ਧਰਮ ਗੁਰੂ, ਸਿਆਸਤ ਅਤੇ ਸੰਵਿਧਾਨ

ਹਰਿਆਣਾ ਵਿਧਾਨ ਸਭਾ ਵਿਚ ਜੈਨ ਮੁਨੀ ਦੇ ਪ੍ਰਵਚਨਾਂ ਨੇ ਨਵੀਂ ਚਰਚਾ ਛੇੜ ਦਿਤੀ ਹੈ। ਇਸ ਨੂੰ ਭਾਰਤ ਦੇ ਧਰਮ ਨਿਰਪੱਖ ਰੂਪ ਦੀ ਸਿੱਧੀ ਉਲੰਘਣਾ ਕਰਾਰ ਦਿਤਾ ਜਾ ਰਿਹਾ ਹੈ। ਚੰਡੀਗੜ੍ਹ ਤੋਂ ਛਪਦੀ ਅੰਗਰੇਜ਼ੀ ਅਖਬਾਰ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਹਰੀਸ਼ ਖਰੇ ਨੇ ਇਸ ਬਾਰੇ ਤਾਂ ਆਪਣੀ ਬੇਬਾਕ ਟਿੱਪਣੀ ਕੀਤੀ ਹੀ ਹੈ, ਬਾਦਲ ਸਰਕਾਰ ਵੱਲੋਂ ਅਦਾਰੇ ਦੇ ਅਖਬਾਰਾਂ ਵਿਚ ਛਪਦੇ ਲੇਖਾਂ ਅਤੇ ਰਿਪੋਰਟਾਂ ਤੋਂ ਖਿਝ ਕੇ ਇਸ਼ਤਿਹਾਰਾਂ ਉਤੇ ਲਾਈ ਰੋਕ ਦਾ ਮਸਲਾ ਵੀ ਪਾਠਕਾਂ ਨਾਲ ਵਿਚਾਰਿਆ ਹੈ।

-ਸੰਪਾਦਕ

ਹਰੀਸ਼ ਖਰੇ
ਹਰਿਆਣਾ ਵਿਧਾਨ ਸਭਾ ਵਿਚ ਜੋ ਕੁਝ ਹੋਇਆ ਹੈ, ਉਸ ਨੂੰ ਸਾਡੀ ਸੰਵਿਧਾਨਕ ਵਿਵਸਥਾ ਦੇ ਧਰਮ ਨਿਰਪੇਖ ਮਾਪਦੰਡਾਂ ਤੋਂ ਅਸਾਧਾਰਨ ਢੰਗ ਨਾਲ ਲਾਂਭੇ ਜਾਣਾ ਕਿਹਾ ਜਾ ਸਕਦਾ ਹੈ। ਇੱਕ ਧਰਮ ਗੁਰੂ, ਇੱਕ ਜੈਨ ਮੁਨੀ ਜਿਨ੍ਹਾਂ ਦਾ ਆਪਣਾ ਟੈਲੀਵਿਜ਼ਨ ਸ਼ੋਅ ਵੀ ਚਲਦਾ ਹੈ, ਨੂੰ ਵਿਧਾਨ ਸਭਾ ਨੂੰ ਸੰਬੋਧਨ ਕਰਨ ਲਈ ਸੱਦਿਆ ਗਿਆ ਸੀ। ਉਸ ਸੰਨਿਆਸੀ ਨੂੰ ਰਾਜਪਾਲ (ਜਿਨ੍ਹਾਂ ਨੇ ਇਸ ਮੌਕੇ ਹਾਜ਼ਰੀ ਭਰਨੀ ਵਾਜਬ ਸਮਝੀ), ਮੁੱਖ ਮੰਤਰੀ ਅਤੇ ਸਪੀਕਰ ਤੋਂ ਵੀ ਉਚੇ ਮੰਚ Ḕਤੇ ਬਿਠਾਇਆ ਗਿਆ। ਇੱਕ ਭੜਕੇ ਹੋਏ ਸਰਕਾਰੀ ਅਫ਼ਸਰ ਨੇ ਦੱਸਿਆ ਕਿ ਉਹ ਮੁਨੀ Ḕਅਲਫ਼ ਨੰਗਾḔ ਸੀ। ਅਖ਼ਬਾਰੀ ਰਿਪੋਰਟਾਂ ਅਨੁਸਾਰ ਉਹ ਜੈਨ ਮੁਨੀ, ਵਿਧਾਨਕਾਰਾਂ ਨੂੰ ਨਿੰਦਣ ਦੇ ਰੌਂਅ ਵਿਚ ਸੀ, ਉਹ ਸਿਆਸੀ ਸੂਤਰੀਕਰਨਾਂ ਬਾਰੇ ਉਚੀ-ਉਚੀ ਬੋਲਦਾ ਰਿਹਾ, ਕੁਝ ਅਜਿਹੀਆਂ ਸਮਾਜਿਕ ਟਿਪਣੀਆਂ ਕਰ ਗਿਆ ਜੋ ਬਦਮਜ਼ਗੀ ਪੈਦਾ ਕਰਨ ਵਾਲੀਆਂ ਸਨ ਅਤੇ ਹਰ ਇਕ ਨੂੰ ਫਟਕਾਰਦਾ ਰਿਹਾ। ਇਹ ਸਮਝਣਾ ਔਖਾ ਹੈ ਕਿ ਅਜਿਹੇ ਤਿੱਖੇ ਵਿਆਖਿਆਨ ਤੋਂ ਬਾਅਦ ਕੋਈ ਆਪਣੇ ਆਪ ਨੂੰ ਕਿਵੇਂ ਸਿਆਣਾ ਜਾਂ ਰੂਹਾਨੀ ਤੌਰ Ḕਤੇ ਵੱਧ ਸੁਘੜ ਕਿਵੇਂ ਮਹਿਸੂਸ ਕਰ ਸਕਦਾ ਹੈ।
ਹੋਰ ਵੀ ਅਹਿਮ ਗੱਲ ਇਹ ਹੈ ਕਿ ਵਿਧਾਨ ਸਭਾ ਦੀ ਅੰਦਰੂਨੀ ਖ਼ੁਦਮੁਖ਼ਤਾਰੀ ਨੂੰ ਸਾਡੀ ਸੰਵਿਧਾਨਕ ਵਿਵਸਥਾ ਦੇ ਸਭ ਤੋਂ ਵੱਧ ਕੀਮਤੀ ਸਿਧਾਂਤਾਂ ਵਿਚੋਂ ਇਕ ਸਮਝਿਆ ਜਾਂਦਾ ਹੈ। ਕਿਸੇ ਨੂੰ ਵੀ, ਇਥੋਂ ਤਕ ਕਿ ਨਿਆਂਪਾਲਿਕਾ ਨੂੰ ਵੀ ਨਹੀਂ, ਵਿਧਾਨ ਸਭਾ ਦੇ ਕੰਮਕਾਜ ਵਿਚ ਆਮ ਤੌਰ Ḕਤੇ ਦਖ਼ਲ ਦੇਣ ਦਾ ਬਿਲਕੁਲ ਕੋਈ ਹੱਕ ਨਹੀਂ ਹੈ। ਇਸ ਮਾਮਲੇ ਵਿਚ ਸਦਨ ਦੀ ਮਰਯਾਦਾ ਵਾਲਾ ਪ੍ਰਸਿੱਧ ਮੁਹਾਵਰਾ ਅਕਸਰ ਵਰਤਿਆ ਜਾਂਦਾ ਹੈ ਜਿਸ ਦਾ ਮਤਲਬ ਹੈ ਕਿ ਵਿਧਾਨ ਮੰਡਲ ਦਾ ਆਪਣਾ ਸਵੈਮਾਣ ਤੇ ਜਲੌਅ ਹੁੰਦਾ ਹੈ।
ਇਸ ਤਜਰਬੇ ਤੋਂ ਨਾ ਤਾਂ ਕੋਈ ਉਚਤਾ ਵੇਖਣ ਨੂੰ ਮਿਲੀ ਤੇ ਨਾ ਹੀ ਕੋਈ ਰੂਹਾਨੀ ਸੁੱਚਤਾ ਪੱਲੇ ਪਈ। ਇਹ ਤਾਂ ਧਰਮ ਦੀ ਸਰਾਸਰ ਸਿਆਸੀ ਮੁਫ਼ਾਦਾਂ ਲਈ ਵਰਤੋਂ ਦਾ ਮਾਮਲਾ ਸੀ। ਕਮਾਲ ਹੈ! ਹੁਣ ਇਹ ਆਖਿਆ ਜਾ ਰਿਹਾ ਹੈ ਕਿ ਇਸ Ḕਪ੍ਰਵਚਨḔ ਨੂੰ ਹਰਿਆਣਾ ਵਿਧਾਨ ਸਭਾ ਦੀ ਕਾਰਵਾਈ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ। ਕੀ ਸਮੁੱਚੇ ਹਰਿਆਣਾ ਵਿਚੋਂ ਜਾਂ ਇਸ ਦੇ ਬਾਹਰੋਂ ਮੁੱਖ ਮੰਤਰੀ ਨੂੰ ਇਹ ਗੱਲ ਦੱਸਣ ਵਾਲਾ ਕੋਈ ਨਹੀਂ ਕਿ ਇਸ Ḕਗੁਰੂ ਕਾਰੋਬਾਰḔ ਨਾਲ ਸਬੰਧਤ ਉਨ੍ਹਾਂ ਦੀ ਪਹਿਲਕਦਮੀ ਸਿਹਤਮੰਦ ਪਿਰਤ ਨਹੀਂ? ਉਨ੍ਹਾਂ ਨੇ ਤਾਂ ਬੇਲੋੜਿਆਂ ਹੀ ਮੰਦਭਾਗੀ ਮਿਸਾਲ ਕਾਇਮ ਕਰ ਦਿਤੀ ਹੈ। ਹੋਰਨਾਂ ਲਈ ਵੀ ਬੂਹੇ ਖੋਲ੍ਹ ਦਿੱਤੇ ਗਏ ਹਨ। ਇਹ ਸਭ ਕਿਥੇ ਜਾ ਕੇ ਰੁਕੇਗਾ? ਜ਼ਾਹਿਰ ਹੈ ਕਿ ਆਉਣ ਵਾਲੇ ਦਿਨਾਂ ਵਿਚ ਮੁੱਖ ਮੰਤਰੀ Ḕਤੇ ਇਹ ਦਬਾਅ ਵੀ ਪਵੇਗਾ ਕਿ ਪ੍ਰਵਚਨਾਂ ਲਈ ਇਸ ਗੁਰੂ ਜਾਂ ਉਸ ਬਾਬੇ ਨੂੰ ਸੱਦੋ। ਸਾਨੂੰ ਤਾਂ ਪਹਿਲਾਂ ਹੀ ਪਤਾ ਹੈ ਕਿ ਇਹ ਗੁਰੂ ਕਿਵੇਂ ਆਪਣੇ Ḕਰੂਹਾਨੀ ਹੁਨਰḔ ਤੋਂ ਤੇਜ਼ੀ ਨਾਲ ਧਨ ਇਕੱਠਾ ਕਰਨ ਲਈ ਆਪਣੇ ਸ਼ਰਧਾਲੂਆਂ ਦੇ ਵਿਸ਼ਵਾਸ ਤੇ ਉਨ੍ਹਾਂ ਵੱਲੋਂ ਪ੍ਰਗਟਾਏ ਜਾਣ ਵਾਲੇ ਸਤਿਕਾਰ ਨੂੰ ਵਰਤਦੇ ਹਨ।
ਉਸੇ ਸ਼ਾਮ ਟੈਲੀਵਿਜ਼ਨ ਦੇ ਪੇਸ਼ਕਾਰ ਮੁਸਲਿਮ ਮੁਲਾਣਿਆਂ ਦੀ ਇਸ ਕਰ ਕੇ ਨਿਖੇਧੀ ਕਰ ਰਹੇ ਸਨ, ਕਿਉਂਕਿ ਉਨ੍ਹਾਂ ਨੇ ਬੰਬਈ ਹਾਈ ਕੋਰਟ ਵੱਲੋਂ ਹਾਜੀ ਅਲੀ ਦੀ ਦਰਗਾਹ ਵਿਚ ਔਰਤਾਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਦੇਣ ਖ਼ਿਲਾਫ਼ ਨਾਰਾਜ਼ਗੀ ਪ੍ਰਗਟਾਈ ਸੀ। ਰੋਹ ਵਿਚ ਆਏ ਉਹ ਪੇਸ਼ਕਾਰ ਇਹ ਜਾਣਨਾ ਚਾਹ ਰਹੇ ਸਨ ਕਿ ਭਾਰਤ ਵਰਸ਼ ਨੂੰ ਸੰਵਿਧਾਨ ਦੀ ਹਕੂਮਤ ਚੱਲੇਗੀ ਜਾਂ ਸ਼ਰੀਅਤ ਦੀ? ਇਹੋ ਸੁਆਲ ਹਰਿਆਣਾ ਦੇ ਸੱਤਾਧਾਰੀਆਂ ਬਾਰੇ ਵੀ ਪੁੱਛੇ ਜਾ ਸਕਦੇ ਹਨ।
ਸਿਆਸਤਦਾਨ ਤੇ ਇਮਾਨਦਾਰ ਪੱਤਰਕਾਰੀ: ਪੰਜਾਬ ਜਿਵੇਂ ਜਿਵੇਂ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵੱਲ ਵਧ ਰਿਹਾ ਹੈ, ਤਿਵੇਂ ਤਿਵੇਂ ਸਾਰੇ ਸਿਆਸੀ ਆਗੂ, ਪਾਰਟੀਆਂ ਤੇ ਸਿਆਸੀ ਗਰੁੱਪ, ਮੀਡੀਆ ਨਾਲ ਨਵਾਂ ਰਿਸ਼ਤਾ ਬਣਾਉਣ ਦੇ ਰਾਹ ਪਏ ਹੋਏ ਹਨ। ਉਹ ਆਪਣਾ ਸੁਨੇਹਾ ਕਿਉਂਕਿ ਸਾਰੇ ਵੋਟਰਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਦੇ ਫਿਕਰ ਤੇ ਤਰਕੀਬਾਂ ਜਾਇਜ਼ ਵੀ ਹਨ। ਇਹ ਵੀ ਸੁਭਾਵਿਕ ਹੈ ਕਿ ਉਹ ਬੇਚੈਨ ਤੇ ਫ਼ਿਕਰਮੰਦ ਹੋ ਜਾਣ ਅਤੇ ਪੱਤਰਕਾਰਾਂ ਤੇ ਅਖ਼ਬਾਰਾਂ ਤੋਂ ਕੁਝ ਵਾਜਬ ਅਤੇ ਜ਼ਿਆਦਾਤਰ ਨਾਵਾਜਬ ਮੰਗਾਂ ਕਰਨ ਲੱਗ ਪੈਣ। ਅਜਿਹੇ ਆਲਮ ਵਿਚ Ḕਟ੍ਰਿਬਿਊਨ ਅਖ਼ਬਾਰ ਸਮੂਹḔ ਵਾਲੇ ਖ਼ੁਦ ਨੂੰ ਸਗੋਂ ਖ਼ੁਸ਼ ਹੀ ਮਹਿਸੂਸ ਕਰਦੇ ਹਨ, ਕਿਉਂਕਿ ਲਗਭਗ ਸਾਰੀਆਂ ਹੀ ਸਿਆਸੀ ਧਿਰਾਂ ਇਨ੍ਹਾਂ ਤੋਂ ਇਕੋ ਜਿੰਨੀਆਂ ਨਾਖ਼ੁਸ਼ ਹਨ।
ਅਕਾਲੀ ਦਲ ਦੇ ਚੌਧਰੀਆਂ ਨੂੰ ਉਨ੍ਹਾਂ ਦੀ ਪਾਰਟੀ ਤੇ ਸਰਕਾਰ ਬਾਰੇ ਅਦਾਰੇ ਦੀਆਂ ਬੇਬਾਕ ਟਿਪਣੀਆਂ ਅਤੇ ਰਿਪੋਰਟਾਂ ਹਜ਼ਮ ਨਹੀਂ ਹੋ ਰਹੀਆਂ। ਉਹ ਬਹੁਤ ਨਾਰਾਜ਼ ਹਨ। ਇਹੀ ਆਗੂ, ਜਿਹੜੇ ਪੰਜਾਬ ਸਰਕਾਰ ਨੂੰ ਨਿੱਜੀ ਜਾਇਦਾਦ ਸਮਝਦੇ ਹਨ, ਇੰਨੇ ਜ਼ਿਆਦਾ ਔਖੇ-ਭਾਰੇ ਹਨ ਕਿ ਉਨ੍ਹਾਂ ਨੇ ਆਪਣੀ ਇਕੋ-ਇਕ ḔਤਾਕਤḔ ਦੀ ਵਰਤੋਂ ਕਰਦਿਆਂ ਫ਼ਰਮਾਨ ਜਾਰੀ ਕਰ ਕੇ ਅਦਾਰੇ ਨੂੰ ਇਸ਼ਤਿਹਾਰ ਦੇਣੇ ਬੰਦ ਕਰਵਾ ਦਿਤੇ ਹਨ। ਉਂਜ, ਸੱਚੀ ਗੱਲ ਤਾਂ ਇਹ ਹੈ ਕਿ ਬਾਦਲ ਅਜਿਹਾ ਸੋਚਣ ਵਾਲੇ ਪਹਿਲੇ ਹੁਕਮਰਾਨ ਨਹੀਂ ਹਨ ਕਿ ਉਹ ਅਜਿਹਾ ਕਰ ਕੇ Ḕਟ੍ਰਿਬਿਊਨ ਪ੍ਰਕਾਸ਼ਨਾਵਾਂḔ ਨੂੰ ਡਰਾ-ਧਮਕਾ ਲੈਣਗੇ। ਹੋਰ ਬਹੁਤ ਸਾਰੇ ḔਤਾਕਤਵਰḔ ਮੁੱਖ ਮੰਤਰੀ ਵੀ ਇਹੋ ਚਾਲ ਪਹਿਲਾਂ ਖੇਡ ਚੁੱਕੇ ਹਨ, ਪਰ ਬਾਅਦ ਵਿਚ ਇਸੇ ਕਾਰਵਾਈ ਨੂੰ ਲੈ ਕੇ ਪਛਤਾਉਂਦੇ ਵੀ ਰਹੇ।
ਅਕਾਲੀਆਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਚੌਧਰੀ ਹਨ ਜਿਹੜੇ ਆਪਣੀ ਚੋਣ ਮੁਹਿੰਮ ਵਿਚ ਪੁਰਾਣਾ ਜੋਸ਼ ਪੈਦਾ ਹੁੰਦਾ ਨਾ ਵੇਖ ਕੇ ਉਸ ਦਾ ਇਲਜ਼ਾਮ ਅਕਸਰ ਮੀਡੀਆ ਸਿਰ ਮੜ੍ਹਦੇ ਰਹਿੰਦੇ ਹਨ। ਉਨ੍ਹਾਂ ਦੀ ਨਾਖ਼ੁਸ਼ੀ ਇਸ ਗੱਲ ਤੋਂ ਹੈ ਕਿ ਮੀਡੀਆ ਉਨ੍ਹਾਂ ਦੀ ਅੰਦਰੂਨੀ ਖਹਿਬਾਜ਼ੀ ਨੂੰ ਕਿਉਂ ਉਭਾਰਦਾ ਹੈ। ਉਨ੍ਹਾਂ ਵਿਚੋਂ ਕੁਝ ਇਸ ਕਰ ਕੇ ਵੀ ਖ਼ਫ਼ਾ ਹਨ ਕਿ ਅਦਾਰਾ ਆਮ ਆਦਮੀ ਪਾਰਟੀ ਦੀ ਗੱਲ ਕਰਦਾ ਹੈ। ਮੈਨੂੰ ਇਹ ਗੱਲ ਕੁਝ ਨਾਇਨਸਾਫ਼ੀ ਵਾਲੀ ਜਾਪਦੀ ਹੈ। ਇਹ ਤਾਂ ਉਵੇਂ ਹੀ ਹੈ, ਜਿਵੇਂ ਆਖਿਆ ਜਾਂਦਾ ਹੈ- Ḕਜ਼ਬਰਦਸਤੀ ਦਾ ਸੌਦਾḔ। ਅਜੇ ਤਾਂ ਉਹ ਸੱਤਾ ਵਿਚ ਆਏ ਵੀ ਨਹੀਂ, ਪਰ ਮਹਿਸੂਸ ਇਉਂ ਕਰ ਰਹੇ ਹਨ ਕਿ ਉਨ੍ਹਾਂ ਬਾਰੇ ਜਾਂ ਹੋਰਨਾਂ ਬਾਰੇ ਅਸੀਂ ਜੋ ਕੁਝ ਛਾਪਦੇ ਹਾਂ, ਉਸ ਉਤੇ ਉਨ੍ਹਾਂ ਨੂੰ ਗ਼ਿਲਾ ਕਰਨ ਤੇ ਗੁੱਸੇ ਹੋਣ ਦਾ ਪੂਰਾ ਹੱਕ ਹੈ! ਇਥੇ ਹੀ ਬਸ ਨਹੀਂ, ਆਮ ਆਦਮੀ ਪਾਰਟੀ ਦਾ ਹਜੂਮ ਅਤੇ ਉਸ ਅੰਦਰਲੇ ḔਤਾਕਤḔ ਦੇ ਅਣਗਿਣਤ ਕੇਂਦਰ ਵੀ ਦੂਜਿਆਂ ਤੋਂ ਪਿਛੇ ਨਹੀਂ। ਇਹ ਠੇਕੇਦਾਰ ਇਸ ਕਰ ਕੇ ਖਿਝ ਜਾਂਦੇ ਹਨ ਕਿ ਜੋ ਵੀ ਉਹ ਬੋਲਦੇ ਹਨ, ਉਸ ਦਾ ਇਕ-ਇਕ ਸ਼ਬਦ ਪ੍ਰਕਾਸ਼ਿਤ ਕਿਉਂ ਨਹੀਂ ਕੀਤਾ ਜਾਂਦਾ! ਇਹ ਖ਼ੁਸ਼ੀ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੀ ਤਕਦੀਰ ਤੇ ਅਕਸ ਦੇ ਫ਼ੈਸਲੇ ਆਪਣੇ ਭਾਈਵਾਲ (ਅਕਾਲੀ ਦਲ) Ḕਤੇ ਛੱਡੇ ਹੋਏ ਹਨ।
ਬਲੋਚਿਸਤਾਨ ਬਾਰੇ: ਹੁਣ ਅਚਾਨਕ ਬਲੋਚਿਸਤਾਨ ਬਾਰੇ ਨਵਾਂ ਚਾਅ ਜਿਹਾ ਉਭਰ ਆਇਆ ਹੈ। ਮੈਨੂੰ ਨਹੀਂ ਲਗਦਾ ਕਿ ਬਹੁਤੇ ਲੋਕ ਬਲੋਚਿਸਤਾਨ ਦੇ ਕਿਸੇ ਇਕ ਜਾਂ ਦੋ ਵੱਡੇ ਸ਼ਹਿਰਾਂ ਦੇ ਨਾਂ ਵੀ ਲੈ ਸਕਣ। ਪਾਕਿਸਤਾਨ ਬਾਰੇ ਚਰਚਾ ਕਰਦਿਆਂ ਅਸੀਂ ਕੇਵਲ ਲਾਹੌਰ, ਕਰਾਚੀ ਅਤੇ ਇਸਲਾਮਾਬਾਦ ਜਿਹੇ ਨਾਂ ਹੀ ਲੈਂਦੇ ਹਾਂ। ਇਨ੍ਹਾਂ ਤੋਂ ਬਾਅਦ ਪਿਸ਼ਾਵਰ ਦਾ ਵੀ ਨਾਂ ਲਿਆ ਜਾਂਦਾ ਹੈ। ਹੋਟਲਾਂ ਤੇ ਰੈਸਤਰਾਵਾਂ ਦੇ ਪਕਵਾਨਾਂ ਦੀ ਸੂਚੀ ਵਿਚ ਅਕਸਰ Ḕਪਿਸ਼ਾਵਰੀ ਨਾਨḔ ਵੀ ਸ਼ਾਮਲ ਹੁੰਦਾ ਹੈ। ਸਾਡੇ ਪੰਜ-ਤਾਰਾ ਹੋਟਲਾਂ ਵਿਚ ਕਿਤੇ ਇਕ ḔਬਲੋਚḔ ਨਾਂ ਵਾਲਾ ਰੈਸਤਰਾਂ ਦਾ ਵੀ ਆ ਜਾਂਦਾ ਹੈ। ਬੱਸ ਇਸ ਤੋਂ ਵੱਧ ਕੁਝ ਨਹੀਂ। ਕੋਈ ਕੋਇਟਾ ਸ਼ਹਿਰ ਦੀ ਗੱਲ ਨਹੀਂ ਕਰਦਾ। ਬਾਲੀਵੁੱਡ ਫਿਲਮਾਂ ਵਿਚ ਕਦੇ ਜ਼ਿਕਰ ਨਹੀਂ ਹੁੰਦਾ। ਸਾਡੇ ਦੇਸੀ ਜੇਮਜ਼ ਬਾਂਡਾਂ ਨੂੰ ਕਦੇ ਆਪਣੇ ਜਾਦੂਮਈ ਕ੍ਰਿਸ਼ਮੇ ਵਿਖਾਉਣ ਲਈ ਕੋਇਟਾ ਨਹੀਂ ਭੇਜਿਆ ਜਾਂਦਾ। ਬਲੋਚਿਸਤਾਨ ਬਾਰੇ ਮੋਦੀ ਦੇ ਬਿਆਨ ਤੋਂ ਬਾਅਦ ਜਾਪਦਾ ਹੈ, ਅਸੀਂ ਹੁਣ ਬਲੋਚਿਸਤਾਨ ਬਾਰੇ Ḕਫ਼ਰਜ਼ੀḔ ਕਹਾਣੀ ਵਿਚ ਉਲਝਣ ਰਹੇ ਹਾਂ।
ਮੈਂ ਅਮਰੀਕੀ ਵਿਦੇਸ਼ ਨੀਤੀ ਬਾਰੇ ਹਾਲ ਹੀ ਵਿਚ ਛਪੀ ਮਾਰਕ ਲੈਂਡਲਰ ਦੀ ਕਿਤਾਬ Ḕਆਲਟਰ ਈਗੋਜ਼Ḕ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਇਹ ਕਿਤਾਬ ਰਾਸ਼ਟਰਪਤੀ ਓਬਾਮਾ ਦੇ ਵ੍ਹਾਈਟ ਹਾਊਸ ਵਿਚਲੇ ਕੰਮਕਾਰ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਵਿਚ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨਾਲ ਉਨ੍ਹਾਂ ਦੀ ਭਾਈਵਾਲੀ ਬਾਰੇ ਹੈ। ਕਿਤਾਬ ਦੱਸਦੀ ਹੈ ਕਿ ਕਿਵੇਂ ਓਬਾਮਾ ਨੇ ਹਿਲੇਰੀ ਨਾਲ ਮਿਲ ਕੇ ਅਮਰੀਕੀ ਵਿਦੇਸ਼ ਨੀਤੀ ਅਤੇ ਖੇਤਰੀ ਰਣਨੀਤੀਆਂ ਨੂੰ ਮੁੜ ਉਲੀਕਿਆ ਸੀ। ਮਾਰਕ ਲੈਂਡਲਰ ਇਕ ਦ੍ਰਿਸ਼ ਦਾ ਵਰਣਨ ਕਰਦੇ ਹਨ: ਰਾਸ਼ਟਰਪਤੀ ਓਬਾਮਾ ਐਵੇਂ ਟਹਿਲਦੇ ਹੋਏ Ḕਏਅਰ ਫ਼ੋਰਸ ਵਨḔ (ਅਮਰੀਕੀ ਰਾਸ਼ਟਰਪਤੀ ਨੂੰ ਲਿਜਾਣ ਵਾਲਾ ਹਵਾਈ ਫ਼ੌਜ ਦਾ ਵਿਸ਼ੇਸ਼ ਜਹਾਜ਼) ਦੇ ਪ੍ਰੈੱਸ ਸੈਕਸ਼ਨ ਵੱਲ ਚਲੇ ਗਏ ਅਤੇ ਉਥੇ ਪੱਤਰਕਾਰਾਂ ਨਾਲ ਇਸ ਸੁਆਲ ਉਤੇ ਗਰਮਾ-ਗਰਮ ਬਹਿਸ ਛਿੜ ਗਈ ਕਿ ਉਹ ਉਨ੍ਹਾਂ ਦੀ ਵਿਦੇਸ਼ ਨੀਤੀ ਦੀ ਸ਼ਲਾਘਾ ਕਰਨ ਤੋਂ ਨਾਕਾਮ ਕਿਉਂ ਰਹੇ ਹਨ, ਤੇ ਫਿਰ ਓਬਾਮਾ ਨੇ ਆਪਣੇ ਕੰਮਕਾਜੀ ਫ਼ਲਸਫ਼ੇ ਨੂੰ ਸੰਖੇਪ ਜਹੇ ਫਿਕਰੇ ਨਾਲ ਸਮੇਟ ਦਿਤਾ, “ਇਸ ਮੂਰਖਾਨਾ ਕੂੜ ਵਿਚ ਆਪਾਂ ਨਹੀਂ ਪੈਣਾ।”
ਇਤਿਹਾਸ ਵਿਚ ਇਕ ਵਿਚਾਰ ਜਾਂ ਨਜ਼ਰੀਆ ਮੌਜੂਦ ਹੈ। ਇਸ ਅਨੁਸਾਰ ਨੀਤੀਵੇਤਾ ਉਹ ਸਾਧਾਰਨ ਸਿਆਸੀ ਆਗੂ ਹੀ ਹਨ ਜੋ ਅਹਿਮਕਾਨਾ ਗ਼ਲਤੀਆਂ ਕਰਨ ਤੋਂ ਬਚਦੇ ਹਨ। ਇਹ ਗੱਲ ਬਲੋਚਿਸਤਾਨ ਬਾਰੇ ਭਾਰਤ ਦੇ ਸਟੈਂਡ ਵਿਚ ਅਚਾਨਕ ਤਬਦੀਲੀ ਦੇ ਪ੍ਰਸੰਗ ਵਿਚ ਬਹੁਤ ਵਾਜਬ ਜਾਪਦੀ ਹੈ। ਬਲੋਚਿਸਤਾਨ ਬਾਰੇ ਭਾਰਤ ਦੀ ਸੁਰ-ਬਦਲੀ ਬਹੁਤ ਅਸਪਸ਼ਟ ਤੇ ਬਹੁਤ ਜ਼ਿਆਦਾ ਭੇਤਭਰੀ ਹੈ। ਕਿਸੇ ਨਾਲ ਕੋਈ ਵਿਚਾਰ-ਵਟਾਂਦਰਾ ਨਹੀਂ, ਕੋਈ ਕੌਮੀ ਬਹਿਸ ਨਹੀਂ। ਅਜਬ ਗੱਲ ਤਾਂ ਇਹ ਹੈ ਕਿ ਵਿਦੇਸ਼ ਨੀਤੀ ਬਾਰੇ ਪੇਸ਼ੇਵਰਾਨਾ ਮਾਹਿਰ ਵੀ ਇਕ-ਦੂਜੇ ਤੋਂ ਵਧ-ਚੜ੍ਹ ਕੇ ਇਹ ਸੁਝਾਉਣ ਵਿਚ ਰੁੱਝੇ ਹੋਏ ਹਨ ਕਿ ਅਸੀਂ ਕਿੰਨਾ ਧੜੱਲੇਦਾਰ ਅਤੇ ਸਾਹਸੀ ਕਦਮ ਚੁੱਕਿਆ ਹੈ!
ਮੈਨੂੰ ਯਕੀਨ ਹੈ ਕਿ ਸਾਊਥ ਬਲਾਕ (ਵਿਦੇਸ਼ੀ ਦਫ਼ਤਰ) ਦੇ ਕੁਝ ਲੋਕਾਂ ਨੇ Ḕਆਲਟਰ ਈਗੋਜ਼Ḕ ਪੁਸਤਕ ਪੜ੍ਹੀ ਹੋਵੇਗੀ, ਪਰ ਮੈਂ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਕਿਸੇ ਨੇ ਵੀ Ḕਇਸ ਕੂੜ ਵਿਚ ਆਪਾ ਨਹੀਂ ਪੈਣਾḔ ਵਰਗੀ ਸਲਾਹ ਦੇਣ ਦਾ ਯਤਨ ਕੀਤਾ ਹੋਵੇ। ਉਂਜ, ਕਿਸੇ ਨੂੰ ਰਾਸ਼ਟਰਪਤੀ ਓਬਾਮਾ ਦਾ ਇਹ Ḕਮਨਪਸੰਦ ਮੁਹਾਵਰਾḔ ਪ੍ਰਧਾਨ ਮੰਤਰੀ ਮੋਦੀ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ। ਆਖ਼ਿਰ ḔਬਰਾਕḔ ਉਨ੍ਹਾਂ ਦਾ ਦੋਸਤ ਹੈ!