ਬਾਦਲਾਂ ਵੱਲੋਂ ਦਿੱਲੀ ਵੀ ਫਤਹਿ

37 ਸੀਟਾਂ ਜਿੱਤੀਆਂ, ਸਰਨਾ ਧਡ਼ੇ ਨੂੰ 8 ਸੀਟਾਂ ‘ਤੇ ਸਮੇਟਿਆ, ਇਕ ਸੀਟ ਉਤੇ ਆਜ਼ਾਦ ਉਮੀਦਵਾਰ ਜੇਤੂ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 27 ਜਨਵਰੀ ਨੂੰ ਹੋਈਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਨੇ ਕਮੇਟੀ ਦੇ ਮੌਜੂਦਾ ਪ੍ਰਧਾਨ ਸ਼ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਡੀ ਜਿੱਤ ਦਰਜ ਕੀਤੀ ਹੈ। ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ 37, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ 8 ਸੀਟਾਂ ਮਿਲੀਆਂ ਹਨ। ਇਕ ਸੀਟ ਉਤੇ ਕੇਂਦਰੀ ਗੁਰੂ ਸਿੰਘ ਸਭ ਦੇ ਨੁਮਾਇੰਦੇ ਤਰਵਿੰਦਰ ਸਿੰਘ ਮਾਰਵਾਹ ਨੇ ਜਿੱਤ ਹਾਸਲ ਕੀਤੀ ਹੈ। ਸ਼ ਮਰਵਾਹਾ ਕਾਂਗਰਸੀ ਵਿਧਾਇਕ ਹਨ।
ਪਿਛਲੇ ਇਕ ਦਹਾਕੇ ਤੋਂ ਕਮੇਟੀ ਦਾ ਪ੍ਰਬੰਧ ਸੰਭਾਲ ਰਹੇ ਸ਼ ਪਰਮਜੀਤ ਸਿੰਘ ਸਰਨਾ ਖੁਦ ਵੀ ਚੋਣ ਹਾਰ ਗਏ ਹਨ ਅਤੇ ਧਡ਼ੇ ਦੇ ਹੋਰ ਵੀ ਬਹੁਤ ਸਾਰੇ ਆਗੂ ਜਿੱਤ ਨਾ ਸਕੇ। ਸ਼ ਸਰਨਾ ਨੂੰ ਪੰਜਾਬੀ ਬਾਗ ਹਲਕੇ ਤੋਂ ਬਾਦਲ ਧਡ਼ੇ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਸਭ ਤੋਂ ਵੱਧ 4454 ਵੋਟਾਂ ਦੇ ਫਰਕ ਨਾਲ ਹਰਾਇਆ। ਸ਼ ਸਰਨਾ ਦੇ ਪੁਰਾਣੇ ਸਾਥੀ ਤੇ ਸੀਨੀਅਰ ਆਗੂ ਭਜਨ ਸਿੰਘ ਵਾਲੀਆ ਹਲਕਾ ਪ੍ਰੀਤਮ ਪੁਰਾ ਤੋਂ ਬਾਦਲ ਧਡ਼ੇ ਦੇ ਉਮੀਦਵਾਰ ਐਮæਪੀæਐਸ਼ ਚੱਢਾ ਤੋਂ ਹਾਰ ਗਏ। ਬਾਦਲ ਧਡ਼ੇ ਦੇ ਸੀਨੀਅਰ ਆਗੂਆਂ ਮਨਜੀਤ ਸਿੰਘ ਜੀæਕੇæ, ਅਵਤਾਰ ਸਿੰਘ ਹਿੱਤ, ਓਂਕਾਰ ਸਿੰਘ ਥਾਪਰ ਤੇ ਤਨਵੰਤ ਸਿੰਘ ਤੋਂ ਇਲਾਵਾ ਪਾਰਟੀ ਵਿਚ ਨਵੇਂ ਜੁਡ਼ੇ ਗੁਰਮੀਤ ਸਿੰਘ ਸ਼ੰਟੀ ਤੇ ਇੰਦਰਜੀਤ ਸਿੰਘ ਮੌਂਟੀ ਨੇ ਵੀ ਜਿੱਤ ਹਾਸਲ ਕੀਤੀ।

ਬਾਦਲਾਂ ਦੀ ਬੱਲੇ ਬੱਲੇ, ਮਰਿਆਦਾ ਦਾਅ ‘ਤੇ
ਚੰਡੀਗਡ਼੍ਹ: ਚੋਣ ਮਾਹਿਰਾਂ ਨੇ ਬਾਦਲਾਂ ਦੀ ਇਸ ਜਿੱਤ ਚੋਣ-ਮੈਨੇਜਮੈਂਟ ਦਾ ਨਾਂ ਦਿੱਤਾ ਹੈ। ਇਨ੍ਹਾਂ ਮਾਹਿਰਾਂ ਦਾ ਕਹਿਣਾ ਹੈ ਕਿ ਬਾਦਲਾਂ ਨੂੰ ਚੋਣ ਲਡ਼ਨੀ ਵੀ ਆਉਂਦੀ ਹੈ ਅਤੇ ਜਿੱਤਣੀ ਵੀ। ਚੋਣਾਂ ਦੇ ਮੈਦਾਨ ਵਿਚ ਬਾਦਲਾਂ ਦਾ ਹੁਣ ਕੋਈ ਸਾਨੀ ਨਹੀਂ। ਦਲ ਦੇ ਆਗੂਆਂ ਨੇ ਚੋਣ ਜਿੱਤਣ ਲਈ ਹਰ ਹਰਬਾ ਵਰਤਿਆ। ਇਥੋਂ ਤੱਕ ਕਿ ਗੁਰ-ਮਰਿਆਦਾ ਦਾ ਵੀ ਧਿਆਨ ਨਹੀਂ ਰੱਖਿਆ ਗਿਆ। ਇਹ ਦੋਸ਼ ਸ਼ ਸਰਨਾ ਉਤੇ ਵੀ ਲੱਗੇ ਹਨ, ਪਰ ਚੋਣ ਜਿੱਤਣ ਲਈ ਜਿਸ ਹੱਦ ਤੱਕ ਬਾਦਲ ਗਏ ਹਨ, ਉਸ ਤੋਂ ਸਾਰੇ ਸਿਆਸੀ ਹਲਕੇ ਹੈਰਾਨ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਦਲ ਨੂੰ ਜਿੱਤ ਦਿਵਾਉਣ ਲਈ ਦਿੱਲੀ ਦੇ ਸਿੱਖਾਂ ਦਾ ਧੰਨਵਾਦ ਕੀਤਾ ਅਤੇ ਯਕੀਨ ਦਵਾਇਆ ਕਿ ਪਾਰਟੀ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਪੂਰੇ ਕਰੇਗੀ। ਹੁਣ ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਕਦਮ 84 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਹੋਵੇਗਾ। ਸਰਨਾ ਭਰਾਵਾਂ ਅਤੇ ਉਨ੍ਹਾਂ ਦੇ ਸਾਥੀਆਂ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਚੋਣ ਪ੍ਰਚਾਰ ਬਾਰੇ ਉਨ੍ਹਾਂ ਕਿਹਾ ਕਿ ਇਸ ਨਾਲ ਕਾਂਗਰਸ ਦੇ ਧਰਮ-ਨਿਰਪੱਖ ਚਿਹਰੇ ਦਾ ਪਰਦਾਫਾਸ਼ ਹੋ ਗਿਆ ਹੈ।

ਬਾਦਲਾਂ ਦੀ ਵੁਕਅਤ
ਇਸ ਜਿੱਤ ਨੇ ਪੰਜਾਬ ਅਤੇ ਦਿੱਲੀ ਦੀ ਸਿਆਸਤ ਵਿਚ ਬਾਦਲਾਂ ਦੀ ਵੁਕਅਤ ਹੋਰ ਵਧਾ ਦਿੱਤੀ ਹੈ। ਪੰਜਾਬ ਦੀ ਰਾਜਨੀਤੀ ਵਿਚ ਬਾਦਲ ਪਰਿਵਾਰ ਦਾ ਕਈ ਸਾਲਾਂ ਤੋਂ ਬੋਲਬਾਲਾ ਹੈ। ਸ਼੍ਰੋਮਣੀ ਕਮੇਟੀ, ਸਰਕਾਰ ਅਤੇ ਦਲ ਵਿਚ ਕਿਸੇ ਹੋਰ ਦੀ ਕੋਈ ਬਹੁਤੀ ਪੁੱਛ-ਪ੍ਰਤੀਤ ਨਹੀਂ। ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੌਲੀ ਹੌਲੀ ਸਾਰਾ ਕੁਝ ਆਪਣੇ ਹੱਥ ਹੇਠ ਕਰ ਲਿਆ ਹੈ। ਚੋਣਾਂ ਲਡ਼ਨ ਦੇ ਮਾਮਲੇ ਵਿਚ ਉਹ ਆਪਣੇ ਬਾਪ ਨਾਲੋਂ ਵੀ ਦੋ ਕਦਮ ਅੱਗੇ ਜਾ ਰਹੇ ਹਨ। ਵਿਰੋਧੀਆਂ ਦੇ ਬੰਦੇ ਤੋਡ਼ਨ ਵਾਲੀ ਰਾਜਨੀਤੀ ਵਿਚ ਉਨ੍ਹਾਂ ਦਾ ਅਟੁੱਟ ਵਿਸ਼ਵਾਸ ਹੈ। ਇਹ ਤਜਰਬਾ ਪਹਿਲਾਂ ਉਨ੍ਹਾਂ ਪੰਜਾਬ ਅਤੇ ਹੁਣ ਦਿੱਲੀ ਵਿਚ ਕਰ ਦਿਖਾਇਆ ਹੈ।

ਸੋਧੇ ਨਾਨਕਸ਼ਾਹੀ ਕੈਲੰਡਰ ਲਈ ਰਾਹ ਬਣਿਆ
ਇਸ ਜਿੱਤ ਨਾਲ ਹੁਣ ਦਿੱਲੀ ਵਿਚ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਕਮੇਟੀ ਦੇ ਹੁਕਮਰਾਨਾਂ ਵੱਲੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਅਪ੍ਰਵਾਨ ਕਰਦਿਆਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸਾਰੇ ਗੁਰਪੁਰਬ ਮਨਾਏ ਜਾ ਰਹੇ ਸਨ।
ਯਾਦ ਰਹੇ ਕਿ ਬਾਦਲਾਂ ਨੇ ਸਤੰਬਰ 2011 ਵਿਚ ਸੰਤ ਸਮਾਜ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ (ਅੰਮ੍ਰਿਤਸਰ) ਦੀਆਂ 170 ਸੀਟਾਂ ਵਿਚੋਂ 157 ਸੀਟਾਂ ਪ੍ਰਾਪਤ ਕਰ ਕੇ ਹੂੰਝਾਂ ਫੇਰ ਜਿੱਤ ਪ੍ਰਾਪਤ ਕੀਤੀ ਸੀ। ਉਦੋਂ ਹਰਿਆਣਾ ਵਿਚ ਜਗਦੀਸ਼ ਸਿੰਘ ਝੀਂਡਾ ਧਡ਼ੇ ਨੂੰ ਚਿੱਤ ਕੀਤਾ ਗਿਆ। ਹੁਣ ਦਿੱਲੀ ਵੀ ਜਿੱਤ ਲਈ ਹੈ। ਇਨ੍ਹਾਂ ਜਿੱਤਾਂ ਨਾਲ ਪੰਜਾਬ, ਹਰਿਆਣਾ, ਹਿਮਾਚਲ ਅਤੇ ਦਿੱਲੀ ਦੇ ਗੁਰਦੁਆਰਿਆਂ ਦਾ ਮੁਕੰਮਲ ਪ੍ਰਬੰਧ ਬਾਦਲਾਂ ਕੋਲ ਆ ਗਿਆ ਹੈ।

ਸੰਗਤ ਦਾ ਫਤਵਾ ਸਿਰ ਮੱਥੇ: ਸਰਨਾ
ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਉਹ ਸੰਗਤਾਂ ਦੇ ਫੈਸਲੇ ਨੂੰ ਪ੍ਰਵਾਨ ਕਰਦੇ ਹਨ। ਉਂਜ ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਬਾਦਲ ਦਲ ਦੇ ਆਗੂਆਂ ਨੇ ਸਿੱਖਾਂ ਦਾ ਜੋ ਹਾਲ ਪੰਜਾਬ ਵਿਚ ਕੀਤਾ ਹੈ, ਦਿੱਲੀ ਵਿਚ ਉਸੇ ਤਰ੍ਹਾਂ ਇਹ ਸਿੱਖੀ ਦਾ ਨੁਕਸਾਨ ਹੀ ਕਰਨਗੇ।

ਜਥੇਦਾਰ ਟੌਹਡ਼ਾ ਯਾਦ ਆਏ
ਬਾਦਲਾਂ ਨੂੰ ਵੰਗਾਰਨ ਲਈ ਸ਼ ਸਰਨਾ ਅਤੇ ਜਥੇਦਾਰ ਗੁਰਚਰਨ ਸਿੰਘ ਟੌਹਡ਼ਾ ਨੇ ਸਾਂਝ ਪਾਈ ਸੀ, ਪਰ ਪਿੱਛੋਂ ਜਥੇਦਾਰ ਟੌਹਡ਼ਾ ਵਾਪਸ ਬਾਦਲ ਕੈਂਪ ਵਿਚ ਚਲੇ ਗਏ। ਇਸ ਦੇ ਬਾਵਜੂਦ ਸਰਨਾ ਭਰਾਵਾਂ ਨੇ ਬਾਦਲ ਨਾਲ ਟੱਕਰ ਜਾਰੀ ਰੱਖੀ। ਸਿਆਸੀ ਮਾਹਿਰਾਂ ਦੀ ਰਾਏ ਹੈ ਕਿ ਜੇ ਕਿਤੇ ਜਥੇਦਾਰ ਟੌਹਡ਼ਾ ਸ਼ ਸਰਨਾ ਨੂੰ ਇਉਂ ਇਕੱਲੇ ਨਾ ਛੱਡਦੇ ਅਤੇ ਗੁਰਦੁਆਰਾ ਸਿਆਸਤ ਲਈ ਜੀਅ-ਜਾਨ ਇਕ ਕਰਦੇ ਤਾਂ ਬਾਦਲਾਂ ਦੀ ਚਡ਼੍ਹਤ ਡੱਕੀ ਜਾ ਸਕਦੀ ਸੀ।

ਜੇਤੂ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ (ਬਾਦਲ):
ਕਨਾਟ ਪਲੇਸ ਤੋਂ ਹਰਦੇਵ ਸਿੰਘ ਧਨੋਆ
ਸਫਦਰਜੰਗ ਐਨਕਲੇਵ ਤੋਂ ਕੁਲਦੀਪ ਸਿੰਘ ਸਾਹਨੀ
ਵਸੰਤ ਵਿਹਾਰ ਤੋਂ ਦਲਜੀਤ ਕੌਰ ਖਾਲਸਾ
ਪ੍ਰੀਤ ਵਿਹਾਰ ਤੋਂ ਦਰਸ਼ਨ ਸਿੰਘ
ਗ੍ਰੇਟਰ ਕੈਲਾਸ਼ ਤੋਂ ਮਨਜੀਤ ਸਿੰਘ ਜੀæਕੇæ
ਕਾਲਕਾ ਜੀ ਤੋਂ ਹਰਮੀਤ ਸਿੰਘ ਕਾਲਕਾ
ਮਾਲਵੀਆ ਨਗਰ ਤੋਂ ਗੁਰਵਿੰਦਰ ਪਾਲ ਸਿੰਘ
ਸ਼ਿਵ ਨਗਰ ਤੋਂ ਓਂਕਾਰ ਸਿੰਘ ਥਾਪਰ
ਸ਼ਾਮ ਨਗਰ ਤੋਂ ਸਤਨਾਮ ਸਿੰਘ ਔਲਖ
ਸ਼ਕੂਰ ਬਸਤੀ ਤੋਂ ਗੁਰਲਾਡ ਸਿੰਘ ਕਾਹਲੋਂ
ਰਜਿੰਦਰ ਨਗਰ ਤੋਂ ਪਰਮਜੀਤ ਸਿੰਘ ਚੰਢੋਕ (ਬਾਦਲ)
ਜਨਕ ਪੁਰੀ ਤੋਂ ਗੁਰਮੀਤ ਸਿੰਘ ਮੀਤਾ (ਬਾਦਲ)
ਅਸ਼ੋਕ ਨਗਰ ਤੋਂ ਅਮਰਜੀਤ ਸਿੰਘ ਪੱਪੂ (ਬਾਦਲ)
ਟੈਗੋਰ ਗਾਰਡਨ ਤੋਂ ਜੀਤ ਸਿੰਘ ਖੋਖਰ (ਬਾਦਲ)
ਵਿਸ਼ਨੂੰ ਗਾਰਡਨ ਤੋਂ ਹਰਜਿੰਦਰ ਸਿੰਘ (ਬਾਦਲ)
ਤਿਲਕ ਨਗਰ ਤੋਂ ਗੁਰਬਖਸ਼ ਸਿੰਘ ਮੌਂਟੂ ਸ਼ਾਹ (ਬਾਦਲ)
ਸਾਹਿਬ ਪੁਰਾ ਤੋਂ ਚਮਨ ਸਿੰਘ (ਬਾਦਲ)
ਰਮੇਸ਼ ਨਗਰ ਤੋਂ ਤਨਵੰਤ ਸਿੰਘ (ਬਾਦਲ)
ਮੋਤੀ ਨਗਰ ਤੋਂ ਰਵੇਲ ਸਿੰਘ (ਬਾਦਲ)
ਪੰਜਾਬੀ ਬਾਗ ਤੋਂ ਮਨਜਿੰਦਰ ਸਿੰਘ ਸਿਰਸਾ (ਬਾਦਲ)
ਤ੍ਰੀ ਨਗਰ ਸਤਪਾਲ ਸਿੰਘ (ਬਾਦਲ)
ਵਜ਼ੀਰਪੁਰ ਤੋਂ ਰਵਿੰਦਰ ਸਿੰਘ ਖੁਰਾਣਾ (ਬਾਦਲ)
ਨਵੀਨ ਸ਼ਾਹਦਰਾ ਤੋਂ ਕੁਲਵੰਤ ਸਿੰਘ ਬਾਠ (ਬਾਦਲ)
ਗੀਤਾ ਕਲੋਨੀ ਤੋਂ ਮਨਮੋਹਨ ਸਿੰਘ (ਬਾਦਲ),
ਖੁਰੇਜੀ ਖਾਸ ਤੋਂ ਜਤਿੰਦਰ ਪਾਲ ਸਿੰਘ ਨਰੂਲਾ (ਬਾਦਲ)
ਮਾਡਲ ਟਾਊਨ ਤੋਂ ਗੁਰਦੇਵ ਸਿੰਘ ਭੋਲਾ (ਬਾਦਲ)
ਕਮਲਾ ਨਗਰ ਤੋਂ ਕੈਪਟਨ ਇੰਦਰਪ੍ਰੀਤ ਸਿੰਘ (ਬਾਦਲ)
ਸਿਵਲ ਲਾਈਨਜ਼ ਤੋਂ ਜਸਬੀਰ ਸਿੰਘ ਜੱਸੀ (ਬਾਦਲ)
ਪੀਤਮ ਪੁਰਾ ਤੋਂ ਐਮਪੀਐਸ ਚੱਢਾ (ਬਾਦਲ)
ਰੋਹਿਣੀ ਤੋਂ ਸਮਰਦੀਪ ਸਿੰਘ (ਬਾਦਲ)
ਸ਼ਕਤੀ ਨਗਰ ਤੋਂ ਹਰਵਿੰਦਰ ਸਿੰਘ ਕੇਪੀ (ਬਾਦਲ)
ਕਰਮ ਪੁਰਾ ਤੋਂ ਗੁਰਮੀਤ ਸਿੰਘ ਸ਼ੰਟੀ (ਬਾਦਲ)
ਹਰੀ ਨਗਰ ਤੋਂ ਅਵਤਾਰ ਸਿੰਘ ਹਿੱਤ (ਬਾਦਲ)
ਦੇਵ ਨਗਰ ਤੋਂ ਪਰਮਜੀਤ ਸਿੰਘ ਰਾਣਾ (ਬਾਦਲ)
ਪਟੇਲ ਨਗਰ ਤੋਂ ਮਲਵਿੰਦਰ ਸਿੰਘ ਅਯੂਰ (ਬਾਦਲ)
ਵਿਕਾਸ ਪੁਰੀ ਤੋਂ ਇੰਦਰਜੀਤ ਸਿੰਘ ਮੌਂਟੀ (ਬਾਦਲ)
ਦਿਲਸ਼ਾਦ ਗਾਰਡਨ ਤੋਂ ਰਵਿੰਦਰ ਸਿੰਘ ਲਵਲੀ (ਬਾਦਲ)

ਸ਼੍ਰੋਮਣੀ ਅਕਾਲੀ ਦਲ (ਦਿੱਲੀ):
ਚਾਂਦਨੀ ਚੌਕ ਤੋਂ ਅਮਰਜੀਤ ਸਿੰਘ ਪਿੰਕੀ
ਲਾਜਪਤ ਨਗਰ ਤੋਂ ਜਤਿੰਦਰ ਸਿੰਘ ਸਾਹਨੀ
ਰਜੌਰੀ ਗਾਰਡਨ ਤੋਂ ਹਰਪਾਲ ਸਿੰਘ ਕੋਛਡ਼ (ਸਰਨਾ)
ਸੁਭਾਸ਼ ਨਗਰ ਤੋਂ ਤਜਿੰਦਰ ਸਿੰਘ ਭਾਟੀਆ (ਦਿੱਲੀ)
ਗਾਂਧੀ ਨਗਰ ਤੋਂ ਭੁਪਿੰਦਰ ਸਿੰਘ ਸਭਰਵਾਲ (ਸਰਨਾ)
ਵਿਵੇਕ ਵਿਹਾਰ ਤੋਂ ਬਲਬੀਰ ਸਿੰਘ (ਸਰਨਾ),
ਪਹਾਡ਼ ਗੰਜ ਤੋਂ ਪ੍ਰਭਜੀਤ ਸਿੰਘ ਜੀਤੀ (ਸਰਨਾ)
ਤਿਬੀਆ ਕਾਲਜ ਤੋਂ ਕੁਲਦੀਪ ਸਿੰਘ (ਸਰਨਾ)

ਆਜ਼ਾਦ:
ਡਿਫੈਂਸ ਕਲੋਨੀ ਤੋਂ ਤਰਵਿੰਦਰ ਸਿੰਘ ਮਾਰਵਾਹ (ਸਿੰਘ ਸਭਾ)

Be the first to comment

Leave a Reply

Your email address will not be published.