ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਲੋਕਾਂ ਨਾਲ ‘ਅੱਛੇ ਦਿਨਾਂ’ ਦਾ ਵਾਅਦਾ ਕਰ ਕੇ ਸੱਤਾ ਵਿਚ ਆਈ ਭਾਜਪਾ ਮਹਿੰਗਾਈ ਦੇ ਮੁੱਦੇ ‘ਤੇ ਬੁਰੀ ਤਰ੍ਹਾਂ ਘਿਰੀ ਹੋਈ ਹੈ। ਖਾਸਕਰ ਲੋਕ ਸਭਾ ਵਿਚ ਸਰਕਾਰ ਨੂੰ ਵਿਰੋਧੀ ਧਿਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿੰਗਾਈ ਬਾਰੇ ਬਹਿਸ ਦੌਰਾਨ ਵਿਰੋਧੀ ਧਿਰਾਂ ਨੇ ਮੋਦੀ ਸਰਕਾਰ ਨੂੰ ਚੰਗਾ ਜਿੱਚ ਕੀਤਾ ਅਤੇ ਹਿਫਾਜ਼ਤੀ ਰੁਖ ਅਪਨਾਉਣ ਲਈ ਮਜਬੂਰ ਕਰ ਦਿੱਤਾ।
ਭਾਵੇਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਮੁੱਚੀ ਬਹਿਸ ਦਾ ਠੋਕਵਾਂ ਜਵਾਬ ਦਿੰਦਿਆਂ ਵਿਰੋਧੀ ਧਿਰ ਉਤੇ ਮਹਿੰਗਾਈ ਦੇ ਨਾਂ ‘ਤੇ ਸਿਆਸਤ ਖੇਡਣ ਦੇ ਦੋਸ਼ ਲਾਏ, ਫਿਰ ਵੀ ਸਰਕਾਰ ਆਮ ਆਦਮੀ ਨੂੰ ਇਸ ਗੱਲੋਂ ਸੰਤੁਸ਼ਟ ਕਰਨ ਵਿਚ ਨਾਕਾਮ ਰਹੀ ਕਿ ਦਾਲਾਂ ਤੇ ਸਬਜ਼ੀਆਂ ਦੇ ਭਾਅ ਕਿਉਂ ਅਸਮਾਨੀਂ ਪਹੁੰਚ ਗਏ ਹਨ ਅਤੇ ਆਟਾ, ਚੌਲ ਤੇ ਚੀਨੀ ਦੀਆਂ ਕੀਮਤਾਂ ਵੀ ਅਚਨਚੇਤ ਕਿਉਂ ਵਧ ਰਹੀਆਂ ਹਨ। ਵਿਰੋਧੀ ਧਿਰ ਵੱਲੋਂ ਕਾਂਗਰਸ ਦੇ ਰਾਹੁਲ ਗਾਂਧੀ ਨੇ ਭਾਜਪਾ ਦੇ ਚੁਣਾਵੀ ਨਾਅਰੇ ‘ਹਰ ਹਰ ਮੋਦੀ, ਘਰ ਘਰ ਮੋਦੀ’ ਨੂੰ ਤਨਜ਼ੀਆ ਪੁੱਠ ਦਿੰਦਿਆਂ ਕਿਹਾ ਕਿ ਹੁਣ ‘ਹਰ ਹਰ’ ਨਹੀਂ ‘ਅਰਹਰ ਮੋਦੀ, ਅਰਹਰ ਮੋਦੀ’ ਦੇ ਨਾਅਰੇ ਲੱਗਦੇ ਹਨ ਕਿਉਂਕਿ ਇਹ ਦਾਲ ਖਰੀਦਣੀ ਹੁਣ ਆਮ ਬੰਦੇ ਦੀ ਵਿੱਤ ਤੋਂ ਬਾਹਰ ਹੋ ਗਈ ਹੈ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੇ ਦੋ ਸਾਲ ਪਹਿਲਾਂ ਆਪਣੇ ਚੁਣਾਵੀ ਭਾਸ਼ਨਾਂ ਵਿਚ ਕਿਹਾ ਸੀ ਕਿ ਜੇਕਰ ਉਹ ਸੱਤਾ ਵਿਚ ਆ ਗਏ ਤਾਂ ਕੀਮਤਾਂ ਕੁਝ ਦਿਨਾਂ ਵਿਚ ਹੀ ਹੇਠਾਂ ਲਿਆ ਦੇਣਗੇ, ਪਰ ਜੋ ਕੁਝ ਵਾਪਰ ਰਿਹਾ ਹੈ, ਉਹ ਬਿਲਕੁਲ ਉਲਟ ਹੈ। ਸ੍ਰੀ ਗਾਂਧੀ ਦੇ ਭਾਸ਼ਨ ਦੇ ਜਵਾਬ ਵਿਚ ਵਿੱਤ ਮੰਤਰੀ ਨੇ ਯੂæਪੀæਏæ-2 ਤੋਂ ਵਿਰਾਸਤ ਵਿਚ ਦੋਹਰੇ ਅੰਕੜਿਆਂ ਵਾਲੀ ਮਹਿੰਗਾਈ ਦਰ ਮਿਲਣ ਦੇ ਬਾਵਜੂਦ ਇਸ ਨੂੰ 18 ਮਹੀਨਿਆਂ ਤੱਕ ਬਹੁਤ ਨੀਵਾਂ ਰੱਖਣ ਦਾ ਦਾਅਵਾ ਕੀਤਾ। ਇਸ ਦਾਅਵੇ ਨੂੰ ਸਾਬਕਾ ਵਿੱਤ ਮੰਤਰੀ ਪੀæ ਚਿਦੰਬਰਮ ਨੇ ਇਕ ਟਵੀਟ ਰਾਹੀਂ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਯੂæਪੀæਏæ ਵੱਲੋਂ ਗੱਦੀ ਛੱਡਣ ਵੇਲੇ ਜੂਨ 2014 ਵਿਚ ਖਪਤਕਾਰੀ ਸੂਚਕ ਅੰਕ ਮੁਤਾਬਕ ਮਹਿੰਗਾਈ ਦਰ 6æ77 ਫੀਸਦੀ ਅਤੇ ਥੋਕ ਕੀਮਤ ਸੂਚਕ ਅੰਕ ਮੁਤਾਬਕ 5æ66 ਫੀਸਦੀ ਸੀ, ਇਸ ਲਈ ਇਸ ਨੂੰ ਦੋ ਅੰਕਾਂ ਵਾਲੀ ਦਰ ਦੀ ਵਿਰਾਸਤ ਕਿਵੇਂ ਕਿਹਾ ਜਾ ਸਕਦਾ ਹੈ?
____________________________________
ਭਾਰਤ ‘ਚ ਕਮਜ਼ੋਰ ਤੇ ਅਵਿਕਸਤ ਬੱਚਿਆਂ ਦੀ ਗਿਣਤੀ ਵੱਧ
ਨਵੀਂ ਦਿੱਲੀ: ਦੁਨੀਆਂ ਦੇ ਸਭ ਤੋਂ ਜ਼ਿਆਦਾ ਗਿਣਤੀ ਵਿਚ ਕਮਜ਼ੋਰ ਤੇ ਅਵਿਕਸਤ ਬੱਚੇ ਭਾਰਤ ਵਿਚ ਹਨ। ਭਾਰਤ ਵਿਚ ਇਨ੍ਹਾਂ ਦੀ ਗਿਣਤੀ 4æ8 ਕਰੋੜ ਹੈ। ਇਸ ਦੀ ਵਜ੍ਹਾ ਹੈ ਸਾਫ-ਸਫਾਈ ਦੀ ਮਾੜੀ ਹਾਲਤ। ਪੀਣ ਲਈ ਗੰਦਾ ਪਾਣੀ ਵੀ ਇਸ ਦਾ ਇਕ ਕਾਰਨ ਹੈ। ਇਹ ਇਕ ਰਿਪੋਰਟ ਵਿਚ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦਾਅਵਿਆਂ ‘ਤੇ ਇਸ ਇੰਟਰਨੈਸ਼ਨਲ ਰਿਪੋਰਟ ਦੇ ਖੁਲਾਸੇ ਨਾਲ ਸਵਾਲ ਉਠ ਗਏ ਹਨ। ਅੰਤਰਰਾਸ਼ਟਰੀ ਵਿਕਾਸ ਦਾਨਦਾਤਾ ਸੰਸਥਾ ਵਾਟਰਐਡ ਨੇ ‘ਕਾਟ ਸ਼ਾਰਟ-ਹਾਉ ਲੇਕ ਆਫ ਟਾਇਲੈਟਸ ਐਂਡ ਕਲੀਨ ਵਾਟਰ ਕੰਟਰੀਬਿਊਟ ਟੂ ਮਾਲਨਿਊਟ੍ਰੀਸ਼ਨ’ ਨਾਂ ਦੀ ਰਿਪੋਰਟ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ 4æ8 ਕਰੋੜ ਬੱਚੇ ਅਵਿਕਸਤ ਹਨ। ਦੁਨੀਆਂ ਦੇ ਸਭ ਤੋਂ ਨਵੇਂ ਦੇਸ਼ਾਂ ਵਿਚੋਂ ਇਕ ਦੱਖਣੀ ਪੂਰਬੀ ਤਿਮੌਰ ਇਸ ਸੂਚੀ ਵਿਚ ਪਹਿਲੇ ਨੰਬਰ ‘ਤੇ ਹੈ। ਇਥੋਂ ਦੀ ਆਬਾਦੀ ਦੇ ਅਨੁਪਾਤ ਵਿਚ ਅਵਿਕਸਤ ਬੱਚਿਆਂ ਦਾ ਫੀਸਦੀ ਸਭ ਤੋਂ ਜ਼ਿਆਦਾ 58 ਫੀਸਦੀ ਹੈ। ਰਿਪੋਰਟ ਮੁਤਾਬਕ ਦੋ ਸਾਲ ਦੇ ਬੱਚੇ ਦੇ ਕੁਪੋਸ਼ਨ ਹੋਣ ਕਾਰਨ ਘੱਟ ਵਿਕਾਸ ਤੇ ਕਮਜ਼ੋਰੀ ਦੀ ਸਮੱਸਿਆ ਹੁੰਦੀ ਹੈ। ਇਹ ਸਾਰੇ ਜੀਵਨ ਨੂੰ ਪ੍ਰਭਾਵਿਤ ਕਰ ਦਿੰਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵੱਡੀ ਗਿਣਤੀ ਵਿਚ ਲੋਕਾਂ ਕੋਲ ਘਰ ਵਿਚ ਪਖਾਨੇ ਨਹੀਂ ਹਨ। ਇਸ ਲਈ ਭਾਰਤ ਵਿਚ ਖੁੱਲੇ ਵਿਚ ਜੰਗਲ ਪਾਣੀ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਰਿਪੋਰਟ ਵਿਚ ਕਿਹਾ ਹੈ ਕਿ ਖੱਲ੍ਹੇ ਵਿਚ ਟਾਇਲੇਟ ਤੇ ਕਮਜ਼ੋਰ ਬੱਚਿਆਂ ਦੀ ਵਧਦੀ ਗਿਣਤੀ ਵਿਚ ਡੂੰਘਾ ਰਿਸ਼ਤਾ ਹੈ। ਕਿਉਂਕਿ ਖੁੱਲ੍ਹੇ ਵਿਚ ਟਾਇਲੇਟ ਕਾਰਨ ਪ੍ਰਦੂਸ਼ਣ ਫੈਲਦਾ ਹੈ ਤੇ ਇਸ ਤੋਂ ਬਿਮਾਰੀਆਂ।