ਆਲੋਚਨਾ ਦਾ ਡੰਗ!

ਲਿਖਦੇ-ਬੋਲਦੇ ਸਾਰੇ ḔਵਿਦਵਾਨḔ ਬਣ ਕੇ, ਭਾਵੇਂ ਦੂਜਿਆਂ ਲਈ ਉਹ ਝੱਖ ਹੋਵੇ।
ਦਾਅਵਾ ਕਰੇ ਨਾ Ḕਮੇਰੀ ਹੀ ਗੱਲ ਸੱਚੀḔ, ਜਿਸ ਨੇ ਰੱਖਣਾ ḔਵੱਖਰਾḔ ਪੱਖ ਹੋਵੇ।
ਉਂਜ ਦੇਖਣ ਨੂੰ ਜਾਪਦੇ ਬਹੁਤ ਬੀਬੇ, ਦਾਗ ਖੱਟਿਆ ਭਾਵੇਂ ਕਈ ਲੱਖ ਹੋਵੇ।
ਮਿੱਠਾ ਖਾਧੇ ਦੀ ਪਰਖ ਤਾਂ ਉਦੋਂ ਹੁੰਦੀ, ਕਿਤੇ Ḕਕੌੜਾ-ਕਸੈਲਾḔ ਜਦ ਚੱਖ ਹੋਵੇ।
ਅਵਗੁਣ ਸੁਣਦਿਆਂ ਆਪਣੇ ਕਿਸੇ ਮੂੰਹੋਂ, ਸਬਰ ਵਿਰਲਿਆਂ ਕੋਲੋਂ ਹੀ ਰੱਖ ਹੋਵੇ।
ਸੁਣ ਆਲੋਚਨਾ ਭੁੜਕਦੇ ਕਈ ਏਦਾਂ, ਜਿਵੇਂ ਗਿੱਟੇ ‘ਤੇ ਲੜ ਗਿਆ ਮੱਖ ਹੋਵੇ!