ਨਸ਼ਿਆਂ ਬਾਰੇ ਸਰਵੇਖਣ ਕਰਨਗੇ ਅਕਾਲੀਆਂ ਦੀ ਹੋਣੀ ਤੈਅ

ਚੰਡੀਗੜ੍ਹ: ਪੰਜਾਬ ਵਿਚ ਨਸ਼ਿਆਂ ਦੀ ਵਰਤੋਂ ਦੀ ਅਸਲ ਸਥਿਤੀ ਸਿਆਸਤ ਦਾ ਮੁਹਾਂਦਰਾ ਬਦਲ ਸਕਦੀ ਹੈ। ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਹਰ ਸਿਆਸੀ ਪਾਰਟੀ ਨਸ਼ਿਆਂ ਦੀ ਗੱਲ ਕਰ ਰਹੀ ਹੈ। ਅਜਿਹੀ ਸਥਿਤੀ ਵਿਚ ਅਕਾਲੀ-ਭਾਜਪਾ ਸਰਕਾਰ ਆਪਣੇ ਬਚਾਅ ਲਈ ਦੋ ਵੱਡੇ ਸੈਂਪਲ ਸਰਵੇਖਣਾਂ ਰਾਹੀਂ ਸਥਿਤੀ ਸਹੀ ਕਰਨ ਲਈ ਯਤਨਸ਼ੀਲ ਹੈ।

ਚੱਲ ਰਹੀ ਪੁਲਿਸ ਭਰਤੀ ਜਿਸ ਲਈ 5æ87 ਲੱਖ ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ ਸਨ ਤੇ ਉਨ੍ਹਾਂ ਦੇ ਨਸ਼ਿਆਂ ਸਬੰਧੀ ਟੈਸਟ ਕੀਤੇ ਜਾ ਰਹੇ ਹਨ। ਇਨ੍ਹਾਂ ਟੈਸਟਾਂ ਤੋਂ ਹੁਣ ਤੱਕ ਇਹ ਤੱਥ ਸਾਹਮਣੇ ਆਇਆ ਹੈ ਕਿ ਸਿਰਫ 2æ81 ਫੀਸਦੀ ਨੌਜਵਾਨ ਹੀ ਨਸ਼ਿਆਂ ਦੇ ਆਦੀ ਹਨ (ਜਿਨ੍ਹਾਂ ਵਿਚ 0æ81 ਫੀਸਦੀ ਉਹ ਵੀ ਸ਼ੁਮਾਰ ਹਨ, ਜਿਨ੍ਹਾਂ ਨੇ ਆਪਣੀ ਕਾਰਗੁਜ਼ਾਰੀ ਬਿਹਤਰ ਕਰਨ ਲਈ ਕਿਸੇ Ḕਪਦਾਰਥ’ ਦਾ ਸੇਵਨ ਕੀਤਾ ਸੀ)। ਦੂਜਾ ਸਰਵੇਖਣ ਵੀ ਚੱਲ ਰਿਹਾ ਹੈ, ਜਿਸ ਵਿਚ ਘਰ-ਘਰ ਜਾ ਕੇ ਤੱਥ ਜਾਣੇ ਜਾ ਰਹੇ ਹਨ। ਇਹ ਸਰਵੇਖਣ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਅਤੇ ਪੀæਜੀæਆਈæ ਚੰਡੀਗੜ੍ਹ ਵੱਲੋਂ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਨਾਲ ਰਲ ਕੇ ਕੀਤਾ ਜਾ ਰਿਹਾ ਹੈ। ਇਸ ਸਰਵੇਖਣ ਵਿਚ ਨਾ ਸਿਰਫ ਨਸ਼ਈਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ, ਬਲਕਿ ਖੋਜਕਾਰਾਂ ਨੂੰ ਦੂਜੇ ਨਸ਼ਈ ਦੀ ਦੱਸ ਪਾਉਣ ਲਈ 100 ਰੁਪਏ ਵੀ ਦਿੱਤੇ ਜਾ ਰਹੇ ਹਨ।
ਇਸ ਸਰਵੇਖਣ ਨਾਲ ਜੁੜੇ ਮੈਡੀਕਲ ਰਿਸਰਚਰਾਂ ਦਾ ਕਹਿਣਾ ਹੈ ਕਿ ਇਹ ਕਾਰਜ ਦੂਜੇ ਪੜਾਅ ‘ਤੇ ਪੁੱਜ ਗਿਆ ਹੈ ਅਤੇ 2017 ਦੇ ਸ਼ੁਰੂ ਵਿਚ ਸਾਰੇ ਅੰਕੜੇ ਇਕੱਠੇ ਕਰ ਕੇ ਪੇਸ਼ ਕਰ ਦਿੱਤੇ ਜਾਣਗੇ। ਸਰਵੇਖਣ ਵਿਚ ਸ਼ਾਮਲ ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਸੂਬੇ ਦੇ ਸਾਰੇ ਘਰਾਂ ਦਾ ਸਰਵੇਖਣ ਲਗਪਗ ਮੁਕੰਮਲ ਹੋ ਚੁੱਕਿਆ ਹੈ ਤੇ ਹੁਣ ਖੋਜਕਾਰਾਂ ਤੋਂ ਛੁੱਟ ਗਏ ਨਸ਼ਈਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਨੂੰ ਸਭ ਤੋਂ ਵੱਧ ਪ੍ਰਮਾਣਿਕ ਸਰਵੇਖਣ ਮੰਨਿਆ ਜਾ ਰਿਹਾ ਹੈ।
ਹੁਣ ਤੱਕ ਪੁਲਿਸ ਭਰਤੀ ਵਿਚ ਵੱਖ-ਵੱਖ ਭਰਤੀ ਕੇਂਦਰਾਂ ਵਿਚ 1,11,947 ਉਮੀਦਵਾਰ ਪੇਸ਼ ਹੋ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 97æ80 ਫੀਸਦੀ (1,09,480) ਨਸ਼ਿਆਂ ਦੀ ਵਰਤੋਂ ਪੱਖੋਂ ਨੈਗੇਟਿਵ ਆਏ ਹਨ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਦੇ ਸਾਇਕੈਟਰੀ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾæ ਅਰਵਿੰਦ ਸ਼ਰਮਾ, ਜੋ ਪੁਲਿਸ ਭਰਤੀ ਲਈ ਡੋਪ ਟੈਸਟਿੰਗ ਦੇ ਨੋਡਲ ਅਫਸਰ ਵੀ ਹਨ, ਨੇ ਦੱਸਿਆ ਕਿ ਇਸ ਦੌਰਾਨ ਬੇਹੱਦ ਪ੍ਰਮਾਣਿਕ ਨਤੀਜਾ ਇਹ ਸਾਹਮਣੇ ਆਇਆ ਹੈ ਕਿ 2æ18 ਫੀਸਦੀ ਨੌਜਵਾਨ ਐਂਫਿਟਾਮਾਈਨਜ਼ (ਕਾਰਗੁਜ਼ਾਰੀ ਵਧਾਉਣ ਵਾਲੀਆਂ ਦਰਦ ਨਿਵਾਰਕ ਜਾਂ ਊਰਜਾ ਦੇਣ ਵਾਲੀਆਂ ਦਵਾਈਆਂ) ਦੀ ਬਜਾਏ ਡਰੱਗਜ਼ ਲੈਂਦੇ ਹਨ। ਭਰਤੀ ਬੋਰਡ ਦੇ ਚੇਅਰਮੈਨ ਏæਡੀæਜੀæਪੀæ ਆਈæਪੀæਐਸ਼ ਸਹੋਤਾ ਮੁਤਾਬਕ 26 ਸਤੰਬਰ ਤੱਕ ਸਾਰਾ ਸੈਂਪਲ ਸਰਵੇਖਣ ਤਿਆਰ ਹੋਏਗਾ ਤੇ ਸੂਬੇ ਵਿਚ ਨਸ਼ਿਆਂ ਦੀ ਵਰਤੋਂ ਬਾਰੇ ਅਸਲ ਸਥਿਤੀ ਸਪਸ਼ਟ ਹੋ ਜਾਏਗੀ। ਜ਼ਿਕਰਯੋਗ ਹੈ ਕਿ ਫੌਜੀ ਬੇਸ ਕੈਂਪ, ਪਟਿਆਲਾ ਵਿਚ ਫੌਜੀ ਭਰਤੀ ਵੀ ਚੱਲ ਰਹੀ ਹੈ, ਜਿਥੇ 14020 ਨੌਜਵਾਨ ਸ਼ਾਮਲ ਹੋਏ ਅਤੇ ਸਿਰਫ 20 ਡਰੱਗਜ਼ ਲਈ ਪਾਜ਼ੇਟਿਵ ਪਾਏ ਗਏ।