ਦਿਨ ਤੇ ਦਿਵਸ-ਜੌੜੇ ਭਰਾ

ਬਲਜੀਤ ਬਾਸੀ
ਅਜੋਕੀ ਪੰਜਾਬੀ ਵਿਚ ਸਵੇਰ ਤੋਂ ਸ਼ਾਮ ਤੱਕ ਦੇ ਸਮੇਂ ਲਈ ਦਿਨ ਸ਼ਬਦ ਆਮ ਵਰਤਿਆ ਜਾਂਦਾ ਹੈ ਜਦ ਕਿ ਦਿਵਸ ਥੋੜਾ ਸਾਹਿਤਕ ਅਤੇ ਰਸਮੀ ਵਰਤੋਂ ਵਾਲਾ ਹੈ। ਅੱਜ ਕਲ੍ਹ ਤਾਂ ਦਿਵਸ ਕਿਸੇ ਜੁੱਟ ਸ਼ਬਦ ਦਾ ਪਿਛੇਤਰੀ ਹਿੱਸਾ ਬਣ ਕੇ ਰਹਿ ਗਿਆ ਹੈ ਜਿਵੇਂ ਬਾਲ ਦਿਵਸ, ਸੁਤੰਤਰਤਾ ਦਿਵਸ, ਮਾਤ-ਭਾਸ਼ਾ ਦਿਵਸ, ਘੱਲੂਘਾਰਾ ਦਿਵਸ। ਬੋਲਚਾਲ ਵਿਚ ਇਸ ਦੀ ਸੁਤੰਤਰ ਵਰਤੋਂ ਘਟ ਹੀ ਮਿਲਦੀ ਹੈ। ਪ੍ਰੰਤੂ ਗੁਰਬਾਣੀ ਵਿਚ ਇਹ ਦਿਨ ਦੇ ਵਾਂਗ ਹੀ ਵਰਤਿਆ ਮਿਲਦਾ ਹੈ, ‘ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥’ (ਗੁਰੂ ਅੰਗਦ ਦੇਵ); ‘ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥’ (ਗੁਰੂ ਅਰਜਨ ਦੇਵ)।

ਦੂਜੇ ਪਾਸੇ ਦਿਨ ਸ਼ਬਦ ਨਾਲ ਬਹੁਤ ਸਾਰੇ ਮੁਹਾਵਰੇ ਆਦਿ ਵੀ ਬਣੇ ਮਿਲਦੇ ਹਨ ਜਿਵੇਂ ਚਾਰ ਦਿਨ, ‘ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ॥’ (ਗੁਰੂ ਨਾਨਕ ਦੇਵ); ਦਿਨ ਦੁੱਗਣੀ, ਰਾਤ ਚੌਗਣੀ; ਦਿਨ ਕਟੀ ਕਰਨਾ, ਦਿਨ ਪੁੱਠੇ ਪੈਣੇ; ਦਿਨ ਰਾਤ ਇੱਕ ਕਰਨਾ; ਦਿਨਾਂ ਦਾ ਪ੍ਰਾਹੁਣਾ; ਦਿਨਾਂ ਦਾ ਫੇਰ ਪੈਣਾ; ਚਾਰ ਦਿਨਾਂ ਦੀ ਚਾਨਣੀ, ਫੇਰ ਹਨੇਰੀ ਰਾਤ ਆਦਿ।
ਦਿਨ ਨਾਲ ਹੋਰ ਸ਼ਬਦ ਲੱਗ ਕੇ ਕਈ ਹੋਰ ਜੁੱਟ ਬਣੇ ਹਨ, ਨਾਲੇ ਇਸ ਦੇ ਅਰਥ ਵੀ ਕਈ ਹਨ। ਸੂਰਜ ਚੜ੍ਹਨ ਤੋਂ ਡੁੱਬਣ ਤੱਕ ਦੇ ਵੇਲੇ ਤੋਂ ਇਲਾਵਾ ਦਿਨ ਦਾ ਅਰਥ ਦਿਨ ਰਾਤ ਵੀ ਹੈ, ‘ਕਾਲ ਔਧ ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ॥’ (ਗੁਰੂ ਨਾਨਕ ਦੇਵ)। ਇਹ ਸ਼ਬਦ ਹਫਤੇ ਦੇ ਵਾਰ ਲਈ ਵੀ ਵਰਤਿਆ ਜਾਂਦਾ ਹੈ ਜਿਵੇਂ ਅੱਜ ਕੀ ਦਿਨ ਹੈ? ਦਿਨ ਨਾਲ ਬਣੇ ਕੁਝ ਸਮਾਸੀ ਸ਼ਬਦ ਹਨ; ਦਿਨ ਦਿਹਾੜਾ, ਦਿਨ ਦੀਵੀਂ, ਦਿਨ ਸੁਦ, ਦਿਨ ਰਾਤ, ਅਨੁਦਿਨ (ਹਰ ਦਿਨ), ‘ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ॥’ (ਗੁਰੂ ਅਮਰ ਦਾਸ); ਦਿਨ-ਬਦਿਨ, ਕਾਲੇ ਦਿਨ, ਦਿਨ ਦਿਹਾਰ ਆਦਿ। ਦਿਨ ਛੋਟੇ ਵੀ ਹੁੰਦੇ ਹਨ ਤੇ ਵੱਡੇ ਵੀ; ਚਿੱਟੇ ਵੀ ਹੁੰਦੇ ਹਨ ਤੇ ਕਾਲੇ ਵੀ। ਦਿਨ ਤੋਂ ਸੂਰਜ ਦੇ ਅਰਥਾਂ ਵਾਲਾ ਦਿਨਕਰ ਸ਼ਬਦ ਬਣਿਆ, ਅਰਥਾਤ ਦਿਨ ਕਰਨ ਵਾਲਾ, ‘ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨਕਰੋ ਅਨਦਿਨੁ ਖਾਤ॥’ (ਗੁਰੂ ਅਰਜਨ ਦੇਵ) ਅਰਥਾਤ (ਇਹ ਸੰਸਾਰ) ਭਿਆਨਕ ਸੰਘਣਾ ਜੰਗਲ ਹੈ; ਜਿਥੇ ਹਿਰਦੇ ਰੂਪੀ ਮਨੁੱਖੀ ਘਰ ਨੂੰ ਉਸ ਦਾ ਚੋਰ-ਮਨ ਲੁੱਟੀ ਜਾ ਰਿਹਾ ਹੈ, ਤੇ ਸੂਰਜ (ਭਾਵ ਸਮਾਂ) ਹਰ ਵੇਲੇ (ਇਸ ਦੀ ਉਮਰ ਨੂੰ) ਮੁਕਾਈ ਜਾ ਰਿਹਾ ਹੈ। ਦਿਨਕਰ ਦਾ ਵਿਕਸਿਤ ਰੂਪ ਹੈ ਦਿਨੀਅਰੁ, Ḕਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ॥’ (ਗੁਰੂ ਨਾਨਕ ਦੇਵ)। ਇਸੇ ਤੋਂ ਰੋਜ਼ਾਨਾ ਦੇ ਅਰਥਾਂ ਵਾਲਾ ਦੈਨਿਕ ਸ਼ਬਦ ਬਣਿਆ।
ਦਿਨ ਅਤੇ ਦਿਵਸ ਦੋਵੇਂ ਸ਼ਬਦ ਭਾਰੋਪੀ ਹਨ ਅਰਥਾਤ ਇਨ੍ਹਾਂ ਦੇ ਭਰਾ ਭਾਈ ਅਨੇਕਾਂ ਹਿੰਦ-ਯੂਰਪੀ ਭਾਸ਼ਾਵਾਂ ਵਿਚ ਮਿਲਦੇ ਹਨ। ਭਾਰਤ ਦੀਆਂ ਲੱਗਭਗ ਸਾਰੀਆਂ ਆਰਿਆਈ ਭਾਸ਼ਾਵਾਂ ਵਿਚ ਦਿਨ ਜਿਹੇ ਰੂਪ ਵਾਲਾ ਸ਼ਬਦ ਇਨ੍ਹਾਂ ਹੀ ਅਰਥਾਂ ਵਿਚ ਮਿਲਦਾ ਹੈ। ਸੰਸਕ੍ਰਿਤ ਵਿਚ ਵੀ ਇਹ ਸ਼ਬਦ ਦਿਨ ਹੀ ਹੈ। ਇਹ ਸ਼ਬਦ ਅੰਤਮ ਰੂਪ ਵਿਚ ḔਦਿਵḔ ਧਾਤੂ ਨਾਲ ਜਾ ਜੁੜਦਾ ਹੈ ਜਿਸ ਵਿਚ ਚਮਕ, ਉਜਾਲਾ, ਪਰਿਹਾਸ, ਸੁੱਟਣਾ ਆਦਿ ਦੇ ਭਾਵ ਹਨ। ਪਰ ਇਸ ਧਾਤੂ ਦੇ ਵੀ ਤਿੰਨ ਉਪਰੂਪ ਹਨ। ਹਿੰਦ-ਯੂਰਪੀ ਭਾਸ਼ਾ ਵਿਗਿਆਨੀਆਂ ਅਨੁਸਾਰ ਇਕ ਭਾਰੋਪੀ ਮੂਲ ਹੈ ḔਦੇeੁḔ, ਜਿਸ ਵਿਚ ਚਮਕਣ ਦੇ ਭਾਵ ਹਨ। ਇਸ ਦਾ ਸੁਜਾਤੀ ਇਕ ਹੋਰ ਮੂਲ ਹੈ Ḕਦਏ-ਨੋḔ ਜਿਸ ਦੇ ਵੀ ਅਰਥ ਇਹੋ ਹਨ ਜਿਸ ਤੋਂ ਬਹੁਤ ਸਾਰੀਆਂ ਹਿੰਦ-ਆਰਿਆਈ ਭਾਸਾਵਾਂ ਦੇ ਸ਼ਬਦ ਬਣੇ ਹਨ ਜਿਨ੍ਹਾਂ ਵਿਚ ਰੂਪ ਅਤੇ ਅਰਥ ਦੀ ਸਾਂਝ ਹੈ। ਖਾਸ ਤੌਰ ‘ਤੇ ਸਲਾਵਿਕ ਭਾਸ਼ਾਵਾਂ ਵਿਚ ਇਹ ਸਾਂਝ ਪ੍ਰਤੱਖ ਝਲਕਦੀ ਹੈ। ਮਿਸਾਲ ਵਜੋਂ ਓਲਡ ਚਰਚ ਸਲੈਵੋਨਿਕ ਵਿਚ ਇਸ ਦਾ ਰੂਪ ਹੈ ਦਿਨੀ; ਰੂਸੀ, ਸਲੋਵਾਕ, ਚੈਕ, ਬੁਲਗਾਰੀਅਨ ਵਿਚ ਦੈਨ ਹੈ; ਬੋਸਨੀਅਨ ਅਤੇ ਮਕਦੂਨੀਅਨ ਵਿਚ ਦਨ ਹੈ; ਪੋਲਿਸ਼ ਵਿਚ ਜੈਨ ਹੈ, ਲਾਤਵੀਅਨ ਤੇ ਲਿਥੂਏਨੀਅਨ ਵਿਚ ਦੀਆਨਾ ਜਿਹਾ ਹੈ।
ਦੂਜੇ ਪਾਸੇ ਦਿਵਸ ਸ਼ਬਦ ਸਿਧਾ ਦਿਵ ਧਾਤੂ ਤੋਂ ਬਣਿਆ ਹੈ ਜਿਸ ਵਿਚ, ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ, ਚਮਕ, ਉਜਾਲਾ ਦੇ ਭਾਵ ਹਨ। ਦਿਵਸ ਦਾ ਮੁਢਲਾ ਅਰਥ ਆਕਾਸ਼ ਹੈ ਜੋ ਹਮੇਸ਼ਾ ਉਜਲਾ ਜਾਂ ਚਮਕਿਆ ਰਹਿੰਦਾ ਹੈ। ਆਕਾਸ਼ ਦੇਵਤਿਆਂ ਦਾ ਸਥਾਨ ਹੈ ਤੇ ਦੇਵ ਜਾਂ ਦੇਵਤਾ ਦਾ ਮੁਢਲਾ ਅਰਥ ਅਕਾਸ਼ੀ ਜਾਂ ਨੂਰਾਨੀ ਹਸਤੀ ਹੈ। ਅਕਾਸ਼ ਵਿਚ ਸੂਰਜ, ਚੰਦ, ਤਾਰੇ, ਗ੍ਰਹਿ ਆਦਿ ਚਮਕੀਲੇ ਪਿੰਡ ਹੀ ਹਨ। ਹਿੰਦ-ਆਰਿਆਈ ਭਾਸ਼ਾਵਾਂ ਵਿਚ ਦਿਨ ਦੇ ਅਰਥਾਂ ਵਿਚ ਦਿਵਸ ਸ਼ਬਦ ਜਾਂ ਇਸ ਦੇ ਵਿਗੜੇ ਰੂਪ ਮਿਲਦੇ ਹਨ। ਪਰਾਕ੍ਰਿਤ ਵਿਚ ਇਸ ਦਾ ਰੂਪ ਦਿਅਹ ਹੈ; ਹਿੰਦੀ ਵਿਚ ਸਵੇਰਾ, ਤੜਕਾ ਦੇ ਅਰਥਾਂ ਵਿਚ ਦੌਸ ਸ਼ਬਦ ਹੈ; ਗੁਜਰਾਤੀ ਅਤੇ ਮਰਾਠੀ ਵਿਚ ਦੀ ਸ਼ਬਦ ਹੈ। ਪੰਜਾਬੀ ਵਿਚ ਇਸ ਦੇ ਹੋਰ ਰੂਪ ਹਨ, ਦਿਹੁੰ:
ਦਿਹੁੰ ਚੰਨ ਛਪੇ ਨੇ ਗਰਦ ਵਿਚ, ਪੈ ਗਏ ਹਨੇਰੇ।
ਪਰ ਨਾਦਰਸ਼ਾਹ ਬਾਲਾਸਾਰ ਵਿਚ, ਲਸ਼ਕਰ ਚੌਫੇਰੇ।
ਦਿਹਾਰ, ‘ਇਕ ਘੜੀ ਦਿਨਸੁ ਮੋ ਕਉ ਬਹੁਤੁ ਦਿਹਾਰੇ॥’ (ਗੁਰੂ ਅਰਜਨ ਦੇਵ); ਦਿਹਾੜੀ ਜਾਂ ਦਿਹਾੜਾ, ‘ਤੀਨਿ ਸੇਰ ਕਾ ਦਿਹਾੜੀ ਮਿਹਮਾਨੁ॥’ (ਗੁਰੂ ਅਰਜਨ ਦੇਵ); ਡੇਹ, Ḕਸਾ ਧਨ ਕੰਤੁ ਪਛਾਣਿਆ ਸੁਖਿ ਸੁਤੀ ਨਿਸਿ ਡੇਹੁ॥’ (ਗੁਰੂ ਨਾਨਕ ਦੇਵ)। ਦਿਹਾਰ, ਦਿਹਾੜੀ ਦੇ ਪ੍ਰਸੰਗ ਵਿਚ ਇਹ ਦੱਸਣਾ ਬਣਦਾ ਹੈ ਕਿ ਇਹ ਸ਼ਬਦ ਸ਼ਾਇਦ ‘ਦਿਵਸ+ਅਹਰ’ ਤੋਂ ਬਣਿਆ ਹੈ ਜਿਸ ਵਿਚ ਅਹਰ ਦਾ ਅਰਥ ਵੀ ਦਿਨ ਹੀ ਹੁੰਦਾ ਹੈ। ਇਸ ਸ਼ਬਦ ਬਾਰੇ ਕਦੇ ਫਿਰ ਚਰਚਾ ਕਰਾਂਗਾ। ਇਸ ਦੀ ਇਕ ਹੋਰ ਮਿਸਾਲ ਹੈ, ਸਪਤਾਹ=ਸਪਤ (ਸੱਤ)+ਅਹਰ (ਦਿਨ)। ਸੰਸਕ੍ਰਿਤ ਵਿਚ ਇਸ ਦਾ ਰੂਪ ਅਹ ਵੀ ਮਿਲਦਾ ਹੈ। ਇਸ ਤਰ੍ਹਾਂ ਦਿਨ ਦਿਹਾੜੇ ਜਾਂ ਦਿਨ ਦਿਹਾਰ ਸ਼ਬਦ ਜੁੱਟਾਂ ਵਿਚ ਦਿਨ ਦਾ ਭਾਵ ਤਿੰਨ ਵਾਰੀ ਆ ਜਾਂਦਾ ਹੈ। ਅਸੀਂ ਇਨ੍ਹਾਂ ਸ਼ਬਦਾਂ ਦਾ ਭਾਰੋਪੀ ਮੂਲ ḔਦੇeੁḔ ਦੱਸ ਚੁੱਕੇ ਹਾਂ। ਇਸ ਮੂਲ ਤੋਂ ਹੋਰ ਆਰਿਆਈ ਭਾਸ਼ਾਵਾਂ ਦੇ ਅਨੇਕਾਂ ਸ਼ਬਦ ਬਣੇ ਮਿਲਦੇ ਹਨ ਜਿਨ੍ਹਾਂ ਵਿਚ ਦਿਨ ਦਾ ਭਾਵ ਸਮਾਇਆ ਹੋਇਆ ਹੈ। ਇਨ੍ਹਾਂ ਵਿਚੋਂ ਬਹੁਤ ਸਾਰੇ ਸ਼ਬਦ ਪੰਜਾਬੀ ਵਿਚ ਰਚ ਮਿਚ ਚੁੱਕੇ ਹਨ ਜਾਂ ਜਾਣੇ-ਪਛਾਣੇ ਹਨ।
ਸਭ ਤੋਂ ਪਹਿਲਾਂ ਅਸੀਂ ਰੋਜ਼ਨਾਮਚੇ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਡਾਇਰੀ ਲੈਂਦੇ ਹਾਂ। ਇਹ ਸ਼ਬਦ ਮੂਲ ਰੂਪ ਵਿਚ ਲਾਤੀਨੀ ਹੈ ਤੇ ਇਸ ਵਿਚ ਇਸ ਦਾ ਅਰਥ ਰੋਜ਼ਾਨਾ ਭੱਤਾ ਹੁੰਦਾ ਸੀ। ਦਰਅਸਲ ਸੰਸਕ੍ਰਿਤ ਵਿਚ ਦਿਨ ਦੇ ਅਰਥਾਂ ਵਿਚ ਦਿਵਸ ਦਾ ਸੁਜਾਤੀ ਸ਼ਬਦ ਹੈ, Ḕਦਇਸ।Ḕ ਫਿਰ ਇਸ ਦਾ ਅਰਥ ਬਦਲਦਾ ਬਦਲਦਾ ਰੋਜ਼ ਦੀਆਂ ਘਟਨਾਵਾਂ ਦਾ ਵਰਣਨ ਬਣ ਗਿਆ। ਅੰਗਰੇਜ਼ੀ ਡਾਇਲ (ਜਿਵੇਂ ਫੋਨ ਦਾ) ਮੁਢਲੇ ਤੌਰ ‘ਤੇ ਲਾਤੀਨੀ ਧਅਿਲਸਿ (ਦੈਨਿਕ, ਰੋਜ਼ਾਨਾ) ਦਾ ਵਿਕਸਿਤ ਰੂਪ ਹੈ। ਇਹ ਸ਼ਾਇਦ ਲਾਤੀਨੀ ਉਕਤੀ ੍ਰੋਟਅ ਧਅਿਲਸਿ ਤੋਂ ਨਿਖੜਿਆ ਹੈ ਜਿਸ ਦਾ ਅਰਥ ਹੈ ‘ਦੈਨਿਕ ਪਹੀਆ’ ਅਰਥਾਤ ਅਜਿਹਾ ਗੋਲ ਚੱਕਾ ਜਿਸ ਦੁਆਲੇ ਕੋਈ ਹੋਰ ਚੀਜ਼ ਘੁੰਮਦੀ ਹੈ। ਟੈਲੀਫੋਨ ਦੇ ਡਾਇਲ ਦੀ ਕਲਪਨਾ ਕਰੋ। ਪੁਰਾਣੇ ਜ਼ਮਾਨੇ ਵਿਚ ਡਾਇਲ ਇਕ ਉਪਕਰਣ ਹੁੰਦਾ ਸੀ ਜਿਸ ਵਿਚ ਨਿਸ਼ਾਨ ਲੱਗੀ ਪਲੇਟ ਉਤੇ ਸੂਰਜ ਦੇ ਪੈਂਦੇ ਪ੍ਰਛਾਵੇਂ ਤੋਂ ਦਿਨ ਬੀਤਣ ਦੇ ਘੰਟਿਆਂ ਦਾ ਅਨੁਮਾਨ ਲਾਇਆ ਜਾਂਦਾ ਸੀ। ਅੰਗਰੇਜ਼ੀ ਜੌਰਨਲ (ਝੁਰਨਅਲ) ਵੀ ਲਾਤੀਨੀ ਮੂਲ ਦਾ ਹੈ ਪਰ ਇਸ ਨੇ ਅਜੋਕਾ ਰੂਪ ਅਤੇ ਅਰਥ ਫਰਾਂਸੀਸੀ ਵਿਚ ਜਾ ਕੇ ਧਾਰਨ ਕੀਤਾ। ਇਸ ਵਿਚ ਮੁਢਲਾ ਭਾਵ ਦਿਨ, ਰੋਜ਼ ਦਾ ਕੰਮ ਜਾਂ ਸਫਰ ਸੀ ਪਰ ਹੌਲੀ ਹੌਲੀ ਰੋਜ਼ ਦੇ ਕੰਮ ਦਾ ਵੇਰਵਾ ਦੱਸਣ ਵਾਲੀ ਕਿਤਾਬ ਜਾਂ ਰੋਜ਼ਨਾਮਚਾ ਬਣਿਆ। ਅੱਜ ਕਲ੍ਹ ਇਸ ਦਾ ਅਰਥ ਪੱਤ੍ਰਿਕਾ ਬਣ ਗਿਆ ਹੈ। ਇਸੇ ਤੋਂ ਅੱਗੇ ਜਰਨਲਿਜ਼ਮ ਸ਼ਬਦ ਹੋਂਦ ਵਿਚ ਆਇਆ। ਇਥੇ ਦੱਸ ਦੇਈਏ ਕਿ ਲਾਤੀਨੀ ਦੀ ‘ਡ’ ਧੁਨੀ ਫਰਾਂਸੀਸੀ ਵਿਚ ਜਾ ਕੇ ‘ਜ’ ਵਿਚ ਬਦਲ ਗਈ ਹੈ। ਇਸ ਦੀ ਇਕ ਹੋਰ ਮਿਸਾਲ ਹੈ, ਸਫਰ, ਯਾਤਰਾ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਝੁਰਨਏ। ਪੁਰਾਣੀ ਫਰਾਂਸੀਸੀ ਵਿਚ ਇਸ ਦਾ ਅਰਥ ਹੁੰਦਾ ਸੀ, ਦਿਹਾੜੀ ਦਾ ਸਮਾਂ, ਕੰਮ ਜਾਂ ਸਫਰ।
ਸਥਗਤ ਜਾਂ ਮੁਲਤਵੀ ਕਰਨਾ ਦੇ ਅਰਥ ਵਿਚ ਅੰਗਰੇਜ਼ੀ ਦਾ ਇਕ ਸ਼ਬਦ ਹੈ, Aਦਜੁਰਨ। ਇਸ ਵਿਚ ਮੁਢਲਾ ਭਾਵ ਹੈ, ਦੁਬਾਰਾ ਕੋਈ ਮੀਟਿੰਗ ਕਰਨ ਲਈ ਦਿਨ (ਝੁਰਨ=ਦਿਨ) ਨਿਸ਼ਚਿਤ ਕਰਨਾ। ਡੇਰਾ, ਠਹਿਰਾਅ, ਪੜਾਅ, ਰਿਹਾਇਸ਼ ਆਦਿ ਦੇ ਅਰਥਾਂ ਵਾਲੇ ਅੰਗਰੇਜ਼ੀ ਸ਼ਬਦ ੰੋਜੁਰਨ ਵਿਚ ਵੀ ਇਹੀ ਝੁਰਨ ਬੋਲਦਾ ਹੈ। ਇਹ ਵੀ ਲਾਤੀਨੀ ਵਲੋਂ ਹੈ ਤੇ ਇਸ ਦਾ ਮੁਢਲਾ ਭਾਵ ਹੈ, ‘ਦਿਨ ਬਿਤਾਉਣਾ।’ ਪੰਜਾਬੀ ‘ਦਿਨ ਕਟੀ ਕਰਨਾ’ ਉਕਤੀ ਵਿਚ ਕੁਝ ਨਾਂਹ-ਸੂਚਕ ਆਸ਼ਾ ਹੈ। ਅੰਗਰੇਜ਼ੀ ਦਾ ਇਕ ਹੋਰ ਅਹਿਮ ਸ਼ਬਦ ਹੈ ਧਿਰਨਅਲ ਜਿਸ ਦਾ ਅਰਥ ਹੁੰਦਾ ਹੈ ਪ੍ਰਤਿਦਿਨ, ਨਿੱਤ ਦਾ, ਰੋਜ਼ਾਨਾ, ਦਿਹਾੜੀ ਆਦਿ। ਇਹ ਵੀ ਲਾਤੀਨੀ ਵਲੋਂ ਆਇਆ ਹੈ ਅਤੇ ਸੰਸਕ੍ਰਿਤ ਦਿਵ ਦੇ ਲਾਤੀਨੀ ਸੁਜਾਤੀ ਧਇਸ (ਦਿਨ) ਨਾਲ ਜਾ ਜੁੜਦਾ ਹੈ।
‘ਮਹਾਨ ਕੋਸ਼’ ਵਿਚ ਦਿਨ ਦੇ ਅਰਥਾਂ ਵਾਲੇ ਗੁਰਬਾਣੀ ਵਿਚ ਆਏ ਸ਼ਬਦ ‘ਡੇਹ’ ਦੇ ਇੰਦਰਾਜ ਅਧੀਨ ‘ਦਿਨ ਦੇਖੋ ਅੰਗਰੇਜ਼ੀ ਧਅੇ’ ਲਿਖਿਆ ਮਿਲਦਾ ਹੈ। ਇਥੋਂ ਇਹ ਪ੍ਰਭਾਵ ਬਣਦਾ ਹੈ ਕਿ ‘ਮਹਾਨ ਕੋਸ਼’ ਅਨੁਸਾਰ ਜਾਂ ਤਾਂ ਡੇਹ ਸ਼ਬਦ ਅੰਗਰੇਜ਼ੀ ਡੇਅ ਤੋਂ ਬਣਿਆ ਹੈ ਜਾਂ ਇਸ ਦਾ ਸੁਜਾਤੀ ਹੈ। ਪਰ ਅੰਗਰੇਜ਼ੀ ਨਿਰੁਕਤਕਾਰਾਂ ਅਨੁਸਾਰ ਇਸ ਦੀ ਵਿਆਖਿਆ ਹੋਰ ਤਰ੍ਹਾਂ ਹੈ। ਪੂਰਵ-ਜਰਮੈਨਿਕ ਵਿਚ ਇਸ ਸ਼ਬਦ ਦਾ ਰੂਪ ਸੀ, ਧਅਗਅਡ ਜਿਸ ਦਾ ਅਰਥ ਦਿਨ ਹੈ। ਇਸ ਤੋਂ ਅੰਗਰੇਜ਼ੀ ਡੇਅ ਤੋਂ ਇਲਾਵਾ ਡੱਚ ਭਾਸ਼ਾ ਦਾ ਧਅਗ, ਜਰਮਨ ਟੱਗ, ਗੌਥਿਕ ਦਗਜ਼ ਤੇ ਹੋਰ ਜਰਮੈਨਿਕ ਭਾਸ਼ਾਵਾਂ ਦੇ ਰਲਦੇ-ਮਿਲਦੇ ਸ਼ਬਦ ਵਿਕਸਿਤ ਹੋਏ ਹਨ।
ਅੰਗਰੇਜ਼ੀ ਨਿਰੁਕਤਕਾਰਾਂ ਅਨੁਸਾਰ ਇਸ ਸ਼ਬਦ ਦਾ ਸਬੰਧ ਲਾਤੀਨੀ ਧਇਸ (ਦਿਨ) ਅਰਥਾਤ ਸੰਸਕ੍ਰਿਤ ਦਿਵ ਨਾਲ ਨਹੀਂ ਹੈ। ਉਹ ਇਸ ਦਾ ਸੁਜਾਤੀ ਸਬੰਧ ਸੰਸਕ੍ਰਿਤ ḔਦਾਹḔ ਨਾਲ ਜੋੜਦੇ ਹਨ ਜਿਸ ਵਿਚ ਜਲਣ, ਗਰਮੀ ਆਦਿ ਦੇ ਭਾਵ ਹਨ। ਇਸ ਤੋਂ ਦਾਹ ਸੰਸਕਾਰ ਬਣਿਆ। ਫਾਰਸੀ ਵਿਚ ਇਸ ਦਾ ਸੁਜਾਤੀ ਹੈ ਦਾਗ, ਜੋ ਮੁਢਲੇ ਤੌਰ ‘ਤੇ ਜਲ ਜਾਣ ਨਾਲ ਪਿਆ ਨਿਸ਼ਾਨ ਹੈ। ਇਸੇ ਤੋਂ ਮੁਰਦੇ ਨੂੰ ਜਲਾਉਣ ਦੇ ਅਰਥਾਂ ਵਾਲਾ ਦਾਗਣਾ ਸ਼ਬਦ ਬਣਿਆ। ਪੰਜਾਬੀ ਦਾਝ ‘ਬੁਖਾਰ ਵਿਚ ਲੱਗੀ ਤੇਜ਼ ਪਿਆਸ ਹੈ ਜਿਸ ਵਿਚ ਜਲਣ ਦਾ ਭਾਵ ਹੈ, Ḕਨਿਤ ਦਾਝਹਿ ਤੈ ਬਿਲਲਾਇ॥’ (ਗੁਰੂ ਅਮਰ ਦਾਸ)। ਲਿਥੂਏਨੀਅਨ ਵਿਚ ਡਗਸ ਦਾ ਅਰਥ ਗਰਮੀ ਦਾ ਮੌਸਮ ਹੈ। ਮੁਕਦੀ ਗੱਲ, ਅੰਗਰੇਜ਼ੀ ਡੇਅ ਵਿਚ ਜਲਣ ਦੇ ਭਾਵਾਂ ਦਾ ਵਿਕਾਸ ਹੋਇਆ ਜਾਪਦਾ ਹੈ। ਅੰਗਰੇਜ਼ੀ ਧਅਲੇ ਅਤੇ ਪਹੁ-ਫੁਟਾਲੇ ਦੇ ਅਰਥਾਂ ਵਾਲਾ ਧਅੱਨ ਵੀ ਇਸੇ ਭਾਵ ਨਾਲ ਮੇਲ ਖਾਂਦੇ ਹਨ।