ਲੱਛੇਦਾਰ ਤਕਰੀਰਾਂ ਨਿਤ ਕਰੀ ਜਾਂਦੇ, ਖਾਲੀ ਵਾਅਦਿਆਂ ਨਾਲ ਹੀ ਲੱਦੀਆਂ ਜੀ।
ਰਹਿੰਦੇ ਭੰਡਦੇ ਸਦਾ ਵਿਰੋਧੀਆਂ ਨੂੰ, ਲਾ ਕੇ ਤੋਹਮਤਾਂ ਝੂਠੀਆਂ ਭੱਦੀਆਂ ਜੀ।
ਬਾਦਸ਼ਾਹਾਂ ਦੇ ਵਾਂਗ ਖ਼ੁਦ ਐਸ਼ ਕਰਦੇ, ਪਰਜਾ ਸਹਿੰਦੀ ਏ ਤੰਗੀਆਂ ਤੱਦੀਆਂ ਜੀ।
‘ਵੋਟਾਂ ਲੈਣ’ ਦਾ ਇੱਕੋ ਹੀ ਫਾਰਮੂਲਾ, ਕਾਲੇ ਧਨ ਦੀਆਂ ਰੱਖੀਆਂ ਥੱਦੀਆਂ ਜੀ।
‘ਲੋਕਾਂ ਵਲੋਂ’ ਜਾਂ ‘ਲੋਕਾਂ ਦਾ’ ਰਾਜ ਕਿੱਥੇ? ਸਾਰੇ ਲੀਡਰਾਂ ਗੱਲਾਂ ਇਹ ਰੱਦੀਆਂ ਜੀ।
æਲੋਕ ਰਾਜ ਦਾ ਦੇਖੋ ਜੀ ਰੰਗ ਦੇਸੀ! ਹਾਕਮ ਪੁੱਤਾਂ ਨੂੰ ਸੌਂਪਦੇ ਗੱਦੀਆਂ ਜੀ!!
Leave a Reply