ਸੈਨ ਫਰਾਂਸਿਸਕੋ ਦੇ ਗਦਰ ਮੈਮੋਰੀਅਲ ਦੀ ਪੁਨਰ ਉਸਾਰੀ

ਡਾæ ਗੁਰੂਮੇਲ ਸਿੱਧੂ
ਸੈਨ ਫਰਾਂਸਿਸਕੋ ਵਿਚ ਪੰਜਾਬੀਆਂ ਦੇ ਅਹਲ-ਏ-ਵੱਕਾਰ ਗਦਰੀ ਬਾਬਿਆਂ ਦੇ ਮੁਕੱਦਸ ਸਥਾਨ Ḕਗਦਰ ਮੈਮੋਰੀਅਲ ਹਾਲḔ ਦੀ ਮੁੜ ਉਸਾਰੀ ਜਲਦ ਹੀ ਅਰੰਭ ਹੋਣ ਦੀ ਸੰਭਾਵਨਾ ਹੈ। ਇਸ ਦੀ ਪੁਨਰ ਉਸਾਰੀ ਦੀ ਵਿਉਂਤ 2013 ਵਿਚ ਗਦਰ ਪਾਰਟੀ ਦੀ ਸੌਵੀਂ ਵਰ੍ਹੇਗੰਢ ਮੌਕੇ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਵਲੋਂ ਬਣਾਈ ਗਈ ਸੀ। ਉਸੇ ਸਾਲ ਸੈਨ ਫਰਾਂਸਿਸਕੋ ਦੇ ਕੌਂਸਲ ਜਨਰਲ ਨੇ ਭਾਰਤ ਸਰਕਾਰ ਨੂੰ ਚਾਰ ਮਿਲੀਅਨ ਡਾਲਰ ਦਾ ਬਜਟ ਬਣਾ ਕੇ ਭੇਜਿਆ ਸੀ ਜੋ ਮਨਜ਼ੂਰ ਹੋ ਗਿਆ ਸੀ, ਲੇਕਿਨ ਹੁਣ ਨਵ ਉਸਾਰੀ ਦੇ ਇੰਚਾਰਜ ਆਰਕੀਟੈਕਟ ਪਾਲ ਧੀਮਾਨ ਨੇ ਅੰਦਾਜ਼ਾ ਲਾਇਆ ਹੈ ਕਿ ਇਸ ਉਪਰ ਕਰੀਬ 9 ਮਿਲੀਅਨ ਡਾਲਰ ਦਾ ਖਰਚਾ ਆਵੇਗਾ। ਇਸ ਲਾਗਤ ਵਿਚ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਖਰਚਾ ਵੀ ਸ਼ਾਮਲ ਹੈ।

ਪਿਛੋਕੜ: ਗਦਰ ਮੈਮੋਰੀਅਲ (ਯੁਗਾਂਤਰ ਆਸ਼ਰਮ) ਅਮਰੀਕਾ ਦੀ ਗਦਰ ਪਾਰਟੀ ਦੇ ਦਫਤਰ ਦਾ ਨਾਂ ਹੈ ਜੋ 1918 ਵਿਚ ਸੈਨ ਫਰਾਂਸਿਸਕੋ ਸ਼ਹਿਰ ਦੀ 836 ਹਿੱਲ ਸਟਰੀਟ ‘ਤੇ ਖੋਲ੍ਹਿਆ ਗਿਆ ਸੀ ਅਤੇ ਬਾਅਦ ਵਿਚ 5 ਵੁੱਡ ਸਟਰੀਟ ‘ਤੇ ਇਕ ਹੋਰ ਮਕਾਨ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਹਿੰਦੋਸਤਾਨ ਦੀ ਆਜ਼ਾਦੀ ਤੋਂ ਬਾਅਦ ਬ੍ਰਿਟਿਸ਼ ਸਰਕਾਰ ਦੇ ਅਮਰੀਕੀ ਕੌਂਸਲੇਟ ਨੇ ਗਦਰ ਮੈਮੋਰੀਅਲ ਦੀ ਚਾਬੀ ਭਾਰਤ ਸਰਕਾਰ ਦੇ ਹਵਾਲੇ ਕਰ ਦਿੱਤੀ ਸੀ। ਉਸ ਵੇਲੇ ਇਸ ਦੀ ਬਿਲਡਿੰਗ ਦੀ ਹਾਲਤ ਕਾਫੀ ਖਸਤਾ ਸੀ ਅਤੇ ਮੁਰੰਮਤ ਦੀ ਤੁਰੰਤ ਲੋੜ ਸੀ। ਸੰਨ 1952 ਵਿਚ ਅਮਰੀਕਾ ਵਿਚ ਵਸਦੇ ਪੰਜਾਬੀ ਲੋਕਾਂ ਦੀ ਮੰਗ ‘ਤੇ ਭਾਰਤ ਸਰਕਾਰ ਨੇ ḙ83,000 ਮੁਰੰਮਤ ਲਈ ਦਿੱਤੇ ਸਨ, ਪਰ 22 ਸਾਲਾਂ ਤਕ ਇਸ ਸਕੀਮ ‘ਤੇ ਅਮਲ ਨਾ ਹੋ ਸਕਿਆ। 28 ਸਤੰਬਰ 1978 ਵਿਚ ਵਿਦੇਸ਼ ਮਾਮਲਿਆਂ ਦੇ ਮੰਤਰੀ ਸਵਰਗੀ ਸ਼ ਸਵਰਨ ਸਿੰਘ ਨੇ ਨਵੇਂ ਗਦਰ ਪਾਰਟੀ ਮੈਮੋਰੀਅਲ ਹਾਲ ਦੀ ਉਸਾਰੀ ਦਾ ਨੀਂਹ-ਪੱਥਰ ਰੱਖਿਆ।
ਨਵੀਂ ਬਿਲਡਿੰਗ ਸਾਲ ਕੁ ਵਿਚ ਮੁਕੰਮਲ ਹੋ ਗਈ ਅਤੇ ਇਸ ਦਾ ਮਹੂਰਤ ਭਾਰਤ ਦੇ ਰਾਜਦੂਤ ਟੀæਐਨæ ਕੌਲ ਨੇ 1975 ਵਿਚ ਕੀਤਾ। ਇਸ ਵਿਚ ਇਕ ਲਾਇਬਰੇਰੀ ਸਥਾਪਤ ਕੀਤੀ ਗਈ ਜਿਸ ਦਾ ਉਦਘਾਟਨ ਵਿਦੇਸ਼ ਮੰਤਰੀ ਵਾਈæਬੀæ ਚਵਾਨ ਨੇ 10 ਅਕਤੂਬਰ 1976 ਨੂੰ ਕੀਤਾ ਅਤੇ ਕੁਝ ਪੁਸਤਕਾਂ ਵੀ ਦਾਨ ਕੀਤੀਆਂ।
2013 ਵਿਚ ਗਦਰ ਪਾਰਟੀ ਦੀ 100ਵੀਂ ਵਰ੍ਹੇਗੰਢ ਮਨਾਉਣ ਲਈ ਭਾਰਤ ਸਰਕਾਰ ਨੂੰ ਗਦਰ ਮੈਮੋਰੀਅਲ ਦਾ ਫੇਰ ਤੇਹੁ ਜਾਗਿਆ। ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ 8 ਜੁਲਾਈ 2013 ਨੂੰ Ḕਪਰਵਾਸੀ ਭਾਰਤੀਆ ਦਿਵਸḔ ‘ਤੇ ਦਿੱਲੀ ਵਿਚ ਹੋਈ ਕਾਨਫਰੰਸ ਵਿਚ ਬੋਲਦਿਆਂ ਕਿਹਾ, “ਇਸ ਸਾਲ ਅਸੀਂ ਗਦਰ ਅੰਦੋਲਨ ਦੀ 100ਵੀਂ ਵਰ੍ਹੇਗੰਢ ਮਨਾ ਰਹੇ ਹਾਂ ਜਿਸ ਨੇ ਦੂਰ-ਦੁਰੇਡੇ ਕੈਲੀਫੋਰਨੀਆ ਦੀ ਧਰਤੀ ਤੋਂ ਭਾਰਤ ਦੀ ਆਜ਼ਾਦੀ ਦੀ ਜੰਗ ਵਿਚ ਸ਼ਾਨਦਾਰ ਹਿੱਸਾ ਪਾਇਆ ਸੀ। ਸ਼ਤਾਬਦੀ ਮਨਾਉਣ ਲਈ ਇਕ ਖਾਸ ਟਿਕਟ ਜਾਰੀ ਕੀਤੀ ਜਾਵੇਗੀ। ਸੈਨ ਫਰਾਂਸਿਸਕੋ ਵਿਚ ਗਦਰ ਮੈਮੋਰੀਅਲ ਹਾਲ ਨੂੰ ਇਕ ਕ੍ਰਿਆਸ਼ੀਲ ਅਜਾਇਬ ਘਰ ਅਤੇ ਲਾਇਬ੍ਰੇਰੀ ਵਿਚ ਬਦਲ ਦਿੱਤਾ ਜਾਵੇਗਾ। ਹਾਲ ਅੰਦਰ ਆਜ਼ਾਦੀ ਦੇ ਅਸਲੀ ਘੁਲਾਟੀਆਂ ਗਦਰੀ ਬਾਬਿਆਂ ਦੀ ਯਾਦ ਵਿਚ ਇਕ ਸਾਂਝਾ ਬੁੱਤ ਲਗਾਇਆ ਜਾਵੇਗਾ।”
13 ਜੁਲਾਈ 2013 ਨੂੰ ਸੈਨ ਫਰਾਂਸਿਸਕੋ ਵਿਖੇ ਯੁਗਾਂਤਰ ਆਸ਼ਰਮ ਵਿਚ ਗਦਰ ਲਹਿਰ ਦੀ 100ਵੀਂ ਵਰ੍ਹੇਗੰਢ ਮਨਾਉਣ ਲਈ ਇਕ ਕਾਨਫਰੰਸ ਕੀਤੀ ਗਈ ਜਿਸ ਵਿਚ ਭਾਰਤ ਅਤੇ ਉਤਰੀ ਅਮਰੀਕਾ ਦੇ ਨੁਮਾਇੰਦੇ ਤੇ ਬੁਲਾਰੇ ਸ਼ਾਮਿਲ ਹੋਏ। ਉਦਘਾਟਨੀ ਭਾਸ਼ਣ ਵਿਚ ਡਾæ ਗੁਰੂਮੇਲ ਸਿੱਧੂ (ਲੇਖਕ) ਨੇ ਕਿਹਾ ਕਿ ਯੁਗਾਂਤਰ ਆਸ਼ਰਮ ਨੂੰ Ḕਗਦਰ ਮੈਮੋਰੀਅਲ ਇੰਸਟੀਚਿਊਟḔ ਵਿਚ ਬਦਲ ਦੇਣਾ ਚਾਹੀਦਾ ਹੈ। ਇਕ ਵਿਸ਼ਾਲ ਲਾਇਬਰੇਰੀ ਸਥਪਤ ਕਰਨੀ ਚਾਹੀਦੀ ਹੈ ਜਿਸ ਵਿਚ ਗਦਰ ਲਹਿਰ ਦੇ ਇਤਿਹਾਸ ਅਤੇ ਗਦਰੀ ਬਾਬਿਆਂ ਦੇ ਜੀਵਨ ਬਾਰੇ ਮੌਲਿਕ ਦਸਤਾਵੇਜ਼ਾਂ ਸਮੇਤ ਗਦਰ ਲਹਿਰ ਬਾਰੇ ਛਪਿਆ-ਅਣਛਪਿਆ ਸਾਹਿਤ ਰੱਖਿਆ ਜਾਵੇ। ਦੁਨੀਆਂ ਭਰ ਦੀਆਂ ਆਜ਼ਾਦੀ ਲਹਿਰਾਂ ਦੇ ਇਤਿਹਾਸ ਅਤੇ ਗਦਰ ਸਾਹਿਤ ਬਾਰੇ ਪੁਸਤਕਾਂ ਹੋਣ। ਆਧੁਨਿਕ ਤਕਨਾਲੋਜੀ ਦੀਆਂ ਸਾਰੀਆਂ ਸੁਵਿਧਾਵਾਂ ਮੁਹਈਆ ਕੀਤੀਆਂ ਜਾਣ ਤਾਂ ਜੋ ਵਿਦਵਾਨ ਅਤੇ ਖੋਜਾਰਥੀ ਇਥੇ ਆ ਕੇ ਖੋਜ ਕਰ ਸਕਣ। ਗਦਰ ਲਹਿਰ ਦੇ ਵੱਖ ਵੱਖ ਪਹਿਲੂਆਂ ਬਾਰੇ ਦਸਤਾਵੇਜੀ ਫਿਲਮਾਂ ਬਣਾਈਆਂ ਜਾਣ ਜੋ ਲਾਇਬ੍ਰੇਰੀ ਵਿਚ ਲਗਾਤਾਰ ਦਿਖਾਈਆਂ ਜਾਣ ਤਾਂ ਜੋ ਯਾਤਰੀ ਇਨ੍ਹਾਂ ਤੋਂ ਲਾਭ ਉਠਾ ਸਕਣ।
ਡਾæ ਸਿੱਧੂ ਨੇ ਇਹ ਵੀ ਕਿਹਾ ਕਿ ਵਿਦਵਾਨਾਂ ਤੋਂ ਖੋਜ ਕਰਵਾ ਕੇ ਆਸ਼ਰਮ ਵਲੋਂ ਪੁਸਤਕਾਂ ਛਾਪੀਆਂ ਜਾਣ। ਹਰ ਸਾਲ ਗਦਰ ਲਹਿਰ ਬਾਰੇ ਸੈਮੀਨਾਰ ਕਰਾਏ ਜਾਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਵਿਰਸੇ ਨਾਲ ਜੁੜੀਆਂ ਰਹਿਣ। ਡਾæ ਸਿੱਧੂ ਦੀਆਂ ਭਵਿਖਵਾਦੀ ਸੁਝਾਵਾਂ ਨੂੰ ਇਕ ਮੈਮੋਰੈਂਡਮ ਦੇ ਰੂਪ ਵਿਚ ਭਾਰਤ ਸਰਕਾਰ ਨੂੰ ਪੇਸ਼ ਕੀਤਾ ਗਿਆ। ਇਹ ਮੈਮੋਰੈਂਡਮ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੀਤਾ ਰਾਮ ਯੈਚੁਰੀ (ਕਮਿਉਨਿਸਟ ਲੀਡਰ) ਰਾਹੀਂ ਦਿੱਤਾ ਗਿਆ।
ਨਵੇਂ ਗਦਰ ਮੈਮੋਰੀਅਲ ਦੀ ਵਿਉਂਤ: ਇਸ ਮਕਸਦ ਨੂੰ ਨੇਪਰੇ ਚਾੜ੍ਹਨ ਲਈ ਮੌਜੂਦਾ ਕੌਂਸਲ ਜਨਰਲ ਵੈਂਕਟੇਸ਼ਨ ਅਸ਼ੋਕ ਨੇ ਭਾਰਤ ਸਰਕਾਰ ਤੋਂ ਚਾਰ ਮਿਲੀਅਨ ਡਾਲਰ ਦੀ ਗਰਾਂਟ ਲਈ ਬੇਨਤੀ ਕੀਤੀ, ਪਰ ਸਮਾਰਕ ਦੇ ਆਰਕੀਟੈਕਟ ਪਾਲ ਧੀਮਾਨ ਅਨੁਸਾਰ ਮੈਮੋਰੀਅਲ ਨੂੰ ਢਾਹ ਕੇ ਬਣਾਉਣ ਲਈ 9 ਮਿਲੀਅਨ ਡਾਲਰ ਦਾ ਖਰਚਾ ਆਵੇਗਾ।
ਕੌਂਸਲ ਜਨਰਲ ਅਸ਼ੋਕ ਅਨੁਸਾਰ ਜਦ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਸਤੰਬਰ 2015 ਵਿਚ ਸੈਨ ਫਰਾਂਸਿਸਕੋ ਆਏ ਸਨ ਤਾਂ ਉਨ੍ਹਾਂ ਨਾਲ ਮੈਮੋਰੀਅਲ ਦੀ ਪੁਨਰ ਸਿਰਜਣਾ ਬਾਰੇ ਗੱਲਬਾਤ ਹੋਈ ਸੀ। ਉਨ੍ਹਾਂ ਇਸ ਸਮਾਰਕ ਨੂੰ ਮੁੜ ਉਸਾਰਨ ਵਿਚ ਬਹੁਤ ਦਿਲਚਸਪੀ ਦਿਖਾਈ ਸੀ।
ਪਾਲ ਧੀਮਾਨ ਨੇ ਉਸਾਰੀ ਦੀ ਵਿਉਂਤ ਬਾਰੇ ਦੱਸਦਿਆਂ ਕਿਹਾ ਕਿ ਸਭ ਤੋਂ ਪਹਿਲਾਂ 5 ਵੁੱਡ ਸਟਰੀਟ ਤੇ ਬਣੇ ਮੌਜੂਦਾ ਮੈਮੋਰੀਅਲ ਦੇ ਆਲੇ-ਦੁਆਲੇ 300 ਗਜ਼ ਦੇ ਅੰਦਰ ਵਸਦੇ ਗੁਆਂਢੀਆਂ ਨੂੰ ਸੂਚਿਤ ਕੀਤਾ ਜਾਵੇਗਾ। ਗੁਆਂਢੀਆਂ ਵਲੋਂ ਕੁਝ ਇਤਰਾਜ਼ ਜ਼ਰੂਰ ਉਠਾਏ ਜਾਣਗੇ ਜਿਵੇਂ, ਆਵਾਜਾਈ ਵਿਚ ਵਾਧਾ, ਯਾਤਰੀ ਬੱਸਾਂ ਦਾ ਆਉਣ-ਜਾਣ, ਪਾਰਕਿੰਗ ਦੀ ਸਮੱਸਿਆ, ਰੌਲਾ-ਰੱਪਾ ਆਦਿ। ਇਨ੍ਹਾਂ ਇਤਰਾਜਾਂ ਨੂੰ ਮੁੱਖ ਰਖਦਿਆਂ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਬਾਅਦ ਸੈਨ ਫਰਾਂਸਿਸਕੋ ਦੇ ਪਲੈਨਿੰਗ ਕਮਿਸ਼ਨ ਨਾਲ ਮੀਟਿੰਗ ਕੀਤੀ ਜਾਵੇਗੀ। ਸਾਰੀ ਵਿਉਂਤ ਨੂੰ ਸੈਨ ਫਰਾਂਸਿਸਕੋ ਸਿਟੀ ਤੋਂ ਪ੍ਰਵਾਨਗੀ ਲਈ ਅਰਜੀ ਦਿੱਤੀ ਜਾਵੇਗੀ।
ਧੀਮਾਨ ਦੇ ਅੰਦਾਜ਼ੇ ਅਨੁਸਾਰ ਇਹ ਪ੍ਰਾਜੈਕਟ ਜੁਲਾਈ 2017 ਵਿਚ ਸ਼ੁਰੂ ਹੋਵੇਗਾ ਅਤੇ ਇਸ ਨੁੰ ਪੂਰਾ ਕਰਨ ਵਿਚ 18 ਮਹੀਨੇ ਲੱਗਣਗੇ। ਨਵਾਂ ਮੈਮੋਰੀਅਲ ਸਾਲ 2019 ਦੇ ਸ਼ੁਰੂ ਵਿਚ ਖੁੱਲ੍ਹਣ ਦੀ ਸੰਭਾਵਨਾ ਹੈ। ਪਰ ਇਹ ਕਾਰਜ ਭਾਰਤ ਸਰਕਾਰ ਵਲੋਂ 9 ਮਿਲੀਅਨ ਡਾਲਰ ਸਮੇਂ ਸਿਰ ਮਿਲਣ ‘ਤੇ ਨਿਰਭਰ ਕਰਦਾ ਹੈ। ਜੇ ਪਿਛੋਕੜ ਵਲ ਨਜ਼ਰ ਮਾਰੀਏ ਤਾਂ ਸਰਕਾਰ ਦੀ ਕਾਰਗੁਜ਼ਾਰੀ ਬਹੁਤੀ ਸੰਤੋਖਜਨਕ ਨਹੀਂ ਲਗਦੀ। ਆਜ਼ਾਦੀ ਤੋਂ ਬਾਅਦ ḙ83,000 ਮੈਮੋਰੀਅਲ ਦੀ ਮੁਰੰਮਤ ਲਈ ਮਨਜ਼ੂਰ ਕੀਤਾ ਗਿਆ ਸੀ, ਪਰ ਇਸ ਦੀ ਵਰਤੋਂ 22 ਸਾਲ ਬਾਅਦ 1975 ਵਿਚ ਹੋਈ। ਆਰਕੀਟੈਕਟ ਦੇ ਅੰਦਾਜ਼ੇ ਅਨੁਸਾਰ, ਹੁਣ ਦੇ ਸਮਾਰਕ ਨੂੰ ਢਾਹ ਕੇ ਪਹਿਲੇ ਵਰਗਾ ਗਦਰ ਮੈਮੋਰੀਅਲ ਬਣਾਉਣ ਲਈ ਦੋ ਸਾਲ ਲੱਗਣਗੇ।