ਪੰਜਾਬ ਬਨਾਮ ਖੁਦਕੁਸ਼ੀਆਂ

ਖੇਤੀਬਾੜੀ ਨਾ ਲਾਹੇ ਦਾ ਰਿਹਾ ਧੰਦਾ, ਅੰਨਦਾਤੇ ਹੁਣ ਵਕਤ ਗੁਜ਼ਾਰਦੇ ਨੇ।
ਨਕਲੀ ਖਾਦਾਂ, ਦਵਾਈਆਂ ਦੀ ਮਾਰ ਖਾ ਕੇ, ਆਖ ਦਿੰਦੇ ਇਹ ਰੰਗ ਕਰਤਾਰ ਦੇ ਨੇ।
ਸਬਰ, ਸਾਦਗੀ, ਸਹਿਜ ਨੂੰ ਛੱਡ ਬੈਠੇ, ਰਹਿੰਦੇ ਫੁਕਰੀਆਂ ਬਹੁਤੀਆਂ ਮਾਰਦੇ ਨੇ।
ਅੰਨਾ ਖਰਚਦੇ ਮਰਨਿਆਂ-ਪਰਨਿਆਂ ‘ਤੇ, Ḕਉਚੇ ਨੱਕḔ ਲਈ ਝੱਲ ਖਿਲਾਰਦੇ ਨੇ।
ਪੰਡ ਚੱਕ ਕੇ ਆਪ ਹੀ ਕਰਜ਼ਿਆਂ ਦੀ, ਹਉਕੇ ਢਹਿੰਦੀਆਂ ਕਲਾਂ ਵਿਚ ਭਰਨ ਲੱਗੀ।
ਢਾਹੇ ਕਾਬਲ-ਕੰਧਾਰ ਸੀ ਪੁਰਖਿਆਂ ਨੇ, ਪੀੜ੍ਹੀ ਅੱਜ ਦੀ ਖੁਦਕੁਸ਼ੀਆਂ ਕਰਨ ਲੱਗੀ!