ਗਾਥਾ ਵੋਟ ਦੇ ਹੱਕ ਦੀ ਕੌਣ ਪਾਵੇ, ਕੰਨੀਂ ਅਧਪੜਾਂ ਦੀਨਿਆਂ-ਭਾਨਿਆਂ ਦੇ।
ਮਰੀ ਹੋਈ ਜ਼ਮੀਰ ਨੇ ਜਾਗਣਾ ਕੀ, ਮਾਰੋ ਤੀਰ ਤਿੱਖੇ ਬੇਸ਼ਕ ਤਾਅਨਿਆਂ ਦੇ।
ਕੇਵਲ ਗਾਉਣ ਲਈ ਗੀਤ ਨੇ ਲਿਖੇ ਹੋਏ, ਬਲੀਦਾਨੀਆਂ ਬਾਰੇ ਅਫ਼ਸਾਨਿਆਂ ਦੇ।
ਅਰਥ ਬੁੱਝਣ ਦੀ ਲੋੜ ਨਹੀਂ ਕਿਸੇ ਨੂੰ ਵੀ, ‘ਜਨ ਗਨ’ ਜਿਹੇ ਕੌਮੀ ਤਰਾਨਿਆਂ ਦੇ।
ਰੰਗ ਭੁੱਲ ਗਏ ਭਾਰਤੀ ਭੁੱਲੜਾਂ ਨੂੰ, ਦੇਸ ਭਗਤਾਂ ਦਿਆਂ ਗੁੱਟਾਂ ‘ਤੇ ਗਾਨਿਆਂ ਦੇ।
ਵੋਟਾਂ ਵਿਕਦੀਆਂ ਮੰਡੀ ਦੇ ਵਾਂਗ ਜਿੱਥੇ, ਕੀ ਕਰਨਗੇ ਫ਼ਲਸਫੇ ਦਾਨਿਆਂ ਦੇ?
Leave a Reply