ਜੀਜਾ ਬਹਿ ਜਾਈਂ ਨਾ ਬਠਿੰਡੇ ਵਾਲਾ ਜੱਟ ਬਣ ਕੇ!
ਐਸ ਅਸ਼ੋਕ ਭੌਰਾ
ਦੋਗਾਣਿਆਂ ਦੀ ਪੰਜਾਬੀ ਗਾਇਕੀ ਵਿਚ ਆਪਣੀ ਥਾਂ ਰਹੀ ਹੈ। ਇਹ ਗੀਤ ਪੇਂਡੂ ਲੋਕਾਂ ਦੇ ਬਹੁਤ ਨੇੜੇ ਰਹੇ ਨੇ, ਉਨ੍ਹਾਂ ਦਾ ਭਰਵਾਂ ਮਨੋਰੰਜਨ ਕਰਦੇ ਰਹੇ ਨੇ, ਇਨ੍ਹਾਂ ਹੀ ਗੀਤਾਂ ਵਿਚ ਰਿਸ਼ਤਿਆਂ ਦੀ ਨੋਕ ਝੋਕ ਰਹੀ ਹੈ, ਜੀਜਾ-ਸਾਲੀ, ਦਿਓਰ-ਭਰਜਾਈ, ਜੇਠ-ਭਰਜਾਈ ਅਤੇ ਮੀਆਂ-ਬੀਵੀ ਦੀ ਮਿੱਠੀ ਨੋਕ-ਝੋਕ ਦੋਗਾਣਿਆਂ ਵਿਚ ਹੀ ਬੜੀ ਦਿਲਚਸਪੀ ਨਾਲ ਸੁਣੀ ਜਾਂਦੀ ਰਹੀ ਹੈ। ਇਹੀ ਕਾਰਨ ਹੈ ਕਿ ਪੇਂਡੂ ਅਖਾੜਿਆਂ ਵਿਚ ਜੋੜੀਆਂ ਦੀ ਵਧੇਰੇ ਚੜ੍ਹਤ ਰਹੀ ਹੈ। ਇਨ੍ਹਾਂ ਨੂੰ ਸੁਣਨ ਲਈ ਪੇਂਡੂ ਲੋਕ ਪੱਠਾ-ਦੱਥਾ ਵੇਲੇ ਸਿਰ ਨਿਬੇੜ ਲੈਂਦੇ ਸਨ।
ਨਹਾ-ਧੋ ਕੇ ਸਾਈਕਲਾਂ Ḕਤੇ ਜਾਣਾ, ਵੱਟੋ-ਵੱਟੀ ਖੇਤਾਂ ਵਿਚ ਦੌੜਨਾ, ਪਹਿਲਾਂ ਗੱਡਿਆਂ Ḕਤੇ, ਫਿਰ ਰੇੜੀਆਂ Ḕਤੇ, ਫਿਰ ਟਰਾਲੀਆਂ ਉਤੇ ਅਤੇ ਫਿਰ ਟੈਂਟ ਵਾਲਿਆਂ ਦੇ ਮੇਜ਼ਾਂ Ḕਤੇ ਇਹ ਅਖਾੜੇ ਲੱਗਦੇ ਹੀ ਆਏ ਹਨ।
ਪੰਜਾਬੀ ਗਾਇਕੀ ਦੇ ਇਸ ਰੰਗ ਨੂੰ ਕਿਸੇ ਵੇਲੇ ਪਾਸ਼ ਨੇ ਵੀ ਦੀਦਾਰ ਸੰਧੂ ਦੀ ਵਡਿਆਈ ਕਰਕੇ ਬਿਆਨਿਆ ਸੀ। ਹਰਚਰਨ ਗਰੇਵਾਲ ਦੀ ਸਿਫਤ ਸ਼ਿਵ ਕੁਮਾਰ ਬਟਾਲਵੀ ਵੀ ਕਿਤੇ ਕਿਤੇ ਕਰ ਦਿੰਦਾ ਸੀ। ਹੁਣ ਕਦੇ ਕਦੇ ਹੁੰਗਾਰਾ ਸੁਰਜੀਤ ਪਾਤਰ ਵੀ ਭਰ ਜਾਂਦਾ ਹੈ। ਪੰਜਾਬੀ ਗਾਇਕੀ ਦਾ ਇਕ ਰੰਗ ਵੇਖੋ, ਕਿਸੇ ਵੇਲੇ Ḕਹਰਚਰਨ ਸਿੰਘ ਗਰੇਵਾਲḔ ਤੇ ਸੀਮਾ ਦੀ ਝੰਡੀ ਸੀ, ਫਿਰ ਮੁਹੰਮਦ ਸਦੀਕ ਤੇ ਰਣਜੀਤ ਕੌਰ ਗੁੱਤ ਤੇ ਪਰਾਂਦੇ ਵਾਂਗ ਮੇਲਦੇ ਰਹੇ, ਦੀਦਾਰ ਸੰਧੂ ਨੇ ਬੜੀਆਂ ਬੁੱਚੀਆਂ ਪਵਾਈਆਂ, Ḕਕਹਿੰਦੀ ਮੇਰਾ ਸਿਰ ਦੁਖਦਾ ਨਾਲੇ ਅੱਜ ਮੇਰਾ ਮੂਡ ਖਰਾਬḔ ਤੇ Ḕਇੱਕੋ ਜਿਹੀਆਂ ਦੋ ਭੈਣਾਂḔ ਵਰਗੇ ਗੀਤਾਂ ਨਾਲ ਕਰਤਾਰ ਰਮਲਾ ਅਤੇ ਸੁਖਵੰਤ ਸੁੱਖੀ ਦੇ ਕਿਸੇ ਵੇਲੇ ਪੈਰ ਨਹੀਂ ਲੱਗਦੇ ਸਨ ਅਤੇ ਸਰਦੂਲ ਤੇ ਨੂਰੀ Ḕਤੇਰਾ ਲਿਖ ਦੂੰ ਸਫੈਦਿਆਂ Ḕਤੇ ਨਾਂḔ ਨਾਲ ਬੜੀ ਚੜ੍ਹਾਈ Ḕਚ ਰਹੇ। Ḕਵੈਰਨੇ ਭੁੱਬ ਨਿੱਕਲ ਗਈ ਮੇਰੀḔ ਨਾਲ ਅਮਰਜੋਤ ਤੇ ਚਮਕੀਲੇ ਨੇ ਇਕ ਤਰ੍ਹਾਂ ਨਾਲ ਤੜਾਗੀ ਤੋੜੀ ਰੱਖੀ ਤੇ ਨ੍ਹੇਰੀਆਂ ਲਿਆਂਦੀਆਂ।
Ḕਝੰਡਾ ਜੱਟ ਨੇ ਗਿਆਰਾਂ ਵਜੇ ਗੱਡḔਤਾ ਆਪਣੀ ਕਬੀਲਦਾਰੀ ਦਾḔ ਵਰਗੇ ਤੱਤੇ ਗੀਤਾਂ ਨਾਲ ਪੰਡਤ ਜੱਗੀ ਤੇ ਸਵਰਨ ਲਤਾ ਚਰਚਾ Ḕਚ ਰਹੇ। ਇੱਕੋ ਜਿਹੇ ਕੱਪੜੇ ਪਾ ਕੇ ਵਿਚ ਵਿਚਾਲੇ ਜਿਹੇ ਹਾਕਮ ਬਖਤੜੀਵਾਲਾ ਤੇ ਦਲਜੀਤ ਕੌਰ ਨੇ ਖੂਬ ਝੇਡਾਂ ਕੀਤੀਆਂ। Ḕਗੁੱਸਾ ਨਾ ਕਰੀਂ ਨੀ ਤੈਨੂੰ ਪਿੱਛੋਂ ‘ਵਾਜ ਮਾਰੀ ਐḔ ਨਾਲ ਨਛੱਤਰ ਗਿੱਲ ਤੇ ਜਸਪਿੰਦਰ ਨਰੂਲਾ ਨੇ ਰਿਕਾਰਡ ਬਣਾਇਆ। ਭੁਪਿੰਦਰ ਗਿੱਲ ਤੇ ਨੀਲਮ ਨੇ Ḕਛਣ ਛਣḔ ਨਾਲ ਪੂਰੀ ਛਣ ਛਣ ਕਰਵਾਈ ਅਤੇ ਅੱਜ ਕੱਲ੍ਹ ਆਤਮਾ ਸਿੰਘ ਤੇ ਅਮਨ ਰੋਜ਼ੀ ਨੇ ਇਹ ਥਾਂ ਮੱਲੀ ਹੋਈ ਹੈ। ਜੇ ਇਹ ਜੋੜੀ ਪੰਜਾਬ ਦੇ ਅਖਾੜਿਆਂ ਤੇ ਮੇਲਿਆਂ Ḕਚ ਚਾਰ ਗੇੜੇ ਮਾਰਦੀ ਹੈ ਤਾਂ ਇਕ ਗੇੜਾ ਵਿਦੇਸ਼ ਵਿਚ ਵੀ ਹੁੰਦਾ ਹੈ। ਇਹ ਕਹਿਣ ਵਿਚ ਕੋਈ ਹਰਜ਼ ਨਹੀਂ ਕਿ ਜਿਨ੍ਹਾਂ ਦਿਨਾਂ ਵਿਚ ਮੈਂ ਇਹ ਗੱਲ ਕਰ ਰਿਹਾਂ ਹਾਂ, ਉਨ੍ਹਾਂ ਦਿਨਾਂ ਵਿਚ ਦੋਗਾਣਿਆਂ ਦੇ ਪ੍ਰਸ਼ੰਸਕਾਂ ਦੀਆਂ ਬਹੁਤੀਆਂ ਵੋਟਾਂ ਆਤਮੇ ਅਤੇ ਰੋਜ਼ੀ ਦੇ ਹੱਕ ਵਿਚ ਭੁਗਤ ਰਹੀਆਂ ਹਨ, ਅਜਿਹਾ ਕਿਉਂ ਹੈ? ਜਦੋਂ ਇਲੈਕਟ੍ਰਾਨਿਕ ਯੁੱਗ ਵਿਚ ਰੈਪ ਗੀਤਾਂ ਦੀ ਚੜ੍ਹਤ ਬਣੀ ਹੋਈ ਹੈ, ਉਦੋਂ ਪੰਜਾਬ ਦੇ ਲੋਕ ਆਪਣੇ ਧੀਆਂ-ਪੁੱਤਾਂ ਦੇ ਵਿਆਹ ਉਨ੍ਹਾਂ ਦੀਆਂ ਵਿਹਲੀਆਂ ਤਰੀਕਾਂ ਦੇਖ ਕੇ ਕਿਉਂ ਰੱਖ ਰਹੇ ਹਨ? ਇਹ ਗੱਲਾਂ ਵਿਚਾਰਨਯੋਗ ਤੇ ਖਾਸ ਹਨ। ਇਸੇ ਲਈ ਮੈਂ ਇਸ ਜੋੜੀ ਦੀ ਗੱਲਬਾਤ ਨੂੰ ਖਾਸ ਮੰਨ ਕੇ ਹੀ ਇੱਥੇ ਕਰਨ ਲੱਗਾਂ ਹਾਂ।
ਜ਼ਰਾ ਧਿਆਨ ਨਾਲ ਦੇਖਿਓ! ਸਦੀਕ-ਰਣਜੀਤ ਕਈ ਵਾਰ ਪੰਦਰਾਂ-ਪੰਦਰਾਂ ਗੀਤ ਇੱਕੋ ਸਾਹੇ ਗਾ ਦਿੰਦੇ ਸਨ। ਦੀਦਾਰ ਤੇ ਸਨੇਹ ਲਤਾ ਅਖਾੜਿਆਂ Ḕਚ ਸਾਰਾ ਪਿੰਡ ਹੀ ਨਚਾ ਦਿੰਦੇ ਸਨ। ਭੁਪਿੰਦਰ ਗਿੱਲ ਤੇ ਨੀਲਮ ਦਾ ਇਹ ਗੀਤ Ḕਵੇਖ ਕੇ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂੰ, ਤੋਰੀ ਵਾਂਗੂ ਮੂੰਹ ਲਮਕਾ ਕੇ ਬਹਿ ਜੀਂ ਨਾḔ ਕਿਹੜਾ ਪੰਜਾਬੀ ਨਹੀਂ ਜਾਣਦਾ? ਆਤਮਾ ਤੇ ਅਮਨ ਰੋਜ਼ੀ ਦਾ ਗੀਤ Ḕਜੀਜਾ ਬਹਿ ਜੀਂ ਨਾ ਬਠਿੰਡੇ ਵਾਲਾ ਜੱਟ ਬਣ ਕੇḔ, Ḕਭਗਤ ਸਿੰਘḔ ਵਾਲੀ ਦੋਗਾਣਾ ਰਚਨਾ, Ḕਕਹਿ ਗਿਆ ਸੱਚ ਚਮਕੀਲਾḔ ਗੀਤ ਲੋਕਾਂ ਦੀ ਜ਼ੁਬਾਨ Ḕਤੇ ਹਨ ਅਤੇ ਇਹ ਦੋਵੇਂ ਚਿਹਰੇ ਹਰ ਉਸ ਪੰਜਾਬੀ ਦੇ ਅੰਦਰ ਉਤਰੇ ਹੋਏ ਹਨ, ਜਿਹੜਾ ਇਹ ਆਖਦਾ ਹੈ, ਗੋਲੀ ਮਾਰੋ ਹਨੀ ਸਿੰਘ ਨੂੰ, ਸਾਡੇ ਲਈ ਤਾਂ ਆਤਮਾ ਸਿੰਘ ਤੇ ਅਮਨ ਰੋਜ਼ੀ ਸ਼ਹਿਦ ਤੋਂ ਮਿੱਠੀ ਜੋੜੀ ਹੈ। ਇਹ ਕਿਉਂ? ਪੰਜਾਬੀਆਂ ਦੇ ਸਮਾਜਿਕ ਰਿਸ਼ਤਿਆਂ ਨੂੰ ਰੋਮਾਂਸ ਵਿਚ ਪੇਸ਼ ਕਰਨਾ ਇਸ ਜੋੜੀ ਨੂੰ ਆਉਂਦਾ ਹੈ, ਪੇਸ਼ਕਾਰੀ ਵਿਚ ਕੁਝ ਵਰ੍ਹੇ ਪਹਿਲਾਂ ਭੁਪਿੰਦਰ ਗਿੱਲ ਤੇ ਨੀਲਮ ਨੂੰ ਮੰਨਿਆ ਗਿਆ ਸੀ ਪਰ ਜੋੜੀ ਟੁੱਟ ਜਾਣ ਕਾਰਨ ਜਿਹੜਾ ਖਲਾਅ ਪੈਦਾ ਹੋਇਆ ਸੀ, ਉਹਨੂੰ ਆਤਮਾ ਤੇ ਰੋਜ਼ੀ ਨੇ ਰੰਗਾ-ਰੰਗ ਤਰੀਕੇ ਨਾਲ ਨੱਕੋ-ਨੱਕ ਭਰ ਦਿੱਤਾ ਹੈ।
ਇਹ ਕਹਿਣਾ ਕਦਾਚਿਤ ਗਲਤ ਨਹੀਂ ਹੋਵੇਗਾ ਕਿ ਸਟੇਜੀ ਪੇਸ਼ਕਾਰੀ Ḕਚ ਗੀਤਾਂ ਨਾਲ, ਗੀਤਾਂ ਦੇ ਵਿਸ਼ਿਆਂ ਨਾਲ ਅਤੇ ਪੰਜਾਬੀਆਂ ਦੀ ਮਨ ਭਾਉਂਦੀ ਗੀਤ ਵੰਨਗੀ ਨਾਲ, ਜਿਸ ਤਰ੍ਹਾਂ ਇਹ ਜੋੜੀ ਅਖਾੜਿਆਂ ਵਿਚ ਵੇਖਣ ਨੂੰ ਮਿਲ ਰਹੀ ਹੈ, ਲੱਗਦਾ ਹੈ ਕਿ ਹਾਲੇ ਹੋਰ ਕਿਸੇ ਗਾਇਕ ਜੋੜੀ ਲਈ ਪਰ੍ਹ ਕੱਢਣੇ ਤੇ ਪਰ੍ਹ ਚੱਕਣੇ ਔਖੇ ਬੜੇ ਨੇ। ਪੰਦਰਾਂ ਸਾਲਾਂ ਤੋਂ ਇਸ ਜੋੜੀ ਦੀ ਸੰਘਰਸ਼ਮਈ ਕਹਾਣੀ ਚੱਲ ਰਹੀ ਹੈ। ਪਰ ਬੱਲੇ ਬੱਲੇ ਦਾ ਜਿਹੜਾ ਚੱਪੂ ਹੁਣ ਚੱਲ ਰਿਹਾ ਹੈ, ਉਹ ਲਗਭਗ ਅਤੇ ਇਕ ਤਰ੍ਹਾਂ ਨਾਲ ਪੰਜਾਬੀ ਗਾਇਕੀ Ḕਚ ਸਭ ਤੋਂ ਉਤਮ ਝਲਕਾਰਾ ਹੈ। ਅਖਾੜਿਆਂ Ḕਚ ਸਾਹਿਤਕ ਕੱਦ ਵਾਲੇ ਲੋਕ ਕਈ ਥਾਂ Ḕਬੱਲੇ ਬੱਲੇ ਆਤਮਿਆḔ ਜਾਂ Ḕਆਹ ਕੁੜੀ ਤਾਂ ਕਮਾਲ ਕਰੀ ਜਾਂਦੀ ਐḔ ਮੂੰਹੋਂ ਬੋਲ ਹੀ ਜਾਂਦੇ ਨੇ। ਉਸਾਰੂ ਨਜ਼ਰੀਏ ਨਾਲ ਇਹ ਵੀ ਗੱਲ ਕਹਿਣ ਲੱਗਾ ਹਾਂ ਕਿ ਕਿਸੇ ਵੇਲੇ ਜਿਵੇਂ ਰਣਜੀਤ ਕੌਰ ਨੂੰ ਵੇਖਣ ਲਈ ਭੀੜ ਤਰਲੋਮੱਛੀ ਹੁੰਦੀ ਸੀ, ਜਿਵੇਂ ਅਮਰਜੋਤ ਨੂੰ ਵੇਖਣ ਲਈ ਲੋਕ ਇਕ ਦੂਜੇ ਦੇ ਉਪਰ ਦੀ ਉਲਰ ਕੇ ਆਉਂਦੇ ਸਨ, ਇਹ ਥਾਂ ਅੱਜਕੱਲ੍ਹ ਅਮਨ ਰੋਜ਼ੀ ਨੇ ਹਾਸਲ ਕੀਤੀ ਹੋਈ ਹੈ। ਵਿਦੇਸ਼ਾਂ Ḕਚ ਵਸਦੇ ਪੰਜਾਬੀਆਂ ਨੂੰ ਆਤਮੇ ਤੋਂ ਵੀ ਪਹਿਲਾਂ ਅਮਨ ਰੋਜ਼ੀ ਦੀਆਂ ਸਿਫਤਾਂ ਕਰਦਿਆਂ ਸੁਣਿਆ ਹੈ। ਕਈ ਮੂੰਹ ਭਰ ਕੇ ਕਹਿ ਦਿੰਦੇ ਨੇ, Ḕਬਈ ਕੁੜੀ ਸੋਹਣੀ ਵੀ ਬੜੀ ਹੈ, ਗਾਉਂਦੀ ਵੀ ਬਹੁਤ ਵਧੀਆ ਹੈ ਤੇ ਸਟੇਜ Ḕਤੇ ਵੀ ਧੂਤਕੜਾ ਪਾਈ ਜਾਂਦੀ ਐ।Ḕ ਪਿਆਰ ਦੀ ਹੱਦ ਦੇਖੋ ਕਿ ਇੰਡੀਆਨਾ Ḕਚ ਸਾਡਾ ਇਕ ਮਿੱਤਰ ਕਹੇ, “ਯਾਰ ਕਿਤੇ ਆਤਮਾ ਤੇ ਰੋਜ਼ੀ ਸਾਡੇ ਘਰ ਹੀ ਗੇੜਾ ਮਾਰ ਜਾਣ ਤਾਂ ਇਕਵੰਜਾ ਸੌ ਡਾਲਰ ਦਾ ਚੈਕ Ḕਜੀ ਆਇਆਂ ਨੂੰḔ ਕਹਿ ਕੇ ਦੇ ਦਿਆਂਗਾ।” ਜਿਹੜੇ ਇਹ ਕਹਿੰਦੇ ਨੇ ਕਿ ਹੁਣ Ḕਸਿੰਗਲ ਟਰੈਕ ਦਾ ਯੁੱਗ ਹੈḔ ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇ ਕਲਾ ਦੀ ਗਠੜੀ ਕੋਲ ਹੋਵੇ ਤਾਂ ਟਰੈਕ ਆਪਣੇ ਆਪ ਹੀ ਬਣਦੇ ਚਲੇ ਜਾਂਦੇ ਹਨ।
ਲੁਧਿਆਣੇ ਦਾ ਕਸਬੇ ਵਰਗਾ ਪਿੰਡ ਬੁੱਢੇਵਾਲ। ਕਦੇ ਖੰਡ ਮਿੱਲ ਕਰਕੇ ਮਸ਼ਹੂਰ ਸੀ, ਅੱਜਕੱਲ੍ਹ ਆਤਮੇ ਕਰਕੇ ਹੈ ਅਤੇ ਇਸ ਆਤਮੇ ਨੇ ਆਪਣੇ ਨਾਂ ਨਾਲੋਂ ਬੁੱਢੇਵਾਲ ਇਸ ਕਰਕੇ ਉਤਾਰ ਦਿੱਤਾ ਹੈ ਕਿ ਕਈ ਥਾਂ ਲੋਕ ਇਹ ਸੋਚਣ ਲੱਗ ਪੈਂਦੇ ਸਨ ਕਿ ਸ਼ਾਇਦ ਕੋਈ ਬੁੱਢਾ ਬੰਦਾ ਹੀ ਨਾ ਹੋਵੇ। ਆਤਮਾ ਲਗਭਗ ਮੇਰਾ ਹੀ ਹਾਣੀ ਹੈ, ਸਾਲ ਦੋ ਸਾਲ ਇੱਧਰ-ਉਧਰ ਹੋ ਸਕਦੇ ਨੇ, ਇਸੇ ਕਰਕੇ ਉਹਨੂੰ ਮੈਂ ਪਿਛਲੇ 32 ਸਾਲਾਂ ਤੋਂ ਚੰਗੀ ਤਰ੍ਹਾਂ ਜਾਣਦਾ ਹਾਂ, ਕਈ ਥਾਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਉਹ ਮੇਰੇ ਨਾਲ ਸੰਘਰਸ਼ ਦੇ ਦਿਨਾਂ ਦਾ ਤੁਰਿਆ ਹੋਇਆ ਹੈ ਅਤੇ ਉਂਜ ਵੀ ਗਰੀਬੀ ਵੇਖੀ ਹੋਣ ਕਰਕੇ ਸਾਡਾ ਦੋਵਾਂ ਦਾ ḔਕਰੂਰਾḔ ਕਾਫੀ ਮਿਲਦਾ ਹੈ। ਅਸਲ Ḕਚ ਕਹਾਣੀ ਇਹ ਹੈ ਕਿ ਆਤਮਾ ਵੀ ਨਹੀਂ ਜਾਣਦਾ ਸੀ ਕਿ ਉਹਦੀ ਏਨੀ ਗੱਲ ਬਣੇਗੀ, ਉਹ ਵੀ ਉਨ੍ਹਾਂ ਦਿਨਾਂ Ḕਚ ਬਣੇਗੀ ਜਦੋਂ ਪੰਜਾਬੀ ਗਾਇਕੀ ਮੁਕੰਮਲ ਰੂਪ ਵਿਚ ਵਿਗਿਆਨ ਦੇ ਢਹੇ ਚੜ੍ਹੀ ਹੋਵੇਗੀ, ਜਦੋਂ ਮੁਕਾਬਲਾ ਗਹਿਗੱਚ ਹੋਵੇਗਾ ਤਾਂ ਹੈਰਾਨੀ ਵੇਖੋ, ਉਹ ਪ੍ਰੋਗਰਾਮ ਅੱਸੀ ਹਜ਼ਾਰ ਨੂੰ ਵੀ ਕਰੀ ਜਾਂਦਾ ਹੈ, ਸਵਾ ਲੱਖ ਨੂੰ ਵੀ, ਮਿੱਤਰ ਚਾਰਾ ਵੀ ਪਾਲੀ ਜਾਂਦਾ ਐ, ਜਠੇਰਿਆਂ ਦੇ ਮੇਲੇ ਵੀ ਕਰੀ ਜਾਂਦਾ ਐ, ਕਈ ਡੇਰਿਆਂ Ḕਤੇ ਸਾਧਾਂ ਦੀ ਜੇਬ ਵੀ ਹਲਕੀ ਕਰ ਆਉਂਦਾ ਐ ਅਤੇ ਜਦੋਂ ਗਾਇਕ ਆਰਥਿਕ ਤੰਗੀਆਂ ਕਾਰਨ ਵਿਦੇਸ਼ਾਂ ਵੱਲ ਮੂੰਹ ਕਰਨ ਲੱਗੇ ਹੋਏ ਹਨ ਤਾਂ ਉਨ੍ਹਾਂ ਦਿਨਾਂ Ḕਚ ਆਤਮੇ ਤੇ ਰੋਜ਼ੀ ਕੋਲ ਮਹੀਨੇ ਦੇ ਚਾਲੀ ਚਾਲੀ ਪ੍ਰੋਗਰਾਮ ਵੀ ਬੁੱਕ ਹੋਏ ਪਏ ਹਨ।
ਜਿਹੜੇ ਲੋਕ ਆਤਮੇ ਨੂੰ ਨੇੜੇ ਤੋਂ ਜਾਣਦੇ ਹਨ, ਉਨ੍ਹਾਂ ਵਿਚੋਂ ਇਕ ਮੈਂ ਵੀ ਹਾਂ। ਇਹ ਸਾਰੇ ਜੈਕਾਰੇ ਵਾਂਗ Ḕਕੱਠੇ ਹੋ ਕੇ ਇਹ ਜ਼ਰੂਰ ਕਹਿਣਗੇ ਕਿ Ḕਆਤਮਾ ਜਿਸ ਤਰ੍ਹਾਂ ਦਾ ਪੈਂਤੀ ਸਾਲ ਪਹਿਲਾਂ ਸੀ, ਉਸੇ ਤਰ੍ਹਾਂ ਦਾ ਅੱਜ ਹੈḔ। ਨਾਂ ਨੂੰ ਵਾਚ ਕੇ ਇਕ ਉਨ੍ਹਾਂ ਦਾ ਪ੍ਰਸ਼ੰਸਕ ਕਹਿਣ ਲੱਗਾ, Ḕਰੋਜ਼ੀ ਮੀਰ ਆਲਮਾਂ ਦੀ ਕੁੜੀ ਲੱਗਦੀ ਹੈ, ਇਹਦੇ ਮਾਂ ਬਾਪ ਵੀ ਸੁਨੱਖੇ ਹੋਣਗੇ, ਕੁੜੀ Ḕਚ ਕੌਨਫੀਡੈਂਸ ਵੀ ਬਹੁਤ ਹੈ, ਕਈ ਥਾਂ ਉਹ Ḕਭਗਤ ਸਿੰਘḔ ਜਦੋਂ ਜਜ਼ਬਾਤੀ ਹੋ ਕੇ ਗਾਉਂਦੀ ਹੈ ਤਾਂ ਗੁਰਮੀਤ ਬਾਵਾ ਤੇ ਜਗਮੋਹਣ ਕੌਰ ਵਰਗੀ ਵੀ ਲੱਗਦੀ ਹੈḔ ਪਰ ਉਸ ਨੂੰ ਮੈਂ ਉਤਰ ਦਿੱਤਾ, Ḕਨਾ ਉਹ ਮੀਰ ਆਲਮਾਂ ਦੀ ਕੁੜੀ ਐ, ਨਾ ਉਹ ਬਹੁਤਾ ਪੜ੍ਹੀ-ਲਿਖੀ ਐ, ਨਾ ਟਰੇਡ ਮਾਰਕ ਵਾਂਗ ਉਸ ਦਾ ਕੋਈ ਵੱਡਾ ਉਸਤਾਦ ਹੈ, ਹਾਂ ਸੁਨੱਖੀ ਐ, ਚੰਗਾ ਗਾਉਂਦੀ ਐ, ਬਾਹਾਂ ਕੱਢ ਕੇ ਗਾਉਂਦੀ ਸੱਚੀਂ ਹੀ ਮਾਈ ਮੋਹਣੋ ਤੋਂ ਘੱਟ ਨਹੀਂ ਲੱਗਦੀ ਅਤੇ ਇਹ ਥਾਂ ਅੱਜਕੱਲ੍ਹ ਨਸੀਬ ਹੋਣੀ ਔਖੀ ਵੀ ਬਹੁਤ ਹੈ।Ḕ
ਖੰਡ ਮਿੱਲ Ḕਚ ਕੰਮ ਕਰਨਾ, ਕੰਮ ਕਰਕੇ ਲੁਧਿਆਣੇ ਨੂੰ ਬੱਸੇ ਆਉਣਾ, ਕਦੇ ਸੇਵੇ ਨੌਰਥ ਨਾਲ ਬਹਿਣਾ, ਕਦੇ ਮੇਵੇ ਨਾਲ ਅਤੇ ਕਦੇ ਕਦੇ ਰਮਲੇ ਤੇ ਸਦੀਕ ਦੇ ਦਫਤਰਾਂ Ḕਚੋਂ ਸੂਹਾਂ ਕੱਢਣੀਆਂ ਕਿ ਕਾਮਯਾਬੀ ਦੇ ਭੇਤ ਕੀ ਹੁੰਦੇ ਨੇ? ਦੋ ਦਹਾਕਿਆਂ ਤੋਂ ਵੱਧ ਸਮਾਂ ਆਤਮੇ ਨੇ ਸੰਘਰਸ਼ ਦੀ ਇਸੇ ਲੜਾਈ Ḕਚ ਗੁਜ਼ਾਰਿਆ ਹੈ। ਸੁਭਾਅ ਪੱਖੋਂ ਉਹ ਕਈ ਥਾਂ ਚਮਕੀਲੇ ਵਰਗਾ ਲੱਗਦਾ ਹੈ। ਉਮਰ ਪੱਖੋਂ ਕਈ ਵਾਰ ਏਦਾਂ ਲੱਗਦਾ ਹੈ ਜਿਵੇਂ ਅਜੇ ਕੱਲ੍ਹ ਹੀ ਇਸ ਖੇਤਰ ਵਿਚ ਆਇਆ ਹੋਵੇ। ਲੰਬੇ ਸਮੇਂ ਤੋਂ ਇਕੱਠਿਆਂ ਗਾਉਂਦਿਆਂ ਨੂੰ ਵੇਖ ਕੇ ਲੋਕੀਂ ਸੋਚਦੇ ਨੇ ਕਿ ਇਹ ਜੋੜੀ ਸ਼ਾਇਦ ਉਂਜ ਹੀ ਪੱਕੀ ਹੋ ਗਈ ਹੋਵੇ ਪਰ ਏਦਾਂ ਦੀ ਗੱਲ ਹੈ ਈ ਨਹੀਂ! ਉਹ ਗਰੀਬ ਘਰਾਂ Ḕਚ ਜਿਵੇਂ Ḕਛੇਤੀ ਕਰੋ, ਛੇਤੀ ਕਰੋḔ ਦੇ ਫਾਰਮੂਲੇ ਹੇਠ ਵਿਆਹਿਆ ਗਿਆ ਸੀ। ਉਹਦਾ ਇਕ ਜੁਆਨ ਜਹਾਨ ਮੁੰਡਾ ਉਹਦੇ ਨਾਲ ਅਕਸਰ ਪ੍ਰੋਗਰਾਮ Ḕਤੇ ਹੁੰਦਾ ਹੈ ਤੇ ਜਿਹਨੂੰ ਵੀ ਪਤਾ ਲੱਗੇ ਉਹ ਹੈਰਾਨ ਹੋ ਕੇ ਪੁੱਛਦਾ ਹੈ, Ḕਹੈਂ! ਆਤਮਿਆ ਇਹ ਤੇਰਾ ਮੁੰਡਾ?Ḕ ਪਰ ਇਨ੍ਹਾਂ ਸਾਰਿਆਂ ਤੋਂ ਚੰਗੀ ਗੱਲ ਇਹ ਹੈ ਕਿ ਆਤਮਾ ਚੰਗਾ ਹੈ, ਚੰਗਾ ਬੰਦਾ ਹੈ, ਮਿਲਵਰਤਣ ਵਾਲਾ ਹੈ, ਸੁਭਾਅ Ḕਚ ḔਗਊḔ ਹੈ ਤੇ ਮੰਨੋ ਭਾਵੇਂ ਨਾ ਉਹ ਕੋਈ ਸਵਾਮੀ ਨਹੀਂ ਪਰ ਨਾ ਪੀਂਦਾ ਹੈ, ਨਾ ਖਾਂਦਾ ਹੈ। ਖਾਣ-ਪੀਣ ਦੀਆਂ ਮੈਂ ਉਨ੍ਹਾਂ ਵਸਤਾਂ ਦੀ ਗੱਲ ਕਰ ਰਿਹਾਂ ਹਾਂ ਜਿਹੜੀਆਂ ਨਸ਼ੇ ਨਾਲ ਜਾਂ ਮੁਰਗੇ ਦੀਆਂ ਲੱਤਾਂ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ ਤੇ ਜਦੋਂ ਜ਼ਿੰਦਗੀ ਦੇ ਸਿਖਰਲੇ ਦਿਨਾਂ ਵਿਚ ਵੀ ਬੰਦਾ ਸਿਰਫ ਦਾਲ ਰੋਟੀ ਹੀ ਛਕਦਾ ਹੋਵੇ ਤਾਂ ਕੋਈ ਨਹੀਂ ਕਹਿ ਸਕਦਾ ਕਿ ਬੰਦੇ ਦੀ ਹਵਾ ਬਦਲ ਗਈ ਹੈ। ਹਾਲੇ ਵੀ ਉਹ ਖੰਡ ਮਿੱਲ ਵਿਚ ਨੌਕਰੀ ਕਰਦਾ ਹੈ, ਆਪ ਹੀ ਗੱਡੀ ਚਲਾ ਲੈਂਦਾ ਹੈ ਅਤੇ ਦੇਸ਼ਾਂ ਵਿਦੇਸ਼ਾਂ Ḕਚ ਬੈਠੇ ਪੰਜਾਬੀ ਆਤਮੇ ਨਾਲ ਫੋਟੋਆਂ ਖਿਚਵਾ ਕੇ ਬਾਗੋ ਬਾਗ ਹੀ ਨਹੀਂ ਹੁੰਦੇ ਸਗੋਂ ਸੋਸ਼ਲ ਮੀਡੀਏ Ḕਤੇ ਪੋਸਟ ਕਰਕੇ ਕਹਿੰਦੇ ਨੇ, Ḕਆਤਮਾ ਸਾਨੂੰ ਵੀ ਮਿਲਿਆ ਸੀ।Ḕ
ਮੈਂ ਭਾਵੇਂ ਵੱਡੇ ਸਾਹਿਤਕਾਰਾਂ Ḕਚ ਵਿਚਰਾਂ, ਵੱਡੇ ਮੀਡੀਏ ਵਿਚੋਂ ਦੀ ਲੰਘਾਂ, ਵੱਡੇ ਕਹਾਉਂਦੇ ਗਾਇਕਾਂ ਨੂੰ ਜਾਣਦਾ ਹੋਵਾਂ, ਗਾਉਣ ਵਾਲੀਆਂ ਨਾਲ ਰੋਟੀ ਟੁੱਕ ਦੀ ਸਾਂਝ ਹੋਵੇ, ਰਾਜਨੀਤਕ ਲੋਕਾਂ ਨਾਲ ਹੱਥ ਮਿਲਦਾ ਹੋਵੇ, ਅੱਜ ਵੀ ਮੈਂ ਅਕਸਰ ਕਹਿੰਦਾ ਹਾਂ ਕਿ ਆਤਮਾ ਮੇਰਾ ਮਿੱਤਰ ਹੀ ਨਹੀਂ, ਮੇਰਾ ਭਰਾ ਵੀ ਹੈ ਅਤੇ ਗਾਇਕੀ ਦੇ ਦੌਰ Ḕਚ ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾਂ ਗੁਜ਼ਾਰਦਿਆਂ ਉਹ ਸ਼ੌਹਰਤ ਦੀ ਗੇੜੀ ਮਾਰ ਕੇ ਵੀ ਮੈਨੂੰ ਜਦੋਂ ਮਿਲੇਗਾ ਤਾਂ ਪੈਰੀਂ ਪੈਣਾ ਹੀ ਆਖੇਗਾ। ਗੀਤਕਾਰੀ ਮੇਰਾ ਖੇਤਰ ਨਹੀਂ ਹੈ ਪਰ Ḕਜੱਟ ਗੁੱਤ ਦੇ ਪਰਾਂਦੇ ਵਾਂਗੂੰ ਆਊ ਮੇਲ੍ਹਦਾḔ ਗੀਤ ਗਾ ਕੇ ਆਤਮੇ ਨੇ ਉਸ ਪਿਆਰ ਦਾ ਹੀ ਸਬੂਤ ਦਿੱਤਾ ਹੈ। ਅਸ਼ੋਕ ਦਾ ਗੀਤ ਗਾ ਹੀ ਲੈਣਾ ਚਾਹੀਦਾ ਸੀ ਕਿਉਂਕਿ ਬਹਾਰਾਂ ਯਾਰਾਂ ਨਾਲ ਹੀ ਹੁੰਦੀਆਂ ਨੇ।
ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੁੱਢੇਵਾਲ Ḕਚ ਮਾਤਾ ਹਰਨਾਮ ਕੌਰ ਤੇ ਪਿਤਾ ਕਿਸ਼ਨ ਸਿੰਘ ਦੇ ਘਰ ਜਨਮਿਆ ਆਤਮਾ ਦੋਗਾਣਾ ਗਾਇਕੀ Ḕਚ ਪਟਕੇ ਦਾ ਘੋਲ ਕਰ ਰਿਹਾ ਹੈ। ਦੇਸ਼-ਵਿਦੇਸ਼ Ḕਚ ਭਲਵਾਨੀ ਗੇੜਾ ਮਾਰ ਰਿਹਾ ਹੈ। ਉਹਦੀ ਗੱਲ ਬਣ ਗਈ ਹੈ, ਬਣੀ ਹੋਈ ਹੈ, ਪਰ ਉਹ ਹਾਲੇ ਵੀ ਇਸ ਆਸ ਨਾਲ ਸੰਘਰਸ਼ ਕਰ ਰਿਹਾ ਹੈ ਕਿ Ḕਗੱਲ ਅਜੇ ਹੋਰ ਵੀ ਬਣੇਗੀḔ ਕਿਉਂਕਿ ਜਿਸ ਨੂੰ ਉਹ ਭਰਾ ਵੀ ਆਖਦਾ ਹੈ, ਆਪਣਾ ਪਾਰਟਨਰ ਵੀ ਅਤੇ ਆਪਣੀ ਸਾਥਣ ਗਾਇਕਾ ਵੀ, ਤੇ ਉਹ ਦਾਅਵੇ ਨਾਲ ਆਖਦਾ ਹੈ ਕਿ ਸਾਡੀ ਜੋੜੀ ਵਿਚ ਕਦੇ ਵੀ Ḕਤੜੱਕ ਤੜੱਕḔ ਨਹੀਂ ਹੋਵੇਗੀ। ਦੇਖਦੇ ਹਾਂ ਕਿ ਵਾਅਦੇ ਅਤੇ ਦਾਅਵੇ ਸੱਚੀਂ ਮੁੱਚੀਂ ਅੰਬੀਆਂ ਦੇ ਬੂਰ ਵਾਂਗ ਦੁਸਹਿਰੀ ਅੰਬਾਂ Ḕਚ ਬਦਲਦੇ ਰਹਿਣਗੇ? ਆਤਮੇ ਦਾ ḔਅੱਜḔ ਵੀ ਹੈ ਅਤੇ ਲੱਗਦਾ ਹਾਲੇ Ḕਕੱਲ੍ਹḔ ਵੀ ਉਹਦਾ ਰਹੇਗਾ ਅਤੇ ਰੋਜ਼ੀ ਵਰਗੀ ਪੇਸ਼ਕਾਰਾ ਸ਼ਾਇਦ ਹਾਲੇ ਹੋਰ ਕੋਈ ਨਾ ਉਠੇ। ਦੋਗਾਣਾ ਗਾਇਕੀ ਨੂੰ ਚਾਹੁਣ ਵਾਲਿਆਂ ਲਈ ਆਤਮਾ ਅਤੇ ਅਮਨ ਰੋਜ਼ੀ ਪਿਆਰ ਕਰਨ ਵਾਲੀਆਂ ਦੋ ਰੂਹਾਂ ਦਾ ਨਾਂ ਹੈ ਅਤੇ ਇਹ ਲੱਗਦਾ ਹੈ ਕਿ ਇਹ ਪਿਆਰ ਬਣਿਆ ਹੀ ਰਹੇਗਾ।
ਪੰਜਾਬੀ ਗਾਇਕੀ Ḕਚ ਨਵੀਂ ਪੀੜ੍ਹੀ ਦੀ ਇਹ ਗੱਲ ਮੁਕਾ ਕੇ ਸਕੂਨ ਮੈਨੂੰ ਵੀ ਮਿਲਿਆ ਹੈ ਅਤੇ ਰੱਜ ਕੇ ਤਸੱਲੀ ਵੀ ਹੋਈ ਹੈ।
ਫੋਟੋ ਕੈਪਸ਼ਨ: ਆਤਮਾ ਤੇ ਅਮਨ ਰੋਜ਼ੀ ਦੇ ਕੁਝ ਦਿਲਚਸਪ ਅੰਦਾਜ਼
ਗੱਲ ਬਣੀ ਕਿ ਨਹੀਂ?
ਚਿੱਟੇ ਨੇ ਦਿਨ ਕਾਲੇ ਕਰḔਤੇ
ਆ ਓ ਸੋਹਣਿਆ ਗੱਲ ਮੋਹਣੇ ਦੀ, ਸੁਣ ਕੇਰਾਂ ਕੰਨ ਲਾ ਕੇ।
ਭਾਗੋ ਪਿੱਟਦੀ ਕੋਠੇ ਚੜ੍ਹ ਕੇ, ਬਚਨੀ ਪਿੱਟਦੀ ਬਹਿ ਕੇ।
ਸਰੂ ਵਰਗਾ ਪੁੱਤ ਮਰ ਗਿਆ, ਇਕ ਦਾ ਪੀ ਪੀ ਚਿੱਟਾ।
ਤੋਰੀ ਵਾਂਗ ਲਮਕਦਾ ਜਾਗਰ, ਕੱਲ੍ਹ ਖੇਤਾਂ ਵਿਚ ਡਿੱਠਾ।
ਕਰਮਾ ਸੀ ਸਰਪੰਚ ਟਕੇ ਦਾ, ਹੁਣ ਨੋਟਾਂ ਵਿਚ ਖੇਡੇ।
ਵੇਚਣ ਦੇ ਲਈ ਨਸ਼ੇ ਨੇਤਾ ਨੇ, ਛੱਡੇ ਇਹੋ ਛਲੇਡੇ।
ਚਿੱਟੇ ਨੇ ਦਿਨ ਕਾਲੇ ਕਰḔਤੇ, ਬੱਚੇ ਹੋਏ ਅਨਾਥ ਜਿਹੇ।
ਜਿਊਣੇ ਦਾ ਕੀ ਧਰਮ ਰਹਿ ਗਿਆ, ਹੋ ਗਏ ਕਿਹੇ ਹਾਲਾਤ ਜਿਹੇ।
ਕੱਫਣ ਪੈਂਦੇ ਸੱਥਰ ਵਿਛਦੇ, ਵੱਜਦੀ ਚੋਟ ਨਗਾਰੇ Ḕਤੇ।
ਦਿਨ ਜੋਬਨ ਦੇ ਨੂੰਹ ਬਚਨੋ ਦੀ, ਕੱਟੂ ਕੇਸ ਸਹਾਰੇ Ḕਤੇ।
ਚਿੱਟੇ ਲੀੜੇ ਸ਼ੋਰ ਚਿੱਟੇ ਦਾ, ਚਿੱਟਾ ਖਾ ਗਿਆ ਨਰਮੇ ਨੂੰ।
ਭੋਲੇ ਨੂੰ ਨਹੀਂ ਰੋਂਦੀ ਭਾਗੋ, ਰੋਂਦੀ ਪਾਪੀ ਕਰਮੇ ਨੂੰ।
ਵੋਟਾਂ ਦੇ ਦਿਨ ਸਿਰ ਨੂੰ ਚੜ੍ਹ ਗਏ, ਲੱਗੀਆਂ ਹੋਣ ਸਲਾਮਾਂ ਨੇ।
ਵਿਧਵਾ ਨੂੰਹ ਤੇ ਸੱਸ ਦੇ ਘਰ Ḕਚੋਂ, ਨਹੀਂ ਮੁੱਕਣੀਆਂ ਸ਼ਾਮਾਂ ਨੇ।
ਵੇਖੋ ਬਾਗੀ ਹੋਣ ਨੂੰ ਫਿਰਦੇ, ਉਠਦੇ ਰੋਜ਼ ਜੈਕਾਰੇ ਨੇ।
ਰਲ ਕੇ ḔਭੌਰੇḔ ਕਰਨ ਨੂੰ ਫਿਰਦੇ ਲੋਕੀਂ ਹੱਥ ਕਰਾਰੇ ਨੇ।