ਪੀ.ਜੀ.ਆਈ. ਦੇ ਡਾਕਟਰਾਂ ਨੇ ਦਿੱਤਾ ਮਾਂ ਬੋਲੀ ਪੰਜਾਬੀ ਨੂੰ ਮਾਣ

ਚੰਡੀਗੜ੍ਹ: ਪੀæਜੀæਆਈæ ਨੇ ਮਾਂ ਬੋਲੀ ਪੰਜਾਬੀ ਨੂੰ ਅੱਖਾਂ ਉਤੇ ਬਿਠਾ ਲਿਆ ਹੈ। ਪੀæਜੀæਆਈæ ਦੇ ਡਾਕਟਰਾਂ ਨੂੰ ਪੰਜਾਬੀ ਬੋਲੀ ਸਿੱਖਣ ਦਾ ਚਾਅ ਚੜ੍ਹ ਗਿਆ ਹੈ ਅਤੇ ਉਹ ਪੰਜਾਬੀ ਸਿੱਖਣ ਲੱਗੇ ਹਨ। ਪੀæਜੀæਆਈæ ਦੀ ਕੰਟੀਨ ਵਿਚ ਸ਼ਾਮ ਵੇਲੇ ਚਾਰ ਤੋਂ ਛੇ ਵਜੇ ਤੱਕ ਮੁਫ਼ਤ ਕਲਾਸ ਲਗਦੀ ਹੈ। ਦੱਖਣੀ ਭਾਰਤ ਦੇ ਡਾਕਟਰਾਂ ਅਤੇ ਨਰਸਾਂ ਵਿਚੋਂ 32 ਜਣੇ ਪੰਜਾਬੀ ਦਾ ਗਿਆਨ ਪ੍ਰਾਪਤ ਕਰ ਚੁੱਕੇ ਹਨ।

ਕਰਨਾਟਕ ਦੇ ਡਾæ ਵਿਸ਼ਵਾਨਾਥ ਐਸ਼ ਭੈਰੇ ਨੂੰ ਬੇਹਤਰੀਨ ਪੰਜਾਬੀ ਬੋਲਣ ਲਈ ਇਸ ਸਾਲ ਦਾ ਅੰਗਦ ਐਵਾਰਡ ਦਿੱਤਾ ਗਿਆ ਹੈ। ਗੁਰੂ ਅੰਗਦ ਦੇਵ ਜੀ ਦੇ ਨਾਂ ‘ਤੇ ਇਹ ਐਵਾਰਡ ਸ਼ੁਰੂ ਕੀਤਾ ਗਿਆ ਹੈ।
ਗੌਰਮਿੰਟ ਪੋਸਟ ਗਰੈਜੂਏਟ ਕਾਲਜ ਦੇ ਸਹਾਇਕ ਪ੍ਰੋਫੈਸਰ ਪੰਡਿਤ ਰਾਉ ਨੂੰ ਪੰਜਾਬੀ ਨਾਲ ਅੰਤਾਂ ਦਾ ਮੋਹ ਹੈ। ਉਨ੍ਹਾਂ ਨੇ ਪਹਿਲਾਂ ਆਪ ਪੰਜਾਬੀ ਸਿੱਖੀ ਅਤੇ ਫਿਰ ਹੋਰਾਂ ਨੂੰ ਵੀ ਪੰਜਾਬੀ ਸਿਖਾਉਣ ਲੱਗੇ। ਉਨ੍ਹਾਂ ਨੇ ਪੀæਜੀæਆਈæ ਦੇ ਡਾਕਟਰਾਂ ਨੂੰ ਪੰਜਾਬੀ ਅਤੇ ਹਿੰਦੀ ਸਿੱਖਣ ਲਈ ਪ੍ਰੇਰਿਆ ਹੀ ਨਹੀਂ ਸਗੋਂ ਡਾਕਟਰਾਂ ਵਾਸਤੇ ਕਲਾਸ ਲੈਣੀ ਵੀ ਸ਼ੁਰੂ ਕਰ ਦਿੱਤੀ ਹੈ। ਪ੍ਰੋæ ਪੰਡਿਤ ਰਾਉ ਬਾਅਦ ਦੁਪਹਿਰ ਦੋ ਘੰਟਿਆਂ ਲਈ ਪੀæਜੀæਆਈæ ਦੀ ਕੰਟੀਨ ਦੇ ਇਕ ਖੁੰਝੇ ਵਿਚ ਬੈਠ ਕੇ ਡਾਕਟਰਾਂ ਨੂੰ ‘A,ਅ,੩æ’ ਸਿਖਾ ਰਹੇ ਦਿਸਦੇ ਹਨ। ਉਹ ਡਾਕਟਰਾਂ ਨੂੰ ਪੈਂਤੀ ਅੱਖਰ ਲਿਖਣ ਅਤੇ ਇਸ ਦਾ ਉਚਾਰਨ ਸਿਖਾਉਣ ਤੋਂ ਬਾਅਦ ਪੰਜਾਬੀ ਵਿਚ ਬੋਲਚਾਲ ਸਿਖਾਉਣੀ ਸ਼ੁਰੂ ਕਰਦੇ ਹਨ। ਪ੍ਰੋæ ਪੰਡਿਤ ਰਾਉ ਤੋਂ ਪੰਜਾਬੀ ਪੜ੍ਹੇ ਡਾਕਟਰ ਮਰੀਜ਼ਾਂ ਦਾ ਦੁੱਖ-ਸੁੱਖ ਪੰਜਾਬੀ ਵਿਚ ਪੁੱਛਣੇ ਲੱਗ ਪਏ ਹਨ। ਇਸ ਤੋਂ ਪਹਿਲਾਂ ਮਰੀਜ਼ਾਂ ਨੂੰ ਅਜਿਹੇ ਡਾਕਟਰਾਂ ਨਾਲ ਗੱਲਬਾਤ ਕਰਨ ਵਿਚ ਔਖ ਆਉਂਦੀ ਸੀ, ਜਿਨ੍ਹਾਂ ਨੂੰ ਪੰਜਾਬੀ ਜਾਂ ਹਿੰਦੀ ਦਾ ਬਿਲਕੁਲ ਹੀ ਗਿਆਨ ਨਹੀਂ ਸੀ। ਪੀæਜੀæਆਈæ ਵਿਚ ਪੰਜਾਬ ਦੇ ਦੂਰ-ਦੁਰਾਡੇ ਪਿੰਡਾਂ ਤੋਂ ਆ ਰਹੇ ਅਜਿਹੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਹੈ ਅਤੇ ਉਹ ਹਿੰਦੀ ਦੇ ਉਚਾਰਨ ਤੋਂ ਕੋਰੇ ਹਨ। ਪੰਜਾਬੀ ਸਿੱਖਣ ਵਾਲੇ ਡਾਕਟਰਾਂ ਅਤੇ ਨਰਸਾਂ ਵਿਚ ਵਧੇਰੇ ਕਰਨਾਟਕ ਅਤੇ ਕੇਰਲ ਦੇ ਹਨ।
ਪੀæਜੀæਆਈæ ਵਿਚ ਪੰਜਾਬੀ ਸਿੱਖਣ ਦਾ ਕੋਰਸ ਪੂਰਾ ਕਰਨ ਵਾਲੇ ਡਾਕਟਰਾਂ ਵਿਚੋਂ ਸਭ ਤੋਂ ਜਲਦੀ ਬਿਗਾਨੀ ਭਾਸ਼ਾ ਸਿੱਖਣ ਵਾਲੇ ਡਾæ ਵਿਸ਼ਵਾਨਾਥ ਐਸ਼ ਭੈਰੇ ਨੂੰ ਅੰਗਦ ਐਵਾਰਡ ਨਾਲ ਨਿਵਾਜਿਆ ਗਿਆ ਹੈ। ਐਵਾਰਡ ਵਿਚ ਪ੍ਰਸ਼ੰਸਾ ਪੱਤਰ, ਸ਼ਾਲ ਅਤੇ ਪੈਂਤੀ ਰੁਪਏ ਨਕਦ ਸ਼ਾਮਲ ਹਨ। ਪੀæਜੀæਆਈæ ਦੇ ਡਾਇਰੈਕਟਰ ਪ੍ਰੋæ ਯੋਗੇਸ਼ ਚਾਵਲਾ ਨੇ ਐਵਾਰਡ ਦੇਣ ਦੀ ਰਸਮ ਨਿਭਾਈ ਹੈ। ਪੰਜਾਬੀ ਪ੍ਰੇਮੀਆਂ ਵਾਸਤੇ ਅਗਲਾ ਕੋਰਸ ਨਾਲੋਂ-ਨਾਲ ਚਾਲੂ ਹੋ ਗਿਆ ਹੈ।
ਪ੍ਰੋæ ਪੰਡਿਤ ਰਾਉ ਦੀਆਂ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਪ੍ਰਤੀ ਸੇਵਾਵਾਂ ਦੀ ਕਦਰ ਕਰਦਿਆਂ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਪੁਰਸਕਾਰ ਦਿੱਤਾ ਗਿਆ ਹੈ। ਪੁਰਸਕਾਰ ਵਿਚ ਇਕ ਲੱਖ ਰੁਪਏ ਦੀ ਨਕਦ ਰਕਮ ਸ਼ਾਮਲ ਹੈ। ਪ੍ਰੋæ ਰਾਉ ਵੱਲੋਂ ਜਪੁ ਜੀ ਸਾਹਿਬ, ਸੁਖਮਨੀ ਸਾਹਿਬ ਅਤੇ ਜ਼ਫ਼ਰਨਾਮਾ ਦਾ ਕੰਨੜ ਭਾਸ਼ਾ ਵਿਚ ਅਨੁਵਾਦ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਸਿੱਖਣ ਤੋਂ ਬਾਅਦ ਉਨ੍ਹਾਂ ਨੂੰ ਪੰਜਾਬੀ ਸਭਿਆਚਾਰ ਅਤੇ ਗੁਰਬਾਣੀ ਦੀ ਮਹੱਤਤਾ ਦਾ ਚਾਨਣ ਹੋ ਗਿਆ ਸੀ ਅਤੇ ਉਨ੍ਹਾਂ ਨੇ ਇਸ ਨੂੰ ਅੱਗੇ ਵੰਡਣ ਦੀ ਠਾਣ ਲਈ ਸੀ।
_____________________________________________
ਪੰਜਾਬੀ ਭਾਸ਼ਾ ਬਾਰੇ ਫੈਸਲੇ ਤੋਂ ਪਿਛੇ ਹਟੀ ਕੇਜਰੀਵਾਲ ਸਰਕਾਰ
ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਪੰਜਾਬੀ ਨੂੰ ਵਾਧੂ ਵਿਸ਼ੇ ਵਜੋਂ ਪੜ੍ਹਾਉਣ ਦੇ ਆਪਣੇ ਪਹਿਲੇ ਫੈਸਲੇ ਨੂੰ ਪਲਟਦੇ ਹੋਏ ਪੰਜਾਬੀ ਭਾਸ਼ਾ ਦੇ ਹੱਕ ਵਿਚ ਵੱਡਾ ਐਲਾਨ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬੀ ਭਾਸ਼ਾ ਦੇ ਮੁੱਦੇ ਨੂੰ ਲੈ ਕੇ ਉਸ ਨੂੰ ਮਿਲਣ ਗਏ ਇਕ ਵਫ਼ਦ ਦੇ ਸਾਹਮਣੇ ਹੀ ਖੇਤਰੀ ਭਾਸ਼ਾ ਬਾਰੇ ਜਾਰੀ ਕੀਤੇ ਹੋਏ ਪੁਰਾਣੇ ਨੋਟੀਫਿਕੇਸ਼ਨ ਨੂੰ ਵਾਪਸ ਲੈ ਲਿਆ। ਨਵੇਂ ਨੋਟੀਫਿਕੇਸ਼ਨ ਨੂੰ ਮੁੱਖ ਮੰਤਰੀ ਦੇ ਅਮਲੇ ਨੇ ਵਫ਼ਦ ਦੇ ਸਾਹਮਣੇ ਹੀ ਤਿਆਰ ਕਰ ਕੇ ਉਸ ਦੀ ਕਾਪੀ ਵੀ ਸੌਂਪ ਦਿੱਤੀ। ਪੰਜਾਬੀ ਅਕਾਦਮੀ ਦਿੱਲੀ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਅਤੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਦੀ ਅਗਵਾਈ ਹੇਠ ਪੰਜਾਬੀ ਲੇਖਕਾਂ ਅਤੇ ਬੁੱਧੀਜੀਵੀਆਂ ਦਾ ਇਕ ਵਫ਼ਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਉਨ੍ਹਾਂ ਦੇ ਦਫਤਰ ਵਿਚ ਮਿਲਿਆ।
ਇਸ ਵਫਦ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਸਿੱਖਿਆ ਵਿਭਾਗ ਦਿੱਲੀ ਸਰਕਾਰ ਦਾ ਉਹ ਨੋਟੀਫਿਕੇਸ਼ਨ ਵਾਪਸ ਲੈਣ ਦੀ ਬੇਨਤੀ ਕੀਤੀ, ਜਿਸ ਤਹਿਤ ਦਿੱਲੀ ਦੇ ਸਕੂਲਾਂ ਵਿਚ 9ਵੀਂ ਜਮਾਤ ਤੋਂ ਪੰਜਾਬੀ, ਉਰਦੂ, ਸੰਸਕ੍ਰਿਤ ਆਦਿ ਭਾਸ਼ਾਵਾਂ ਦੀ ਥਾਂ ਵੋਕੇਸ਼ਨਲ ਵਿਸ਼ਾ ਲਾਇਆ ਗਿਆ ਸੀ। ਇਨ੍ਹਾਂ ਭਾਸ਼ਾਵਾਂ ਨੂੰ 7ਵੇਂ ਓਪਸ਼ਨਲ ਵਿਸ਼ੇ ਵਜੋਂ ਲਾਇਆ ਗਿਆ ਸੀ। ਇਸ ਨੋਟੀਫਿਕੇਸ਼ਨ ਅਨੁਸਾਰ ਇਨ੍ਹਾਂ ਭਾਸ਼ਾਵਾਂ ਨੂੰ ਚੋਣਵੇਂ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਸੀ ਅਤੇ ਇਨ੍ਹਾਂ ਦੇ ਨੰਬਰ ਬੱਚੇ ਵੱਲੋਂ ਪ੍ਰਾਪਤ ਅੰਕਾਂ ਵਿਚ ਨਹੀਂ ਜੋੜੇ ਜਾਣੇ ਸੀ। ਇਸ ਫੈਸਲੇ ਨਾਲ ਇਨ੍ਹਾਂ ਭਾਸ਼ਾਵਾਂ ਦਾ ਵੱਡਾ ਨੁਕਸਾਨ ਹੋਣਾ ਸੀ।