ਅਣਖ ਨੂੰ ਗ੍ਰਹਿਣ?

ਵੋਟ-ਭੁੱਖ ਨੇ ਹੇਠਲੀ ‘ਤਾਂਹ ਕਰ’ਤੀ, ਵੱਗੀ ਮਾਰ ਸਿਆਸੀ ਜੁਆਰੀਆਂ ਦੀ।
ਸਿਸਟਮ ਜਰਜ਼ਰਾ ਹੋ ਗਿਆ ਮੁਸ਼ਕ ਮਾਰੇ, ਲੋੜ ਪੈਣੀ ਹੀ ਪੈਣੀ ‘ਬੁਹਾਰੀਆਂ’ ਦੀ।
ਨਸ਼ੇ ਵੇਚਦੇ ਹੋਏ ਅਮੀਰ ਨੇਤਾ, ਚਿੰਤਾ ਕਰੀ ਨਾ ਜ਼ਰਾ ਖੁਆਰੀਆਂ ਦੀ।
ਦਿੱਤੀ ਸਿੱਖਿਆ ਸਾਨੂੰ ਸੀ ਰਹਿਬਰਾਂ ਨੇ, ਮਿਹਨਤ ਕਰਦਿਆਂ ਨਾਮ-ਖੁਮਾਰੀਆਂ ਦੀ।
ਸਾਡਾ ਵਿਰਸਾ-ਇਤਿਹਾਸ ਕੀ ਦੱਸਦਾ ਏ, ਸੁਣੀ ਇਕ ਨਾ ਬੇਸ਼ਊਰਿਆਂ ਨੇ।
ਨਸ਼ਾਖੋਰੀ ਤੇ ਖੁਦਕੁਸ਼ੀ ਆਮ ਹੋ ਗਈ, ਮੰਨੀ ਟੈਂ ਨਾ ਜਿਥੋਂ ਦੇ ਸੂਰਿਆਂ ਨੇ!