ਟੱਬਰ ਸੱਤ ਸਮੁੰਦਰੋਂ ਪਾਰ ਖਿਲਰੇ ਨੇ, ਦੁਖੜੇ ਸਭ ਦੇ ਈ ਆਪਣੇ ਆਪ ਦੇ ਨੇ।
ਪਿਛੇ ਰਹਿ ਗਿਆ ਦੇਸ਼ ਵਿਚ ਜਿਹੜਾ, ਉਹਨੂੰ ḔਬਾਹਰਲੇḔ ਸਵਰਗ ਵਿਚ ਜਾਪਦੇ ਨੇ।
ਮੁਖੀਆ ਰਿਹਾ ਪਰਿਵਾਰ ਦਾ ḔਇਕḔ ਕੋਈ ਨਾ, ਵੱਖੋ ਵੱਖ ਸੁਰਾਂ ਹੀ ਅਲਾਪਦੇ ਨੇ।
ਨਿੱਘ ਮੁੱਕਿਆ ਨੇੜਲੇ ਰਿਸ਼ਤਿਆਂ ਦਾ, ḔਗਰਜਾਂḔ ਨਾਲ ਇਕ ਦੂਜੇ ਨੂੰ ḔਮਾਪਦੇḔ ਨੇ।
ਹਾਸੇ-ਖੇੜੇ ਵੀ ਲੱਭਦੇ ਮਾਰ ḔਠੂੰਗੇḔ, ḔਕਾਰਟੂਨḔ ਦੀ ਬਣੀ ḔਸਮਾਈਲḔ ਵਿਚੋਂ।
ਸਕੇ-ਸੋਧਰੇ ਛੱਡ ਕੇ ਭਾਲਦੇ ਨੇ, ਲੋਕੀਂ ਅੱਜ ਦੇ ਪਿਆਰ ḔਮੋਬਾਈਲḔ ਵਿਚੋਂ!