ਕਿੱਦਾਂ ਭਿੜਨਗੇ ਆਮ ਜਿਹੇ ਦਿਸਣ ਵਾਲੇ, ਮਾਇਆਧਾਰੀਆਂ ਵਿੱਢੀਆਂ ਤਿਆਰੀਆਂ ਨੇ।
ਆਏ ਰੱਖਦੇ ਦੁਸ਼ਮਣੀਆਂ ਆਪਸੀ ਜੋ, ਮੌਕਾ ਤਾੜ ਕੇ ਸਭ ਵਿਸਾਰੀਆਂ ਨੇ।
ਇਕੋ ਤਰਫ ਨਿਸ਼ਾਨੇ ਹੁਣ ਬੰਨ ਬੈਠੇ, ਛੱਡਣ ਲੱਗ ਪਏ ਤੇਜ ਕਟਾਰੀਆਂ ਨੇ।
ਦਿੱਲੀ ਤੇ ਪੰਜਾਬ ਵਿਚ ਪਾਈ ਜਾਂਦੇ, ਅੱਗਾ ਰੋਕਣ ਲਈ ਉਲਝਣਾਂ ਭਾਰੀਆਂ ਨੇ।
ਲੋਕ-ਲਹਿਰ ਨੂੰ ਔਝੜੇ ਪਾਉਣ ਖਾਤਰ, ਲਾਇਆ ਹੋਇਆ ਏ ਟਿੱਲ ਹੰਕਾਰੀਆਂ ਨੇ।
ਵੈਰੀ ḔਆਪḔ ਨੂੰ ਮਿੱਥ ਕੇ ਮਗਰ ਪੈ ਗਏ, ਸਹਿਆ ਘੇਰਿਆ ਜਿਵੇਂ ਸ਼ਿਕਾਰੀਆਂ ਨੇ!