ਪੁਸ਼ਤਾਂ ਤੀਕ ਵੀ ਰਹਿਣਗੇ ਯਾਦ ਸਾਨੂੰ, ਲੱਗੇ ਜੂਨ ਚੁਰਾਸੀ ਦੇ ਸੱਲ੍ਹ ਯਾਰੋ।
ਵਰ੍ਹੇ ਬੀਤ ਗਏ ਫੇਰ ਵੀ ਜਾਪਦਾ ਏ, ਹੋਇਆ ਜ਼ੁਲਮ ਇਹ ਜਿਸ ਤਰ੍ਹਾਂ ਕੱਲ੍ਹ ਯਾਰੋ।
ਲੰਕਾ ਢਾਹੁਣ ਵਿਚ ਹੱਥ ਸੀ ਭੇਤੀਆਂ ਦਾ, ਮਗਰੋਂ ਬਹਿ ਗਏ ਜੋ ਗੱਦੀਆਂ ਮੱਲ ਯਾਰੋ।
ਖੂਨੀ ਸਾਕਾ ਮਨਾਉਂਦਿਆਂ ਸੋਚੀਏ ਵੀ, ਮਸਲੇ ਕੌਮ ਦੇ ਕਰਨੇ ਕਿਨ ਹੱਲ ਯਾਰੋ।
ਤੋਰੇ ‘ਯਮ ਪੁਰੀ’ ਤਖਤ ਨੂੰ ਢਾਹੁਣ ਵਾਲੇ, ਆਉਂਦੇ ਆਏ ਹਾਂ ਭਾਜੀਆਂ ਮੋੜਦੇ ਜੀ।
ਸਜ਼ਾ ਉਨ੍ਹਾਂ ਨੂੰ ਦੇਣੀ ਵੀ ਸੋਚਿਆ ਐ, ਜਿਹੜੇ ਤਖਤ ਦੀ ਅਜ਼ਮਤ ਨੂੰ ਖੋਰਦੇ ਜੀ?