ਚੰਡੀਗੜ੍ਹ: ਪੰਜਾਬ ਵਿਚ ਨਵੀਂ ਉੱਭਰ ਰਹੀ ਆਮ ਆਦਮੀ ਪਾਰਟੀ ਵਿਚ ਸਿਤਾਰਿਆਂ ਦਾ ਬੋਲਬਾਲਾ ਹੋ ਗਿਆ ਹੈ। ਇਹ ਸਿਤਾਰੇ ਫਿਲਮੀ ਕਲਾਕਾਰ, ਗਾਇਕ ਤੇ ਖਿਡਾਰੀ ਹਨ। ਸਭ ਤੋਂ ਵੱਧ ਖਿਡਾਰੀ ਇਸ ਪਾਰਟੀ ਵੱਲ ਖਿੱਚੇ ਜਾ ਰਹੇ ਹਨ। ਆਮ ਤੌਰ ‘ਤੇ ਇਹ ਵਰਗ ਸਿਆਸਤ ਤੋਂ ਦੂਰ ਹੀ ਰਹਿੰਦਾ ਹੈ। ਇਸ ਤੋਂ ਬਿਨਾਂ ਗਾਇਕ ਤੇ ਅਦਾਕਾਰ ਵੀ ‘ਆਪ’ ਦਾ ਗੁਣਗਾਨ ਕਰ ਰਹੇ ਹਨ।
‘ਗੋਲਡਨ ਗਰਲ’ ਵਜੋਂ ਜਾਣੀ ਜਾਂਦੀ ਹਾਕੀ ਖਿਡਾਰਨ ਰਾਜਬੀਰ ਕੌਰ ਨੇ ਵੀ ‘ਆਪ’ ਦਾ ਝਾੜੂ ਫੜ ਲਿਆ ਹੈ। ਇਸ ਤੋਂ ਪਹਿਲਾਂ ਬਾਸਕਟਬਾਲ ਖਿਡਾਰੀ ਅਰਜਨ ਐਵਾਰਡੀ ਸੱਜਣ ਸਿੰਘ ਚੀਮਾ, ਅਰਜਨ ਐਵਾਰਡੀ ਕਰਤਾਰ ਸਿੰਘ ਭਲਵਾਨ, ਓਲੰਪੀਅਨ ਹਾਕੀ ਖਿਡਾਰੀ ਹਰਦੀਪ ਗਰੇਵਾਲ ਤੇ ਜਗਦੀਪ ਸਿੰਘ ਗਿੱਲ ‘ਆਪ’ ਵਿਚ ਸ਼ਾਮਲ ਹੋ ਚੁੱਕੇ ਹਨ। ਕਲਾਕਾਰਾਂ ਵਿਚੋਂ ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਬਚਨ ਬੇਦਿਲ, ਬਲਜੀਤ ਸਾਗਰ, ਗੁਰਚੇਤ ਚਿੱਤਰਕਾਰ, ਅਰਸ਼ਦ ਡੌਲੀ ਆਪ ਦੇ ਸਟਾਰ ਹਨ। ਉਂਜ, ਪਹਿਲਾਂ ਵੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨਾਲ ਖਿਡਾਰੀ ਤੇ ਕਲਾਕਾਰ ਜੁੜਦੇ ਰਹੇ ਹਨ ਪਰ ਉਨ੍ਹਾਂ ਦਾ ਸਿਆਸਤ ਵਿਚ ਕੋਈ ਵੱਡਾ ਪ੍ਰਭਾਵ ਨਹੀਂ ਰਿਹਾ। ਆਮ ਤੌਰ ਉਤੇ ਉਹ ਸਿਆਸੀ ਪਾਰਟੀਆਂ ਵਿਚ ਸਹੀ ਤਰ੍ਹਾਂ ਫਿੱਟ ਨਹੀਂ ਹੋ ਸਕੇ। ਇਸ ਦੀ ਮਿਸਾਲ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਦੀ ਵੇਖੀ ਜਾ ਸਕਦੀ ਹੈ। ਹੁਣ ਵੇਖਣਾ ਹੋਏਗਾ ਕਿ ‘ਆਪ’ ਇਨ੍ਹਾਂ ਸਿਤਾਰਿਆਂ ਨੂੰ ਕਿਵੇਂ ਸੰਭਾਲ ਪਾਉਂਦੀ ਹੈ।
ਪੰਜਾਬ ਵਿਚ ਪ੍ਰਭਾਵ ਬਣ ਰਿਹਾ ਹੈ ਕਿ ਹੁਣ ‘ਆਪ’ ਨੂੰ ਖਿਡਾਰੀ ਹੀ ਚਲਾਉਣਗੇ। ਨਵੀਂ ਪਾਰਟੀ ਹੋਣ ਕਰ ਕੇ ‘ਆਪ’ ਕੋਲ ਵੱਡੇ ਚਿਹਰਿਆਂ ਦੀ ਘਾਟ ਸੀ। ਉਹ ਇਹ ਕਮੀ ਫਿਲਮੀ ਅਦਾਕਾਰਾਂ, ਗਾਇਕਾਂ, ਪੱਤਰਕਾਰਾਂ ਤੇ ਖਿਡਾਰੀਆਂ ਨੂੰ ਸ਼ਾਮਲ ਕਰ ਕੇ ਪੂਰੀ ਕਰ ਰਹੀ ਹੈ। ਪ੍ਰਸਿੱਧ ਚਿਹਰਿਆਂ ਦਾ ‘ਆਪ’ ਨਾਲ ਜੁੜਨਾ ਵੱਡੀ ਗੱਲ ਹੈ। ਇਸ ਨਾਲ ਆਮ ਆਦਮੀ ਵੀ ਇਸ ਨਵੀਂ ਪਾਰਟੀ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ। ਉਂਜ ਵੀ ਇਨ੍ਹਾਂ ਸਿਤਾਰਿਆਂ ਕੋਲ ਆਪਣੇ-ਆਪਣੇ ਪ੍ਰਸ਼ੰਸਕਾਂ ਦਾ ਦਾਇਰਾ ਹੁੰਦਾ ਹੈ। ਇਨ੍ਹਾਂ ਦੇ ਫੈਸਲੇ ਦਾ ਅਸਰ ਉਨ੍ਹਾਂ ‘ਤੇ ਵੀ ਪੈਂਦਾ ਹੈ। ਇਸ ਲਈ ਇਸ ਨੂੰ ‘ਆਪ’ ਲਈ ਸ਼ੁਭ ਸ਼ਗਨ ਹੀ ਮੰਨਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਸਿਆਸਤ ਤੋਂ ਦੂਰ ਰਹਿੰਦੇ ਇਨ੍ਹਾਂ ਵਰਗਾਂ ਨੂੰ ਹਥਿਆਰ ਬਣਾਉਣ ਦੀ ਰਣਨੀਤੀ ਘੜੀ ਹੈ।
ਇਸ ਲਈ ਇਨ੍ਹਾਂ ਵਰਗਾਂ ਦੇ ਵੱਖਰੇ ਵਿੰਗ ਬਣਾ ਦਿੱਤੇ ਹਨ। ਪ੍ਰਸਿੱਧ ਗੀਤਕਾਰ ਬਚਨ ਬੇਦਿਲ ਨੂੰ ਪਾਰਟੀ ਦੇ ਪ੍ਰਦੇਸ਼ ਕਲਚਰਲ ਵਿੰਗ ਦਾ ਪ੍ਰਧਾਨ ਤੇ ਬਲਜੀਤ ਸਾਗਰ, ਗੁਰਚੇਤ ਚਿੱਤਰਕਾਰ, ਅਰਸ਼ਦ ਡੌਲੀ ਤੇ ਇਕਬਾਲ ਕਪੂਰਥਲਾ ਨੂੰ ਮੈਂਬਰ ਬਣਾਇਆ ਹੈ।ਇਸੇ ਤਰ੍ਹਾਂ ਵਿਸ਼ਵ ਪ੍ਰਸਿੱਧ ਖਿਡਾਰੀ ਤੇ ਸਾਬਕਾ ਪੁਲਿਸ ਅਧਿਕਾਰੀ ਸੱਜਣ ਸਿੰਘ ਚੀਮਾ ਨੂੰ ਖੇਡ ਵਿੰਗ ਪੰਜਾਬ ਦਾ ਪ੍ਰਧਾਨ ਤੇ ਕਰਤਾਰ ਸਿੰਘ ਪਹਿਲਵਾਨ, ਜਗਦੀਪ ਸਿੰਘ ਗਿਲ, ਹਰਦੀਪ ਸਿੰਘ, ਹਰਭਜਨ ਸਿੰਘ, ਦਲਜੀਤ ਸਿੰਘ, ਮੱਖਣ ਸਿੰਘ ਧਾਲੀਵਾਲ, ਸਤਵੰਤ ਸਿੰਘ ਪੱਡਾ ਤੇ ਅਜੈਪਾਲ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ‘ਆਪ’ ਦੇ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੁਣ ਤੱਖ ਸਿਆਸਤ ਤੋਂ ਦੂਰ ਰਹਿੰਦੇ ਵਰਗਾਂ ਦਾ ਅਹਿਮ ਹਿੱਸਾ ਹੋਏਗਾ। ਇਸ ਲਈ ‘ਆਪ’ ਨੇ ਵੱਖ-ਵੱਖ ਵਿੰਗ ਬਣਾ ਕੇ ਹਰ ਵਰਗ ਨੂੰ ਸਰਗਮ ਸਿਆਸਤ ਨਾਲ ਜੋੜਨ ਦੀ ਰਣਨੀਤੀ ਘੜੀ ਹੈ। ‘ਆਪ’ ਨੂੰ ਆਸ ਹੈ ਕਿ ਇਸ ਦੇ ਹੈਰਾਨ ਕਰ ਦੇਣ ਵਾਲੇ ਨਤੀਜੇ
ਆਉਣਗੇ।
_______________________________________
ਆਮ ਆਦਮੀ ਪਾਰਟੀ ਵਲੋਂ ਅਹੁਦੇਦਾਰੀਆਂ ਦੀ ਝੜੀ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿਚ ਪਾਰਟੀ ਦੇ ਸੰਗਠਨਾਤਮਿਕ ਢਾਂਚੇ ਵਿਚ ਵਿਸਥਾਰ ਕਰਦੇ ਹੋਏ ਪੰਜ ਵਿੰਗਾਂ ਨੂੰ ਸ਼ਾਮਲ ਕੀਤਾ। ਪਾਰਟੀ ਨੇ ਵਿਦਿਆਰਥੀਆਂ ਦੀ ਰਾਜਨੀਤੀ ਵਿਚ ਸਰਗਰਮੀ ਦੇ ਮਕਸਦ ਨਾਲ ਵਿਦਿਆਰਥੀ ਸੰਘਰਸ਼ ਕਮੇਟੀ (ਸੀæਵਾਈæਐਸ਼ਐਸ਼) ਦਾ ਪੰਜਾਬ ਵਿੰਗ ਐਲਾਨ ਦਿੱਤਾ ਹੈ। ਇਸ ਤੋਂ ਇਲਾਵਾ ਕਲਚਰਲ ਵਿੰਗ, ਪੇਂਡੂ ਵਿਕਾਸ ਤੇ ਪੰਚਾਇਤ ਵਿੰਗ, ਖੇਡ ਵਿੰਗ, ਪੁਲਿਟੀਕਲ ਰਿਵੀਊ ਕਮੇਟੀ ਬਣਾਈ ਗਈ ਹੈ।
ਇਸ ਦੇ ਨਾਲ ਹੀ ਬੁੱਧੀਜੀਵੀ ਵਿੰਗ ਨੂੰ ਹੋਰ ਵਿਸਥਾਰ ਦੇ ਦਿੱਤਾ ਹੈ।’ਆਪ’ ਨੇ ਰਾਜਨੀਤਕ ਰਿਵੀਊ ਕਮੇਟੀ ਦਾ ਗਠਨ ਕਰਦੇ ਹੋਏ ਗੁਰਪ੍ਰੀਤ ਸਿੰਘ ਭੱਟੀ, ਜਸਬੀਰ ਸਿੰਘ ਜੱਸੀ ਸੇਖੋਂ, ਡਾæ ਮਨਜੀਤ ਸਿੰਘ ਰੰਧਾਵਾ, ਜਗਦੀਪ ਸਿੰਘ ਕਾਕਾ ਬਰਾੜ, ਕਰਣਵੀਰ ਸਿੰਘ ਟਿਵਾਣਾ ਤੇ ਜਗਦੀਸ਼ ਮਿੱਤਲ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਤ ਵਿਦਿਆਰਥੀ ਆਗੂ ਪਰਮਿੰਦਰ ਜੈਸਵਾਲ (ਗੋਲਡੀ) ਨੂੰ ਸੀæਵਾਈæਐਸ਼ਐਸ਼ ਵਿੰਗ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਸੀæਵਾਈæਐਸ਼ਐਸ਼ ਵਿੰਗ ਦੇ ਮੈਂਬਰਾਂ ਵਿਚ ਨਰਿੰਦਰ ਕੌਰ ਭਰਾਜ (ਸੰਗਰੂਰ), ਪੁਸੂ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਚੇਅਰਮੈਨ ਹਰਸ਼ਦੀਪ ਸਿੰਘ ਸ਼ੇਰਗਿਲ (ਮੁਹਾਲੀ), ਅਜੇ ਮਲਹੋਤਰਾ (ਫਿਰੋਜ਼ਪੁਰ), ਪਰਮਵੀਰ ਸਿੰਘ ਬਸਰਾਵਾ (ਰਾਏਕੋਟ), ਸ਼ੁਭਮ ਪੁਰੀ (ਅੰਮ੍ਰਿਤਸਰ), ਹਰਨੀਤ ਸਿੰਘ (ਲੁਧਿਆਣਾ), ਲਵਲੀ ਛਾਬੜਾ (ਫਿਰੋਜ਼ਪੁਰ), ਗੁਰਨੀਤ ਸਿੰਘ ਗਰੇਵਾਲ (ਲੁਧਿਆਣਾ), ਗਿਆਨ ਚੰਦ (ਪਟਿਆਲਾ), ਅੰਮ੍ਰਿਤਪਾਲ (ਬਟਾਲਾ), ਹਰਮਨ ਕੰਗ (ਲੁਧਿਆਣਾ), ਦਵਿੰਦਰ ਸਿੰਘ ਤੁੜ (ਜਗਰਾਵਾਂ), ਵਿਰਸ਼ਾਦ ਖੁਨੇਜਾ (ਪੀæਯੂæ ਚੰਡੀਗੜ੍ਹ), ਮਾਨਵ ਰੰਧਾਵਾ (ਅੰਮ੍ਰਿਤਸਰ), ਜਤਿੰਦਰ ਸਿੰਘ (ਪਟਿਆਲਾ), ਲਵਪ੍ਰੀਤ ਸਿੰਘ (ਲੁਧਿਆਣਾ), ਨਵਰੀਤ ਕੌਰ ਬਰਨਾਲਾ ਤੇ ਅਮਰਵੀਰ ਬਾਜਵਾ (ਧੂਰੀ) ਸ਼ਾਮਲ ਕੀਤੇ ਗਏ ਹਨ। ‘ਆਪ’ ਨੇ ਪ੍ਰਸਿੱਧ ਗੀਤਕਾਰ ਬਚਨ ਬੇਦਿਲ ਨੂੰ ਪਾਰਟੀ ਦੇ ਪ੍ਰਦੇਸ਼ ਕਲਚਰਲ ਵਿੰਗ ਦਾ ਪ੍ਰਧਾਨ ਤੇ ਬਲਜੀਤ ਸਾਗਰ, ਗੁਰਚੇਤ ਚਿੱਤਰਕਾਰ, ਅਰਸ਼ਦ ਡੌਲੀ ਤੇ ਇਕਬਾਲ ਕਪੂਰਥਲਾ ਨੂੰ ਮੈਂਬਰ ਬਣਾਇਆ ਹੈ।
‘ਆਪ’ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿੰਗ ਦਾ ਗਠਨ ਕਰਦੇ ਹੋਏ ਹਰਦੇਵ ਸਿੰਘ ਸਯਾਲੂ, ਦਲਜੀਤ ਸਿੰਘ ਸਦਰਪੁਰਾ, ਹਰੀ ਸਿੰਘ ਟੌਹੜਾ, ਹਰਮਿੰਦਰ ਸਿੰਘ ਮਾਵੀ, ਕੁਲਦੀਪ ਸਿੰਘ ਧਾਲੀਵਾਲ ਤੇ ਅਨੂਪ ਰਾਜ ਗਿੱਲ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਵਿਸ਼ਵ ਪ੍ਰਸਿੱਧ ਖਿਡਾਰੀ ਤੇ ਸਾਬਕਾ ਪੁਲਿਸ ਅਧਿਕਾਰੀ ਸੱਜਣ ਸਿੰਘ ਚੀਮਾ ਨੂੰ ‘ਆਪ’ ਦੇ ਖੇਡ ਵਿੰਗ ਪੰਜਾਬ ਦਾ ਪ੍ਰਧਾਨ ਤੇ ਕਰਤਾਰ ਸਿੰਘ ਪਹਿਲਵਾਨ, ਜਗਦੀਪ ਸਿੰਘ ਗਿੱਲ, ਹਰਦੀਪ ਸਿੰਘ, ਹਰਭਜਨ ਸਿੰਘ, ਦਲਜੀਤ ਸਿੰਘ, ਮੱਖਣ ਸਿੰਘ ਧਾਲੀਵਾਲ, ਸਤਵੰਤ ਸਿੰਘ ਪੱਡਾ ਤੇ ਅਜੈਪਾਲ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਨੇ ਖਡੂਰ ਸਾਹਿਬ ਲੋਕ ਸਭਾ ਖੇਤਰ ਲਈ ਨਰਿੰਦਰ ਸਿੰਘ ਸਿੱਧੂ (ਨਾਟੀ ਸਰਪੰਚ) ਨੂੰ ਨਵਾਂ ਜੋਨਲ ਕੋ-ਆਰਡੀਨੇਟਰ ਬਣਾਇਆ ਗਿਆ ਹੈ। ਨਾਟੀ ਸਰਪੰਚ ਨੇ ਪਹਿਲਾਂ ਜੋਨਲ ਕੋ-ਆਰਡੀਨੇਟਰ ਇਕਬਾਲ ਸਿੰਘ ਭਾਗੋਵਾਲਿਆ ਦੀ ਥਾਂ ਲਈ ਹੈ, ਜਿਨ੍ਹਾਂ ਦੇ ਪ੍ਰਦੇਸ਼ ਐਸ਼ਸੀæ/ਐਸ਼ਟੀæ ਵਿੰਗ ਦੇ ਪ੍ਰਦੇਸ਼ ਸੰਯੁਕਤ ਸਕੱਤਰ ਬਣਨ ਤੋਂ ਬਾਅਦ ਇਹ ਪਦ ਖਾਲੀ ਹੋ ਗਿਆ ਸੀ। ਬੁੱਧੀਜੀਵੀ ਵਿੰਗ ਦਾ ਹੋਰ ਵਿਸਥਾਰ ਕਰਦੇ ਹੋਏ ਕਰਨਲ ਸੀਡੀ ਸਿੰਘ ਕੰਬੋਜ ਨੂੰ ਕੋ-ਆਰਡੀਨੇਟਰ ਤੇ ਅਮਰਜੀਤ ਸਿੰਘ ਸਿੱਧੂ ਨੂੰ ਮੈਂਬਰ ਬਣਾਇਆ ਗਿਆ ਹੈ।