ਹਾਲੀਵੁੱਡ ਦੀ ਫਿਲਮ ਪੰਜਾਬੀ ਵਿਚ

ਆਉਂਦੇ ਵਰ੍ਹੇ 2013 ਵਿਚ ਵੈਲੇਨਟਾਈਨ ਦਿਵਸ ਦੇ ਮੌਕੇ ਹਾਲੀਵੁੱਡ ਦੀ ਫ਼ਿਲਮ ‘ਏ ਗੁੱਡ ਡੇਅ ਟੂ ਡਾਈ ਹਾਰਡ-5’ ਭਾਰਤੀ ਸਿਨੇਮਾ ਵਿਚ ਇਕ ਇਤਿਹਾਸ ਬਣ ਰਹੀ ਹੈ। ਭਾਰਤੀ ਸਿਨੇਮਾ ਵਿਚ ਪਹਿਲੀ ਵਾਰ ਇਕ ਹਾਲੀਵੁੱਡ ਦੀ ਫ਼ਿਲਮ ਨੂੰ ਪੰਜਾਬੀ ਵਿਚ ਡੱਬ ਕੀਤਾ ਗਿਆ ਹੈ। ‘ਟਾਈਟੈਨਿਕ-3 ਡੀ’, ‘ਆਈਸ ਏਜ਼’, ‘ਕਾਂਟੀਨੈਂਟਲ ਡ੍ਰਿਫਟ’ ਤੇ ਹਾਲ ਹੀ ਵਿਚ ਰਿਲੀਜ਼ ਹੋਈ ‘ਲਾਈਫ਼ ਆਫ਼ ਪਾਈ’ ਵਰਗੀਆਂ ਫ਼ਿਲਮਾਂ ਨੂੰ ਭਾਰਤ ਦੇ ਬਾਕਸ ਆਫ਼ਿਸ ‘ਤੇ ਮਿਲੀ ਸਫ਼ਲਤਾ ਤੋਂ ਬਾਅਦ ਫੌਕਸ ਸਟਾਰ ਸਟੂਡੀਓ ਭਾਰਤੀ ਫ਼ਿਲਮੀ ਦਰਸ਼ਕਾਂ ਲਈ ਇਕ ਹੋਰ ਫ਼ਿਲਮ ਲੈ ਕੇ ਆ ਰਿਹਾ ਹੈ। ਖ਼ਾਸ ਕਰਕੇ ਉੱਤਰ ਭਾਰਤ ਦੇ ਦਰਸ਼ਕਾਂ ਲਈ।
ਹਾਲੀਵੁੱਡ ਦੀ ਐਕਸ਼ਨ ਨਾਲ ਭਰਪੂਰ ਬਲਾਕ ਬਸਟਰ ਫ਼ਿਲਮ ‘ਡਾਈ ਹਾਰਡ’ ਦੀ ਪੰਜਵੀਂ ਲੜੀ ਦੀ ਇਸ ਫ਼ਿਲਮ ‘ਏ ਗੁੱਡ ਡੇਅ ਟੂ ਡਾਈ ਹਾਰਡ’ ਨੂੰ ਨਾ ਸਿਰਫ਼ ਅੰਗਰੇਜ਼ੀ, ਹਿੰਦੀ, ਤਾਮਿਲ ਤੇ ਤੇਲਗੂ ਵਿਚ ਭਾਰਤ ਵਿਚ ਪ੍ਰਦਰਸ਼ਤ ਕੀਤਾ ਜਾਵੇਗਾ ਬਲਕਿ ਇਸ ਨੂੰ ਪੰਜਾਬੀ ਭਾਸ਼ਾ ਵਿਚ ਡਬ ਕਰਕੇ ਉੱਤਰ ਭਾਰਤ ਵਿਚ ਵੀ ਦਿਖਾਇਆ ਜਾਵੇਗਾ। ਬਰੂਸ ਵਿਲਿਸ ਅਤੇ ਮੇਰੀ ਐਲਿਜ਼ਬਥ ਵਿੰਸਟਡ ਦੇ ਅਭਿਨੈ ਵਾਲੀ ਹਾਲੀਵੁੱਡ ਦੀ ਪਹਿਲੀ ਫ਼ਿਲਮ ਹੈ ਜਿਸ ਨੂੰ ਪੰਜਾਬੀ ਵਿਚ ਡਬ ਕੀਤਾ ਗਿਆ ਹੈ।
ਪੰਜਾਬੀ ਦਰਸ਼ਕ ਹਾਲੀਵੁੱਡ ਦੇ ਐਕਸ਼ਨ ਸਿਤਾਰਿਆਂ ਨੂੰ ਪਰਦੇ ‘ਤੇ ਆਪਣੀ ਮਾਤ ਭਾਸ਼ਾ ਵਿਚ ਬੋਲਦੇ ਦੇਖਣਗੇ। ਫ਼ਿਲਮ ਦੀ ਕਹਾਣੀ ਜਾਨ ਮੈਕਲੇਨ ਨਾਂ ਦੇ ਇਕ ਵਿਅਕਤੀ ਦੀ ਕਹਾਣੀ ਹੈ ਜੋ ਆਪਣੇ ਪੁੱਤਰ ਨਾਲ ਕਿਸੇ ਦਹਿਸ਼ਤਵਾਦੀ ਸਾਜ਼ਿਸ਼ ਦਾ ਸ਼ਿਕਾਰ ਹੋ ਜਾਂਦਾ ਹੈ। ਜਾਨ ਦੀ ਭੂਮਿਕਾ ਬਰੂਸ ਵਿਲਿਸ ਨੇ ਨਿਭਾਈ ਹੈ। ਜੌਹਨ ਮੂਰ ਵੱਲੋਂ ਨਿਰਦੇਸ਼ਤ ਕੀਤੀ ਗਈ ਇਸ ਫ਼ਿਲਮ ਦੀ ਕਹਾਣੀ ਸਕੀਪ ਵੁੱਡਸ ਨੇ ਲਿਖੀ ਹੈ। ‘ਏ ਗੁੱਡ ਡੇਅ ਟੂ ਡਾਈ ਹਾਰਡ’ ਫ਼ਿਲਮ 22 ਫਰਵਰੀ, 2013 ਨੂੰ ਰਿਲੀਜ਼ ਹੋਵੇਗੀ।
ਫੌਕਸ ਸਟਾਰ ਸਟੂਡੀਓ ਦੇ ਸੀæਈæਓæ ਵਿਜੈ ਸਿੰਘ ਅਨੁਸਾਰ ਪੰਜਾਬ ਵਿਚ ਮਲਟੀਪਲੈਕਸ ਦਾ ਦਾਇਰਾ ਦਿਨ-ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਫ਼ਿਲਮਾਂ ਦੀ ਸਫ਼ਲਤਾ ਵਿਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ। ਬਾਲੀਵੁੱਡ ਵਿਚ ਇਸ ਦਾ 10 ਫ਼ੀਸਦੀ ਤੇ ਹਾਲੀਵੁੱਡ ਵਿਚ ਇਸ ਦਾ ਪੰਜ ਫੀਸਦੀ ਯੋਗਦਾਨ ਹੈ ਤੇ ਇਹ ਫੀਸਦੀ ਦਰ ਲਗਾਤਾਰ ਵਧਦੀ ਜਾ ਰਹੀ ਹੈ।
___________________________
ਕਲੋਜ਼ਅੱਪ : ਦਰਸ਼ਨ ਔਲਖ
ਜਨਮ ਸਥਾਨ: ਅਬੋਹਰ (ਪੰਜਾਬ)
ਸਿੱਖਿਆ: ਅਬੋਹਰ ਤੇ ਚੰਡੀਗੜ੍ਹ।
ਪਿਤਾ: ਸ਼ ਚੰਚਲ ਸਿੰਘ (ਅਫ਼ਸਰ, ਪੰਜਾਬ ਸਿੱਖਿਆ ਵਿਭਾਗ)
ਮਾਤਾ: ਸ੍ਰੀਮਤੀ ਦੀਦਾਰ ਕੌਰ
ਸ਼ੌਂਕ: ਭੰਗੜਾ, ਫਿਲਮਾਂ ਵੇਖਣਾ।
ਸਭ ਤੋਂ ਵੱਧ ਖੁਸ਼ੀ: ਜਦੋਂ ਫਿਲਮ ‘ਵੀਰ ਜ਼ਾਰਾ’ ਮਿਲੀ।
ਸਭ ਤੋਂ ਵੱਧ ਸਹਿਯੋਗੀ: ਯਸ਼ਰਾਜ ਚੋਪੜਾ ਦਾ ਪਰਿਵਾਰ।
ਫਿਲਮਾਂ ਵਿਚ ਸ਼ੁਰੂਆਤ: ਪੰਜਾਬੀ ਫਿਲਮੀ ਕਹਾਣੀਆਂ ਲਿਖੀਆਂ ਤੇ ਨਾਟਕ ਖੇਡੇ।
ਕਾਰੋਬਾਰ: ਆਪਣੀ ਫਿਲਮ ਪ੍ਰੋਡਕਸ਼ਨ ਕੰਪਨੀ-ਔਲਖ ਫਿਲਮ ਪ੍ਰੋਡਕਸ਼ਨ ਕੰਪਨੀ, ਚੰਡੀਗੜ੍ਹ।
ਬਤੌਰ ਲੇਖਕ ਫਿਲਮਾਂ: ਸੁੱਖਾ, ਖੂਨ ਦਾ ਦਾਜ, ਇਸ਼ਕ ਨਾ ਪੁੱਛੇ ਜਾਤ, ਹੀਰ ਸਿਆਲ, ਲਾਲੀ, ਮੋਰਨੀ ਤੇ ਕੁੱਤਿਆਂ ਵਾਲੇ ਸਰਦਾਰ।
ਬਤੌਰ ਅਦਾਕਾਰ ਨਾਟਕ: ਇਸ ਚੌਕ ਤੋਂ ਸ਼ਹਿਰ ਦਿੱਸਦਾ ਹੈ, ਮਿਰਜ਼ਾ ਜੱਟ, ਦੁੱਲਾ ਭੱਟੀ, ਕੱਲ੍ਹ ਅੱਜ ਤੇ ਭਲਕ, ਚਾਂਦਨੀ ਚੌਕ ਤੋਂ ਸਰਹਿੰਦ ਤੱਕ, ਦੋ ਰਾਤਾਂ ਚਮਕੌਰ ਦੀਆਂ, ਬਾਦਸ਼ਾਹ ਦਰਵੇਸ਼।
ਮੈਗਾ ਸੀਰੀਅਲ: ਲਾਰਡ ਆਫ ਫਾਈਵ ਰਿਵਰਜ਼-ਮਹਾਰਾਜਾ ਰਣਜੀਤ ਸਿੰਘ।
ਫੀਚਰ ਫਿਲਮਾਂ (ਬਤੌਰ ਅਦਾਕਾਰ ਤੇ ਲਾਈਨ ਪ੍ਰੋਡਿਊਸਰ): ਵੀਰ ਜ਼ਾਰਾ, ਮੇਰੇ ਭਾਈ ਕੀ ਦੁਲਹਨ, ਸ਼ਹੀਦੇ ਮੁਹੱਬਤ, ਸ਼ਹੀਦੇ ਆਜ਼ਮ ਭਗਤ ਸਿੰਘ, ਵਾਰਿਸ਼ ਸ਼ਾਹ, ਇਸ਼ਕ ਦਾ ਵਾਰਿਸ਼, ਦੇਸ਼ ਹੋeਆ ਪਰਦੇਸ, ਮੇਰਾ ਪਿੰਡ-ਮਾਈ ਹੋਮ, ਮੁੰਡੇ ਯੂæਕੇæ ਦੇ, ਪੰਜਾਬ-69, ਦਿਲ ਆਪਣਾ ਪੰਜਾਬੀ, ਰੱਬ ਨੇ ਬਣਾ ਦੀ ਜੋੜੀ, ਸਿੰਘ ਇਜ਼ ਕਿੰਗ, ਹੀਰੋਜ਼, ਸ਼ੌਰਿਆ, ਬਾਗੀ ਸੂਰਮੇ, ਸੁੱਖਾ, ਤਬਾਹੀ, ਖੂਨ ਦਾ ਦਾਜ, ਮੇਰਾ ਪੰਜਾਬ।
ਹਾਲੀਵੁੱਡ ਫਿਲਮਾਂ: ਜ਼ੀਰੋ ਡਾਰਕ ਥਰਟੀ, ਵਿਦੇਸ਼-ਹੈਵਨ ਆਨ ਅਰਥ, ਪਾਰਟੀਸ਼ਨ।
ਸਿਰਨਾਵਾਂ: ਦਰਸ਼ਨ ਔਲਖ, 3029, 21ਡੀæ ਚੰਡੀਗੜ੍ਹ।
ਫੋਨ: 94170-92640 ਜਾਂ 98723-36006
-ਜੁਗਰਾਜ ਗਿੱਲ, ਸ਼ਾਰਲਟ
ਫੋਨ: 704-257-6693

Be the first to comment

Leave a Reply

Your email address will not be published.