ਸਿਆਣਿਆਂ ਦੀ ਨਸੀਹਤ!

ਕਹਿੰਦੇ ਆਏ ਬਜ਼ੁਰਗ ਇਹ ਬੱਚਿਆਂ ਨੂੰ, ਚਾਦਰ ਦੇਖ ਕੇ ਪੈਰ ਪਸਾਰਿਓ ਬਈ।
ਹੋਵੇ ਆਮਦਨੀ ਘੱਟ ਤਾਂ ਸਬਰ ਕਰਕੇ, ਹੱਥ ਘੁੱਟ ਕੇ ਵਕਤ ਗੁਜ਼ਾਰਿਓ ਬਈ।
ਪੜ੍ਹਿਆਂ-ਲਿਖਿਆਂ ‘ਚ ਬੈਠ ਕੇ ਮਿਲੇ ਸੋਭਾ, ਸੰਗ ਬੁਰਿਆਂ ਦਾ ਦਿਲੋਂ ਨਕਾਰਿਓ ਬਈ।
ਦੁੱਖ-ਸੁੱਖ ਹਨ ਧੁੱਪ ਅਤੇ ਛਾਂ ਵਾਂਗੂੰ, ਔਖੇ ਸਮੇਂ ਨੂੰ ਹੱਸ ਕੇ ਸਹਾਰਿਓ ਬਈ।
ਨਸ਼ੇਖੋਰੀ ਤੇ ਖਿਆਲ ਜੋ ਬੁਜ਼ਦਿਲੀ ਦੇ, ਇਹ ਬਿਮਾਰੀਆਂ ਦੂਰੋਂ ਫਿਟਕਾਰਿਓ ਬਈ।
ਹੱਥੀਂ ਆਪ ਸਹੇੜ ਮੁਸੀਬਤਾਂ ਨੂੰ, ਫੇਰ ਐਵੇਂ ਨਾ Ḕਝੱਲ ਖਿਲਾਰਿਓḔ ਬਈ!