ਕਾਂਗਰਸ ਤੇ ਆਪ: ਕੈਪਟਨ ਅਤੇ ਖਹਿਰਾ ਦੀ ਅਮਰੀਕਾ ਫੇਰੀ ਤੋਂ ਬਾਅਦ

ਐਸ ਅਸ਼ੋਕ ਭੌਰਾ
ਅਕਾਲੀ ਤੇ ਭਾਜਪਾ ਕੈਪਟਨ ਅਮਰਿੰਦਰ ਸਿੰਘ ਦੀ ਅਮਰੀਕਾ ਫੇਰੀ ਨੂੰ ਪੂਰੀ ਤਰ੍ਹਾਂ ਫਲਾਪ ਸ਼ੋਅ ਦੱਸ ਰਹੇ ਹਨ। ਕੈਪਟਨ ਆਪਣੀਆਂ ਅਮਰੀਕਾ ਵਿਚਲੀਆਂ ਰੈਲੀਆਂ ਨੂੰ ਕਾਂਗਰਸ ਦੀ ਵੱਡੀ ਪ੍ਰਾਪਤੀ ਦੱਸਦਿਆਂ ਪਰਵਾਸੀਆਂ ਨੂੰ ਨੇੜੇ ਲਿਆਉਣ ਦਾ ਦਾਅਵਾ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਨੇ ਵੀਹਾਂ ਦਿਨਾਂ ਵਿਚ ਦਿਨ ਰਾਤ ਪੰਜਾਬੀਆਂ ਨਾਲ ਸੰਪਰਕ ਬਣਾ ਕੇ ਸਰਗਰਮ ਰਹਿਣ ਦਾ ਇੱਕ ਤਰ੍ਹਾਂ ਨਾਲ ਰਿਕਾਰਡ ਕਾਇਮ ਕੀਤਾ ਹੈ। ਭਾਜਪਾ, ਕਾਂਗਰਸ ਅਤੇ ਅਕਾਲੀ ਸੁਖਪਾਲ ਸਿੰਘ ਖਹਿਰਾ ਦੀਆਂ ਰੈਲੀਆਂ ਬਾਰੇ ਚੁੱਪ ਹਨ।

ਭਾਵੇਂ ਪੰਜਾਬ ਦੀਆਂ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਬਾਰੇ ਪਰਵਾਸੀਆਂ ਦਾ ਰੁਖ ਕਿਧਰ ਵੱਲ ਹੁੰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਫਿਲਹਾਲ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਪਾਲ ਸਿੰਘ ਖਹਿਰਾ ਦੀ ਅਮਰੀਕਾ ਫੇਰੀ ‘ਤੇ ਇੱਕ ਸਰਸਰੀ ਜਿਹੀ ਨਜ਼ਰ ਮਾਰ ਲੈਣੀ ਕੁਥਾਂਵੇਂ ਨਹੀਂ ਹੋਵੇਗੀ।
Ḕਸੁਖਪਾਲ ਖਹਿਰਾ ਸੈਨ ਫਰਾਂਸਿਸਕੋ ਉਤਰ ਆਇਆ ਹੈæææḔਆਪḔ ਦੀ ਚੰਗੀ ਚੜ੍ਹਾਈ ਹੁੰਦੀ ਜਾ ਰਹੀ ਹੈæææਕੈਪਟਨ ਵੀ ਆਉਣ ਵਾਲਾ ਹੈæææਖਹਿਰਾ ਅੱਜ ਸ਼ਿਕਾਗੋ ਹੈæææਕੈਪਟਨ ਅੱਜ ਲਾਸ ਏਂਜਲਸ ਹੈæææਖਹਿਰਾ ਨੇ ਬੜਾ Ḕਕੱਠ ਕੀਤਾ ਬੇ ਏਰੀਏ Ḕਚæææਬਈ Ḕਕੱਠ ਵਾਲੀ ਤਾਂ ਕੈਪਟਨ ਨੇ ਵੀ ਨ੍ਹੇਰੀ ਲਿਆḔਤੀ ਨਿਊ ਯਾਰਕ Ḕਚæææਵਿਰੋਧ ਕਰਨ ਵਾਲੇ ਗਰਮ ਦਲੀਏ ਵੀ ਥਾਂ ਥਾਂ ਪਹੁੰਚ ਰਹੇ ਨੇæææਬਾਕੀ ਤਾਂ ਚੱਲ ਠੀਕ ਹੈ ਫਰਿਜ਼ਨੋ Ḕਚ ਰੌਲਾ ਪੈ ਗਿਆæææ।Ḕ ਅਜਿਹੀ ਹਿਲਜੁਲ ਲਗਾਤਾਰ ਉਨ੍ਹਾਂ ਦਿਨਾਂ ਵਿਚ ਵੀ ਵੇਖਣ ਨੂੰ ਮਿਲਦੀ ਰਹੀ ਹੈ ਜਿਹੜੇ ਦਿਨ ਪੂਰੇ ਕੰਮ ਕਾਰ ਦੇ ਹੁੰਦੇ ਸਨ।
ਅਪਰੈਲ ਦੇ ਅੱਧ ਵਿਚ ਆਮ ਆਦਮੀ ਪਾਰਟੀ (ਪੰਜਾਬ) ਦੇ ਮੁੱਖ ਬੁਲਾਰੇ ਸੁਖਪਾਲ ਸਿੰਘ ਖਹਿਰਾ ਦੀ ਸਰਗਰਮੀ ਸ਼ੁਰੂ ਹੋਈ। ਇਹ ਉਨ੍ਹਾਂ ਦਾ ਪਾਰਟੀ ਵਲੋਂ ਨਿਰਧਾਰਤ ਕੀਤਾ ਗਿਆ ਵੀਹ ਦਿਨ ਦਾ ਟੂਰ ਸੀ। ਜ਼ਿਕਰ ਕਰਨਾ ਬਣਦਾ ਹੈ ਕਿ ਅਮਰੀਕਾ ਦੇ ਪੰਜਾਬੀਆਂ ਦੀ ਰੁਝੇਵਿਆਂ ਭਰੀ ਜ਼ਿੰਦਗੀ Ḕਚ ਜੇ ਪਹਿਲੀ ਵਾਰੀ ਕੋਈ ਨਵਾਂ ਰਿਕਾਰਡ ਬਣਿਆ ਹੈ ਤਾਂ ਉਹ ਹੈ, ਸੁਖਪਾਲ ਸਿੰਘ ਖਹਿਰਾ ਵਲੋਂ ਆਮ ਆਦਮੀ ਪਾਰਟੀ ਲਈ ਵੀਹਾਂ ਦਿਨਾਂ ਵਿਚ ਅਠਾਰਾਂ ਰੈਲੀਆਂ ਕਰ ਜਾਣਾ ਅਤੇ ਅਮਰੀਕਾ ਵਸਦੇ ਪੰਜਾਬੀਆਂ ਦੇ ਸਵਾਲਾਂ ਦੇ ਜਵਾਬ ਦੇ ਜਾਣਾ। ਭਾਵੇਂ ਇਹ ਕੰਮਕਾਜੀ ਦਿਨਾਂ ਵਿਚ ਕੀਤੀਆਂ ਗਈਆਂ ਪਰ ਸਭ ਥਾਈਂ ਗਿਣਤੀ ਭਰਵੀਂ ਰਹੀ। ਸੈਨ ਫਰਾਂਸਿਸਕੋ ਏਰੀਏ ਵਿਚ ਸ਼ ਖਹਿਰਾ ਦਾ ਇਕੱਠ ਸਭ ਤੋਂ ਵੱਡਾ ਸੀ ਜਿਸ ਦੀ ਆਸ ਪ੍ਰਬੰਧਕਾਂ ਨੂੰ ਵੀ ਨਹੀਂ ਸੀ। ਅਮਰੀਕਾ Ḕਚ ḔਆਪḔ ਦੇ ਕਨਵੀਨਰ ਪ੍ਰਦੀਪ ਸੁੰਦਰਿਆਲ ਅਨੁਸਾਰ ḔਆਪḔ ਦੇ ਅਮਰੀਕਨ ਵਰਕਰ ਲਗਾਤਾਰ ਸੁਖਪਾਲ ਖਹਿਰਾ ਦੇ ਨਾਲ ਰਹੇ। ਜੇ ਸਫਰ ਸਵੇਰੇ ਲਾਸ ਏਂਜਲਸ ਤੋਂ ਸ਼ੁਰੂ ਹੁੰਦਾ ਤਾਂ ਦੁਪਹਿਰ ਨੂੰ ਡੈਲਸ, ਸ਼ਾਮ ਨੂੰ ਸ਼ਿਕਾਗੋ ਖਤਮ ਹੁੰਦਾ। ਅਗਲੀ ਸਵੇਰ ਨੂੰ ਅਗਲਾ ਸਫਰ ਸ਼ੁਰੂ ਹੋ ਜਾਂਦਾ। ਇਨ੍ਹਾਂ ਇਕੱਠਾਂ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਕਰੀਬ ਦਸ ਹਜ਼ਾਰ ਲੋਕਾਂ ਨੂੰ ਸੰਬੋਧਨ ਕੀਤਾ। ਅਮਰੀਕਾ Ḕਚ ਆਪ ਦੀ ਇਸ ਲਹਿਰ ਨੂੰ ਚਲਾਉਣ ਵਿਚ ਕਿਉਂਕਿ ਬਹੁਤਾ ਯੋਗਦਾਨ ਯੁਵਾ ਵਰਗ ਦਾ ਹੈ, ਜਵਾਨੀ ਅਤੇ ਜੋਸ਼ ਦਾ ਜਲਵਾ ਹੈ ਅਤੇ ਹੋਰ ਵੀ ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਬਹੁਤੇ ਆਈ ਟੀ ਖੇਤਰ ਨਾਲ ਸਬੰਧਿਤ ਹਨ ਅਤੇ ਸੰਚਾਰ ਸਾਧਨਾਂ ਦੀ ਸਹੀ ਵਰਤੋਂ ਕਰ ਕੇ ਉਨ੍ਹਾਂ ਨੇ ਆਪ ਦਾ ਸੰਦੇਸ਼ ਲੱਖਾਂ ਲੋਕਾਂ ਤੱਕ ਪਹੁੰਚਾ ਦਿੱਤਾ। ਟੈਲੀਫੋਨ, ਵਟਸਅੱਪ, ਈਮੇਲ, ਫੇਸਬੁੱਕ, ਟਵਿੱਟਰ-ਸੰਚਾਰ ਦੇ ਇਨ੍ਹਾਂ ਮਾਧਿਅਮਾਂ ਨੂੰ ਵਰਤਣ ਵਿਚ ਆਪ ਦੀ ਯੁਵਾ ਟੀਮ ਪੂਰੀ ਤਰ੍ਹਾਂ ਗਤੀਸ਼ੀਲ ਰਹੀ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਪੰਜਾਬ ਦੇ ਵੋਟਰਾਂ ਤੱਕ ਨਿਜੀ ਪਹੁੰਚ ਬਣਾਉਣ ਦਾ ਉਪਰਾਲਾ ਇਨ੍ਹਾਂ ਸਾਧਨਾਂ ਰਾਹੀਂ ਹੀ ਕੀਤਾ ਗਿਆ ਸੀ। ਜੇ ਸ਼ ਖਹਿਰਾ ਦੀਆਂ ਅਮਰੀਕਾ Ḕਚ ਇਨ੍ਹਾਂ ਰਾਜਸੀ ਸਰਗਰਮੀਆਂ ਨੂੰ ਇੱਕ ਮਿੰਟ ਲਈ ਪਾਸੇ ਵੀ ਕਰ ਲਈਏ ਤਾਂ ਇਹ ਮੰਨਣਾ ਪਵੇਗਾ ਕਿ ਸੋਸ਼ਲ ਨੈਟਵਰਕ ਅਤੇ ਵਿਗਿਆਨ ਦੇ ਸੰਚਾਰ ਸਾਧਨਾਂ ਨੂੰ ਜਿਸ ਤਰ੍ਹਾਂ ḔਆਪḔ ਵਰਕਰ ਵਰਤ ਰਹੇ ਹਨ, ਇਸ ਨਾਲ ਪੰਜਾਬ ਦੇ ਚੋਣ ਨਤੀਜੇ ਪ੍ਰਭਾਵਿਤ ਹੋਣਗੇ ਹੀ।
ḔਆਪḔ ਦੀਆਂ ਰੈਲੀਆਂ ਦੌਰਾਨ ਇਕ ਵੱਖਰੀ ਗੱਲ ਇਹ ਰਹੀ ਕਿ ਪੰਜਾਬੀਆਂ ਨੂੰ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਏ ਤੋਂ ਸਿਵਾ ਸੋਸ਼ਲ ਮੀਡੀਏ ਰਾਹੀਂ ਪਹੁੰਚਣ ਦੀ ਅਪੀਲ ਕੀਤੀ ਜਾਂਦੀ। ਨਿਜੀ ਪਹੁੰਚ ਘੱਟ ਬਣਾਈ ਜਾਂਦੀ। ਬਹੁਤੀਆਂ ਥਾਂਵਾਂ Ḕਤੇ ਪੰਜਾਬੀਆਂ ਦਾ ਆਪ-ਮੁਹਾਰੇ ਪਹੁੰਚਣਾ ਇਸ ਗੱਲ ਦਾ ਸਬੂਤ ਸੀ ਕਿ ਪੰਜਾਬ ਦੀ ਵਰਤਮਾਨ ਰਾਜਨੀਤਕ, ਸਮਾਜਿਕ ਅਤੇ ਆਰਥਿਕ ਵਿਵਸਥਾ ਪ੍ਰਤੀ ਅਮਰੀਕਾ Ḕਚ ਵਸਦਾ ਹਰ ਪੰਜਾਬੀ ਪੀੜਾਂ ਸਮੋਈ ਬੈਠਾ ਹੈ।
ਸੁਖਪਾਲ ਸਿੰਘ ਖਹਿਰਾ ਦੀਆਂ ਤਕਰੀਰਾਂ ਲੋਕਾਂ ਨੇ ਧਿਆਨ ਨਾਲ ਸੁਣੀਆਂ। ਪੰਜਾਬ ਵਿਚ ਨਸ਼ਾਪ੍ਰਸਤੀ, ਨੌਜਵਾਨਾਂ ਦੀ ਬੇਰੁਜ਼ਗਾਰੀ, ਪੰਜਾਬ ਦੀ ਤਬਾਹ ਹੋ ਰਹੀ ਕਿਰਸਾਨੀ, ਔਰਤਾਂ ਵਿਚ ਅਸੁਰੱਖਿਆ ਦੀ ਭਾਵਨਾ, ਰਾਜਸੀ ਰੰਜਿਸ਼ ਦਾ ਸ਼ਿਕਾਰ ਹੋਏ ਲੋਕਾਂ ਨੂੰ ਬਚਾਉਣ ਦੇ ਉਪਰਾਲਿਆਂ ਬਾਰੇ ਸਵਾਲ ਪੁੱਛੇ ਜਾਂਦੇ ਰਹੇ। ਕਈ ਥਾਂਵਾਂ Ḕਤੇ ਸੁਖਪਾਲ ਖਹਿਰਾ ਨੂੰ ਕਾਂਗਰਸ ਵਿਚੋਂ ḔਆਪḔ ਵਿਚ ਸ਼ਾਮਿਲ ਹੋਣ ਸਬੰਧੀ ਵੀ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਅਜਿਹੇ ਸਵਾਲ ਇੱਕ ਟੀ ਵੀ ਚੈਨਲ Ḕਤੇ ਮੁਲਾਕਾਤ ਮੌਕੇ ਸਿੱਧੇ ਪ੍ਰਸਾਰਣ ਦੌਰਾਨ ਇਉਂ ਕਹਿ ਕੇ ਵੀ ਪੁੱਛੇ ਗਏ ਕਿ ਪਿਛਲੇ ਸਾਲ ਤੁਸੀਂ ਇਨ੍ਹਾਂ ਦਿਨਾਂ ਵਿਚ ਕਾਂਗਰਸ ਦੇ ਸੋਹਲੇ ਗਾਉਂਦੇ ਸੀ, ਹੁਣ ḔਆਪḔ ਦੇ ਕਿਉਂ?
ਬੇਕਰਜ਼ਫੀਲਡ, ਲਾਸ ਏਂਜਲਸ, ਸਟਾਕਟਨ, ਫਰੀਮਾਂਟ, ਸੈਕਰਾਮੈਂਟੋ, ਫਰਿਜ਼ਨੋ, ਸੈਨ ਹੋਜ਼ੇ ਗੁਰੂਘਰ, ਕੈਲੀਫੋਰਨੀਆ ਅਸੰਬਲੀ, ਯੂਬਾ ਸਿਟੀ, ਟਰੇਸੀ, ਸਿਆਟਲ, ਹਿਊਸਟਨ, ਡੈਲਸ, ਮਿਸੀਸਿਪੀ, ਡਿਟਰਾਇਟ, ਸ਼ਿਕਾਗੋ, ਵਾਸ਼ਿੰਗਟਨ ਡੀ ਸੀ, ਬਾਲਟੀਮੋਰ, ਨਿਊ ਜਰਸੀ, ਨਿਊ ਯਾਰਕ, ਰੌਚੈਸਟਰ ਆਦਿ ਮੁੱਖ ਸ਼ਹਿਰਾਂ ਵਿਚ ਸ਼ ਖਹਿਰਾ ਨੇ ਪੰਜਾਬੀਆਂ ਨਾਲ ਸਿੱਧਾ ਸੰਪਰਕ ਕੀਤਾ। ਬਹੁਤ ਸਾਰਾ ਫੰਡ ਪੰਜਾਬੀਆਂ ਨੇ ḔਆਪḔ ਦੀ ਝੋਲੀ ਪਾਇਆ। ਇਹ ਫੰਡ ਕਿੰਨਾ ਸੀ ਹਾਲੇ ਪਾਰਟੀ ਵੈਬਸਾਈਟ Ḕਤੇ ਨਸ਼ਰ ਕਰਨਾ ਬਾਕੀ ਹੈ। ਕਈ ਸਵਾਲ ਜਿਹੜੇ ਆਮ ਪੰਜਾਬੀਆਂ ਦੇ ਮਨਾਂ Ḕਚੋਂ ਉਠਦੇ ਸਨ ਕਿ ਕਿਸ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਜਾਵੇਗਾ, ਦੂਜੀਆਂ ਪਾਰਟੀਆਂ ਦੇ ਕੱਢੇ ਗਏ ਲੀਡਰਾਂ ਨੂੰ ਕਿਉਂ ਸ਼ਾਮਿਲ ਕੀਤਾ ਜਾ ਰਿਹਾ ਹੈ, ਪੰਜਾਬ ਵਿਚ ਆਪਸੀ ਫੁੱਟ ਕਿਉਂ ਹੈ? ਇਨ੍ਹਾਂ ਦੇ ਜਵਾਬ ਸ਼ ਖਹਿਰਾ ਦੇਣ ਵਿਚ ਲਗਭਗ ਸਮਰੱਥ ਅਤੇ ਸਫਲ ਰਿਹਾ। ਆਮ ਆਦਮੀ ਪਾਰਟੀ ਨੂੰ ਕਿਸੇ ਤਰ੍ਹਾਂ ਦੇ ਵੀ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ।
ਗੱਲ ਹੁਣ ਕੈਪਟਨ ਅਮਰਿੰਦਰ ਸਿੰਘ ਭਾਵ ḔਕਾਂਗਰਸḔ ਦੇ ਇਕੱਠਾਂ ਅਤੇ ਰੈਲੀਆਂ ਦੀ ਕਰ ਲੈਂਦੇ ਹਾਂ। ਕੈਨੇਡਾ ਸਰਕਾਰ ਵਲੋਂ ਆਪਣੀ ਧਰਤੀ ਉਤੇ ਵਿਦੇਸ਼ੀ ਰਾਜਸੀ ਸਰਗਰਮੀਆਂ ਲਈ ਪਾਏ ਅੜਿੱਕੇ ਕਾਰਨ ਕਾਂਗਰਸ ਨੂੰ ਪਹਿਲਾ ਝਟਕਾ ਇਹ ਲੱਗਾ ਕਿ ਉਤਰੀ ਅਮਰੀਕਾ ਦਾ ਅੱਧਾ ਹਿੱਸਾ ਲਗਭਗ ਕੈਪਟਨ ਨਾਲ ਮੁਲਾਕਾਤਾਂ ਤੋਂ ਵਿਰਵਾਂ ਰਹਿ ਗਿਆ। ਕਈ ਮਹਿੰਗੇ ਭਾਅ ਬੁੱਕ ਕੀਤੇ ਵੱਡੇ ਹਾਲ ਅਤੇ ਕਈ ਕਈ ਹਫਤਿਆਂ ਦੀ ਕੈਨੇਡੀਅਨ ਕਾਂਗਰਸੀਆਂ ਦੀ ਮਿਹਨਤ ਵੀ ਵਿਅਰਥ ਚਲੀ ਗਈ। ਖਾਸ ਤੌਰ Ḕਤੇ ਟੋਰਾਂਟੋ ਦਾ ਵੱਡਾ ਸਮਾਗਮ ਰੱਦ ਹੋ ਜਾਣਾ ਕਾਂਗਰਸੀਆਂ ਦੇ ਚਿਹਰਿਆਂ Ḕਤੇ ਉਦਾਸੀ ਜ਼ਰੂਰ ਲੈ ਕੇ ਆਇਆ ਹੈ। ਹਾਲਾਂਕਿ ਟੈਲੀਕਾਨਫਰੰਸ ਜ਼ਰੀਏ ਯਤਨ ਵੀ ਕੀਤਾ ਗਿਆ ਪਰ ਕੈਪਟਨ ਅਮਰਿੰਦਰ ਸਿੰਘ ਇਸ ਵਿਚ ਬਹੁਤੇ ਸਫਲ ਹੁੰਦੇ ਨਜ਼ਰ ਨਹੀਂ ਆਏ। ਕੈਪਟਨ ਦਾ ਉਤਰੀ ਅਮਰੀਕਾ ਦੌਰਾ ਸ਼ਿਕਾਗੋ ਤੋਂ ਸ਼ੁਰੂ ਹੋਇਆ ਸੀ। ਸ਼ਿਕਾਗੋ ਵਿਚ ਇਹ ਪਹਿਲਾ ਇਕੱਠ ਉਸ ਤਰ੍ਹਾਂ ਦਾ ਨਹੀਂ ਹੋ ਸਕਿਆ ਜਿਸ ਦੀ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਆਸ ਸੀ। ਉਨ੍ਹਾਂ ਨਾਲ ਗਏ ਰਾਜਸੀ ਅਮਲੇ ਵਿਚ ਕੇਵਲ ਢਿੱਲੋਂ, ਸੁੱਖ ਸਰਕਾਰੀਆ, ਰਾਣਾ ਗੁਰਮੀਤ ਸੋਢੀ, ਸਾਧੂ ਸਿੰਘ ਧਰਮਸੌਤ, ਸੰਗਤ ਸਿੰਘ ਗਿਲਜੀਆਂ, ਕ੍ਰਿਸ਼ਨ ਕੁਮਾਰ ਬਾਵਾ, ਮਲਕੀਅਤ ਸਿੰਘ ਦਾਖਾ, ਪਵਨ ਦੀਵਾਨ, ਸਤਵੀਰ ਸਿੰਘ ਪੱਲੀ ਝਿੱਕੀ, ਰਾਜਵਿੰਦਰ ਸਿੰਘ ਲੱਕੀ, ਗੁਰਜੀਤ ਔਜਲਾ, ਦਲਜੀਤ ਸਿੰਘ ਸਹੋਤਾ, ਹਰਮਿੰਦਰ ਸਿੰਘ ਅਤੇ ਜਗਮੋਹਣ ਸਿੰਘ ਕੰਗ ਵਿਸ਼ੇਸ਼ ਤੌਰ Ḕਤੇ ਸ਼ਾਮਿਲ ਸਨ।
ਲਾਸ ਏਂਜਲਸ ਦਾ ਇਕੱਠ ਵਧੀਆ ਤਾਂ ਰਿਹਾ ਪਰ ਜਿਸ ਤਰ੍ਹਾਂ ਦਾ ਗੜ੍ਹ ਪੰਜਾਬੀਆਂ ਦਾ ਉਥੇ ਹੈ, ਉਸ ਨਜ਼ਰੀਏ ਨਾਲ ਇਸ ਇਕੱਠ ਨੂੰ ਪੂਰੀ ਤਰ੍ਹਾਂ ਸਫਲ ਨਹੀਂ ਕਿਹਾ ਜਾ ਸਕਦਾ। ਕੈਪਟਨ ਦੀ ਅਗਲੀ ਪ੍ਰਭਾਵਸ਼ਾਲੀ ਰੈਲੀ ਪੰਜਾਬੀਆਂ ਦੇ ਬਦਾਮਾਂ ਅਤੇ ਅੰਗੂਰਾਂ ਦੇ ਸ਼ਹਿਰ ਫਰਿਜ਼ਨੋ ਵਿਚ ਹੋਈ। ਇੱਥੇ ਇਕੱਠ ਪ੍ਰਭਾਵਸ਼ਾਲੀ ਸੀ, ਕੈਪਟਨ ਅਮਰਿੰਦਰ ਸਿੰਘ ਦੇ ਵਿਚਾਰਾਂ ਨੂੰ ਲੋਕਾਂ ਨੇ ਧਿਆਨ ਨਾਲ ਸੁਣਿਆ, ਸਵਾਲਾਂ-ਜਵਾਬਾਂ ਦਾ ਸਿੱਧਾ ਰਾਬਤਾ ਵੀ ਕਾਂਗਰਸ ਨੂੰ ਹੁਲਾਰਾ ਦੇਣ ਵਾਲਾ ਸੀ। ਫਰਿਜ਼ਨੋਂ ਦੀ ਕਾਂਗਰਸ ਰੈਲੀ ਨਾਲ ਜਿਹੜੀ ਗੱਲ ਸਭ ਤੋਂ ਵੱਡੇ ਰੂਪ ਵਿਚ ਸੋਸ਼ਲ ਮੀਡੀਏ ਰਾਹੀਂ ਜੁੜੀ, ਉਹ ਸੀ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ। ਹਾਲਾਂਕਿ ਵਿਰੋਧ ਕਰਨ ਵਾਲਿਆਂ ਦੀ ਗਿਣਤੀ ਉਨੀਂ ਕੁ ਹੀ ਸੀ ਜਿੰਨੀ ਕੁ ਬਾਕੀ ਰੈਲੀਆਂ ਦੌਰਾਨ ਸੀ ਪਰ ਸਕਿਉਰਿਟੀ ਪ੍ਰਬੰਧਾਂ Ḕਚ ਕਮੀ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਵਿਰੋਧ ਦਾ ਸਾਹਮਣਾ ਕਰਨਾ ਪੈ ਗਿਆ। ਗਰਮ ਖਿਆਲੀਆਂ ਨੂੰ ਬੋਤਲਾਂ ਸੁੱਟਣ ਅਤੇ ਖਲਲ ਪਾਉਣ ਦਾ ਮੌਕਾ ਮਿਲ ਗਿਆ। ਇਸੇ ਕਰਕੇ ਰੈਲੀ ਦੀ ਸਫਲਤਾ ਦੀ ਘੱਟ ਅਤੇ ਵਿਰੋਧਤਾ ਦੀ ਵੱਧ ਚਰਚਾ ਹੋਈ।
ਕੈਪਟਨ ਦੀ ਚੌਥੀ ਰੈਲੀ ਸੀ ਸਿਲੀਕਾਨ ਵੈਲੀ। ਸੈਨ ਫਰਾਂਸਿਸਕੋ ਬੇ ਏਰੀਏ ਵਿਚ ਕੈਪਟਨ ਦੇ ਵਿਰੋਧ Ḕਚ ਗਰਮ ਖਿਆਲੀਆਂ ਦਾ ਵੱਡਾ ਇਕੱਠ ਨਾ ਜੁੜ ਸਕਿਆ। ਇਸ ਦੇ ਉਲਟ ਕਾਂਗਰਸ ਲਈ ਤਸੱਲੀ ਵਾਲੀ ਗੱਲ ਇਹ ਸੀ ਕਿ ਇਸ ਦੇ ਇਕੱਠ ਵਿਚ ਨਾਮੀ ਪੰਜਾਬੀ ਸ਼ਾਮਿਲ ਹੋਏ, ਕੈਪਟਨ ਅਮਰਿੰਦਰ ਸਿੰਘ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਉਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਕੈਪਟਨ ਨੇ ਸਾਰੇ ਸਵਾਲਾਂ ਦੇ ਜਵਾਬ ਆਪਣੇ ਉਸੇ ਅੰਦਾਜ਼ ਵਿਚ ਦਿੱਤੇ ਜਿਸ ਤਰ੍ਹਾਂ ਦਾ ਚੰਗਾ ਪ੍ਰਭਾਵ ਕਾਂਗਰਸ ਅਤੇ ਕੁਝ ਪੰਜਾਬੀਆਂ ਹਲਕਿਆਂ ਵਿਚ ਉਨ੍ਹਾਂ ਦਾ ਬਣਿਆ ਹੋਇਆ ਹੈ। ਇਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਨੇ ਜੋ ਤਲਵੰਡੀ ਸਾਬੋ Ḕਚ ਗੁਟਕਾ ਸਾਹਿਬ ਮੱਥੇ ਨਾਲ ਲਾ ਕੇ ਪੰਜਾਬ ਵਿਚੋਂ ਚਾਰ ਹਫਤਿਆਂ Ḕਚ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ, ਉਹ ਉਸ ‘ਤੇ ਕਾਇਮ ਹਨ ਅਤੇ ਕੋਸ਼ਿਸ਼ ਕਰਨਗੇ ਕਿ ਪੰਜਾਬ ਵਿਚੋਂ ਇਹ ਕੋਹੜ ਇਕ ਹਫਤੇ ਵਿਚ ਹੀ ਖਤਮ ਕਰ ਦੇਣ। ਉਨ੍ਹਾਂ ਬਿਨਾਂ ਨਾਂ ਲਏ ਕਿਹਾ ਕਿ ਚਿੱਟੇ ਦੇ ਸੌਦਾਗਰ ਕਿਹੜੇ ਹਨ ਅਤੇ ਕਿਹੜੇ ਪੁਲਿਸ ਅਫਸਰਾਂ ਦੀ ਇਸ ਵਿਚ ਭੁਗਤ ਮਿਲੀ ਹੋਈ ਹੈ? ਉਹ ਬਾਂਸ ਅਤੇ ਬੰਸਰੀ ਦੋਵਾਂ ਨੂੰ ਖਤਮ ਕਰਨ ਦਾ ਅਹਿਦ ਕਰਦੇ ਹਨ। ਬੇ ਏਰੀਆ ਦੇ ਸ਼ਹਿਰ ਮਿਲਪੀਟਸ ਦੀ ਇਸ ਰੈਲੀ ਨੇ ਸਹੀ ਅਰਥਾਂ ਵਿਚ ਕਾਂਗਰਸੀਆਂ ਦੇ ਚਿਹਰਿਆਂ Ḕਤੇ ਰੌਣਕ ਲਿਆਂਦੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਸਿਆਸੀ ਟੂਰ ਨੂੰ ਭਾਗ ਲੱਗੇ।
ਆਖਰੀ ਤੇ ਪੰਜਵੀਂ ਰੈਲੀ ਨਿਊ ਯਾਰਕ ਵਿਚ ਹੋਈ ਅਤੇ ਕਰੀਬ ਡੇਢ ਹਜ਼ਾਰ ਲੋਕਾਂ ਦਾ ਇਕੱਠ ਹੋ ਜਾਣਾ ਕੈਪਟਨ ਦੀ ਪ੍ਰਾਪਤੀ ਤਾਂ ਮੰਨਿਆ ਹੀ ਜਾਵੇਗਾ ਬਲਕਿ ਇਸ ਪਟਕੇ ਦੇ ਘੋਲ ਨੂੰ ਵੀ ਕਾਂਗਰਸੀ ਜਿੱਤਣ ਵਾਂਗ ਮਹਿਸੂਸ ਕਰਦੇ ਰਹੇ। ਸੋ ਕੁੱਲ ਮਿਲਾ ਕੇ ਵਿਰੋਧ ਦੇ ਬਾਵਜੂਦ ਡਾਵਾਂਡੋਲ ਹੁੰਦੀਆਂ ਕਾਂਗਰਸ ਦੀਆਂ ਰੈਲੀਆਂ ਸਫਲ ਵੀ ਹੁੰਦੀਆਂ ਰਹੀਆਂ।
ਵਿਦੇਸ਼ਾਂ Ḕਚ ਵਸਦੇ ਪੰਜਾਬੀਆਂ ਦਾ ਕੁਝ ਕਾਰਨਾਂ ਕਰਕੇ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਨਿਜੀ ਮੋਹ ਤੇ ਸਤਿਕਾਰ ਵੀ ਹੈ। ਮਸਲਨ, ਪੰਜਾਬ ਦੇ ਪਾਣੀਆਂ ਪ੍ਰਤੀ ਹਾਈ ਕਮਾਂਡ ਦੇ ਉਲਟ ਵਿਧਾਨ ਸਭਾ Ḕਚ ਸਟੈਂਡ ਲੈਣਾ, ਮਤਾ ਪਾਸ ਕਰਨਾ, ਮੰਡੀਆਂ Ḕਚ ਆਪਣੇ ਸ਼ਾਸਨ ਦੌਰਾਨ ਮੰਡੀਆਂ Ḕਚ ਕਿਸਾਨ ਨੂੰ ਰੁਲਣ ਨਾ ਦੇਣਾ ਅਤੇ ਪੈਸੇ ਦਾ ਭੁਗਤਾਨ ਤੁਰੰਤ ਕਰਨਾ ਅਮਰਿੰਦਰ ਸਿੰਘ ਦੇ ਖਾਤੇ Ḕਚ ਹੀ ਜੁੜਦਾ ਹੈ। ਇਹੀ ਕਾਰਨ ਸੀ ਕਿ ਜਦੋਂ ਫਰਿਜ਼ਨੋ ਦੇ ਵਿਰੋਧ ਨੂੰ ਸੋਸ਼ਲ ਮੀਡੀਏ ‘ਤੇ ਉਭਾਰਿਆ ਜਾ ਰਿਹਾ ਸੀ ਤਾਂ ਕੁਝ ਲੋਕਾਂ ਨੇ ਕਾਂਗਰਸਪੱਖੀ ਨਾ ਹੁੰਦਿਆਂ ਵੀ ਕੈਪਟਨ ਦੇ ਹੱਕ Ḕਚ ਆਵਾਜ਼ ਉਠਾਈ ਅਤੇ ਅਜਿਹਾ ਘਟੀਆ ਵਿਰੋਧ ਕਰਨ ਤੋਂ ਰੋਕਣ ਦੀ ਅਪੀਲ ਵੀ ਕੀਤੀ।
ਪੰਜਾਬੀਆਂ ਨੇ ਤਿੰਨ ਚਾਰ ਹਫਤੇ ਅਮਰੀਕਾ ਦੀ ਧਰਤੀ Ḕਤੇ ਮਘਿਆ ਹੋਇਆ ਰਾਜਸੀ ਪਿੜ ਵੇਖਿਆ। ਲਾਭ ḔਆਪḔ ਨੂੰ ਹੋਵੇਗਾ ਜਾਂ ḔਕਾਂਗਰਸḔ ਨੂੰ ਇਹ ਤਾਂ ਪੰਜਾਬੀ ਚੋਣਾਂ ਵਿਚ ਹੀ ਦੱਸਣਗੇ, ਪਰਵਾਸੀਆਂ ਪੰਜਾਬੀਆਂ ਦਾ ਪੰਜਾਬ ਵਿਧਾਨ ਸਭਾ ਚੋਣਾਂ Ḕਤੇ ਕਿੰਨਾਂ ਕੁ ਪ੍ਰਭਾਵ ਪਵੇਗਾ ਇਹ ਵੀ ਅਜੇ ਭਵਿੱਖ ਦੇ ਗਰਭ ਵਿਚ ਹੀ ਹੈ।