾ ਨਾਂ ਸੀ ਜ਼ੂਅਸ (ਢeੁਸ)। ਦੇਵਤੇ ਦੇ ਇਸ ਨਾਂ ਪਿੱਛੇ ਵੀ ਇਹੀ ਭਾਰੋਪੀ ਮੂਲ ਹੈ। ਲਾਤੀਨੀ ਦੀ ‘ਡ’ ਧੁਨੀ ‘ਜ਼’ ਵਿਚ ਬਦਲ ਗਈ। ਇਸ ਦੇ ਟਾਕਰੇ ਰੋਮਨਾਂ ਦੇ ਦੇਵਤੇ ਦਾ ਨਾਂ ਹੈ ਜੁਪੀਟਰ (ਝੁਪਟਿeਰ)। ਇਹ ਸ਼ਬਦ ਬਣਿਆ ਹੈ ਧeੱਿ-ੋਸ+ਪeਟeਰ ਤੋਂ। ਇਸ ਦਾ ਪਹਿਲਾ ਘਟਕ ਤਾਂ ਦੇਵ ਹੀ, ਦੂਜੇ ਘਟਕ ਪੀਟਰ (ਪਿਤਰ ਦਾ ਸੁਜਾਤੀ) ਦਾ ਅਰਥ ਪਿਤਾ ਹੈ। ਸੋ, ਇਸ ਸ਼ਬਦ ਦਾ ਅੱਖਰੀ ਅਰਥ ਬਣਦਾ ਹੈ, ਘਰ ਦਾ ਮੁਖੀਆ। ਇਸ ਦੇਵਤੇ ਲਈ ਝੋਵe ਸ਼ਬਦ ਵੀ ਵਰਤਿਆ ਜਾਂਦਾ ਹੈ ਜੋ ਇਕ ਚਮਕੀਲੇ ਗ੍ਰਹਿ ਦਾ ਨਾਂ ਵੀ ਹੈ। ਇਸ ਤੋਂ ਇਕ ਅੰਗਰੇਜ਼ੀ ਸ਼ਬਦ ਬਣਿਆ ਹੈ ਝੋਵਅਿਲ ਜਿਸ ਦਾ ਅਰਥ ਹੈ, ਹਸਮੁਖ। ਇਸ ਸ਼ਬਦ ਦਾ ਅੱਖਰੀ ਅਰਥ ਬਣਦਾ ਹੈ, ‘ਜੁਪੀਟਰ ਗ੍ਰਹਿ ਦੇ ਪ੍ਰਭਾਵ ਅਧੀਨ’ ਤੇ ਜੋਤਿਸ਼ ਅਨੁਸਾਰ ਇਸ ਗ੍ਰਹਿ ਵਾਲੇ ਬੰਦੇ ਖੁਸ਼-ਮਿਜ਼ਾਜ ਹੁੰਦੇ ਹਨ। ਅਸੀਂ ਇਸ ਨੂੰ ਬ੍ਰਹਿਸਪਤੀ ਆਖਦੇ ਹਾਂ। ਮੰਗਲਵਾਰ ਲਈ ਅੰਗਰੇਜ਼ੀ ਸ਼ਬਦ ਹੈ ਠੁeਸਦਅੇ। ਇਸ ਸ਼ਬਦ ਦਾ ਪੁਰਾਤਨ ਅੰਗਰੇਜ਼ੀ ਰੂਪ ਸੀ ਠੱਿeਸਦæਗ। ਇਹ ਬਣਿਆ ਹੈ ਠੱਿeਸ+ਦæਗ ਤੋਂ। ਇਸ ਦਾ ਦੂਜਾ ਘਟਕ ਅੰਗਰੇਜ਼ੀ ਡੇਅ (ਦਿਨ) ਦਾ ਹੀ ਪੁਰਾਤਨ ਰੂਪ ਹੈ ਜਦ ਕਿ ਪਹਿਲਾ ਘਟਕ ਪ੍ਰਾਕ-ਜਰਮੈਨਿਕ ਹੈ। ਇਹ ਅਸਲ ਵਿਚ ਪ੍ਰਾਚੀਨ ਜਰਮੈਨਿਕ ਦੇਵਤਾ ਠੱਿਅਡ ਦਾ ਨਾਂ ਹੈ। ਪ੍ਰਾਚੀਨ ਜਰਮੈਨਿਕ ਮਿਥਿਹਾਸ ਵਿਚ ਇਹ ਦੇਵਤਾ ਵੀ ਆਕਾਸ਼ ਦਾ ਦੇਵਤਾ ਸੀ। ਠੱਿਅਡ ਸ਼ਬਦ ਵੀ ਅੰਤਮ ਤੌਰ ‘ਤੇ ਚਰਚਿਤ ਭਾਰੋਪੀ ਮੂਲ ਨਾਲ ਜਾ ਜੁੜਦਾ ਹੈ। ਅੰਗਰੇਜ਼ੀ ਮਹੀਨੇ ਜੁਲਾਈ ਦਾ ਨਾਂ ਰੋਮਨ ਸਮਰਾਟ ਜੁਲੀਅਸ ਸੀਜ਼ਰ ਦੇ ਨਾਂ ‘ਤੇ ਰੱਖਿਆ ਗਿਆ ਸੀ। ਇਸ ਵਿਚ ਲਾਤੀਨੀ ਜੁਲੀਅਸ ਝੁਲਿਸ ਵੀ ਅਖੀਰ ਝੋਵe ਨਾਲ ਜਾ ਜੁੜਦਾ ਹੈ। ਅੰਗਰੇਜ਼ੀ ਸ਼ਬਦ ਡੇਅਟੀ ਧeਟੇ ਦਾ ਅਰਥ ਵੀ ਦੇਵਤਾ ਹੁੰਦਾ ਹੈ। ਇਹ ਵੀ ਲਾਤੀਨੀ ਮੂਲ ਦਾ ਹੈ ਤੇ ਲਾਤੀਨੀ ਧeੁਸ ਨਾਲ ਜਾ ਜੁੜਦਾ ਹੈ। ਧਅਿਨਅ ਡਿਆਨਾ ਦਾ ਨਾਂ ਕਿਸ ਨੇ ਨਹੀਂ ਸੁਣਿਆ। ਅਸਲ ਵਿਚ ਪ੍ਰਾਚੀਨ ਇਟਲੀ ਦੀ ਚੰਦ ਦੀ ਦੇਵੀ ਦਾ ਨਾਂ ਡਿਆਨਾ ਸੀ। ਇਸ ਵਿਚ ਚੰਦ ਦੀ ਚਮਕ ਦਾ ਭਾਵ ਭਾਰੋਪੀ ਮੂਲ ਧੇeੁ ਦੇ ਅਜਿਹੇ ਅਰਥਾਂ ਤੋਂ ਆ ਰਿਹਾ ਹੈ।