ਗੱਦੀ ḔਖਾਸḔ ਨਾ ਸਾਂਭ ਲਏ ḔਆਮḔ ਬੰਦਾ, ਰਾਹ ਰੋਕਣ ਲਈ ਲੱਭਦੇ ਢੰਗ ਯਾਰੋ।
ਸੱਤਾ ਆਪਣੇ ਕੁਨਬੇ ਹੱਥ ਰੱਖਣ ਲਈ, ਕੁਫਰ ਤੋਲਦੇ ਕਰਦੇ ਨੇ ਦੰਗ ਯਾਰੋ।
ਲੈ ਕੇ ਫੰਡ ਤੰਬਾਕੂ ਦੇ ਬਿਜਨਸਾਂ ਤੋਂ, ਕਹਿੰਦੇ ਅਸੀਂ ਹਾਂ Ḕਪੰਥ ਦਾ ਅੰਗḔ ਯਾਰੋ।
ਮੂਹਰੇ ਛੱਜ ਦੇ ਬੋਲਦੀ ਛਾਨਣੀ ਨੂੰ, ḔਛੇਕḔ ਹੁੰਦਿਆਂ ਆਉਂਦੀ ਨਾ ਸੰਗ ਯਾਰੋ।
Ḕਸਰਬ-ਉਚḔ ਬਣਾਏ ਨੇ ਵਾਂਗ ਨੌਕਰ, ਗੌਰਵ ਛੱਡਿਆ ਰੱਤੀ ਨਾ ਪਦਵੀਆਂ ਦਾ।
ਜਿਨ੍ਹਾਂ ਧਰਮ ਤੇ ਵਿਰਸੇ ਨੂੰ ਰੋਲ ਦਿੱਤਾ, ਯਾਰੋ ਦੋਸ਼ ਉਹ ਲਾਉਂਦੇ ḔਬੇਅਦਬੀਆਂḔ ਦਾ!