-ਗੁਲਜ਼ਾਰ ਸਿੰਘ ਸੰਧੂ
ਮੇਰੇ ਸਾਹਮਣੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ Ḕਜੇਲ੍ਹ ਨੋਟ ਬੁੱਕ’ ਪਈ ਹੈ। ਇਸ ਨੂੰ ਯੂਨੀਸਟਾਰ ਬੁਕਸ, ਮੋਹਾਲੀ, ਵਾਲੇ ਹਰੀਸ਼ ਜੈਨ ਨੇ ਐਡਵੋਕੋਟ ਮਾਲਵਿੰਦਰਜੀਤ ਸਿੰਘ ਵੜੈਚ ਨਾਲ ਰਲ ਕੇ ਪ੍ਰਕਾਸ਼ਤ ਕੀਤਾ ਹੈ। ਚਾਰ ਸੌ ਤੋਂ ਵੱਧ ਪੰਨਿਆ ਵਾਲੀ ਇਸ ਨੋਟਬੁਕ ਦੇ 176 ਪੰਨਿਆਂ ਉਤੇ ਭਗਤ ਸਿੰਘ ਦੀਆਂ ਨੋਟ ਕੀਤੀਆਂ ਟਿਪਣੀਆਂ ਹਨ ਜੋ ਉਸ ਨੇ ਜੇਲ੍ਹ ਵਿਚ ਪੜ੍ਹੀਆਂ 46 ਪੁਸਤਕਾਂ ਵਿਚੋਂ ਜਿਉਂ ਦੀਆਂ ਤਿਉਂ ਜਾਂ ਆਪਣੇ ਸ਼ਬਦਾਂ ਵਿਚ ਸੋਧ ਸੁਧਾਈ ਕਰਕੇ ਲਿਖੀਆਂ ਹਨ।
ਪਹਿਲੇ ਪੰਨੇ ਉਤੇ ਲਿਖਿਆ ਮਿਲਦਾ ਹੈ ਕਿ ਇਹ 404 ਪੰਨੇ 12 ਸਤੰਬਰ, 1929 ਨੂੰ ਭਗਤ ਸਿੰਘ ਨੂੰ ਸੌਂਪੇ ਗਏ। ਹੁਣ ਇਸ ਪੋਥੀ ਦੇ 486 ਛਪੇ ਪੰਨੇ ਹਨ ਜਿਸ ਵਿਚ ਹਰੀਸ਼ ਜੈਨ ਦੀ 107 ਪੰਨਿਆਂ ਦੀ ਵੱਡੀ ਭੂਮਿਕਾ, ਫੁਟਕਲ ਪੰਨੇ ਅਤੇ ਹੋਰ ਬਹੁਤ ਸਾਰੀ ਸਮਗਰੀ ਸ਼ਾਮਿਲ ਹੈ ਜੋ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਮਝਣ ਵਿਚ ਬਹੁਤ ਸਹਾਈ ਹੋ ਸਕਦੀ ਹੈ।
ਇਨ੍ਹਾਂ ਟਿਪਣੀਆਂ ਨੂੰ ਧਿਆਨ ਨਾਲ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ 23 ਮਾਰਚ 1931 ਨੂੰ ਸ਼ਹੀਦੀ ਪਾਉਣ ਵਾਲਾ ਜੀਊੜਾ ਬੇਹੱਦ ਸਿਆਣਾ ਤੇ ਗੰਭੀਰ ਪਾਠਕ ਸੀ ਜਿਸ ਨੇ ਇਸ ਨੋਟ ਬੁੱਕ ਵਿਚ ਆਪਣੇ ਮਨ ਪਸੰਦ ਸ਼ਿਅਰ ਵੀ ਲਿਖੇ ਹਨ, ਜਿਨ੍ਹਾਂ ਵਿਚੋਂ ਬਹੁਤੇ ਉਮਰ ਖਯਾਮ, ਵਾਜਿਦ ਅੱਲੀ ਸ਼ਾਹ ਗ਼ਾਲਿਬ, ਇਕਬਾਲ, ਅਮੀਰ ਮੀਨਾਈ ਤੇ ਆਤਿਸ਼ ਲਖਨਵੀ ਦੇ ਹਨ। 1981 ਤਕ ਇਸ ਨੋਟਬੁਕ ਨੂੰ ਭਗਤ ਸਿੰਘ ਦੇ ਪਰਿਵਾਰ ਵਿਚੋਂ ਕਿਸੇ ਨੇ ਵੀ ਇਸ ਨੂੰ ਜਗ ਜ਼ਾਹਰ ਕਰਨਾ ਜ਼ਰੂਰੀ ਨਹੀਂ ਸਮਝਿਆ। ਭਗਤ ਸਿੰਘ ਦੇ ਭਾਣਜੇ ਜਗਮੋਹਨ ਸਿੰਘ ਨੇ ਵੀ ਨਹੀਂ, ਜਿਸ ਨੇ 1965-66 ਵਿਚ ਨੋਟ ਬੁੱਕ ਦੇ ਨਾਲ-ਨਾਲ ਉਘੜ-ਦੁਘੜ ਪਏ ਵਰਕਿਆਂ ਵਿਚਲੇ ਨੋਟ ਵੀ ਆਪਣੀ ਹੱਥ ਲਿਖਤ ਵਿਚ ਨਕਲ ਕਰਕੇ ਸੰਭਾਲੇ ਸਨ।
1981 ਵਿਚ ਸ਼ਹੀਦ ਭਗਤ ਸਿੰਘ ਦੇ ਛੋਟੇ ਭਰਾ ਕੁਲਬੀਰ ਸਿੰਘ ਦੇ ਉਦਮ ਨਾਲ ਇਹ ਨੋਟ ਬੁੱਕ ਨਵੀਂ ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਮਿਊਜ਼ੀਅਮ ਵਿਚ ਪਹੁੰਚੀ ਤੇ ਉਨ੍ਹਾਂ ਨੇ ਇਨ੍ਹਾਂ ਦੀਆਂ ਦੋ ਕਾਪੀਆਂ ਕਰਕੇ ਨੈਸ਼ਨਲ ਆਰਕਾਈਵਜ਼, ਨਵੀਂ ਦਿੱਲੀ ਤੇ ਗੁਰੂਕੁਲ ਕਾਂਗੜੀ ਫਰੀਦਾਬਾਦ ਨੂੰ ਵੀ ਸੌਂਪੀਆਂ। ਉਥੋਂ ਬੁੱਕ ਕਰਾਨੀਕਲ ਜੈਪੁਰ ਦੇ ਸੰਪਾਦਕ ਬੀæ ਐਸ਼ ਹੂਜਾ ਨੂੰ ਇਨ੍ਹਾਂ ਦੀ ਸੂਹ ਮਿਲੀ ਤੇ ਉਸ ਨੇ ਇਹ ਆਪਣੇ ਰਸਾਲੇ ਵਿਚ ਲੜੀਵਾਰ ਛਾਪਣ ਉਪਰੰਤ ਕਿਤਾਬੀ ਰੂਪ ਵਿਚ ਵੀ ਛਾਪਿਆ।
ਹੁਣ ਇਹ ਨੋਟ ਬੁੱਕ ਸਤ-ਅੱਠ ਭਾਸ਼ਾਵਾਂ ਵਿਚ ਛਪ ਚੁੱਕੀ ਹੈ। ਇਸ ਦਾ ਪੰਜਾਬੀ ਰੂਪ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਨੇ ਛਾਪਿਆ ਸੀ। ਹੁਣ 5 ਜੂਨ 2016 ਨੂੰ ਲੋਕਗੀਤ/ਯੂਨੀਸਟਾਰ ਵਲੋਂ ਇਸਦਾ ਅੰਗਰੇਜ਼ੀ ਐਡੀਸ਼ਨ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਰਿਲੀਜ਼ ਕੀਤੇ ਜਾਣ ਉਪਰੰਤ ਇਸ ਨੋਟ ਬੁੱਕ ਬਾਰੇ ਖੁਲ੍ਹੀ ਚਰਚਾ ਛਿੜ ਪਈ ਹੈ। ਰਿਲੀਜ਼ ਕਰਨ ਦੀ ਰਸਮ ਜਸਟਿਸ ਅਜੇ ਤਿਵਾੜੀ, ਜਸਟਿਸ ਦੀਪਕ ਸਿੱਬਲ ਅਤੇ ਹਰਿਆਣਾ ਦੇ ਐਡਵੋਕੇਟ ਜਨਰਲ ਸ੍ਰੀ ਬਲਦੇਵ ਮਹਾਜਨ ਨੇ ਨਿਭਾਈ। ਪ੍ਰੋæ ਹਰੀਸ਼ ਪੁਰੀ ਨੇ ਆਪਣੇ ਭਾਸ਼ਨ ਵਿਚ ਮਹੱਤਵਪੂਰਨ ਟਿੱਪਣੀਆਂ ਦੇ ਹਵਾਲੇ ਨਾਲ ਇਸ ਨੂੰ ਚੈਕੋਸਲੋਵੇਕੀਆ ਦੇ ਸੰਗ੍ਰਾਮੀ ਕਵੀ ਜੂਲੀਅਮ ਫਿਊਚਿਕ ਦੇ ਬਰਾਬਰ ਗਿਣਿਆ ਜਿਸਦੀ ਫਾਂਸੀ ਦੇ ਤਖਤੇ ਤੋਂ Ḕਨੋਟਸ ਫਰਾਮ ਦੀ ਗੈਲੋਜ਼’ ਪਿਛਲੀ ਸਦੀ ਦੇ ਅੱਧ ਵਿਚ ਦੁਨੀਆਂ ਭਰ ਦੇ ਬੁਧੀਜੀਵੀਆਂ ਵਿਚ ਚਰਚਿਤ ਰਹੀ। ਪ੍ਰਸਿੱਧ ਕਵੀਆਂ ਤੋਂ ਬਿਨਾਂ ਏਜਲਜ਼, ਮਾਰਕਸ, ਲੈਨਿਨ, ਟਰੋਟਸਕੀ ਸੁਕਰਾਤ, ਪਲੈਟੋ, ਅਰਸਤੂ ਵਰਗੇ ਸੌ ਤੋਂ ਵਧ ਚਿੰਤਕਾਂ ਦੇ ਕਥਨ ਭਗਤ ਸਿੰਘ ਦੀ ਨੋਟ ਬੁੱਕ ਵਿਚ ਮਿਲਦੇ ਹਨ। ਕਈ ਥਾਈਂ ਭਗਤ ਸਿੰਘ ਨੇ ਉਨ੍ਹਾਂ ਕਥਨਾਂ ਦੇ ਕੇਵਲ ਸਾਰ ਅੰਸ਼ ਹੀ ਦਿੱਤੇ ਹਨ। ਪਰ ਹਥਲੀ ਪੋਥੀ ਵਿਚ ਸੰਪਾਦਕਾਂ ਨੇ ਮੂਲ ਸਰੋਤ ਲਭ ਕੇ ਤੇ ਉਨ੍ਹਾਂ ਨੂੰ ਬਰਾਬਰ ਛਾਪਕੇ ਇਸ ਨੋਟ ਬੁੱਕ ਦੀ ਗੰਭੀਰਤਾ ਤੇ ਮਹੱਤਵ ਨੂੰ ਹੋਰ ਵੀ ਉਜਾਗਰ ਕੀਤਾ ਹੈ। ਸ਼ਹੀਦ ਦੇ ਮਨਪਸੰਦ ਸ਼ਿਅਰਾਂ ਵਿਚੋਂ ਨਮੂਨੇ ਵਜੋਂ ਕੁਝ ਸ਼ਿਅਰ:
ਆਜ ਕੁਛ ਔਰ ਭੀ ਪੀ ਲੂੰ ਕਿ ਸੁਨਾ ਹੈ ਮੈਂਨੇ
ਆਤੇ ਹੈਂ ਹਜ਼ਰਤ ਏ ਵਾਇਜ਼ ਮੇਰੇ ਸਮਝਾਨੇ ਕੋ।
(ਅਮੀਰ ਮੀਨਾਈ)
ਜਾਤੇ ਹੂਏ ਕਹਿਤੇ ਹੋ ਕਿਆਮਤ ਕੋ ਮਿਲੇਂਗੇ
ਕਿਆ ਖ਼ੂਬ ਕਿਆਮਤ ਕਾ ਹੈ ਗੋਇਆ ਕੋਈ ਦਿਨ ਔਰ।
ਯਾ ਰੱਬ ਨਾ ਵੋਹ ਸਮਝੇ ਹੈ ਨਾ ਸਮਝੇਂਗੇ ਮੇਰੀ ਬਾਤ
ਦੇ ਔਰ ਦਿਲ ਉਨਕੋ ਜੋ ਨਾ ਦੇ ਮੁਝ ਕੋ ਜ਼ੁਬਾਂ ਔਰ।
æææ
ਦਿੱਲ ਹੀ ਤੋਂ ਹੈ ਨਾ ਸੰਗ ਓ ਖਿਸ਼ਤ ਦਰਦ ਸੇ ਭਰਨਾ ਆਏ ਕਿਉਂ
ਰੋਏਂਗੇ ਹਮ ਹਜ਼ਾਰ ਬਾਰ ਕੋਈ ਹਮੇ ਸਤਾਏ ਕਿਉਂ।
ਦਰ ਨਹੀਂ, ਹਰਮ ਨਹੀਂ, ਦਰ ਨਹੀਂ ਆਸਤਾਂ ਨਹੀਂ
ਬੈਠੇ ਹੈਂ ਰਾਹ ਗੁਜ਼ਰ ਪੇ ਹਮ ਕੋਈ ਹਮੇਂ ਉਠਾਏ ਕਿਉਂ।
(ਮਿਰਜ਼ਾ ਗ਼ਾਲਿਬ)
ਨਸ਼ਾ ਪਿਲਾ ਕੇ ਗਿਰਾਨਾ ਤੋ ਸਭ ਕੋ ਆਤਾ ਹੈ
ਮਜ਼ਾ ਤੋ ਜਬ ਹੈ ਕਿ ਗਿਰਤੋਂ ਕੋ ਥਾਮ ਲੇ ਸਾਕੀ।
(ਮੁਹਮੰਦ ਇਕਬਾਲ)
ਚੋਣਵੇਂ ਸ਼ਿਅਰਾਂ ਤੇ ਚਿੰਤਕਾਂ ਦੇ ਟੋਟਿਆਂ ਨਾਲ ਭਰਪੂਰ ਨੋਟ ਬੁੱਕ Ḕਫਾਂਸੀ ਦੇ ਤਖ਼ਤੇ ਤੋਂ’ ਇੱਕ ਦਹਾਕਾ ਪਹਿਲਾਂ ਵੀ ਛਪ ਸਕਦੀ ਸੀ ਤੇ ਐਨ ਸੰਭਵ ਹੈ ਕਿ ਇਸ ਦੀ ਚਰਚਾ ਉਸ ਨਾਲੋਂ ਵੀ ਵੱਧ ਹੁੰਦੀ। ਯੂਨੀਸਟਾਰ ਬੁਕਸ ਨੂੰ ਦਾਦ ਦੇਣੀ ਬਣਦੀ ਹੈ। ਦੇਰ ਆਏ ਦਰੁਸਤ ਆਏ।
ਅੰਤਿਕਾ
ਨੋਟ ਬੁੱਕ ਵਿਚੋਂ ਅਗਿਆਤ ਕਵੀਆਂ ਦੇ ਸ਼ਿਅਰ:
ਆਤਿਸ਼-ਏ-ਖਾਮੋਸ਼ ਭੀ ਕਿਆ ਆਤਿਸ਼-ਏ-ਖਾਮੋਸ਼ ਹੈ
ਉੜ ਗਏ ਦਿਲ ਕੇ ਧੂਏਂ ਲੇਕਿਨ ਧੂਆਂ ਕੋਈ ਨਹੀਂ।
æææ
ਮੈਂ ਵੁਹ ਚਿਰਾਗ ਹੂੰ ਜਿਸਕੋ ਫਰੋਗ਼ ਏ ਹਸਤੀ ਮੇਂ
ਕਰੀਬ ਸੁਭਾ ਨੇ ਰੌਸ਼ਨ ਕੀਆ ਬੁਝਾ ਭੀ ਦੀਆ।
æææ
ਆਬ-ਓ-ਹਵਾ ਮੇਂ ਰਹੇਗੀ ਖਿਆਲ ਕੀ ਬਿਜਲੀ
ਯੇ ਮੁਸ਼ਤ ਏ ਖਾਕ ਹੈ ਫਾਨੀ, ਰਹੇ ਨਾ ਰਹੇ।