ਨਸ਼ੇ ਤੇ ਹਥਿਆਰਾਂ ਦੀ ਤਸਕਰੀ ‘ਚ ਮੋਹਰੀ ਸੂਬਾ ਬਣਿਆ ਪੰਜਾਬ

ਚੰਡੀਗੜ੍ਹ: ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿਚ ਪੰਜਾਬ ਸਭ ਤੋਂ ਅੱਗੇ ਹੈ। ਪਿਛਲੇ ਸਾਢੇ ਤਿੰਨ ਵਰ੍ਹਿਆਂ ਵਿਚ ਪੰਜਾਬ ਵਿਚੋਂ ਨਸ਼ਿਆਂ ਤੇ ਹਥਿਆਰਾਂ ਦੇ ਰੋਜ਼ਾਨਾ ਔਸਤਨ 28 ਤਸਕਰ ਫੜੇ ਜਾਂਦੇ ਰਹੇ ਹਨ। ਜੋ ਪੁਲਿਸ ਦੇ ਹੱਥ ਨਹੀਂ ਲੱਗਦੇ, ਉਨ੍ਹਾਂ ਦੀ ਗਿਣਤੀ ਵੱਖਰੀ ਹੈ। ਇਨ੍ਹਾਂ ਵਰ੍ਹਿਆਂ ਵਿਚ ਦੇਸ਼ ਭਰ ਵਿਚੋਂ ਨਸ਼ਿਆਂ ਅਤੇ ਹਥਿਆਰਾਂ ਦੇ ਫੜੇ ਤਸਕਰਾਂ ਦੀ ਕੁੱਲ ਗਿਣਤੀ 96,771 ਹੈ, ਜਿਨ੍ਹਾਂ ਵਿਚੋਂ 36318 ਤਸਕਰ ਇਕੱਲੇ ਪੰਜਾਬ ਵਿਚੋਂ ਫੜੇ ਗਏ ਹਨ। ਹਾਕਮ ਧਿਰ ਨਸ਼ਿਆਂ ਦੇ ਮਾਮਲੇ ਉਤੇ ਮੁੱਕਰ ਰਹੀ ਹੈ ਜਦੋਂਕਿ ਵਿਰੋਧੀ ਧਿਰ ਰਗੜੇ ਲਾਉਣ ਤੋਂ ਨਹੀਂ ਖੁੰਝ ਰਹੀ।

ਕੇਂਦਰੀ ਗ੍ਰਹਿ ਮੰਤਰਾਲੇ ਦੇ ਤਾਜ਼ਾ ਤੱਥ ਹਨ ਕਿ ਪੰਜਾਬ ਵਿਚ ਪਹਿਲੀ ਜਨਵਰੀ 2013 ਤੋਂ 30 ਜੂਨ 2016 ਤੱਕ ਨਸ਼ਿਆਂ ਅਤੇ ਹਥਿਆਰਾਂ ਦੇ 36,318 ਤਸਕਰ ਫੜੇ ਗਏ ਹਨ, ਜੋ ਕਿ ਦੇਸ਼ ਭਰ ਵਿਚ ਫੜੇ ਤਸਕਰਾਂ ਦਾ 37 ਫੀਸਦੀ ਬਣਦੇ ਹਨ। ਚਾਲੂ ਵਰ੍ਹੇ ਦੌਰਾਨ 2723 ਤਸਕਰ ਫੜੇ ਗਏ ਹਨ। 2015 ਵਿਚ ਪੰਜਾਬ ਵਿਚੋਂ 12,189 ਤਸਕਰ ਫੜੇ ਗਏ ਸਨ ਅਤੇ ਨਸ਼ਿਆਂ ਦੀ ਤਸਕਰੀ ਦੇ 10233 ਪੁਲਿਸ ਕੇਸ ਦਰਜ ਹੋਏ ਸਨ। ਵਰ੍ਹਾ 2014 ਵਿਚ 10141 ਅਤੇ ਸਾਲ 2013 ਵਿਚ ਪੰਜਾਬ ਵਿਚ 11265 ਨਸ਼ਿਆਂ ਤੇ ਹਥਿਆਰਾਂ ਦੇ ਤਸਕਰ ਫੜੇ ਗਏ ਸਨ।
ਗ੍ਰਹਿ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਦੇਸ਼ ਭਰ ਵਿਚ ਐਨæਡੀæਪੀæਐਸ਼ ਐਕਟ ਤਹਿਤ ਸਾਲ 2015 ਵਿਚ ਦਰਜ ਹੋਏ ਕੁੱਲ ਕੇਸਾਂ ਵਿਚੋਂ 37æ57 ਫੀਸਦੀ ਪੁਲਿਸ ਕੇਸ ਇਕੱਲੇ ਪੰਜਾਬ ਵਿਚ ਦਰਜ ਹੋਏ ਹਨ ਜਦੋਂਕਿ ਸਾਲ 2014 ਵਿਚ ਇਹ ਦਰ 38 ਫੀਸਦੀ ਸੀ। ਭਾਵੇਂ ਗੁਆਂਢੀ ਸੂਬੇ ਰਾਜਸਥਾਨ ਵਿਚ ਪੋਸਤ ਦੀ ਵਿਕਰੀ ਉਤੇ ਰੋਕ ਲੱਗ ਗਈ ਹੈ, ਪਰ ਇਸ ਦੀ ਸਪਲਾਈ ਲਾਈਨ ਟੁੱਟੀ ਨਹੀਂ ਹੈ। ਸਰਕਾਰੀ ਤੱਥਾਂ ਅਨੁਸਾਰ ਪੰਜਾਬ ਵਿਚ ਲੰਘੇ ਸਾਢੇ ਤਿੰਨ ਵਰ੍ਹਿਆਂ ਵਿਚ 16æ04 ਕੁਇੰਟਲ ਹੈਰੋਇਨ ਅਤੇ 19æ80 ਕੁਇੰਟਲ ਅਫ਼ੀਮ ਪੁਲਿਸ ਨੇ ਤਸਕਰਾਂ ਤੋਂ ਫੜੀ ਹੈ। ਚਾਲੂ ਵਰ੍ਹੇ ਦੌਰਾਨ 30 ਜੂਨ ਤੱਕ 1æ04 ਕੁਇੰਟਲ ਅਫੀਮ ਅਤੇ 97æ78 ਕਿਲੋ ਹੈਰੋਇਨ ਫੜੀ ਜਾ ਚੁੱਕੀ ਹੈ। ਸਾਲ 2015 ਵਿਚ ਦੇਸ਼ ਭਰ ਵਿਚੋਂ ਸਭ ਤੋਂ ਜ਼ਿਆਦਾ 6æ01 ਕੁਇੰਟਲ ਹੈਰੋਇਨ ਅਤੇ 4æ20 ਕੁਇੰਟਲ ਅਫੀਮ ਪੰਜਾਬ ਵਿਚੋਂ ਹੀ ਫੜੀ ਗਈ ਸੀ। ਇਸੇ ਤਰ੍ਹਾਂ 2014 ਵਿਚ 7æ29 ਕੁਇੰਟਲ ਹੈਰੋਇਨ ਅਤੇ 3æ92 ਕੁਇੰਟਲ ਅਫੀਮ ਪੁਲਿਸ ਨੇ ਪੰਜਾਬ ਵਿਚ ਤਸਕਰਾਂ ਤੋਂ ਫੜੀ ਸੀ।
ਪੁਲਿਸ ਅਧਿਕਾਰੀ ਆਖਦੇ ਹਨ ਕਿ ਕੌਮਾਂਤਰੀ ਸੀਮਾ ਹੋਣ ਕਰ ਕੇ ਪੰਜਾਬ ਨਸ਼ਿਆਂ ਦਾ ਲਾਂਘਾ ਬਣ ਗਿਆ ਹੈ, ਜਿਸ ਕਰ ਕੇ ਪੰਜਾਬ ਵਿਚੋਂ ਨਸ਼ਿਆਂ ਦੀ ਰਿਕਵਰੀ ਜ਼ਿਆਦਾ ਹੋਈ ਹੈ। ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਛਿੰਦਰਪਾਲ ਸਿੰਘ ਬਰਾੜ ਦਾ ਕਹਿਣਾ ਹੈ ਕਿ ਜਿਥੇ ਨਸ਼ਾ ਜ਼ਿਆਦਾ ਵਿਕੇਗਾ, ਉਥੇ ਪੁਲਿਸ ਦੀ ਰਿਕਵਰੀ ਵੀ ਜ਼ਿਆਦਾ ਹੋਵੇਗੀ। ਸਪੱਸ਼ਟ ਹੈ ਕਿ ਪੰਜਾਬ ਨਸ਼ਿਆਂ ਦੀ ਦਲਦਲ ਵਿਚ ਧਸ ਚੁੱਕਿਆ ਹੈ। ਕੇਂਦਰ ਸਰਕਾਰ ਦਾ ਤਰਕ ਹੈ ਕਿ ਦੱਖਣੀ ਪੱਛਮੀ ਏਸ਼ੀਆ ਅਫੀਮ ਦੀ ਪੈਦਾਵਰ ਕਰਦਾ ਹੈ, ਜਿਸ ਕਰ ਕੇ ਭਾਰਤ ਪਾਕਿਸਤਾਨ ਕੌਮਾਂਤਰੀ ਸੀਮਾ ਪਾਰ ਤੋਂ ਆਏ ਨਸ਼ੇ ਪੰਜਾਬ ਅਤੇ ਰਾਜਸਥਾਨ ਵਿਚੋਂ ਦੀ ਜਾਂਦੇ ਹਨ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਮਿਲ ਕੇ ਇਸ ਨੂੰ ਠੱਲ੍ਹਣ ਲਈ ਯਤਨ ਕੀਤੇ ਜਾਂਦੇ ਹਨ।
_____________________________________________________
ਨਸ਼ਿਆਂ ਬਾਰੇ ਅੰਕੜੇ ਬਣੇ ਪੰਜਾਬ ਸਰਕਾਰ ਲਈ ਨਾਮੋਸ਼ੀ
ਚੰਡੀਗੜ੍ਹ: ਨਸ਼ਿਆਂ ਦਾ ਮੁੱਦਾ ਅਕਾਲੀ-ਭਾਜਪਾ ਸਰਕਾਰ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਸੰਸਦ ਵਿਚ ਇਹ ਮੁੱਦਾ ਜ਼ੋਰ ਸ਼ੋਰ ਨਾਲ ਗੂੰਜਿਆ। ਨਸ਼ੇ ਦੇ ਮੁੱਦੇ ਨੂੰ ਲੈ ਕੇ ਐਨæਡੀæਏæ ਤੇ ਵਿਰੋਧੀ ਧਿਰ ਕਾਂਗਰਸ ਆਹਮੋ-ਸਾਹਮਣੇ ਹੋਏ। ਅਕਾਲੀ ਦਲ ਤੇ ਭਾਜਪਾ ਦੇ ਮੈਂਬਰ ਪੰਜਾਬ ਵਿਚ ਨਸ਼ੇ ਨੂੰ ਕੋਈ ਵੱਡੀ ਸਮੱਸਿਆ ਨਹੀਂ ਮੰਨਦੇ, ਪਰ ਵਿਰੋਧੀ ਧਿਰ ਨੇ ਅੰਕੜਿਆਂ ਰਾਹੀਂ ਇਨ੍ਹਾਂ ਦਾਅਵਿਆਂ ਦੀ ਪੋਲ ਖੋਲੀ। ਕਾਂਗਰਸ ਦੀ ਸੰਸਦ ਮੈਂਬਰ ਅੰਬਿਕਾ ਸੋਨੀ ਨੇ ਸਰਵੇਖਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਵਿਚ 60 ਤੋਂ 65 ਫੀਸਦੀ ਨੌਜਵਾਨ ਨਸ਼ਿਆਂ ‘ਚ ਗਲਤਾਨ ਹਨ। ਹੈਰਾਨੀ ਦੀ ਗੱਲ ਹੈ ਕਿ ਸਦਨ ਵਿਚ ਹਾਜ਼ਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਾਮੋਸ਼ ਰਹਿ ਕੇ ਦੋਵੇਂ ਧਿਰਾਂ ਵਿਚਕਾਰ ਹੋ ਰਹੀ ਤੂੰ-ਤੂੰ, ਮੈਂ-ਮੈਂ ਨੂੰ ਦੇਖਦੇ ਰਹੇ ਤੇ ਫਿਰ ਸਦਨ ਵਿਚੋਂ ਉਠ ਕੇ ਚਲੇ ਗਏ। ਦਰਅਸਲ, ਅਕਾਲੀ-ਭਾਜਪਾ ਸਰਕਾਰ ਦਾ ਇਹ ਸਿੱਧ ਕਰਨ ਲਈ ਪੂਰਾ ਜ਼ੋਰ ਲੱਗਾ ਹੈ ਕਿ ਪੰਜਾਬ ਵਿਚ ਨਸ਼ਿਆਂ ਦੀ ਕੋਈ ਸਮੱਸਿਆ ਨਹੀਂ, ਪਰ ਅੰਕੜੇ ਪੰਜਾਬ ਦਾ ਅਸਲ ਤਸਵੀਰ ਪੇਸ਼ ਕਰ ਰਹੇ ਹਨ। ਪਿਛਲੇ ਸਾਢੇ ਤਿੰਨ ਵਰ੍ਹਿਆਂ ਵਿਚ ਪੰਜਾਬ ਵਿਚੋਂ ਨਸ਼ਿਆਂ ਤੇ ਹਥਿਆਰਾਂ ਦੇ ਰੋਜ਼ਾਨਾ ਔਸਤਨ 28 ਤਸਕਰ ਫੜੇ ਜਾਂਦੇ ਰਹੇ ਹਨ ਜੋ ਪੁਲਿਸ ਦੇ ਹੱਥ ਨਹੀਂ ਲੱਗਦੇ, ਉਨ੍ਹਾਂ ਦੀ ਗਿਣਤੀ ਵੱਖਰੀ ਹੈ।

_____________________________________________________
ਨਸ਼ਿਆਂ ਬਾਰੇ ਸਰਵੇਖਣ ਕਰਵਾਏਗੀ ਸਰਕਾਰ
ਨਵੀਂ ਦਿੱਲੀ: ਸਰਕਾਰ ਨੇ ਸੰਸਦ ਵਿਚ ਕਿਹਾ ਕਿ ਦੇਸ਼ ਵਿਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਕੌਮੀ ਸਰਵੇਖਣ ਕਰਵਾਇਆ ਜਾਵੇਗਾ ਅਤੇ ਇਹ ਜ਼ਿੰਮੇਵਾਰੀ ਨਵੀਂ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ਕੌਮੀ ਨਸ਼ਾ ਇਲਾਜ ਕੇਂਦਰ ਨੂੰ ਸੌਂਪੀ ਗਈ ਹੈ। ਸਮਾਜਿਕ ਨਿਆਂ ਬਾਰੇ ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਨੇ ਦੱਸਿਆ ਕਿ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਸਾਲ 2000-2001 ਵਿਚ ਕੌਮੀ ਸਰਵੇਖਣ ਕਰਵਾਇਆ ਗਿਆ ਸੀ ਤੇ ਸਾਲ 2004 ਵਿਚ ਇਸ ਦੀ ਰਿਪੋਰਟ ਪ੍ਰਕਾਸ਼ਿਤ ਹੋਈ ਸੀ। ਇਸ ਦੇ ਬਾਅਦ ਇਸ ਸਮੱੱਸਿਆ ਨੂੰ ਲੈ ਕੇ ਕੋਈ ਸਰਵੇਖਣ ਨਹੀਂ ਕਰਵਾਇਆ ਗਿਆ। ਹੁਣ ਜੋ ਸਰਵੇਖਣ ਕਰਵਾਇਆ ਜਾਣਾ ਹੈ, ਉਸ ਵਿਚ ਤੰਬਾਕੂ ਵੀ ਸ਼ਾਮਲ ਹੈ। ਇਸ ਵੇਲੇ ਤਕਰੀਬਨ 7æ21 ਕਰੋੜ ਲੋਕ ਨਸ਼ਿਆਂ ਤੋਂ ਪੀੜਤ ਹਨ। ਏਮਜ਼ ਦੀ ਸੰਸਥਾ 2018 ਤੱਕ ਇਸ ਦੀ ਰਿਪੋਰਟ ਉਪਲਬਧ ਕਰਵਾਏਗੀ।