ਤਖਤ ਤੋਂ ਤਖਤੇ ਵੱਲ!

ਹਾਕਮ ਹਟੇ ਨਾ ਹੋਛੀਆਂ ਹਰਕਤਾਂ ਤੋਂ, ਭਾਵੇਂ ਸਾਹਮਣੇ ਦਿਸ ਰਿਹਾ ਅੰਤ ਹੋਵੇ।
ਵਾਅਦੇ ਲੋਕਾਂ ਨੂੰ ਵੰਡੇ Ḕਪ੍ਰਸ਼ਾਦḔ ਵਾਂਗੂੰ, ਜਿਵੇਂ ਡੇਰੇ ਦਾ ਕੋਈ ਮਹੰਤ ਹੋਵੇ।
ਉਹਦੀ ਸਿਹਤ ‘ਤੇ ਕੋਈ ਨਾ ਅਸਰ ਹੁੰਦਾ, ਅਰਜਾਂ ਕਰ ਰਿਹਾ ਸਾਰਾ ਜੀਅ-ਜੰਤ ਹੋਵੇ।
Ḕਭੋਗ ਪਾਉਣḔ ਲਈ ਦੁਸ਼ਟ ਹਕੂਮਤਾਂ ਦਾ, ਲੋਕ-ਰਾਜ ਵਿਚ ਵੋਟ ਹੀ ḔਮੰਤḔ ਹੋਵੇ।
ਆਵੇ Ḕਆਪਣੀ ਆਈḔ ਜੇ ḔਆਮḔ ਬੰਦਾ, ਨਾਢੂ ਖਾਨ ਵੀ ਮੋਹਰੇ ਉਡੰਤ ਹੋਵੇ।
ਆਖਰ ਪਹੁੰਚਦਾ ਤਖਤ ਤੋਂ ਤਖਤਿਆਂ ‘ਤੇ, ਕਾਰੂੰ ਜਿਹਾ ਕੋਈ ਭਾਵੇਂ ḔਧਨਵੰਤḔ ਹੋਵੇ!