ਸਿਰੀਂ ਲੋਕਾਂ ਦੇ ਜਿੱਥੇ ਅਗਿਆਨ ਵੱਸੇ, ਸਾਧੂ ਸੰਤਾਂ ਦੀ ਉਥੇ ਭਰਮਾਰ ਹੋਵੇ।
ਲੁਕ ਜਾਂਦੀਆਂ ਲੁੱਚੀਆਂ ਕਾਰਵਾਈਆਂ, ਬੀਬੇ ਰਾਣਿਆਂ ਵਾਲੀ ਗੁਫਤਾਰ ਹੋਵੇ।
ਹੱਕ, ਸੱਚ, ਇਨਸਾਫ ਨੇ ਗਾਇਬ ਹੁੰਦੇ, ਤਾਣਾ-ਬਾਣਾ ਹੀ ਸਾਰਾ ਬਦਕਾਰ ਹੋਵੇ।
ਕਰਦਾ ਫੇਰ ਨਾ ਅਸਰ ਉਪਦੇਸ਼ ਕੋਈ, ਵਿਚ ਪ੍ਰਚਾਰਕਾਂ ‘ਗਰਮ’ ਤਕਰਾਰ ਹੋਵੇ।
‘ਧਰਮੀ’ ਲੱਭਣਾ ਹੋਊ ਮੁਹਾਲ ਯਾਰੋ, ‘ਲੇਬਲ’ ਧਰਮ ਦੇ ਹੇਠ ਵਪਾਰ ਹੋਵੇ।
ਕਾਰੇ ਵਾਂਗ ‘ਨਰੈਣ’ ਦੇ ਕਰੇਗਾ ‘ਉਹ’, ਜਿਹੜੇ ਸਾਧ ਦੀ ‘ਯਾਰ’ ਸਰਕਾਰ ਹੋਵੇ!