ਐਨæਐਸ਼ਜੀæ ਦੀ ਮੈਂਬਰੀ ਲਈ ਭਾਰਤ ਦੇ ਹੱਕ ਵਿਚ ਡਟਿਆ ਅਮਰੀਕਾ

ਵਾਸ਼ਿੰਗਟਨ: ਪਰਮਾਣੂ ਸਪਲਾਇਰਜ਼ ਗਰੁੱਪ (ਐਨæਐਸ਼ਜੀæ) ਦੀ ਮੈਂਬਰਸ਼ਿਪ ਹਾਸਲ ਕਰਨ ਦੀਆਂ ਭਾਰਤੀ ਕੋਸ਼ਿਸ਼ਾਂ ਦਾ ਚੀਨ ਅਤੇ ਪਾਕਿਸਤਾਨ ਵੱਲੋਂ ਸਾਂਝੇ ਤੌਰ ਉਤੇ ਵਿਰੋਧ ਕੀਤੇ ਜਾਣ ਦੀਆਂ ਰਿਪੋਰਟਾਂ ਦਰਮਿਆਨ ਅਮਰੀਕਾ ਨੇ ਕਿਹਾ ਹੈ ਕਿ ਭਾਰਤ ਮਿਜ਼ਾਈਲ ਤਕਨਾਲੋਜੀ ਕੰਟਰੋਲ ਪ੍ਰਬੰਧ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਅਤੇ ਉਹ ਇਸ ਅਹਿਮ ਕਲੱਬ ਦਾ ਹਿੱਸਾ ਬਣਨ ਲਈ ਤਿਆਰ ਹੈ।

ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਜੌਹਨ ਕਿਰਬੀ ਨੇ ਕਿਹਾ ਕਿ ਮੈਂ ਤੁਹਾਨੂੰ ਉਸ ਨੁਕਤੇ ਵੱਲ ਲੈ ਕੇ ਜਾਣਾ ਚਾਹੁੰਦਾ ਹਾਂ ਜੋ ਰਾਸ਼ਟਰਪਤੀ ਨੇ 2015 ਦੇ ਆਪਣੇ ਭਾਰਤ ਦੌਰੇ ਸਮੇਂ ਰੱਖਿਆ ਸੀ ਜਿਥੇ ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਅਮਰੀਕਾ ਦੀ ਰਾਇ ਹੈ ਕਿ ਭਾਰਤ ਮਿਜ਼ਾਈਲ ਤਕਨਾਲੋਜੀ ਕੰਟਰੋਲ ਪ੍ਰਬੰਧ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਅਤੇ ਐਨæਐਸ਼ਜੀæ ਦੀ ਮੈਂਬਰਸ਼ਿਪ ਲਈ ਤਿਆਰ ਹੈ।
ਉਨ੍ਹਾਂ ਦਾ ਇਹ ਪ੍ਰਤੀਕਰਮ ਉਸ ਸਮੇਂ ਆਇਆ ਹੈ ਜਦੋਂ ਇਸ ਗੱਲ ਵੱਲ ਧਿਆਨ ਦਿਵਾਇਆ ਗਿਆ ਕਿ ਭਾਰਤ ਦਾ ਐਨæਐਸ਼ਜੀæ ਵਿਚ ਰਾਹ ਡੱਕਣ ਲਈ ਚੀਨ ਅਤੇ ਪਾਕਿਸਤਾਨ ਇਕਜੁੱਟ ਹੋ ਗਏ ਹਨ। ਸ੍ਰੀ ਕਿਰਬੀ ਨੇ ਕਿਹਾ ਭਾਰਤ ਦੀ ਮੈਂਬਰਸ਼ਿਪ ਬਾਰੇ ਚੀਨ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਰੁਖ਼ ਨੂੰ ਲੈ ਕੇ ਪੱਤਰਕਾਰ ਉਨ੍ਹਾਂ ਤੋਂ ਸਵਾਲ ਪੁੱਛਣ। ਉਨ੍ਹਾਂ ਕਿਹਾ ਕਿ ਨਵੇਂ ਮੈਂਬਰਾਂ ਨੂੰ ਪਰਮਾਣੂ ਸਪਲਾਇਰਜ਼ ਗਰੁੱਪ ਵਿਚ ਸ਼ਾਮਲ ਕਰਨਾ ਮੌਜੂਦਾ ਮੈਂਬਰਾਂ ਦਾ ਅੰਦਰੂਨੀ ਮਾਮਲਾ ਹੈ। ਉਧਰ, ਚੀਨ ਨੇ ਭਾਰਤ ਦੇ ਦਾਖਲੇ ਨੂੰ ਰੋਕਣ ਦੇ ਕਦਮ ਦੀ ਪੈਰਵੀ ਕਰਦਿਆਂ ਦਾਅਵਾ ਕੀਤਾ ਕਿ 48 ਮੁਲਕਾਂ ਦੇ ਗਰੁੱਪ ਦੇ ਕਈ ਮੈਂਬਰਾਂ ਨੇ ਇਹ ਵਿਚਾਰ ਪ੍ਰਗਟਾਇਆ ਹੈ ਕਿ ਐਨæਐਸ਼ਜੀæ ਦੀ ਮੈਂਬਰਸ਼ਿਪ ਲੈਣ ਵਾਲੇ ਮੁਲਕਾਂ ਵੱਲੋਂ ਪਰਮਾਣੂ ਅਪਸਾਰ ਸੰਧੀ ‘ਤੇ ਦਸਤਖ਼ਤ ਕੀਤੇ ਹੋਣੇ ਚਾਹੀਦੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲੂ ਕੈਂਗ ਨੇ ਪੇਈਚਿੰਗ ਵਿਚ ਕਿਹਾ ਕਿ ਨਾ ਸਿਰਫ਼ ਚੀਨ ਸਗੋਂ ਐਨæਐਸ਼ਜੀæ ਦੇ ਕਈ ਹੋਰ ਮੈਂਬਰਾਂ ਦਾ ਵਿਚਾਰ ਹੈ ਕਿ ਕੌਮਾਂਤਰੀ ਪਰਮਾਣੂ ਅਪਸਾਰ ਗੁੱਟ ਦੇ ਹਿੱਤਾਂ ਦੀ ਰਾਖੀ ਲਈ ਪਰਮਾਣੂ ਅਪਸਾਰ ਸੰਧੀ ਜ਼ਰੂਰੀ ਹੈ।
ਚੀਨ ਵੱਲੋਂ ਭਾਰਤ ਦੇ ਦਾਖਲੇ ਦੀ ਇਵਜ਼ ਵਿਚ ਪਾਕਿਸਤਾਨ ਨੂੰ ਐਨæਐਸ਼ਜੀæ ਵਿਚ ਸ਼ਾਮਲ ਕਰਨ ਦੀਆਂ ਰਿਪੋਰਟਾਂ ਬਾਰੇ ਲੂ ਨੇ ਕਿਹਾ ਕਿ ਐਨæਐਸ਼ਜੀæ ਪਰਮਾਣੂ ਅਪਸਾਰ ਸੰਧੀ ਦਾ ਅਹਿਮ ਹਿੱਸਾ ਹੈ ਅਤੇ ਇਸ ‘ਤੇ ਕੌਮਾਂਤਰੀ ਭਾਈਚਾਰਾ ਵੀ ਇਕਮਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਐਨæਐਸ਼ਜੀæ ਦਾ ਹਿੱਸਾ ਨਹੀਂ ਹੈ ਤੇ ਉਹ ਇਸ ਸਰਬਸੰਮਤੀ ਨੂੰ ਮਾਨਤਾ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਭਾਰਤ, ਪਾਕਿਸਤਾਨ, ਇਸਰਾਇਲ ਅਤੇ ਦੱਖਣੀ ਸੂਡਾਨ ਸੰਯੁਕਤ ਰਾਸ਼ਟਰ ਦੇ ਚਾਰ ਅਜਿਹੇ ਮੈਂਬਰ ਹਨ ਜਿਨ੍ਹਾਂ ਪਰਮਾਣੂ ਅਪਸਾਰ ਸੰਧੀ ‘ਤੇ ਦਸਤਖ਼ਤ ਨਹੀਂ ਕੀਤੇ ਹਨ। ਇਸ ਸੰਧੀ ਦਾ ਮੰਤਵ ਪਰਮਾਣੂ ਹਥਿਆਰਾਂ ਦੇ ਫੈਲਾਅ ਨੂੰ ਰੋਕਣਾ ਹੈ।
________________________________________
ਚੀਨ ਨੇ ਭਾਰਤੀ ਸਰਹੱਦ ਨੇੜੇ ਫ਼ੌਜ ਦੀ ਨਫਰੀ ਵਧਾਈ
ਵਾਸ਼ਿੰਗਟਨ: ਚੀਨ ਨੇ ਆਪਣੀ ਰੱਖਿਆ ਸਮਰੱਥਾ ‘ਚ ਵਾਧਾ ਕਰਦਿਆਂ ਭਾਰਤੀ ਸਰਹੱਦ ਨੇੜੇ ਵਾਧੂ ਫ਼ੌਜ ਤਾਇਨਾਤ ਕਰ ਦਿੱਤੀ ਹੈ। ਇਸ ਦਾ ਖੁਲਾਸਾ ਪੈਂਟਾਗਨ ਨੇ ਕੀਤਾ ਹੈ। ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਖਾਸ ਕਰ ਕੇ ਪਾਕਿਸਤਾਨ ‘ਚ ਅੱਡੇ ਬਣਾਉਣ ਸਮੇਤ ਚੀਨੀ ਫ਼ੌਜ ਦੀ ਵਧਦੀ ਮੌਜੂਦਗੀ ਲਈ ਪੈਂਟਾਗਨ ਨੇ ਖਬਰਦਾਰ ਕੀਤਾ ਹੈ। ਪੈਂਟਾਗਨ ਵੱਲੋਂ ਅਮਰੀਕੀ ਕਾਂਗਰਸ ਨੂੰ ਚੀਨ ਨਾਲ ਸਬੰਧਤ ਫ਼ੌਜੀ ਅਤੇ ਸੁਰੱਖਿਆ ਬਾਰੇ ਸਾਲਾਨਾ ਰਿਪੋਰਟ ਸੌਂਪਣ ਤੋਂ ਬਾਅਦ ਪੂਰਬੀ ਏਸ਼ੀਆ ਦੇ ਰੱਖਿਆ ਉਪ ਸਹਾਇਕ ਸਕੱਤਰ ਅਬਰਾਹਮ ਐਮ ਡੈਨਮਾਰਕ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ,”ਸਾਡੀ ਜਾਣਕਾਰੀ ਮੁਤਾਬਕ ਚੀਨ ਨੇ ਭਾਰਤ ਨਾਲ ਲੱਗਦੀ ਸਰਹੱਦ ਨੇੜਲੇ ਇਲਾਕਿਆਂ ਵਿਚ ਫ਼ੌਜ ਦੀ ਨਫਰੀ ਵਧਾਉਣ ਦੇ ਨਾਲ-ਨਾਲ ਤਾਕਤ ਵਿਚ ਵੀ ਵਾਧਾ ਕੀਤਾ ਹੈ। ਉਂਜ ਉਨ੍ਹਾਂ ਕਿਹਾ ਕਿ ਚੀਨ ਦੇ ਅਸਲ ਮਨਸੂਬਿਆਂ ਨੂੰ ਸਮਝਣਾ ਮੁਸ਼ਕਲ ਹੈ।