ਪੱਬਾਂ ਭਾਰ ਹੋਏ ਰਹੇ ਫਿਲਮ ਰੁਕਾਉਣੇ ਲਈ, ਐਨਾ ਸੋਹਣਾ ਸੂਬਾ ਅਖੇ ਹੋਊ ਬਦਨਾਮ ਜੀ।
ਉਦੋਂ ਭੋਰਾ ਸੰਗ ਨਹੀਂ ਸੀ ਆਈ ਬਦਨਾਮੀਆਂ ਤੋਂ, ḔਚਿੱਟਾḔ ਪਹੁੰਚਾਇਆ ਜਦੋਂ ਸ਼ਹਿਰ ਤੇ ਗਰਾਮ ਜੀ।
ਸ਼੍ਰੋਮਣੀ ਕਮੇਟੀ ਜਥੇਦਾਰ ਸਾਰੇ ਜੇਬ੍ਹੇ ਪਾਏ, ਪੰਥ ਨੂੰ ਬਣਾਉਣਾ ਚਾਹਿਆ ਆਪਣਾ ਗੁਲਾਮ ਜੀ।
ਲੋਕ-ਰਾਜ ਵਿਚ ਤਾਨਾਸ਼ਾਹੀ ਦੇ ਰਿਕਾਰਡ ਤੋੜੇ, ਰਾਜ-ਭਾਗ ਸਾਂਭੀ ਬੈਠੇ ਕੁਣਬਾ ਤਮਾਮ ਜੀ।
ਠੋਕ ਕੇ ਵਿਖਾਇਓ ਠੁੱਠ ਵੋਟਾਂ ਲੈਣ ਆਏ ਜਦੋਂ, ਮੱਥੇ ਵੱਟ ਪਾ ਕੇ ਵਿਹੜੇ ਵਿਚੋਂ ਹੀ ਦੁੜ੍ਹਾ ਦਿਓ।
ਅਣਖੀ ਪੰਜਾਬ ਜਿਨ੍ਹਾਂ ਨਸ਼ਿਆਂ ‘ਚ ਡੋਬਿਆ ਏ, Ḕਉੜਤਾ ਪੰਜਾਬḔ ਦੇਖ ਉਨ੍ਹਾਂ ਨੂੰ ਉੜਾ ਦਿਓ!