ਵਪਾਰਕ ਪੌਣਾਂ ਦੀ ਕਾਢ

ਬਲਜੀਤ ਬਾਸੀ
ਸਕੂਲੀ ਪੜ੍ਹਾਈ ਦੌਰਾਨ ਭੂਗੋਲ ਦੀ ਕਿਤਾਬ ਵਿਚ ‘ਵਪਾਰਕ ਪੌਣਾਂ’ ਸ਼ਬਦ ਜੁੱਟ ਪਹਿਲੀ ਵਾਰ ਪੜ੍ਹਿਆ। ਭੂਗੋਲ ਦਾ ਮਜ਼ਮੂਨ ਸਾਨੂੰ ਪੜ੍ਹਾਉਂਦਾ ਸੀ ਬੁਢਾ ਮਾਸਟਰ ਹੰਸ ਰਾਜ, ਜਿਸ ਦੇ ਕੋਈ ਦੰਦ ਨਾ ਹੋਣ ਕਾਰਨ ਉਹ ਹਮੇਸ਼ਾ ਅਰਧ-ਗੋਲ ਜਿਹੀ ਮੁਸਕਰਾਹਟ ਛੱਡਦਾ ਲਗਦਾ। ਹੰਸ ਰਾਜ ਪੰਜਾਬ ਦੀ ਵੰਡ ਤੋਂ ਬਹੁਤ ਪਹਿਲਾਂ ਅੰਗਰੇਜ਼ਾਂ ਦੇ ਸਮੇਂ ਦਾ ਟੀਚਰ ਸੀ। ਉਦੋਂ ਸਕੂਲਾਂ ਵਿਚ ਤਾਲੀਮ ਦਾ ਜ਼ਰੀਆ ਪੰਜਾਬੀ ਦੀ ਥਾਂ ਉਰਦੂ ਸੀ। ਇਸ ਲਈ ਸਾਡਾ ਇਹ ਪਸੰਦੀਦਾ ਉਸਤਾਦ ਆਦਤਨ ਉਰਦੂ ਦੇ ਲਫ਼ਜ ਬੋਲਦਾ।

ਮਸਲਨ ਜੁਗਰਾਗਫੀਆ (ਭੂਗੋਲ), ਜ਼ਰਬ (ਗੁਣਾ), ਤਕਸੀਮ (ਭਾਗ), ਮਨਫੀ (ਘਟਾਉ), ਜੋੜ (ਜਮ੍ਹਾ), ਨਿਸਬਤ (ਅਨੁਪਾਤ), ਮਦਰੱਸਾ (ਸਕੂਲ), ਤਖ਼ਤਾ-ਸਿਆਹ (ਬਲੈਕ ਬੋਰਡ) ਆਦਿ। ਇਕ ਦਿਨ ਹੱਥ ‘ਚ ਕਿਤਾਬ ਫੜ ‘ਵਪਾਰਕ ਪੌਣਾਂ’ ਸਮਝਾਉਂਦਿਆਂ ਵੀ ਉਸ ਨੇ ਇਸ ਲਕਬ ਲਈ ‘ਤਜਾਰਤੀ ਹਵਾਏਂ’ ਸ਼ਬਦ ਜੁੱਟ ਵਰਤਿਆ। ਪਾਠ-ਪੁਸਤਕ ਅਨੁਸਾਰ ਵੀ ਅਤੇ ਅਧਿਆਪਕ ਦੇ ਸਮਝਾਏ ਅਨੁਸਾਰ ਵੀ ਵਪਾਰਕ ਪੌਣਾਂ ਸਮੁੰਦਰ ਦੀਆਂ ਉਹ ਪੌਣਾਂ ਹਨ ਜਿਨਾਂ ਦੇ ਚੱਲਣ ਨਾਲ ਮਾਲ ਨਾਲ ਲੱਦੇ ਜਹਾਜ਼ਾਂ ਦੇ ਬਾਦਬਾਨਾਂ ਨੂੰ ਖੂਬ ਹੁਲਾਰਾ ਮਿਲਦਾ ਹੈ ਤੇ ਉਹ ਜਹਾਜ਼ਾਂ ਨੂੰ ਬੜੀ ਤੇਜ਼ੀ ਨਾਲ ਰੇੜ੍ਹ ਕੇ ਟਿਕਾਣੇ ਦੀ ਬੰਦਰਗਾਹ ‘ਤੇ ਪਹੁੰਚਾ ਦਿੰਦੇ ਹਨ। ਸਿੱਟੇ ਵਜੋਂ ਸੌਦਾਗਰਾਂ ਦੇ ਵਪਾਰ ਵਿਚ ਵਾਧਾ ਹੁੰਦਾ ਸੀ, ਇਸੇ ਲਈ ਇਨ੍ਹਾਂ ਨੂੰ ਵਪਾਰਕ ਪੌਣਾਂ ਕਿਹਾ ਜਾਣ ਲੱਗਾ।
ਪਰ ਬਾਅਦ ਵਿਚ ਹੋਰ ਪੜ੍ਹੇ ‘ਤੇ ਪਤਾ ਲੱਗਾ ਕਿ ‘ਵਪਾਰਕ ਪੌਣਾਂ’ ਨਾਮਕਰਣ ਬਾਰੇ ਇਹ ਕਾਰਨ ਸਹੀ ਨਹੀਂ ਹੈ। ਤਹਿ ਵਿਚ ਜਾਣ ਲਈ ਸਾਨੂੰ ਇਨ੍ਹਾਂ ਪੌਣਾਂ ਬਾਰੇ ਥੋੜੀ ਜਾਣਕਾਰੀ ਹਾਸਿਲ ਕਰਨੀ ਜ਼ਰੂਰੀ ਹੈ। ਵਪਾਰਕ ਪੌਣਾਂ ਧਰਤੀ ਦੇ ਦੋਨੋਂ ਗੋਲਾਰਧਾਂ ਵਿਚ 30 ਡਿਗਰੀ ਉਤਰੀ ਅਤੇ ਦੱਖਣੀ ਅਖਸ਼ਾਂਸ਼ ਦੇ ਉਪ-ਊਸ਼ਣਕਟੀਬੰਧੀ ਧਰਾਤਲ ਤੋਂ ਭੂ-ਮਧ ਰੇਖਾ ਵੱਲ ਸਾਲ ਭਰ ਚਲਦੀਆਂ ਰਹਿੰਦੀਆਂ ਹਨ। ਉਪ-ਊਸ਼ਣਕਟੀਬੰਧੀ ਧਰਾਤਲ ਵਿਚ ਠੰਡਕ ਹੋਣ ਕਾਰਨ ਹਵਾ ਦਾ ਦਬਾਅ ਵੱਧ ਹੁੰਦਾ ਹੈ ਤੇ ਭੂ-ਮਧ ਰੇਖਾ ਵਿਚ ਮੌਸਮ ਬਹੁਤ ਗਰਮ ਹੋਣ ਕਾਰਨ ਘਟ, ਇਸ ਲਈ ਇਨ੍ਹਾਂ ਪੌਣਾਂ ਦੀ ਦਿਸ਼ਾ ਵਧ ਦਬਾਅ ਤੋਂ ਘਟ ਦਬਾਅ ਵੱਲ ਹੁੰਦੀ ਹੈ। ਆਮ ਤੌਰ ‘ਤੇ ਇਨ੍ਹਾਂ ਪੌਣਾਂ ਨੂੰ ਉਤਰੀ ਗੋਲਾਰਧ ਵਿਚ ਉਤਰ-ਪੂਰਬ ਤੋਂ ਦੱਖਣ ਦੀ ਦਿਸ਼ਾ ਵੱਲ ਅਤੇ ਦੱਖਣੀ ਗੋਲਾਰਧ ਵਿਚ ਦੱਖਣ-ਪੱਛਮ ਤੋਂ ਉਤਰ ਦੀ ਦਿਸ਼ਾ ਵੱਲ ਵਗਣਾ ਚਾਹੀਦਾ ਹੈ ਪਰੰਤੂ ਧਰਤੀ ਦੇ ਆਪਣੇ ਧੁਰੇ ਦੁਆਲੇ ਘੁੰਮਣ ਕਾਰਨ ਇਹ ਉਤਰੀ ਗੋਲਾਰਧ ਵਿਚ ਸੱਜੇ ਪਾਸੇ ਅਤੇ ਦੱਖਣੀ ਗੋਲਾਰਧ ਵਿਚ ਖੱਬੇ ਪਾਸੇ ਵੱਲ ਨੂੰ ਤਿਰਛੀਆਂ ਹੋ ਕੇ ਚਲਦੀਆਂ ਹਨ। ਬਾਦਬਾਨੀ ਦੌਰ ਵਿਚ ਮਲਾਹਾਂ ਨੂੰ ਹੋਰ ਕੀ ਚਾਹੀਦਾ ਸੀ- ਜਿਧਰ ਨੂੰ ਜਾਓ ਹਵਾ ਉਧਰ ਨੂੰ ਵਗਦੀ ਹੋਵੇ। ਯੂਰਪੀ ਮਲਾਹਾਂ ਨੇ ਇਨ੍ਹਾਂ ਨਿਯਮਿਤ ਅਤੇ ਭਰੋਸੇਮੰਦ ਪੌਣਾਂ ਦਾ ਖੂਬ ਲਾਹਾ ਲਿਆ ਤੇ ਵਾਰੇ ਨਿਆਰੇ ਕੀਤੇ। ਇਨ੍ਹਾਂ ਪੌਣਾਂ ਸਦਕਾ ਉਨ੍ਹਾਂ ਐਟਲਾਂਟਿਕ ਅਤੇ ਪ੍ਰਸ਼ਾਂਤ ਮਹਾਸਾਗਰਾਂ ਵਿਚ ਮੁਆਫਕ ਰਸਤੇ ਢੂੰਡ ਲਏ ਅਤੇ ਇਨ੍ਹਾਂ ਨੂੰ ਪਾਰ ਕਰਕੇ ਯੂਰਪੀ ਸਾਮਰਾਜ ਦਾ ਵਿਸਤਾਰ ਅਮਰੀਕੀ ਮਹਾਦੀਪ ਤੱਕ ਕਰ ਲਿਆ। ਇਹ ਹਵਾਵਾਂ ਨਾ ਹੁੰਦੀਆਂ ਤਾਂ ਜਹਾਜ਼ਾਂ ਦੇ ਬਾਦਬਾਨ ਫੜਫੜਾਉਂਦੇ ਰਹਿ ਜਾਂਦੇ, ਮਲਾਹਾਂ ਤੇ ਸੌਦਾਗਰਾਂ ਨੂੰ ਸਾਫ ਤਾਜ਼ਾ ਪਾਣੀ ਤੇ ਖਾਧ-ਖੁਰਾਕ ਨਾ ਲਭਦੀ।
ਕਿਹਾ ਜਾਂਦਾ ਹੈ ਕਿ 15ਵੀਂ ਸਦੀ ਵਿਚ ਕੋਲੰਬਸ ਨੇ ਇਨ੍ਹਾਂ ਪੌਣਾਂ ਦੀ ਖੋਜ ਕੀਤੀ। ਉਸ ਦੇ ਤਿੰਨ ਜਹਾਜ਼ ਮਰਾਕੋ ਦੇ ਕੈਨਰੀ ਦੀਪਾਂ ਤੋਂ ਚੱਲ ਕੇ ਕੁੱਲ ਛੱਤੀ ਦਿਨਾਂ ਵਿਚ ਐਟਲਾਂਟਿਕ ਸਾਗਰ ਦਾ 5400 ਮੀਲ ਦਾ ਸਫਰ ਤੈਅ ਕਰਕੇ ਬਾਹਮਾਜ਼ ਟਾਪੂ ਪਹੁੰਚ ਗਏ। ਸਾਮਰਾਜੀ ਦੁਨੀਆ ਦਾ ਤਾਂ ਨਕਸ਼ਾ ਹੀ ਫੈਲ ਗਿਆ। ਹੈ ਨਾ, ਰਾਹ ਪਿਆ ਜਾਣੀਏ, ਜਾਂ ਵਾਹ ਪਿਆ ਜਾਣੀਏ? ਸਰੋਤਾਂ ਅਨੁਸਾਰ 17ਵੀਂ ਸਦੀ ਵਿਚ ਇਕ ਮੁਹਾਵਰਾ ਪ੍ਰਚਲਿਤ ਸੀ, “ਠਹe ੱਨਿਦ ਬਲੋੱਸ ਟਰਅਦe” ਅਰਥਾਤ ਹਵਾ ਆਪਣੇ ਰਾਹੇ ਪਈ ਹੈ ਮਤਲਬ ਹਵਾ ਇਕੋ ਦਿਸ਼ਾ ‘ਚ ਬਾਕਾਇਦਾ ਚੱਲ ਰਹੀ ਹੈ। ਪਹਿਲਾਂ ਪਹਿਲਾਂ ਇਹ ਮੁਹਾਵਰਾ ਕਿਸੇ ਵੀ ਇਕੋ ਦਿਸ਼ਾ ਵੱਲ ਲਗਾਤਾਰ ਚਲਦੀ ਹਵਾ ਲਈ ਪ੍ਰਚਲਿਤ ਹੋਇਆ ਪਰ ਪਿਛੋਂ ਚਰਚਿਤ ਹਵਾਵਾਂ ਲਈ ਹੀ ਰੂੜ ਹੋ ਗਿਆ। ਮਲਾਹ ਇਨ੍ਹਾਂ ਪੌਣਾਂ ਨੂੰ ਅੰਗਰੇਜ਼ੀ ਵਿਚ ਠਰਅਦe ੱਨਿਦਸ ਕਹਿੰਦੇ ਸਨ ਜੋ ਬਾਕਾਇਦਾ ਇਕੋ ਦਿਸ਼ਾ ਵੱਲ ਚਲਦੀਆਂ ਸਨ। ਧਿਆਨ ਦਿਓ ਕਿ ਏਥੇ ਅੰਗਰੇਜ਼ੀ ਸ਼ਬਦ ਟਰੇਡ ਦਾ ਅੱਜ ਕਲ੍ਹ ਆਮ ਜਾਣਿਆਂ ਜਾਂਦਾ ਅਰਥ ਵਪਾਰ ਨਹੀਂ ਹੈ। ਚੌਧਵੀਂ ਸਦੀ ਦੀ ਮਧ ਕਾਲੀ ਅੰਗਰੇਜ਼ੀ ਵਿਚ ਟਰੇਡ ਸ਼ਬਦ ਦਾ ਅਰਥ ਸੀ-ਟਰੈਕ, ਖੁਰਾ, ਰਾਹ, ਪਥ, ਪੈੜ, ਪਹਿਆ, ਮਾਰਗ, ਲੀਹ ਆਦਿ ਤੇ ਟਰੇਡ ਵਿੰਡ ‘ਚ ਏਹੀ ਅਰਥ ਸਹੀ ਹੁੰਦਾ ਹੈ।
ਬਾਅਦ ਵਿਚ 18ਵੀਂ ਸਦੀ ਵਿਚ ਯੂਰਪ ਦੇ ਆਮ ਲੋਕਾਂ ਤੇ ਨਿਰੁਕਤਕਾਰਾਂ ਨੇ ਮਹਿਸੂਸ ਕੀਤਾ ਕਿ ਇਨ੍ਹਾਂ ਪੌਣਾਂ ਕਾਰਨ ਇੰਗਲੈਂਡ ਦੇ ਵਪਾਰਕ ਜਹਾਜ਼ਾਂ ਨੇ ਐਟਲਾਂਟਿਕ ਸਾਗਰ ਪਾਰ ਕਰਕੇ ਵਪਾਰ ਵਿਚ ਕਿੰਨੀਆਂ ਮੱਲਾਂ ਮਾਰੀਆਂ ਹਨ। ਸੋ, ਉਨ੍ਹਾਂ 14ਵੀਂ ਸਦੀ ਵਿਚ ਇਨ੍ਹਾਂ ਪੌਣਾਂ ਲਈ ਉਦੋਂ ਰੱਖੇ ਨਾਮ ਠਰਅਦe ੱਨਿਦਸ ਦੇ ਅਰਥਾਂ ਨੂੰ ਗ਼ਲਤ ਤੌਰ ‘ਤੇ ਨਵੇਂ ਅਰਥਾਂ ਯਾਨਿ ਵਪਾਰ, ਵਣਜ ਆਦਿ ਵਜੋਂ ਸਮਝਿਆ। ਉਸ ਵੇਲੇ ਦੇ ਕੋਸ਼ਾਂ ਅਤੇ ਸਾਹਿਤ ਵਿਚ ਇਸ ਦੇ ਏਹੀ ਅਰਥ ਮਿਲਦੇ ਹਨ ਅਰਥਾਤ ਉਹ ਪੌਣਾਂ ਜੋ ਵਪਾਰ ਵਿਚ ਵਾਧਾ ਕਰਦੀਆਂ ਹਨ। ਭਾਰਤ ਤੇ ਹੋਰ ਕਈ ਦੇਸ਼ਾਂ ਦੀਆਂ ਭਾਸ਼ਾਵਾਂ ਵਿਚ ਵੀ ਇਸ ਦਾ ਇਸੇ ਤਰ੍ਹਾਂ ਗਲਤ ਅਨੁਵਾਦ ਹੋਣ ਲੱਗ ਪਿਆ ਜੋ ਹੁਣ ਤੱਕ ਪਾਠ-ਪੁਸਤਕਾਂ ਵਿਚ ਇਸੇ ਤਰ੍ਹਾਂ ਕਾਇਮ ਹੈ ਤੇ ਪੜ੍ਹਾਇਆ ਜਾਂਦਾ ਹੈ।
ਟਰੇਡ ਸ਼ਬਦ ਦੇ ਦੋ ਅਰਥਾਂ ਦੇ ਵਿਕਾਸ ਬਾਰੇ ਕੁਝ ਜਾਣ ਲਈਏ। ਪੰਦਰਵੀਂ ਸਦੀ ਦੀ ਅੰਗਰੇਜ਼ੀ ‘ਚ ਟਰੇਡ ਸ਼ਬਦ ਦਾ ਅਰਥ ਸੀ-ਪਥ, ਮਾਰਗ, ਪਹਿਆ ਖਾਸ ਕਰ ਸਮੁੰਦਰੀ ਟਰੈਕ। ਸਮੁੰਦਰੀ ਮਲਾਹਾਂ ਨੇ ਇਹ ਸ਼ਬਦ ਉਦੋਂ ਦੀ ਡੱਚ ਜਾਂ ਜਰਮਨ ਭਾਸ਼ਾ ਦੇ ਹੀ ਸ਼ਬਦ ਟਰੇਡ ਤੋਂ ਲਿਆ। ਪਥ, ਮਾਰਗ ਦੇ ਅਰਥਾਂ ਤੋਂ ਕਿਸੇ ਬੰਦੇ ਵਲੋਂ ਅਪਨਾਇਆ ਆਪਣੇ ਕਿੱਤੇ ਦਾ ਰਾਹ ਭਾਵ ਪੇਸ਼ਾ, ਕਾਰੋਬਾਰ, ਕੰਮ ਦੇ ਅਰਥ ਪ੍ਰਗਟ ਹੋ ਗਏ। ਜਦ ਅਸੀਂ ਪੰਜਾਬੀ ਵਿਚ ਕਹਿੰਦੇ ਹਾਂ ਕਿ ‘ਤੂੰ ਕੀ ਰਾਹ ਫੜਿਆ ਹੋਇਆ ਹੈ’ ਤਾਂ ਸਾਡਾ ਭਾਵ ਵੀ ਏਹੋ ਹੁੰਦਾ ਹੈ ਕਿ ਤੂੰ ਕਿਹੜੇ ਕੰਮਾਂ ਵਿਚ ਪੈ ਗਿਆ ਏਂ, ਭਾਵੇਂ ਏਥੇ ਭਾਵ ਨਿਖੇਧਾਤਮਕ ਹਨ। ਬਾਅਦ ਵਿਚ ਟਰੇਡ ਸ਼ਬਦ ਦਾ ਹੋਰ ਅਰਥ-ਵਿਸਤਾਰ ਹੋ ਕੇ ਜਿਣਸਾਂ ਦਾ ਲੈਣ-ਦੇਣ ਮਤਲਬ ਵਪਾਰ ਹੀ ਹੋ ਗਿਆ। ਅੰਗਰੇਜ਼ੀ ਸ਼ਬਦ ਠਰeਅਦ ਜਿਸ ਦਾ ਅਰਥ ਪੈਰ ਮਾਰਨਾ, ਰਾਹ ਕੱਛਣਾ, ਲਿਤਾੜਨਾ ਹੈ, ਵੀ ਇਸੇ ਦਾ ਸੁਜਾਤੀ ਹੈ ਜੋ ਜਰਮੈਨਿਕ ਅਸਲੇ ਦਾ ਸ਼ਬਦ ਹੈ। ਨਿਰੁਕਤਕਾਰਾਂ ਅਨੁਸਾਰ ਰਲਦੇ ਮਿਲਦੇ ਅਰਥਾਂ ਵਾਲੇ ਅੰਗਰੇਜ਼ੀ ਸ਼ਬਦ ਟਰੈਕ (ਠਰਅਚਕ) ਤੇ ਟਰੈੱਕ (ਠਰeਕਕ) ਵੱਖਰੇ ਮੂਲ ਦੇ ਹਨ।