ਮੁੱਢੋਂ ਚੁਭਦਾ ਆਇਆ ਏ ਹਾਕਮਾਂ ਦੇ, ਲਿਖਿਆ ਸੱਚ ਨਾ ਹੋਵੇ ਦਰਕਾਰ ਭਾਈ।
ਜੈ-ਜੈ ਕਾਰ ਕਰਵਾਉਣ ਲਈ ਮੀਡੀਏ ਵਿਚ, ਹੁਕਮ ਚਾੜ੍ਹਦੀ ਸਦਾ ਸਰਕਾਰ ਭਾਈ।
ਲੈ ਕੇ ਇਧਰੋਂ-ਉਧਰੋਂ ਖਬਰਸਾਰਾਂ, ਪੂਰੀ ਖਬਰ ਲਈ ਪੜ੍ਹੀਏ ਅਖਬਾਰ ਭਾਈ।
ਖਬਰਾਂ ḔਪੇਡḔ ਲਗਵਾਉਣ ਦਾ ਰੋਗ ਲੱਗਾ, ਪਾਠਕ ਪੜ੍ਹਦਿਆਂ ਹੋਣ ਲਾਚਾਰ ਭਾਈ।
ਪੱਤਰਕਾਰਾਂ ਨੂੰ ਕਰੀਏ ਕੋਈ ḔਬੇਨਤੀḔ ਜੇ, ਕਹਿੰਦੇ ਪਾਲਣਾ ਅਸੀਂ ਪਰਿਵਾਰ ਭਾਈ।
ਘਾਲੇ-ਮਾਲੇ ਵਿਚ ਪਤਾ ਨਾ ਕੋਈ ਲੱਗੇ, ਕਿਹੜੀ ਖਬਰ ਤੇ ਕਿਹੜਾ ਇਸ਼ਤਿਹਾਰ ਭਾਈ!