ਪ੍ਰਸੰਨ ਰਾਜਕੁਮਾਰ

‘ਪ੍ਰਸੰਨ ਰਾਜਕੁਮਾਰ’ ਕਹਾਣੀ ਆਇਰਲੈਂਡ ਦੇ ਸੰਸਾਰ ਪ੍ਰਸਿੱਧ ਲੇਖਕ ਔਸਕਰ ਵਾਈਲਡ (16 ਅਕਤੂਬਰ 1854-30 ਨਵੰਬਰ 1900) ਦੀ ਬੜੀ ਮਸ਼ਹੂਰ ਕਹਾਣੀ ਹੈ ਜਿਸ ਵਿਚ ਉਸ ਨੇ ਸੰਕੇਤ-ਸੰਕੇਤ ਵਿਚ ਵੱਡੀਆਂ ਗੱਲਾਂ ਕਹਿ ਸੁਣਾਈਆਂ ਹਨ। ਰਾਜਕੁਮਾਰ ਅਤੇ ਚਿੜੀ ਵਿਚਕਾਰ ਗੱਲਬਾਤ ਉਸਾਰ ਕੇ ਉਸ ਨੇ ਹੁਕਮਰਾਨਾਂ ਅਤੇ ਆਵਾਮ ਬਾਰੇ ਖਰੀਆਂ-ਖਰੀਆਂ ਕਹਿ ਛੱਡੀਆਂ ਹਨ। ਲੇਖਕ ਦੀ ਇਹ ਸ਼ੈਲੀ ਧੂਹ ਪਾਉਣ ਵਾਲੀ ਹੈ।

-ਸੰਪਾਦਕ

ਔਸਕਰ ਵਾਈਲਡ

ਐਸੀ ਮੂਰਤੀ ਦਾ ਕੀ ਲਾਭ ਜੋ ਮੀਂਹ ਤੋਂ ਵੀ ਆਪਣੀ ਰੱਖਿਆ ਨਾ ਕਰ ਸਕੇ। ਮੈਨੂੰ ਕਿਸੇ ਹੋਰ ਸਥਾਨ ਦੀ ਖੋਜ ਕਰਨੀ ਚਾਹੀਦੀ ਹੈ।
ਪਰ, ਉਸ ਤੋਂ ਪਹਿਲਾਂ ਹੀ ਜਦੋਂ ਤੀਸਰੀ ਬੂੰਦ ਉਸ ‘ਤੇ ਡਿੱਗੀ ਤਾਂ ਉਸ ਨੇ ਦੇਖਿਆ ਕਿ ਪ੍ਰਸੰਨ ਰਾਜਕੁਮਾਰ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ। ਚੰਦ ਦੀ ਚਾਨਣੀ ਵਿਚ ਰਾਜਕੁਮਾਰ ਦਾ ਚਿਹਰਾ ਤਰਸ ਵਾਲਾ ਲੱਗ ਰਿਹਾ ਸੀ। ਚਿੜੀ ਦਾ ਮਨ ਦਇਆ ਨਾਲ ਭਰਿਆ ਹੋਇਆ ਹੈ।
“ਤੂੰ ਕੌਣ ਹੈ।” ਚਿੜੀ ਨੇ ਪੁੱਛਿਆ।
“ਮੈਂ ਪ੍ਰਸੰਨ ਰਾਜਕੁਮਾਰ ਹਾਂ।”
“ਤੂੰ ਰੋ ਕਿਉਂ ਰਿਹਾ ਹੈਂ? ਤੂੰ ਤਾਂ ਮੈਨੂੰ ਪੂਰੀ ਤਰ੍ਹਾਂ ਨਹਾ ਹੀ ਦਿਤਾ।” ਚਿੜੀ ਨੇ ਉਲਾਂਭੇ ਦੇ ਅੰਦਾਜ਼ ਵਿਚ ਕਿਹਾ।
“ਜਦੋਂ ਮੈਂ ਜਿਉਂਦਾ ਸੀ ਤਾਂ ਮੇਰੇ ਕੋਲ ਦਿਲ ਸੀ, ਪਰ ਮੈਨੂੰ ਆਪਣੇ ਜੀਵਨ ਵਿਚ ਇਹ ਪਤਾ ਨਹੀਂ ਲੱਗਾ ਕਿ ਹੰਝੂ ਕਿਸ ਨੂੰ ਕਹਿੰਦੇ ਹਨ। ਮੈਂ ਰਾਜ ਮਹਿਲ ਵਿਚ ਰਿਹਾ, ਜਿਥੇ ਆਦਮੀ ਨੂੰ ਵੀ ਅੰਦਰ ਆਉਣ ਦੀ ਆਗਿਆ ਨਹੀਂ ਹੁੰਦੀ। ਮੈਂ ਦਿਨ ਵਿਚ ਆਪਣੇ ਸਾਥੀਆਂ ਨਾਲ ਖੇਡਦਾ ਅਤੇ ਸ਼ਾਮ ਨੂੰ ਵੱਡੇ-ਵੱਡੇ ਕਮਰਿਆਂ ਵਿਚ ਨੱਚਦਾ। ਬਗੀਚੇ ਦੇ ਚੌਹੀਂ ਪਾਸੀਂ ਉਚੀ ਕੰਧ ਸੀ, ਪਰ ਮੈਂ ਕਦੇ ਇਹ ਜਾਣਨ ਦਾ ਯਤਨ ਨਹੀਂ ਕੀਤਾ ਕਿ ਇਸ ਕੰਧ ਦੇ ਪਾਰ ਕੀ ਸੀ। ਮੇਰੇ ਕਰਮਚਾਰੀ ਮੈਨੂੰ ਪ੍ਰਸੰਨ ਰਾਜਕੁਮਾਰ ਕਹਿੰਦੇ ਸਨ। ਮੈਂ ਵੀ ਪ੍ਰਸੰਨ ਰਹਿੰਦਾ ਸੀ। ਜੇ ਮਨੋਰੰਜਨ ਨੂੰ ਹੀ ਪ੍ਰਸੰਨਤਾ ਕਹਿੰਦੇ ਹਨ ਤਾਂ ਇਸੇ ਤਰ੍ਹਾਂ ਮੈਂ ਜੀਵਿਆ ਤੇ ਮਰਿਆ। ਮਰਨ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਇੰਨੀ ਉਚਾਈ ‘ਤੇ ਖੜ੍ਹਾ ਕਰ ਦਿੱਤਾ ਹੈ ਕਿ ਨਗਰ ਦੀ ਬਦਸੂਰਤੀ, ਗਰੀਬੀ, ਉਦਾਸੀ ਅਤੇ ਨਿਰਾਸ਼ਤਾ ਮੈਨੂੰ ਦਿਖਾਈ ਦਿੰਦੀ ਹੈ।
ਮੇਰਾ ਦਿਲ ਭਾਵੇਂ ਸਿੱਕੇ ਦਾ ਬਣਿਆ ਹੋਇਆ ਹੈ, ਤਾਂ ਵੀ ਰੋਏ ਬਿਨਾਂ ਨਹੀਂ ਰਹਿ ਸਕਦਾ।”
ਉਸ ਦੀ ਆਖਰੀ ਗੱਲ ਸੁਣ ਕੇ ਚਿੜੀ ਨੇ ਸੋਚਿਆ, ਮੈਂ ਤਾਂ ਸਮਝਦੀ ਸੀ ਕਿ ਉਹ ਪੂਰਾ ਹੀ ਸੋਨੇ ਦਾ ਹੈ, ਪਰ ਉਸ ਨੇ ਕੁਝ ਕਿਹਾ ਨਹੀਂ। ਉਸ ਮੂਰਤੀ ਨੇ ਆਪਣੀ ਸੰਗੀਤਮਈ ਸੁਰ ਵਿਚ ਕਹਿਣਾ ਜਾਰੀ ਰੱਖਿਆ, “ਦੂਰ ਤੋਂ ਦੂਰ ਇਕ ਛੋਟੇ ਜਿਹੇ ਕਿਲ੍ਹੇ ਵਿਚ ਇਕ ਗਰੀਬ ਪਰਿਵਾਰ। ਉਨ੍ਹਾਂ ਦੇ ਘਰ ਵਿਚ ਖਿੜਕੀ ਖੁੱਲ੍ਹੀ ਹੈ ਅਤੇ ਅੰਦਰ ਕੋਈ ਇਸਤਰੀ ਬੈਠੀ ਹੈ। ਉਸ ਦਾ ਚਿਹਰਾ ਸੁੱਕਿਆ ਅਤੇ ਥੱਕਿਆ ਹੋਇਆ ਲੱਗਦਾ ਹੈ। ਉਸ ਦੇ ਹੱਥ ਖੁਰਦਰੇ ਤੇ ਲਾਲ ਹਨ ਜਿਨ੍ਹਾਂ ਵਿਚ ਸੂਈਆਂ ਦੇ ਅਣਗਿਣਤ ਛੇਕ ਹਨ। ਉਹ ਰਾਣੀ ਦੇ ਨਾਚ-ਗਾਊਨ ‘ਤੇ ਕਢਾਈ ਕਰ ਰਹੀ ਹੈ। ਕਮਰੇ ਦੇ ਇਕ ਕੋਨੇ ਵਿਚ ਉਸ ਦਾ ਬਿਮਾਰ ਲੜਕਾ ਪਿਆ ਹੈ, ਉਹ ਸੰਤਰਾ ਮੰਗ ਰਿਹਾ ਹੈ ਪਰ ਉਸ ਦੀ ਮਾਂ ਦੇ ਕੋਲ ਸੰਤਰੇ ਲਈ ਪੈਸੇ ਨਹੀਂ ਹਨ। ਇਸ ਲਈ ਬਾਲਕ ਰੋ ਰਿਹਾ ਹੈ।
“ਮੇਰੀ ਪਿਆਰੀ ਚਿੜੀ, ਕੀ ਤੂੰ ਮੇਰੀ ਤਲਵਾਰ ਨਾਲੋਂ ਲਾਲ ਮਣੀ ਲਾਹ ਕੇ ਉਸ ਇਸਤਰੀ ਨੂੰ ਦੇ ਆਵੇਂਗੀ? ਮੇਰੇ ਪੈਰ ਇਸ ਸਤੰਭ ਨਾਲ ਜੁੜੇ ਹੋਏ ਹਨ, ਨਹੀਂ ਤਾਂ ਮੈਂ ਕੋਸ਼ਿਸ਼ ਕਰਦਾ।”
ਚਿੜੀ ਬੋਲੀ, “ਮੇਰੀ ਸਹੇਲੀ ਮਿਸਰ ਵਿਚ ਉਡੀਕ ਕਰ ਰਹੀ ਹੋਵੇਗੀ। ਉਹ ਉਥੇ ਨੀਲ ਨਦੀ ਵਿਚ ਵੱਡੇ ਕਮਲ ਦੇ ਫੁੱਲ ਨਾਲ ਗੱਲਾਂ ਕਰਦੀ ਹੋਈ ਚਹਿਕ ਰਹੀ ਹੋਵੇਗੀ। ਰਾਤ ਹੋਣ ‘ਤੇ ਉਹ ਉਥੋਂ ਦੇ ਮਹਾਨ ਰਾਜਾ ਦੀ ਕਬਰ ‘ਤੇ ਜਾ ਕੇ ਆਰਾਮ ਕਰੇਗੀ। ਉਸ ਰਾਜਾ ਦੇ ਗਲ ਵਿਚ ਹਰੇ ਮਣਕਿਆਂ ਦੀ ਮਾਲਾ ਹੈ ਅਤੇ ਉਸ ਦੇ ਹੱਥ ਸੁੱਕੇ ਪੱਤਿਆਂ ਵਾਂਗ ਹਨ।”
ਰਾਜਕੁਮਾਰ ਬੋਲਿਆ, “ਪਿਆਰੀ ਅਬਾਬੀਲ! ਕੀ ਇਕ ਰਾਤ ਰੁਕ ਕੇ ਤੂੰ ਮੇਰਾ ਇੰਨਾ ਕੰਮ ਨਹੀਂ ਕਰੇਂਗੀ?” ਲੜਕਾ ਪਿਆਸਾ ਹੈ ਅਤੇ ਉਸ ਦੀ ਪਿਆਰੀ ਮਾਂ ਬਹੁਤ ਉਦਾਸ ਹੈ।”
“ਪਰ ਮੈਨੂੰ ਲੜਕੇ ਚੰਗੇ ਨਹੀਂ ਲੱਗਦੇ।” ਚਿੜੀ ਨੇ ਜਵਾਬ ਦਿੱਤਾ। ਪਿਛਲੀਆਂ ਗਰਮੀਆਂ ਵਿਚ ਨਦੀ ਕਿਨਾਰੇ ਦੇ ਲੜਕੇ ਹਮੇਸ਼ਾ ਮੈਨੂੰ ਪੱਥਰ ਮਾਰਦੇ ਰਹਿੰਦੇ ਸਨ।
ਪ੍ਰਸੰਨ ਰਾਜਕੁਮਾਰ ਇੰਨਾ ਉਦਾਸ ਹੋਇਆ ਕਿ ਚਿੜੀ ਨੂੰ ਦਇਆ ਆ ਗਈ, ਬੋਲੀ, “ਉਥੇ ਬਹੁਤ ਠੰਢ ਹੈ। ਮੈਂ ਇਕ ਰਾਤ ਤੇਰੇ ਲਈ ਰੁਕ ਜਾਂਦੀ ਹਾਂ।”
“ਬਹੁਤ ਬਹੁਤ ਧੰਨਵਾਦ।” ਪ੍ਰਸੰਨ ਰਾਜਕੁਮਾਰ ਬੋਲਿਆ।
ਫਿਰ ਚਿੜੀ ਨੇ ਲਾਲ ਮਣੀ ਆਪਣੀ ਚੁੰਝ ਵਿਚ ਲਈ ਅਤੇ ਛੱਤਾਂ ਤੋਂ ਹੁੰਦੀ ਹੋਈ ਉਸ ਘਰ ਦੀ ਖਿੜਕੀ ਤੱਕ ਪਹੁੰਚੀ। ਬਾਲਕ ਬੁਖ਼ਾਰ ਦੀ ਤੇਜ਼ੀ ਨਾਲ ਬਿਸਤਰ ‘ਤੇ ਪਾਸੇ ਬਦਲ ਰਿਹਾ ਸੀ। ਮਾਂ ਥੱਕ ਕੇ ਸੌਂ ਚੁੱਕੀ ਸੀ। ਚਿੜੀ ਨੇ ਮੇਜ਼ ‘ਤੇ ਲਾਲ ਮਣੀ ਰੱਖ ਦਿੱਤੀ ਤੇ ਬਾਲਕ ਦੇ ਚਿਹਰੇ ਦੇ ਆਲੇ-ਦੁਆਲੇ ਉਡ ਕੇ ਉਸ ਨੂੰ ਹਵਾ ਦਿੱਤੀ। ਬਾਲਕ ਨੇ ਸੋਚਿਆ, ਕਿੰਨਾ ਚੰਗਾ ਲੱਗ ਰਿਹਾ ਹੈ ਅਤੇ ਉਹ ਗਹਿਰੀ ਨੀਂਦ ਸੌਂ ਗਿਆ।
ਚਿੜੀ ਪ੍ਰਸੰਨ ਰਾਜਕੁਮਾਰ ਕੋਲ ਵਾਪਸ ਆਈ ਅਤੇ ਉਸ ਨੂੰ ਸਾਰਾ ਹਾਲ ਦੱਸਿਆ ਤੇ ਬੋਲੀ, “ਅਜੀਬ ਗੱਲ ਹੈ, ਇੰਨੀ ਠੰਢ ਹੋਣ ‘ਤੇ ਵੀ ਮੈਨੂੰ ਵਚਿੱਤਰ ਕਿਸਮ ਦੀ ਗਰਮੀ ਅਨੁਭਵ ਹੋ ਰਹੀ ਹੈ।”
ਰਾਜਕੁਮਾਰ ਨੇ ਕਿਹਾ, “ਕਿਉਂਕਿ ਤੂੰ ਭਲਾ ਕੰਮ ਕੀਤਾ ਹੈ, ਇਸ ਲਈ।”
ਦਿਨ ਚੜ੍ਹੇ ਉਹ ਨਦੀ ਕਿਨਾਰੇ ਗਈ ਤੇ ਖੂਬ ਨਹਾਈ। ਕਿਨਾਰੇ ‘ਤੇ ਇਕ ਪ੍ਰੋਫੈਸਰ ਜਾ ਰਹੇ ਸਨ। ਚਿੜੀ ਨੂੰ ਦੇਖ ਕੇ ਬੋਲੇ, “ਕਿੰਨੀ ਵਚਿੱਤਰ ਗੱਲ ਹੈ, ਇਹ ਅਬਾਬੀਲ ਠੰਢ ਦੇ ਦਿਨਾਂ ਵਿਚ ਇਥੇ?”
ਜਦੋਂ ਚੰਦ ਨਿਕਲਿਆ ਤਾਂ ਉਹ ਪ੍ਰਸੰਨ ਰਾਜਕੁਮਾਰ ਕੋਲ ਪਹੁੰਚੀ ਅਤੇ ਕਿਹਾ, “ਮਿਸਰ ਵਿਚ ਕੋਈ ਹੈ ਤਾਂ ਦੱਸੋ, ਮੈਂ ਹੁਣ ਜਾ ਰਹੀ ਹਾਂ।”
ਰਾਜਕੁਮਾਰ ਨੇ ਕਿਹਾ, “ਪਿਆਰੀ ਅਬਾਬੀਲ, ਕੀ ਇਕ ਰਾਤ ਮੇਰੇ ਪਾਸ ਨਹੀਂ ਰੁਕੇਂਗੀ?”
“ਨਹੀਂ।” ਚਿੜੀ ਬੋਲੀ, “ਮੇਰੀ ਉਡੀਕ ਮਿਸਰ ਵਿਚ ਹੋ ਰਹੀ ਹੈ। ਕੱਲ੍ਹ ਮੇਰੇ ਸਾਥੀ ਗੁਫਾਵਾਂ ਵਿਚ ਜਾਣਗੇ ਜਿਥੇ ਮਿਸਰ ਵਿਚ ਰਹਿ ਕੇ ਉਸ ਨੇ ਥੀਏਟਰ ਦੇ ਡਾਇਰੈਕਟਰ ਨੂੰ ਨਾਟਕ ਲਿਖ ਕੇ ਦੇਣਾ ਹੈ, ਪਰ ਠੰਢ ਦੇ ਮਾਰੇ ਉਸ ਦੇ ਹੱਥ ਚੱਲ ਨਹੀਂ ਰਹੇ। ਅੰਗੀਠੀ ਵਿਚ ਅੱਗ ਨਹੀਂ ਹੈ ਅਤੇ ਉਹ ਬੁਖ਼ਾਰ ਨਾਲ ਬੇਹੋਸ਼ ਹੋ ਰਿਹਾ ਹੈ।æææ ਅੱਛਾ! ਮੈਂ ਇਕ ਰਾਤ ਹੋਰ ਰੁਕਦੀ ਹਾਂ। ਉਸ ਨੂੰ ਲਾਲ ਮਣੀ ਦੇ ਆਵਾਂ?” ਦਿਆਲੂ ਚਿੜੀ ਨੇ ਪੁੱਛਿਆ।
ਰਾਜਕੁਮਾਰ ਨੇ ਕਿਹਾ, “ਲਾਲ ਮਣੀ ਤਾਂ ਇਕ ਹੀ ਸੀ। ਮੇਰੇ ਕੋਲ ਮੇਰੀਆਂ ਅੱਖਾਂ ਹਨ। ਇਹ ਨੀਲ ਮਣੀ ਦੀਆਂ ਹਨ ਜੋ ਭਾਰਤ ਵਿਚੋਂ ਹਜ਼ਾਰਾਂ ਵਰ੍ਹੇ ਪਹਿਲਾਂ ਆਈਆਂ ਸਨ। ਇਨ੍ਹਾਂ ਵਿਚੋਂ ਇਕ ਜਾ ਕੇ ਉਸ ਨੂੰ ਦੇ ਆਵੇਂ ਤਾਂ ਉਹ ਇਸ ਨੂੰ ਜੌਹਰੀ ਕੋਲ ਵੇਚ ਕੇ ਅੰਗੀਠੀ ਵਿਚ ਅੱਗ ਜਲਾਏਗਾ ਅਤੇ ਪੇਟ ਦੀ ਅੱਗ ਬੁਝਾਏਗਾ, ਮਤਲਬ ਨਾਟਕ ਲਿਖੇਗਾ।”
ਚਿੜੀ ਰੋ ਪਈ, “ਪਿਆਰੇ ਰਾਜਕੁਮਾਰ! ਤੇਰੀਆਂ ਅੱਖਾਂ ਮੈਥੋਂ ਨੋਚੀਆਂ ਨਹੀਂ ਜਾਣਗੀਆਂ।”
“ਪਿਆਰੀ ਅਬਾਬੀਲ! ਮੈਂ ਜਿਸ ਤਰ੍ਹਾਂ ਕਹਿ ਰਿਹਾ ਹਾਂ, ਉਸੇ ਤਰ੍ਹਾਂ ਕਰ।” ਪ੍ਰਸੰਨ ਰਾਜਕੁਮਾਰ ਨੇ ਹੁਕਮਰਾਨ ਅੰਦਾਜ਼ ਵਿਚ ਕਿਹਾ।
ਚਿੜੀ ਨੇ ਨੀਲ ਮਣੀ ਲਈ ਅਤੇ ਅਟਾਲਿਕਾ ਵੱਲ ਉਡ ਗਈ। ਛੱਤ ਵਿਚ ਮੋਰੀ ਸੀ। ਇਸ ਲਈ ਹੌਲੀ ਜਿਹੀ ਨੌਜਵਾਨ ਸਾਹਮਣੇ ਉਸ ਨੇ ਨੀਲ ਮਣੀ ਸੁੱਟ ਦਿੱਤੀ। ਜਦੋਂ ਚੰਦ ਨਿਕਲਿਆ ਤਾਂ ਉਹ ਰਾਜਕੁਮਾਰ ਕੋਲ ਵਾਪਸ ਆਈ ਤੇ ਬੋਲੀ, “ਹੁਣ ਮੈਂ ਤੈਥੋਂ ਵਿਦਾ ਲੈਣ ਆਈ ਹਾਂ।”
ਰਾਜਕੁਮਾਰ ਬੋਲਿਆ, “ਪਿਆਰੀ ਅਬਾਬੀਲ, ਕੀ ਮੇਰੇ ਕੋਲ ਇਕ ਰਾਤ ਹੋਰ ਨਹੀਂ ਰਹੇਂਗੀ?”
ਚਿੜੀ ਨੇ ਜਵਾਬ ਦਿੱਤਾ, “ਠੰਢ ਦਾ ਮੌਸਮ ਹੈ, ਤੇ ਬਰਫ਼ ਕਿਸੇ ਵੀ ਦਿਨ ਪੈ ਸਕਦੀ ਹੈ। ਮਿਸਰ ਵਿਚ ਸੂਰਜ ਗਰਮ ਹੋਵੇਗਾ ਅਤੇ ਮਗਰਮੱਛ ਨਦੀ ਦੇ ਕਿਨਾਰੇ ਦਲਦਲ ਵਿਚ ਸੁਸਤਾਉਂਦੇ ਹੋਣਗੇ। ਮੇਰੇ ਸਾਥੀ ਆਪਣੇ ਆਲ੍ਹਣੇ ਮੰਦਰ ਵਿਚ ਬਣਾ ਰਹੇ ਹੋਣਗੇ। ਪਿਆਰੇ ਰਾਜਨ! ਹੁਣ ਮੈਨੂੰ ਜਾਣ ਦੇ।”
“ਮੇਰੀ ਦੂਜੀ ਅੱਖ ਵੀ ਕੱਢ ਲੈ।”
ਚਿੜੀ ਦਿਆਲੂ ਸੀ। ਉਹ ਝੱਟ ਮੰਨ ਗਈ, ਪਰ ਬੋਲੀ, “ਮੈਂ ਇਕ ਰਾਤ ਹੋਰ ਰਹਿ ਜਾਂਦੀ ਹਾਂ, ਪਰ ਤੇਰੀ ਦੂਸਰੀ ਅੱਖ ਨਹੀਂ ਲੈ ਸਕਦੀ। ਤੂੰ ਅੰਨ੍ਹਾ ਹੋ ਜਾਵੇਂਗਾ।”
ਰਾਜਕੁਮਾਰ ਨੇ ਹੁਕਮ ਦਿੱਤਾ, “ਪਿਆਰੀ ਅਬਾਬੀਲ, “ਤੈਨੂੰ ਮੇਰੀ ਆਗਿਆ ਮੰਨਣੀ ਹੀ ਪਵੇਗੀ।”
ਚਿੜੀ ਨੇ ਬੇਵੱਸ ਹੋ ਕੇ ਦੂਜੀ ਅੱਖ, ਨੀਲ ਮਣੀ ਲੈ ਕੇ, ਰੋਂਦੀ ਹੋਈ ਗਰੀਬ ਲੜਕੀ ਦੇ ਹੱਥ ਉਤੇ ਰੱਖ ਦਿੱਤੀ। ਲੜਕੀ ਚਮਕਦਾ ਹੋਇਆ ਰੰਗੀਨ ਸ਼ੀਸ਼ੇ ਦਾ ਟੁਕੜਾ ਲੈ ਕੇ ਖੁਸ਼ ਹੋ ਗਈ ਅਤੇ ਘਰ ਵੱਲ ਦੌੜੀ ਆਈ। ਚਿੜੀ ਨੇ ਪਰਤ ਕੇ ਰਾਜਕੁਮਾਰ ਨੂੰ ਕਿਹਾ, “ਹੁਣ ਤੂੰ ਬਿਲਕੁਲ ਅੰਨ੍ਹਾ ਹੈ। ਇਸ ਲਈ ਮੈਂ ਹੁਣ ਸਦਾ ਤੇਰੇ ਕੋਲ ਰਹੂੰਗੀ।æææਮੈਂ ਤਾਂ ਤੇਰੇ ਪੈਰਾਂ ਵਿਚ ਹੀ ਰਹਾਂਗੀ।” ਕਹਿ ਕੇ ਚਿੜੀ ਰਾਜਕੁਮਾਰ ਦੇ ਪੈਰਾਂ ਵਿਚ ਸੌਂ ਗਈ।
ਦੂਸਰੇ ਦਿਨ ਉਹ ਰਾਜਕੁਮਾਰ ਦੇ ਮੋਢਿਆਂ ‘ਤੇ ਬੈਠ ਕੇ ਉਸ ਨੂੰ ਆਪਣੇ ਅਨੁਭਵ ਦੀਆਂ ਗੱਲਾਂ ਅਤੇ ਹੋਰ ਨਗਰਾਂ ਦੀਆਂ ਸੁੰਦਰ ਚੀਜ਼ਾਂ ਬਾਰੇ ਵਿਸਥਾਰ ਨਾਲ ਦੱਸਦੀ ਰਹੀ। ਉਸ ਨੇ ਮਿਸਰ ਦੇ ਇਕ ਸਿਫਕਸ਼ ਦੇ ਵਿਸ਼ੇ ਬਾਰੇ ਵੀ ਦੱਸਿਆ ਅਤੇ ਊਠਾਂ ਦੀਆਂ ਸਵਾਰੀਆਂ ਬਾਰੇ ਵੀ।
ਰਾਜਕੁਮਾਰ ਬੋਲਿਆ, “ਅਬਾਬੀਲ, ਤੂੰ ਅਜੀਬ-ਅਜੀਬ ਚੀਜ਼ਾਂ ਦੇ ਵਿਸ਼ਿਆਂ ਬਾਰੇ ਦੱਸਦੀ ਹੈਂ, ਪਰ ਇਸ ਸਭ ਤੋਂ ਵਚਿੱਤਰ, ਕੀ ਤੈਨੂੰ ਇਸਤਰੀਆਂ ਤੇ ਪੁਰਸ਼ਾਂ ਦੇ ਦੁੱਖਾਂ ਨਾਲ ਸਦਮਾ ਨਹੀਂ ਪਹੁੰਚਦਾ। ਇਸ ਨਾਲੋਂ ਵਚਿੱਤਰ ਵਸਤੂ ਭਲਾ ਕੀ ਹੋ ਸਕਦੀ ਹੈ, ਮੇਰੇ ਨਗਰ ਹੋ ਕੇ ਆ, ਤੇ ਜੋ ਕੁਝ ਦੇਖੇਂ, ਮੈਨੂੰ ਦੱਸ ਦੇ।”
ਚਿੜੀ ਵਿਸ਼ਾਲ ਨਗਰ ਉਤੇ ਉਡਣ ਲੱਗੀ। ਉਸ ਨੇ ਅਮੀਰਾਂ ਨੂੰ ਉਸ ਸਮੇਂ ਆਪਣੇ ਸ਼ਾਨਦਾਰ ਭਵਨਾਂ ਵਿਚ ਅਨੰਦ-ਪ੍ਰਸੰਨ ਦੇਖਿਆ; ਜਦ ਕਿ ਉਨ੍ਹਾਂ ਦੇ ਦਰਵਾਜ਼ਿਆਂ ਉਤੇ ਕੁਝ ਬੰਦੇ ਭਿੱਖਿਆ ਮੰਗਣ ਲਈ ਬੈਠੇ ਹੋਏ ਸਨ। ਉਹ ਹਨੇਰੀਆਂ ਤੰਗ ਗਲੀਆਂ ਵਿਚ ਵੀ ਗਈ ਜਿਥੇ ਉਸ ਨੇ ਭੁੱਖ ਨਾਲ ਬੇਵੱਸ ਲਿੱਸੇ ਜਿਹੇ ਬੱਚਿਆਂ ਦੇ ਚਿਹਰਿਆਂ ਅੰਦਰ ਡੂੰਘੀਆਂ ਧਸੀਆਂ ਅੱਖ ਦੇਖੀਆਂ। ਇਕ ਤੰਗ ਪੁਲ ਹੇਠਾਂ ਦੋ ਬੱਚੇ ਆਪਸ ਵਿਚ ਇਕ-ਦੂਜੇ ਨੂੰ ਗਰਮੀ ਪਹੁੰਚਾਣ ਦਾ ਯਤਨ ਕਰ ਰਹੇ ਸਨ।
ਇਕ ਨੇ ਕਿਹਾ, ‘ਅਸੀਂ ਕਿੰਨੇ ਭੁੱਖੇ ਹਾਂ।’ ਜਵਾਬ ਵਿਚ ਚੌਕੀਦਾਰ ਨੇ ਕਿਹਾ, “ਹਟੋ, ਇਥੋਂ ਭੱਜ ਜਾਉ। ਇਥੇ ਬੈਠਣਾ ਮਨ੍ਹਾ ਹੈ।” ਤੇ ਉਹ ਠੰਢੀ ਰਾਤ ਵਿਚ ਮੀਂਹ ਵਿਚ ਭਿੱਜਦੇ ਨਿਕਲ ਗਏ।
ਚਿੜੀ ਨੇ ਪਰਤ ਕੇ ਸਾਰੀ ਘਟਨਾ ਰਾਜਕੁਮਾਰ ਨੂੰ ਸੁਣਾ ਦਿੱਤੀ। ਰਾਜਕੁਮਾਰ ਨੇ ਕਿਹਾ, “ਮੇਰੇ ਸਰੀਰ ਉਤੇ ਸੋਨੇ ਦੀ ਪਰਤ ਚੜ੍ਹੀ ਹੋਈ ਹੈ। ਤੂੰ ਉਸ ਨੂੰ ਆਪਣੀ ਚੁੰਝ ਨਾਲ ਲਾਹ ਕੇ ਗਰੀਬਾਂ ਵਿਚ ਵੰਡ ਦੇ। ਸੋਨਾ ਹਮੇਸ਼ਾ ਆਦਮੀਆਂ ਨੂੰ ਖੁਸ਼ ਕਰ ਦਿੰਦਾ ਹੈ।”
ਚਿੜੀ ਨੇ ਹੌਲੀ-ਹੌਲੀ ਰਾਜਕੁਮਾਰ ਦੇ ਸਰੀਰ ਤੋਂ ਸੋਨੇ ਦੀ ਪਰਤ ਲਾਹ ਲਈ। ਹੁਣ ਉਹ ਬਿਲਕੁਲ ਚਮਕਹੀਣ ਦਿਸਣ ਲੱਗਾ।
ਚਿੜੀ ਨੂੰ ਠੰਢ ਲਗਦੀ, ਪਰ ਉਹ ਆਪਣੇ ਖੰਭ ਫੜਫੜਾ ਕੇ ਗਰਮ ਰਹਿਣ ਦੀ ਕੋਸ਼ਿਸ਼ ਕਰਦੀ। ਚਿੜੀ ਨੂੰ ਪਤਾ ਲੱਗਾ ਕਿ ਉਸ ਦਾ ਅੰਤ ਨੇੜੇ ਆਣ ਪਹੁੰਚਿਆ ਹੈ। ਅੰਤਮ ਵਾਰ ਸ਼ਕਤੀ ਬਟੋਰ ਕੇ ਉਹ ਰਾਜਕੁਮਾਰ ਨੂੰ ਮਿਲਣ ਗਈ ਅਤੇ ਬੋਲੀ, “ਪਿਆਰੇ ਰਾਜਕੁਮਾਰ! ਹੁਣ ਵਿਦਾਈ ਦਿਉ ਅਤੇ ਮੈਨੂੰ ਆਗਿਆ ਦਿਉ ਕਿ ਮੈਂ ਤੁਹਾਡੇ ਹੋਂਠ ਚੁੰਮ ਸਕਾ।” ਰਾਜਕੁਮਾਰ ਪ੍ਰਸੰਨ ਹੋ ਕੇ ਬੋਲਿਆ, “ਪਿਆਰੀ ਅਬਾਬੀਲ! ਮੈਨੂੰ ਖੁਸ਼ੀ ਹੈ ਕਿ ਆਖਰ ਤੂੰ ਮਿਸਰ ਜਾ ਰਹੀ ਹੈਂ। ਤੂੰ ਮੇਰਾ ਬਹੁਤ ਕੰਮ ਕੀਤਾ। ਮੈਂ ਤੈਨੂੰ ਪਿਆਰ ਕਰਦਾ ਹਾਂ। ਤੂੰ ਮੇਰੇ ਹੋਂਠ ਹੀ ਨਹੀਂ, ਮੇਰੇ ਹੱਥ ਵੀ ਚੁੰਮ ਲੈ।”
ਚਿੜੀ ਨੇ ਦੱਸਿਆ, “ਮੈਂ ਮਿਸਰ ਨਹੀਂ ਜਾ ਰਹੀ, ਮੈਂ ਤਾਂ ਮੌਤ ਦੇ ਘਰ ਜਾ ਰਹੀ ਹਾਂ। ਮੌਤ ਨੀਂਦ ਦੀ ਹੀ ਤਾਂ ਵੱਡੀ ਭੈਣ ਹੈ ਨਾ, ਕਿਉਂ?” ਇੰਨਾ ਕਹਿ ਕੇ ਉਸ ਨੇ ਰਾਜਕੁਮਾਰ ਦੇ ਹੋਂਠਾਂ ਦਾ ਚੁੰਮਣ ਲਿਆ ਅਤੇ ਉਸ ਦੇ ਪੈਰਾਂ ਕੋਲ ਨਿਰ-ਪਰਾਣ ਹੋ ਕੇ ਡਿੱਗ ਪਈ।
ਉਸ ਸਮੇਂ ਮੂਰਤੀ ਦੇ ਅੰਦਰ ਸਿੱਕੇ ਦੇ ਟੁੱਟਣ ਦੀ ਆਵਾਜ਼ ਆਈ। ਮੂਰਤੀ ਦਾ ਸਿੱਕੇ ਦਾ ਦਿਲ ਦੋ ਹਿੱਸਿਆਂ ਵਿਚ ਟੁੱਟ ਗਿਆ ਸੀ।
ਦੂਜੇ ਦਿਨ ਸਵੇਰ ਨੂੰ ਨਗਰ ਦਾ ਮੇਅਰ ਆਪਣੇ ਸਹਿਯੋਗੀਆਂ ਨਾਲ ਘੁੰਮਦਾ ਹੋਇਆ ਉਸ ਚੌਰਾਹੇ ਵੱਲ ਆਇਆ ਅਤੇ ਪ੍ਰਸੰਨ ਰਾਜਕੁਮਾਰ ਦੀ ਮੂਰਤੀ ਦੇਖ ਕੇ ਬੋਲਿਆ, “ਇਹ ਪ੍ਰਸੰਨ ਰਾਜਕੁਮਾਰ ਵੀ ਕਿੰਨਾ ਭੱਦਾ ਹੋ ਗਿਆ ਹੈ।” ਸਭ ਸਹਿਯੋਗੀਆਂ ਨੇ ਵੀ ਹਾਂ ਵਿਚ ਹਾਂ ਰਲਾਈ। ਮੇਅਰ ਬੋਲਿਆ, “ਤਲਵਾਰ ਨਾਲੋਂ ਲਾਲ ਮਣੀ ਡਿੱਗ ਪਈ ਹੈ, ਅੱਖਾਂ ਵੀ ਚਲੀਆਂ ਗਈਆਂ ਹਨ ਅਤੇ ਸੋਨੇ ਦੀ ਪਰਤ ਵੀ ਗਾਇਬ ਹੈ। ਇਹ ਤਾਂ ਭਿਖਾਰੀ ਲਗਦਾ ਹੈ।”
“ਬਿਲਕੁਲ ਭਿਖਾਰੀ।” ਸਭ ਸਹਿਯੋਗੀ ਇਕੱਠੇ ਬੋਲੇ। ਫਿਰ ਮੇਅਰ ਬੋਲਿਆ, “ਇਸ ਦੇ ਪੈਰਾਂ ਕੋਲ ਚਿੜੀ ਮਰੀ ਪਈ ਹੈ। ਸਾਨੂੰ ਹੁਕਮ ਜਾਰੀ ਕਰਨਾ ਪਵੇਗਾ ਕਿ ਇਸ ਸਥਾਨ ਉਤੇ ਮਰੀ ਹੋਈ ਚਿੜੀ ਹੀ ਹੋਣੀ ਚਾਹੀਦੀ ਹੈ।”
ਕਲਰਕ ਨੇ ਇਹ ਗੱਲ ਨੋਟ ਕਰ ਲਈ।
ਪ੍ਰਸੰਨ ਰਾਜਕੁਮਾਰ ਦੀ ਮੂਰਤੀ ਉਤਾਰ ਦਿੱਤੀ ਗਈ। ਮੂਰਤੀ ਦਾ ਸਿੱਕਾ ਭੱਠੀ ਵਿਚ ਢਾਲਦੇ ਸਮੇਂ ਮੇਅਰ ਨੇ ਸਭਾ ਬੁਲਾਉਣ ਦਾ ਫ਼ੈਸਲਾ ਕਰਨ ਲਈ ਕਿਹਾ ਕਿ ਇਸ ਸੋਨੇ ਦਾ ਕੀ ਕੀਤਾ ਜਾਵੇ। ਮੇਅਰ ਨੇ ਤਜਵੀਜ਼ ਰੱਖੀ ਕਿ ਸਿੱਕੇ ਨਾਲ ਇਕ ਮੂਰਤੀ ਹੋਰ ਬਣਾਈ ਜਾਵੇ ਅਤੇ ਇਸ ਵਾਰੀ ਇਹ ਮੂਰਤੀ ਮੇਅਰ ਦੀ ਹੋਣੀ ਚਾਹੀਦੀ ਹੈ। ਇਸ ਉਤੇ ਹੋਰ ਸਹਿਯੋਗੀਆਂ ਨੇ ਭਿੰਨ-ਭਿੰਨ ਮੂਰਤੀਆਂ ਦੀ ਤਜਵੀਜ਼ ਰੱਖੀ ਤੇ ਸਹਿਮਤੀ ਲਈ ਗਈ।
ਰੱਬ ਨੇ ਕਿਹਾ, “ਇਹ ਤੂੰ ਸਹੀ ਚੀਜ਼ਾਂ ਚੁਣੀਆਂ ਹਨ। ਚਿੜੀ ਸਵਰਗ ਵਿਚ ਸਦਾ ਗਾਉਂਦੀ ਰਹੇਗੀ ਅਤੇ ਮੇਰੇ ਸਵਰਗ ਦੇ ਸੰਸਾਰ ਵਿਚ ਇਹ ਪ੍ਰਸੰਨ ਰਾਜਕੁਮਾਰ ਮੁਸਕਰਾਉਂਦਾ ਰਹੇਗਾ। -0-