ਮਾਲੀਖੌਲੀਆ

ਬਲਜੀਤ ਬਾਸੀ
ਕਈ ਪਾਠਕਾਂ ਨੂੰ ‘ਮਾਲੀਖੌਲੀਆ’ ਸ਼ਬਦ ਅਜੀਬੋ-ਗਰੀਬ ਲਗੇਗਾ। ਬੋਲਚਾਲ ਅਤੇ ਪੁਰਾਣੇ ਲੇਖਕਾਂ ਦੀਆਂ ਲਿਖਤਾਂ ਵਿਚ ਇਹ ਅਕਸਰ ਹੀ ਮਿਲ ਜਾਂਦਾ ਹੈ। ਮੁਢਲੇ ਅਰਥਾਂ ਵਿਚ ਇਹ ਸ਼ਬਦ ਘੋਰ ਵਿਸ਼ਾਦ, ਉਦਾਸੀ, ਢਹਿੰਦੀਆਂ ਕਲਾਂ, ਮਾਂਦਗੀ, ਦਿਲਗੀਰੀ ਜਿਹੀ ਮਾਨਸਿਕ ਸਥਿਤੀ ਵੱਲ ਇਸ਼ਾਰਾ ਕਰਦਾ ਹੈ। ਤੁਨਕ ਮਿਜਾਜ਼ੀ, ਚਿੜਚਿੜਾਪਣ ਆਦਿ ਇਸ ਦੇ ਹੋਰ ਅਰਥ ਹਨ। ਸ਼ੈਦਾਅ ਦੇ ਅਰਥਾਂ ਵਿਚ ਵੀ ਇਸ ਨੂੰ ਵਰਤ ਲਿਆ ਜਾਂਦਾ ਹੈ। ਮੈਨੂੰ ਅਮਰਜੀਤ ਚੰਦਨ ਦੇ ਇਕ ਲੇਖ ਵਿਚ ਇਸ ਦੀ ਹੋਂਦ ਰੜਕ ਪਈ। ਉਸ ਨੇ ਦੇਸ਼ ਭਗਤ ਯਾਦਗਾਰ ਜਲੰਧਰ ਵਾਲੇ ਬਾਬੇ ਗੁਰਮੁਖ ਸਿੰਘ ਬਾਰੇ ਲਿਖਿਆ ਹੈ, “ਬਾਬੇ ਗੁਰਮੁਖ ਸਿੰਘ ਨੇ ਤਾਂ ਸਾਰੀ ਉਮਰ ਜੇਲ੍ਹਾਂ ਤੇ ਮਫ਼ਰੂਰੀ ਦਾ ਕਸ਼ਟ ਭੋਗਿਆ ਸੀ। ਇਹਦਾ ਮਾਲੀਖੌਲੀਆ ਸਮਝ ਆਉਂਦਾ ਹੈæææ।” ਬਾਬੇ ਗੁਰਮੁਖ ਸਿੰਘ ਵਲੋਂ ਜੇਲ੍ਹਾਂ ਵਿਚ ਕੱਟੀ ਲੰਮੀ ਕੈਦ ਤੇ ਮਫਰੂਰੀ ਦੀ ਇਕੱਲਤਾ ਨੇ ਅਵੱਸ਼ ਹੀ ਉਸ ਦੇ ਵਤੀਰੇ ਵਿਚ ਨਿਰਾਸ਼ਾ, ਮਾਯੂਸੀ, ਕਾਹਲਾਪਣ, ਤੁਨਕਮਿਜਾਜ਼ੀ, ਚਿੜਚਿੜਾਪਣ ਆਦਿ ਭਰ ਦਿੱਤੇ ਹੋਣਗੇ।
ਮਾਲੀਖੌਲੀਆ ਮੁਢਲੇ ਤੌਰ ‘ਤੇ ਯੂਨਾਨ ਵਿਚ ਉਦਭਵ ਹੋਈ ‘ਯੂਨਾਨੀ ਤਿੱਬੀ’ ਕਹਾਉਂਦੀ ਹਿਕਮਤ ਦਾ ਲਕਬ ਹੈ। ਅਰਬ ਦੇਸ਼ਾਂ ਵਿਚ ਜਾ ਕੇ ਇਸ ਪ੍ਰਣਾਲੀ ਦੀਆਂ ਲਿਖਤਾਂ ਦਾ ਅਰਬੀ ਵਿਚ ਅਨੁਵਾਦ ਹੋਇਆ, ਇਸ ਬਾਰੇ ਢੇਰ ਸਾਰੀ ਹੋਰ ਖੋਜ ਹੋਈ ਅਤੇ ਅਰਬੀ-ਫਾਰਸੀ ਭਾਸ਼ਾਵਾਂ ਵਿਚ ਹੋਰ ਮੌਲਿਕ ਰਚਨਾ ਹੋਈ। ਇਨ੍ਹਾਂ ਦੇਸ਼ਾਂ ਨੇ ਇਸ ਚਿਕਿਤਸਾ ਨੂੰ ਇਸ ਕਦਰ ਅਪਨਾ ਲਿਆ ਕਿ ਉਹ ਇਸ ਨੂੰ ਆਪਣੀ ਮੰਨਣ ਲੱਗ ਪਏ। ਅੱਜ ਇਹ ਅਰਬੀ-ਯੂਨਾਨੀ ਚਿਕਿਤਸਾ ਵਜੋਂ ਜਾਣੀ ਜਾਣ ਲੱਗੀ ਹੈ। ਇਸ ਨੂੰ ਇਲਮੇ-ਤਿੱਬੀ ਵੀ ਕਿਹਾ ਜਾਂਦਾ ਹੈ। ਇਸ ਦੇ ਸਾਹਿਤ ਦਾ ਲਾਤੀਨੀ ਵਿਚ ਅਨੁਵਾਦ ਹੋਇਆ ਤੇ ਅੱਗੋਂ ਹੋਰ ਯੂਰਪੀ ਭਾਸ਼ਾਵਾਂ ਵਿਚ ਇਸ ਚਿਕਿਤਸਾ ਪ੍ਰਣਾਲੀ ਤੇ ਇਸ ਦੀਆਂ ਅਧਾਰਭੂਤ ਧਾਰਨਾਵਾਂ ਪ੍ਰਚਲਿਤ ਹੋ ਗਈਆਂ। ਭਾਰਤ ਵਿਚ ਇਹ ਪ੍ਰਣਾਲੀ ਵੱਡੇ ਪੈਮਾਨੇ ਤੇ ਸੁਲਤਾਨਾਂ ਦੇ ਰਾਜ ਸਮੇਂ 13ਵੀਂ-14ਵੀਂ ਸਦੀ ਵਿਚ ਦਾਖਿਲ ਹੋਈ। ਮੁਗਲਾਂ ਨੇ ਇਸ ਨੂੰ ਪੂਰੀ ਸਰਪ੍ਰਸਤੀ ਦੇ ਕੇ ਹੋਰ ਪ੍ਰਫੁਲਿਤ ਕੀਤਾ ਤੇ ਇਸ ਦੇ ਪੈਰ ਜਮਾਏ। ਇਸ ਦੇ ਕੁਝ ਮੁਢਲੇ ਨਿਯਮਾਂ ਦੀ ਆਯੁਰਵੇਦ ਨਾਲ ਕਾਫੀ ਸਾਂਝ ਹੈ। ਮਾਲੀਖੌਲੀਆ ਸਮੇਤ ਯੂਨਾਨੀ-ਅਰਬੀ ਤਿੱਬੀ ਨਾਲ ਸਬੰਧਤ ਬਹੁਤ ਸਾਰੇ ਲਕਬਾਂ ਦਾ ਸਾਡੀਆਂ ਭਾਸ਼ਾਵਾਂ ਵਿਚ ਅਰਬੀ-ਫਾਰਸੀ ਰਾਹੀਂ ਪ੍ਰਚਲਨ ਹੋਇਆ ਜਿਵੇਂ ਜੱਰਾਹੀ, ਨਬਜ਼, ਹਮਾਮ, ਕਰੂਰਾ, ਬਲਗਮ ਆਦਿ।
ਇਹ ਸ਼ਬਦ ਮੁਢਲੇ ਤੌਰ ‘ਤੇ ਯੂਨਾਨੀ ਭਾਸ਼ਾ ਦਾ ਹੈ ਜਿਥੋਂ ਇਹ ਇਲਮੇ-ਤਿੱਬੀ ਦੇ ਫੈਲਣ ਨਾਲ ਹੋਰ ਭਾਸ਼ਾਵਾਂ ਵਿਚ ਗਿਆ। ਇਸ ਚਿਕਿਤਸਾ ਅਨੁਸਾਰ ਮਨੁਖ ਦੇ ਸਰੀਰ ਵਿਚ ਚਾਰ ‘ਅਖਲਾਤ’ (ਹੁਮੋਰਸ) ਮੰਨੇ ਗਏ ਹਨ: ਖੂਨ (ਯੂਨਾਨੀ ਵਿਚ ਹੈਮਾ), ਬਲਗਮ, ਪੀਲਾ ਪਿੱਤਾ (ਸਫਰਾ) ਅਤੇ ਕਾਲਾ ਪਿੱਤਾ। ਇਨ੍ਹਾਂ ਚਾਰ ਅਖਲਾਸ ਦੀ ਤਰਜ਼ ਤੇ ਅਯੁਰਵੇਦ ਵਿਚ ਵੀ ਤ੍ਰਿਦੋਸ਼ ਦਾ ਸਿਧਾਂਤ ਪਾਇਆ ਜਾਂਦਾ ਹੈ ਜਿਸ ਅਨੁਸਾਰ ਕਫ, ਪਿੱਤ ਤੇ ਵਾਤ ਦਾ ਅਸੰਤੁਲਨ ਬੀਮਾਰੀ ਦੀ ਜੜ੍ਹ ਹੈ। ਭਾਰਤ ਵਿਚ ਯੂਨਾਨੀ ਤਿੱਬੀ ਦੀ ਮਕਬੂਲੀਅਤ ਦਾ ਇਹ ਵੀ ਇਕ ਵੱਡਾ ਕਾਰਨ ਹੈ। ਕੁਝ ਵਿਦਵਾਨਾਂ ਅਨੁਸਾਰ ਤਾਂ ਇਹ ਅਸਲ ਵਿਚ ਭਾਰਤੀ ਆਯੁਰਵੇਦ ਦਾ ਹੀ ਯੂਨਾਨੀ-ਅਰਬੀ ਰੂਪਾਂਤਰ ਹੈ ਜੋ ਬੌਧੀ ਭਿਕਸ਼ੂਆਂ ਰਾਹੀਂ ਅਤੇ ਸਿਕੰਦਰ ਦੀ ਚੜ੍ਹਾਈ ਪਿਛੋਂ ਭਾਰਤ-ਯੂਨਾਨ ਸਬੰਧਾਂ ਦੇ ਵਿਗਸਣ ਕਾਰਨ ਉਸ ਜ਼ਮਾਨੇ ਯੂਨਾਨ ਦੇਸ਼ ਵਿਚ ਪੁੱਜਾ।
ਯੂਨਾਨੀ ਚਿਕਿਤਸਾ ਮੰਨਣ ਵਾਲਿਆਂ ਦਾ ਕਹਿਣਾ ਹੈ ਕਿ ਕਿਸੇ ਵਿਅਕਤੀ ਦੇ ਸਰੀਰ ਵਿਚ ਇਨ੍ਹਾਂ ਚਾਰ ਤੱਤਾਂ ਦੇ ਮਿਸ਼ਰਣ ਨਾਲ ਮਨੁਖ ਦੀ ਸਿਹਤ ਦਾ ਨਿਰਧਾਰਣ ਹੁੰਦਾ ਹੈ। ਜੇ ਇਹ ਠੀਕ ਅਨੁਪਾਤ ਵਿਚ ਹਨ ਤਾਂ ਮਨੁਖ ਤੰਦਰੁਸਤ ਹੈ। ਕਿਸੇ ਇਕ ਦੀ ਬਹੁਤਾਤ ਜਾਂ ਕਮੀ ਨਾਲ ਸਰੀਰ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਮਨੁਖ ਰੋਗੀ ਹੋ ਜਾਂਦਾ ਹੈ। ਮਿਸਾਲ ਵਜੋਂ ਬਲਗਮ ਦੀ ਬਹੁਲਤਾ ਵਾਲਾ ਮਨੁਖ ਠੰਡੇ ਸੁਭਾਅ ਦਾ ਹੁੰਦਾ ਹੈ। ਪੀਲੇ ਪਿੱਤ ਦੀ ਬਹੁਤਾਤ ਵਾਲਾ ਚਿੜਚਿੜਾ ਅਤੇ ਕਾਲੇ ਪਿੱਤ ਦੀ ਬਹੁਤਾਤ ਵਾਲਾ ਵਿਸ਼ਾਦਗ੍ਰਸਤ, ਢਹਿੰਦੀਆਂ ਕਲਾ ਵਾਲਾ ਹੋਵੇਗਾ। ‘ਕਾਲੇ ਪਿੱਤ’ ਦੀ ਬਹੁਤਾਤ ਵਾਲੀ ਸਥਿਤੀ ਨੂੰ ਹੀ ‘ਮਾਲੀਖੌਲੀਆ’ ਕਿਹਾ ਜਾਂਦਾ ਹੈ। ਮੁਢਲੇ ਤੌਰ ‘ਤੇ ਇਹ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਜਿਸ ਵਿਚ ਇਸ ਦਾ ਰੂਪ ਸੀ ‘ਮੈਲੰਖੌਲੀਆ।’ ਲਾਤੀਨੀ ਅਤੇ ਫਰਾਂਸੀਸੀ ਰਾਹੀਂ ਇਹ 14ਵੀਂ ਸਦੀ ਵਿਚ ਅੰਗਰੇਜ਼ੀ ਵਿਚ ਪੁੱਜਾ ਤਾਂ ਇਸ ਦਾ ਹੁਲੀਆ ਬਣ ਗਿਆ ‘ਮਲਂੰਕੌਲੀਆ।’ ਇਸ ਰੂਪ ਵਿਚ ਇਹ ਕੁਝ ਤਕਨੀਕੀ ਜਿਹਾ ਹੈ ਪਰ ਆਮ ਵਰਤੋਂ ਵਿਚ ‘ਮੈਲੰਕਲੀ’ ਸ਼ਬਦ ਵਰਤਿਆ ਜਾਂਦਾ ਹੈ। ਕੁਝ ਦਰਸ਼ਨਾਂ ਤੇ ਧਰਮਾਂ ਵਿਚ ਮਨੁਖ ਨੂੰ ‘ਮੈਲੰਕਲੀ’ ਜਿਹੀ ਵਿਸ਼ਾਦਗ੍ਰਸਤ ਜੀਵਨ-ਸ਼ੈਲੀ ਧਾਰਨ ਕਰਨ ਦਾ ਸੰਦੇਸ਼ ਹੈ। ਕਈ ਕਵੀ ਤੇ ਕਲਾਕਾਰ ਕਲਾ ਦੇ ਉਜਾਗਰ ਹੋਣ ਲਈ ਅਜਿਹਾ ਵਤੀਰਾ ਅਪਨਾਉਣਾ ਜਰੂਰੀ ਸਮਝਦੇ ਹਨ। ਰੁਮਾਂਸਵਾਦੀ ਕਵੀ ਕੀਟਸ ਨੇ ‘ਮੈਲੰਕਲੀ’ ਬਾਰੇ ਲਿਖੀ ਇਕ ਓਡ ਵਿਚ ਇਸ ਦਾ ਲੁਭਾਵਣਾ ਰੇਖਾਂਕਣ ਕੀਤਾ ਹੈ। ਪੰਜਾਬੀ ਵਿਚ ਗ਼ਮ ਦੀ ਰਟ ਲਾਉਣ ਵਾਲਾ ਸ਼ਿਵ ਕੁਮਾਰ ਅਜਿਹਾ ਕਵੀ ਸੀ। ਤਾਂ ਹੀ ਤਾਂ ਸੰਤ ਸਿੰਘ ਸੇਖੋਂ ਨੇ ਕਿਹਾ ਸੀ ਕਿ ਸ਼ਿਵ ਕੁਮਾਰ ਉਥੋਂ ਸ਼ੁਰੂ ਹੁੰਦਾ ਹੈ ਜਿਥੇ ਕੀਟਸ ਖਤਮ ਹੁੰਦਾ ਹੈ।
ਖੈਰ, ਪੰਜਾਬੀ ਤੇ ਹੋਰ ਭਾਸ਼ਾਵਾਂ ਵਿਚ ਇਹ ਸ਼ਬਦ ਇਸ ਦੇ ਅਰਬੀ ਰੂਪ ‘ਮਾਲੀਖੌਲੀਆ’ ਵਜੋਂ ਦਾਖਿਲ ਹੋਇਆ। ਸਪਸ਼ਟ ਹੈ, ਅਰਬੀ ਵਿਚ ਆਉਂਦਿਆਂ ਇਸ ਨੇ ਆਪਣੀ ਅਨੁਨਾਸਿਕ ਧੁਨੀ ਗੰਵਾ ਦਿੱਤੀ। ਯੂਨਾਨੀ ਅਸਲੇ ਦੇ ਇਸ ਸ਼ਬਦ ਦੇ ਦੋ ਅੰਸ਼ ਹਨ ਮeਲਅਸ+ਕਹੋਲe। ੰeਲਅਸ ਦਾ ਗਰੀਕ ਵਿਚ ਅਰਥ ਹੈ ‘ਕਾਲਾ’ ਅਤੇ ਕਹੋਲe ਦਾ ‘ਪਿੱਤਾ।’ ਸੋ ਪੂਰਾ ਅਰਥ ਬਣਿਆ, ਕਾਲਾ ਪਿੱਤਾ। ਅੰਗਰੇਜ਼ੀ ਅਤੇ ਹੋਰ ਯੂਰਪੀ ਭਾਸ਼ਾਵਾਂ ਵਿਚ ਮeਲਅਸ ਤੋਂ ਅਨੇਕਾਂ ਸ਼ਬਦ ਬਣੇ ਹਨ ਜਿਵੇਂ ਮeਲਅਨਨਿ ਮਨੁਖ ਤੇ ਜਾਨਵਰਾਂ ਦੇ ਸਰੀਰ ਵਿਚ ਪਾਇਆ ਜਾਂਦਾ ਉਹ ਰੰਗ ਹੈ ਜਿਸ ਕਾਰਨ ਸਰੀਰ ਦੀ ਰੰਗਤ ਕਾਲੀ ਹੁੰਦੀ ਹੈ। ੰeਲਅਟੋਨਨਿ ਉਸ ਹਾਰਮੋਨ ਨੂੰ ਕਹਿੰਦੇ ਹਨ ਜਿਹੜਾ ਇਸ ਰੰਗ ਨੂੰ ਕਾਬੂ ‘ਚ ਰਖਦਾ ਹੈ। ਚਾਂਦੀ ਦੇ ਕਲੋਰਾਈਡ ਨੂੰ ਚੋਲੋਮeਲ ਕਹਿੰਦੇ ਹਨ ਕਿਉਂਕਿ ਇਸ ਦਾ ਰੰਗ ਕਾਲਾ ਪੈ ਜਾਂਦਾ ਹੈ। ਕਾਲਾ ਪੈ ਜਾਣ ਦੀ ਕਿਰਿਆ ਨੂੰ ਮeਲਅਨੋਸਸਿ ਕਿਹਾ ਜਾਂਦਾ ਹੈ। ਕਾਲੀ ਉਲਟੀ ਲਈ ਇਕ ਤਕਨੀਕੀ ਸ਼ਬਦ ਹੈ-ਮeਲਅਨeਮeਸਸਿ। ਖੂਨ ਦੇ ਕਾਲਾ ਪੈ ਜਾਣਾ ਨੂੰ ਮeਲਅਨeਮਅਿ ਕਿਹਾ ਜਾਂਦਾ ਹੈ।
ਸਾਡੇ ਸ਼ਬਦ ‘ਮਲ’ ਦੀ ਮeਲਅਸ ਨਾਲ ਡੂੰਘੀ ਸਾਂਝ ਹੈ। ‘ਮਲ’ ਦਾ ਅਰਥ ਗੰਦਗੀ, ਮੈਲ, ਅਸ਼ੁਧੀ ਆਦਿ ਹੁੰਦਾ ਹੈ। ਅਸਲ ਵਿਚ ਸਰੀਰ ‘ਚੋਂ ਨਿਕਲਦੇ ਕਿਸੇ ਵੀ ਗੰਦੇ ਮਾਦੇ ਜਿਵੇਂ ਬਲਗਮ, ਸੀਂਢ, ਗਿੱਦ, ਕੰਨਾਂ ਦੀ ਮੈਲ, ਪਸੀਨਾ, ਨਹੁੰ, ਵਾਲ ਆਦਿ ਨੂੰ ਮਲ ਕਿਹਾ ਜਾਂਦਾ ਹੈ। ਮਨੂੰ ਨੇ ਅਜਿਹੇ 12 ਮਲਾਂ ਦਾ ਵਰਣਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਅਨੇਕਾਂ ਵਾਰ ਆਇਆ ਹੈ, “ਮਲ ਮੂਤ ਮੂੜ ਜਿ ਮੁਘਦ ਹੋਤੇ” ਅਰਥਾਤ ਗੰਦੇ ਤੇ ਮੂਰਖ ਵੀ ਤੇਰੀ ਸੇਵਾ ਕਰਨ ਲੱਗੇ ਹਨ। ਮੈਲ ਸ਼ਬਦ ਵੀ ਇਸੇ ਤੋਂ ਬਣਿਆ ਤੇ ਕਿਰਿਆ ਮਲਣਾ ਵੀ। ਪੰਜਾਬੀ ਵਿਚ ਸਰੀਰ ‘ਚੋਂ ਵਗਦੇ ਖੂਨ ਨੂੰ ਮੈਲਾ ਕਿਹਾ ਜਾਂਦਾ ਹੈ। ਖੂਨ ਦੇ ਅਰਥਾਂ ਵਿਚ ‘ਮੈਲਾ’ ਸ਼ਬਦ ਦਾ ਸੰਕੇਤ ਸਰੀਰ ‘ਚੋਂ ਰਿਸਦੇ ਅਸ਼ੁਧ ਦ੍ਰਵ ਵੱਲ ਹੀ ਹੈ। ਮਲ ਤੋਂ ਹੀ ਅੱਗੇ ਮਲੀਨ ਤੇ ਨਿਰਮਲ ਸ਼ਬਦ ਬਣੇ ਹਨ। ਨਿਰਮਲ ਵਿਗੜ ਕੇ ਪੰਜਾਬੀ ਵਿਚ ‘ਨਿੰਬਲ’ ਬਣ ਗਿਆ, ਭਾਵ ਬੱਦਲਾਂ ਆਦਿ ਦੀ ਮਲ ਤੋਂ ਵਗੈਰ ਰੌਸ਼ਨ ਅਕਾਸ਼।
ਮਾਲੀਖੋਲੀਆ ਸ਼ਬਦ ਦੇ ਦੂਜੇ ਅੰਸ਼ ਕਹੋਲe ਦਾ ਸ਼ਾਬਦਿਕ ਅਰਥ ਹੈ ‘ਹਰੀ ਸ਼ਾਖ।’ ਇਸੇ ਨਾਲ ਸਬੰਧਤ ਇਕ ਸ਼ਬਦ ਕਹਲੋਰੋਸ ਹੈ ਜਿਸ ਦਾ ਅਰਥ ਹਰੀ ‘ਭਾਅ ਮਾਰਦਾ ਪੀਲਾ’ ਹੁੰਦਾ ਹੈ। ਇਸ ਸ਼ਬਦ ਦਾ ਭਾਰੋਪੀ ਮੂਲ ਗਹਲੋ ਹੈ ਜਿਸ ਦਾ ਅਰਥ ਹੈ ਚਮਕਣਾ। ਚਮਕਣ ਤੋਂ ਪੀਲੇ ਰੰਗ ਦੇ ਭਾਵ ਉਤਪੰਨ ਹੁੰਦੇ ਹਨ ਇਸ ਲਈ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਪੀਲਾ ਲਈ ਇਸੇ ਮੂਲ ਤੋਂ ਸ਼ਬਦ ਬਣੇ ਹਨ। ਮਿਸਾਲ ਵਜੋਂ ਲਾਤੀਨੀ ਹੈਲਵਸ, ਜਰਮਨ ਗੈਲਬ, ਲਿਥੂਏਨੀਅਨ ਗੈਲਟੋਨਸ, ਸਲੈਵੋਨਿਕ ਜ਼ਲੂਟੂ, ਪੋਲਿਸ਼ ਜ਼ੋਲਟੀ, ਰੂਸੀ ਜ਼ੈਲਟਿਜ, ਅਵੇਸਤਨ ਜ਼ਰੀ, ਪੁਰਾਣੀ ਅੰਗਰੇਜ਼ੀ ਗੇਅਲੂ ਜਿਸ ਤੋਂ ਆਧੁਨਿਕ ਅੰਗਰੇਜ਼ੀ ਦਾ ਯੈਲੋ ਬਣਿਆ। ਆਂਡੇ ਦੀ ਜ਼ਰਦੀ ਲਈ ਅੰਗਰੇਜ਼ੀ ਯੋਕ ਇਸੇ ਯੈਲੋ ਦਾ ਰੁਪਾਂਤਰ ਹੈ। ਇਨ੍ਹਾਂ ਤੇ ਕੁਝ ਹੋਰ ਭਾਸ਼ਾਵਾਂ ਵਿਚ ਇਸ ਮੂਲ਼ ਤੋਂ ਕਈ ਅਜਿਹੇ ਸ਼ਬਦ ਬਣੇ ਹਨ ਜਿਨ੍ਹਾਂ ਦਾ ਅਰਥ ਪੀਲਾ ਦੇ ਨਾਲ ਨਾਲ ਹਰਾ ਵੀ ਹੁੰਦਾ ਹੈ। ਇਕ ਭਾਸ਼ਾਵਿਗਿਆਨੀ ਦਾ ਕਹਿਣਾ ਹੈ ਕਿ ਇਕੋ ਮੂਲ ਤੋਂ ਪੀਲਾ ਤੇ ਹਰਾ ਭਾਵ ਪੈਦਾ ਹੋਣ ਦਾ ਕਾਰਨ ਇਹ ਜਾਪਦਾ ਹੈ ਕਿ ਇਹ ਸ਼ਬਦ ਮੁਢਲੇ ਤੌਰ ‘ਤੇ ਬਨਸਪਤੀ ਦੇ ਰੰਗਾਂ ਲਈ ਵਰਤੇ ਜਾਂਦੇ ਹਨ। ਬਨਸਪਤੀ ਦਾ ਰੰਗ ਅਕਸਰ ਹੀ ਹਰੇ ਤੋਂ ਪੀਲਾ ਹੋ ਜਾਂਦਾ ਹੈ। ਅੰਗਰੇਜ਼ੀ ਦਾ ਗੋਲਡ ਤੇ ਗਲੀਮ (ਗਲeਅਮ=ਚਮਕਣਾ) ਇਸੇ ਮੂਲ ਤੋਂ ਉਪਜੇ ਹਨ। ਬਨਸਪਤੀ ਦੇ ਹਰੇ ਮਾਦੇ ‘ਕਲੋਰੋਫਿਲ’ ਵਿਚ ਕਲੋਰੋ ਇਹੋ ਹਰੇ ਰੰਗ ਦੇ ਅਰਥਾਂ ਵਾਲੇ ਮੂਲ ਦਾ ਰੁਪਾਂਤਰ ਹੈ। ਕਲੋਰੀਨ ਗੈਸ ਦਾ ਰੰਗ ਸਾਵਾ-ਪੀਲਾ ਹੁੰਦਾ ਹੈ। ਖੂਨ ਵਿਚ ਘਾਤਕ ਮਾਦੇ ‘ਕੁਲੈਸਟਰੋਲ’ ਦਾ ਇਹ ਨਾਂ ਇਸ ਲਈ ਪਿਆ ਕਿ ਪਹਿਲਾਂ ਪਹਿਲਾਂ ਇਹ ਮਾਦਾ ਪਿੱਤੇ ਵਿਚ ਲਭਿਆ ਗਿਆ ਸੀ। ਕੌਲਰਾ (ਹੈਜ਼ਾ) ਬਾਰੇ ਪਹਿਲਾਂ ਖਿਆਲ ਸੀ ਕਿ ਇਹ ਪਿੱਤੇ ਦੀ ਬੀਮਾਰੀ ਹੈ। ਪੀਲੀਏ ਲਈ ਜਅੁਨਦਚਿe ਸ਼ਬਦ ਵੀ ਇਸੇ ਮੂਲ ਨਾਲ ਜਾ ਜੁੜਦਾ ਹੈ। ਝਅੁਨe ਦਾ ਮਤਲਬ ਵੀ ਪੀਲਾ ਹੁੰਦਾ ਹੈ ਤੇ ਇਹ ੇeਲਲੋੱ ਦਾ ਭਰਾ ਹੀ ਹੈ। ਅਵੇਸਤਾ ਦੇ ਜ਼ਰੀ ਸ਼ਬਦ ਦਾ ਜ਼ਿਕਰ ਅਸੀਂ ਕਰ ਆਏ ਹਾਂ। ਇਹ ਸ਼ਬਦ ਅਵੇਸਤਾ ਤੋਂ ਫਾਰਸੀ, ਫਾਰਸੀ ਤੋਂ ਪੰਜਾਬੀ ਵਿਚ ਆ ਵੜਿਆ। ਜ਼ਰੀ ਦੇ ਧਾਗੇ ਸੁਨਹਿਰੀ ਰੰਗ ਦੇ ਹੁੰਦੇ ਹਨ। ਜ਼ਰਦ (ਪੀਲਾ), ਜ਼ਰਦਾ (ਚੌਲਾਂ ਦਾ ਪੀਲਾ ਪਕਵਾਨ) ਤੇ ਜ਼ਰਦੀ (ਆਂਡੇ ਦੀ) ਤੇ ਸੋਨੇ ਲਈ ਜ਼ਰ ਸ਼ਬਦ ਵੀ ਇਸੇ ਕੜੀ ਵਿਚ ਆਉਂਦੇ ਹਨ। ਸੰਸਕ੍ਰਿਤ ਵਿਚ ਇਸ ਦਾ ਸੁਜਾਤੀ ਸ਼ਬਦ ‘ਹਰਿ’ ਹੈ ਜਿਸ ਤੋਂ ਪੰਜਾਬੀ ਸ਼ਬਦ ਹਰਾ ਬਣਿਆ। ਸੰਸਕ੍ਰਿਤ ਹਰਿ ਦਾ ਅਰਥ ਹਰਾ ਤੇ ਪੀਲਾ ਤਾਂ ਹੈ ਹੀ, ਭੂਰਾ ਵੀ ਹੋ ਗਿਆ ਹੈ। ਕਈ ਪਿਲੱਤਣ ਮਾਰਦੇ ਜਾਨਵਰ ਜਾਂ ਉਨ੍ਹਾਂ ਦੀਆਂ ਕਿਸਮਾਂ ਨੂੰ ਹਰਿ ਕਿਹਾ ਜਾਂਦਾ ਹੈ ਜਿਵੇਂ ਬਾਂਦਰ, ਘੋੜਾ, ਡੱਡੂ, ਕੋਇਲ, ਸ਼ੇਰ, ਹੰਸ, ਸੱਪ ਆਦਿ। ਇਹ ਸ਼ਬਦ ਚੰਦ, ਸੂਰਜ ਅਤੇ ਕਿਰਨ ਲਈ ਵੀ ਵਰਤਿਆ ਗਿਆ ਹੈ। ਹਰੇ ਸ਼ਬਦ ਤੋਂ ਤਾਂ ਅੱਗੇ ਹੋਰ ਬੇਸ਼ੁਮਾਰ ਸ਼ਬਦਾਂ ਦਾ ਵਾਧਾ ਹੋਇਆ ਹੈ, ਹਰਿਆਵਾਲ, ਹਰੀਅਲ, ਹਿਰਨ (ਇਸ ਦੇ ਸੋਨੇ ਰੰਗੇ ਹੋਣ ਦੇ ਭਾਵ ਤੋਂ)। ਸੰਸਕ੍ਰਿਤ ਦਾ ਇਕ ਹੋਰ ਅਹਿਮ ਸ਼ਬਦ ਹੈ ‘ਹਰਿਦ੍ਰ’ ਜਿਸ ਦਾ ਅਰਥ ਹਲਦੀ ਹੁੰਦਾ ਹੈ। ਅਸਲ ਵਿਚ ਹਲਦੀ ਸ਼ਬਦ ਵੀ ਹਰਿਦ੍ਰ ਦਾ ਵਿਉਤਪਤ ਰੂਪ ਹੈ। ਹਰੜ ਅਤੇ ਜ਼ਰਦਾਲੂ (ਖੁਰਮਾਨੀ) ਦੇ ਫਲਾਂ ਦਾ ਰੰਗ ਪੀਲਾ ਹੁੰਦਾ ਹੈ। ‘ਹਰਿਆਣਾ’ ਦੀ ਇਕ ਵਿਆਖਿਆ ਹਰਿਤ (ਹਰਾ)+ਅਰਾਨਯਾ (ਵਣ) ਅਰਥਾਤ ‘ਹਰਾ ਵਣ’ ਹੈ। ਸੰਭਵ ਹੈ ‘ਹੋਲੀ’ ਵਿਚ ਪੀਲੇ ਰੰਗ ਦੀ ਵਰਤੋਂ ਹੋਣ ਕਰਕੇ ਇਹ ਸ਼ਬਦ ਬਣਿਆ।

Be the first to comment

Leave a Reply

Your email address will not be published.