ਨਸ਼ਿਆਂ ਦੇ ਮੁੱਦੇ ‘ਤੇ ਪੋਚਾ ਫੇਰਨ ਵਿਚ ਜੁਟਿਆ ਅਕਾਲੀ ਦਲ

ਚੰਡੀਗੜ੍ਹ: ਪੰਜਾਬ ਵਿਚ ਨਸ਼ੇ ਨੂੰ ਲੈ ਕੇ ਸਿਆਸਤ ਹੋ ਰਹੀ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਇਸ ਨੂੰ 2017 ਵਿਚ ਵੱਡਾ ਮੁੱਦਾ ਬਣਾਉਣਾ ਚਾਹੁੰਦੀਆਂ ਹਨ, ਪਰ ਅਕਾਲੀ ਦਲ ਨੂੰ ਇਹ ਹਜ਼ਮ ਨਹੀਂ ਹੋ ਰਿਹਾ।
ਅਕਾਲੀ ਦਲ ਵੱਲੋਂ ਹੁਣ ਸੜਕਾਂ ਉਤੇ ਪੋਸਟਰ ਲਾਏ ਗਏ ਹਨ। ਇਸ ਵਿਚ ਨੌਜਵਾਨਾਂ ਦੀ ਫੋਟੋ ਲਾ ਕੇ ਲਿਖਿਆ ਗਿਆ ਹੈ, ”ਮੈਂ ਪੰਜਾਬ ਹਾਂ। ਮੈਂ ਨਸ਼ੇੜੀ ਨਹੀਂ ਹਾਂ। ਮੇਰੇ ਪੰਜਾਬ ਨੂੰ ਨਸ਼ੇੜੀ ਕਹਿ ਕੇ ਬਦਨਾਮ ਨਾ ਕਰੋ।” ਉਧਰ ਕਾਂਗਰਸ ਇਸ ਨੂੰ ਇਕ ਸਟੰਟ ਦੱਸ ਰਹੀ ਹੈ।

ਇਸ ਤੋਂ ਪਹਿਲਾਂ ਪੁਲਿਸ ਭਰਤੀ ਦੌਰਾਨ ਡੋਪ ਟੈਸਟ ਵਿਚੋਂ 98 ਫੀਸਦੀ ਨੌਜਵਾਨਾਂ ਦੇ ਪਾਸ ਹੋਣ ਦੇ ਦਾਅਵੇ ‘ਤੇ ਵੀ ਅਕਾਲੀ ਦਲ ਵਿਰੋਧੀ ਧਿਰਾਂ ਨੂੰ ਘੇਰ ਰਿਹਾ ਹੈ।
ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਪੁਲਿਸ ਭਰਤੀ ਦੌਰਾਨ ਕੁੱਲ 6,23,507 ਉਮੀਦਵਾਰਾਂ ‘ਚੋਂ 7,416 ਅਸਾਮੀਆਂ ਲਈ ਯੋਗ ਪਾਏ ਗਏ। 10 ਅਗਸਤ ਤੱਕ ਕੁੱਲ 1,67,781 ਨੌਜਵਾਨਾ ਨੇ ਨਸ਼ਾ ਜਾਂਚ ਟੈਸਟ ‘ਚ ਹਿੱਸਾ ਲਿਆ ਤੇ ਇਹ ਪ੍ਰਕਿਰਿਆ ਹਾਲੇ ਜਾਰੀ ਹੈ। ਟੈਸਟ ਪਾਸ ਕਰਨ ਦੀ ਔਸਤ 98 ਫੀਸਦੀ ਬਣਦੀ ਹੈ। ਇਸ ਹਿਸਾਬ ਨਾਲ ਸਿਰਫ 1æ30 ਫੀਸਦੀ (2185) ਨੌਜਵਾਨ ਹੀ ਟੈਸਟ ਪਾਸ ਨਹੀਂ ਕਰ ਸਕੇ।
____________________________________
ਸ਼ਰਾਬ ਕਾਰੋਬਾਰ ਵਿਚ ਮੰਦੀ ਤੋਂ ਸਰਕਾਰ ਫਿਕਰਮੰਦ
ਪਟਿਆਲਾ: ਪੰਜਾਬ ਵਿਚ ਸ਼ਰਾਬ ਦਾ ਕਾਰੋਬਾਰ ਠੇਕੇਦਾਰਾਂ ਲਈ ਘਾਟੇ ਦਾ ਸੌਦਾ ਬਣ ਗਿਆ ਹੈ। ਆਬਕਾਰੀ ਤੇ ਕਰ ਵਿਭਾਗ ਵੱਲੋਂ ਬੇਹੱਦ ਕੋਸ਼ਿਸ਼ਾਂ ਅਤੇ ਫੀਸ ਘਟਾਉਣ ਦੇ ਬਾਵਜੂਦ ਕਈ ਥਾਈਂ ਠੇਕਿਆਂ ਦੀ ਬੋਲੀ ਨਹੀਂ ਚੜ੍ਹੀ। ਰਾਜ ਸਰਕਾਰ ਨੂੰ ਭੇਜੇ ਲਿਖਤੀ ਨੋਟ ਵਿਚ ਆਬਕਾਰੀ ਤੇ ਕਰ ਵਿਭਾਗ ਨੇ 2016-17 ਲਈ ਆਬਕਾਰੀ ਟੀਚਾ 112æ73 ਕਰੋੜ ਰੁਪਏ ਘਟਾ ਦਿੱਤਾ ਹੈ। ਪੰਜਾਬ ਕੈਬਨਿਟ ਨੂੰ ਹਾਲ ਹੀ ਵਿਚ ਮਨਜ਼ੂਰੀ ਲਈ ਭੇਜੇ ਇਸ ਨੋਟ ਮੁਤਾਬਕ ਆਬਕਾਰੀ ਵਿਭਾਗ ਨੇ ਰਾਜ ਭਰ ਵਿਚ 662 ਗਰੁੱਪ ਕਾਇਮ ਕੀਤੇ ਅਤੇ ਠੇਕਿਆਂ ਦੀ ਬੋਲੀ ਲਈ 22 ਮਾਰਚ 2016 ਤੱਕ ਅਰਜ਼ੀਆਂ ਮੰਗੀਆਂ। ਹੈਰਾਨੀਜਨਕ ਤੱਥ ਇਹ ਹੈ ਕਿ ਅਰਜ਼ੀ ਫੀਸ ਸਾਲ 2015-16 ਦੇ 308 ਕਰੋੜ ਰੁਪਏ ਦੇ ਮੁਕਾਬਲੇ 2016-17 ਵਿਚ ਘਟ ਕੇ 147æ81 ਕਰੋੜ ਰਹਿ ਗਈ। ਇਸ ਲਈ ਮੁੱਢਲੇ ਤੌਰ ਉਤੇ ਕੁੱਝ ਹੱਦ ਤੱਕ ਵਿਭਾਗੀ ਤਰੁੱਟੀਆਂ ਵੀ ਜ਼ਿੰਮੇਵਾਰ ਹਨ। ਪੰਜਾਬ ਕੈਬਨਿਟ ਨੂੰ ਦਿੱਤੇ ਨੋਟ ਮੁਤਾਬਕ ਪੰਜਾਬ ਵਿਚ ਲਾਇਸੈਂਸ ਫੀਸ 3178æ25 ਕਰੋੜ ਰੁਪਏ ਤੋਂ ਘਟ ਕੇ 3138æ41 ਕਰੋੜ ਰੁਪਏ ਰਹਿ ਜਾਵੇਗੀ।
________________________________________
ਸ਼ਰਾਬ ਨੇ ਕੀਤਾ ਕੇਜਰੀਵਾਲ ਸਰਕਾਰ ਨੂੰ ਮਾਲੋ-ਮਾਲ
ਨਵੀਂ ਦਿੱਲੀ: ਪੰਜਾਬ ਵਿਚ ਨਸ਼ੇ ਦਾ ਮੁੱਖ ਮੁੱਦਾ ਬਣਾ ਕੇ ਅਕਾਲੀ ਦਲ ਨੂੰ ਘੇਰਨ ਵਾਲੀ ਆਮ ਆਦਮੀ ਪਾਰਟੀ ਆਪਣੇ ਚੱਕਰਵਿਊ ਵਿਚ ਆਪ ਘਿਰਦੀ ਨਜ਼ਰ ਆ ਰਹੀ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਰਾਜਧਾਨੀ ਵਿਚ 58 ਸ਼ਰਾਬ ਦੇ ਨਵੇਂ ਠੇਕੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ। ਇਹ ਜਾਣਕਾਰੀ ਆਈæਟੀæਆਈæ ਤਹਿਤ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਡੇਢ ਸਾਲ ਦੌਰਾਨ ਦਿੱਲੀ ਵਿਚ 21 ਸਰਕਾਰੀ ਤੇ 37 ਨਿੱਜੀ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ ਜਿਸ ਕਰ ਕੇ ਸਰਕਾਰੀ ਖਜ਼ਾਨੇ ਵਿਚ ਪਹਿਲੇ ਆ ਰਹੇ 800 ਕਰੋੜ 30 ਲੱਖ ਦੇ ਮੁਕਾਬਲੇ ਸਰਕਾਰ ਕੋਲ ਹੁਣ 1500 ਕਰੋੜ ਰੁਪਏ ਕਮਾਈ ਆ ਰਹੀ ਹੈ।ਇਸ ਮੁੱਦੇ ਤੋਂ ਬਾਅਦ ਹੁਣ ਦਿੱਲੀ ਦੇ ਬੁੱਧੀਜੀਵੀਆਂ ਵੱਲੋਂ ਰਾਜਧਾਨੀ ਵਿਚ ਸ਼ਰਾਬਬੰਦੀ ਦੀ ਮੰਗ ਕੀਤੀ ਜਾ ਰਹੀ ਹੈ। ਅਖਿਲ ਭਾਰਤੀ ਨਸ਼ਾ ਮੁਕਤੀ ਮੋਰਚਾ ਦੇ ਮੁਖੀ ਸਵਾਮੀ ਅਗੀਨਵੇਸ਼ ਦੀ ਅਗਵਾਈ ਹੇਠ ਆਪਣੇ ਵਰਕਰਾਂ ਸਮੇਤ ਮਹਾਤਮਾ ਗਾਂਧੀ ਦੀ ਸਮਾਧ ਰਾਜਘਾਟ ਤੋਂ ਦਿੱਲੀ ਸਕੱਤਰੇਤ ਤੱਕ ਮਾਰਚ ਕੱਢਿਆ।
_________________________________________
ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਭ ਤੋਂ ਪਹਿਲਾ ਕੰਮ: ਕੈਪਟਨ
ਨਵਾਂ ਸ਼ਹਿਰ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ਉਤੇ ਪਹਿਲਾ ਮਿਸ਼ਨ ਸੂਬੇ ਨੂੰ ਨਸ਼ਾ ਮੁਕਤ ਕਰਨਾ ਹੋਵੇਗਾ। ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਸਰਕਾਰੀ ਨੌਕਰੀਆਂ ਤੋਂ ਇਲਾਵਾ ਇੰਡਸਟਰੀ ਲਿਆਉਣੀ ਵੀ ਉਨ੍ਹਾਂ ਦੀ ਨੀਤੀ ਹੋਵੇਗੀ। ਕੰਢੀ ਏਰੀਏ ਨੂੰ ਇੰਡਸਟਰੀਅਲ ਹੱਬ ਵਜੋਂ ਅੱਗੇ ਲਿਜਾਇਆ ਜਾਵੇਗਾ। ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਵਿਸ਼ੇਸ਼ ਨੀਤੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਸੂਬੇ ਵਿਚ ਵਾਪਰੇ ਬਰਗਾੜੀ ਕਾਂਡ, ਮਲੇਰਕੋਟਲਾ ਵਿਚ ਕੁਰਾਨ ਸ਼ਰੀਫ ਦੀ ਬੇਅਦਬੀ ਕਾਂਡ, ਸੰਤ ਢੱਡਰੀਆਂ ਵਾਲੇ ਅਤੇ ਆਰæਐਸ਼ਐਸ਼ ਨੇਤਾ ਗਗਨੇਜਾ ਉਤੇ ਹੋਏ ਹਮਲੇ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।