ਅਖਾੜਾ ਕੇਜਰੀਵਾਲ ਕਾ!

ਰਲਦੇ ḔਆਪḔ ਵਿਚ ਨਵਿਆਂ ਨੂੰ ਦੇਖ ਕੇ ਤੇ ਦਿਲ ਪੁਰਾਣੇ ਭਾਊਆਂ ਦਾ ਡਰੀ ਜਾਂਦਾ।
ਬਣਦਾ ḔਇਨਕਲਾਬੀਆḔ ਆਉਂਦਿਆਂ ਹੀ, ਜਿਹੜਾ ਹਰੀ ਅੰਗੂਰੀ ਸੀ ਚਰੀ ਜਾਂਦਾ।
ਦਾਅਵਾ ਕਰੇ ਪੰਜਾਬ ਦੇ ਦਰਦ ਵਾਲਾ, ਨਾਲੇ ਟਿਕਟ ਲਈ ਤੀਂਘੜ ਕੇ ਮਰੀ ਜਾਂਦਾ।
ਨਾਲ ਉਤਲਿਆਂ ਗੰਢ-ਤੁੱਪ ਕਰਨ ਖਾਤਰ, ਦਿੱਲੀ ਵੱਲ ਦਾ ਰੁਖ ਕੋਈ ਕਰੀ ਜਾਂਦਾ।
ਸੁਣ ਕੇ ਬੱਝਦੀ ਆਸ ਤਬਦੀਲੀਆਂ ਦੀ, ਤਪਿਆ ਲੋਕਾਂ ਦਾ ਕਾਲਜਾ ਠਰੀ ਜਾਂਦਾ।
ਤੁਰੇ ਆਉਣ ਸਿਆਸੀ ਭਲਵਾਨ ਗਾਇਕ, ‘ਖਾੜਾ ਕੇਜਰੀਵਾਲ ਦਾ ਭਰੀ ਜਾਂਦਾ!