ਕੂੜ ਨਿਖੁੱਟੇ ਨਾਨਕਾ!

ਗੱਦੀ ਖੁਸਦੀ ਦਿਸੇ ਜਦ ਹਾਕਮਾਂ ਨੂੰ, ਮਰਦੇ ਸੱਪ ਦੇ ਵਾਂਗ ਫਿਰ ਤੜਫਦੇ ਨੇ।
ਵੋਟਰ ਜਿਨ੍ਹਾਂ ਨੂੰ ਲਿਆਉਣ ਲਈ ਹੋਣ ਕਾਹਲੇ, ਕੰਡੇ ਵਾਂਗ ਉਹ ਉਨ੍ਹਾਂ ਨੂੰ ਰੜਕਦੇ ਨੇ।
ਲਾਉਂਦੇ ਝੜੀ ਫਿਰ ਫੋਕਿਆਂ ਲਾਰਿਆਂ ਦੀ, ਬੱਦਲ ਮੀਂਹ ਤੋਂ ਖਾਲੀ ਜਿਉਂ ਗੜ੍ਹਕਦੇ ਨੇ।
Ḕਪੱਤਾ ਧਰਮ ਦਾḔ ਖੇਲ੍ਹਣ ਬੇਕਿਰਕ ਹੋ ਕੇ, Ḕਘੜਦੇ ਜੁਗਤਿḔ ਫਿਰ ਲੋਕ ਜਦ ਭੜਕਦੇ ਨੇ।
ਖਿਝੇ-ਸੜੇ ਪਏ ਲੋਕ ਉਡੀਕ ਕਰਦੇ, ਘੜਾ ਪਾਪ ਦਾ ਕਦੋਂ ਕੁ ਫੁੱਟਦਾ ਦੇ।
ਬਾਬਾ ਨਾਨਕ ਡੰਕੇ ਦੀ ਚੋਟ ਲਾ ਕੇ ਕਹਿ ਗਏ, ਅੰਤ ਨੂੰ ਕੂੜ ਨਿਖੁੱਟਦਾ ਏ।